1. Home
  2. ਪਸ਼ੂ ਪਾਲਣ

Animal Health: ਸਰਦੀਆਂ ਵਿੱਚ ਨੁਕਸਾਨ ਤੋਂ ਬਚਣ ਲਈ ਪਸ਼ੂ ਪਾਲਕਾਂ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ, ਪਸ਼ੂਆਂ ਦੀ ਖੁਰਾਕ ਵਿੱਚ ਕਰੋ ਤਬਦੀਲੀ

ਲੋਕ ਸਰਦੀਆਂ ਦੇ ਮੌਸਮ ਵਿੱਚ ਆਪਣੀ ਤਾਂ ਸੁਰੱਖਿਆ ਕਰ ਲੈਂਦੇ ਹਨ, ਪਰ ਪਸ਼ੂਆਂ ਵੱਲ ਧਿਆਨ ਦੇਣਾ ਭੁੱਲ ਜਾਂਦੇ ਹਨ, ਜਿਸ ਕਾਰਨ ਪਸ਼ੂ ਪਾਲਕਾਂ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ। ਇਸ ਲਈ ਸਮੇਂ ਸਿਰ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਵੱਡੇ ਨੁਕਸਾਨ ਤੋਂ ਬਚ ਸਕਦੇ ਹੋ।

Gurpreet Kaur Virk
Gurpreet Kaur Virk
ਪਸ਼ੂਆਂ ਨੂੰ ਸੀਤ ਲਹਿਰ ਤੋਂ ਬਚਾਉਣ ਲਈ ਉਪਾਅ

ਪਸ਼ੂਆਂ ਨੂੰ ਸੀਤ ਲਹਿਰ ਤੋਂ ਬਚਾਉਣ ਲਈ ਉਪਾਅ

Winter Care: ਦੇਸ਼ ਭਰ ਵਿੱਚ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ। ਕਈ ਰਾਜਾਂ ਵਿੱਚ ਸੀਤ ਲਹਿਰ ਸ਼ੁਰੂ ਹੋ ਗਈ ਹੈ ਅਤੇ ਰਾਤ ਅਤੇ ਸਵੇਰ ਦਾ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ। ਅਜਿਹੇ ਘੱਟ ਤਾਪਮਾਨ ਕਾਰਨ ਸਿਰਫ਼ ਇਨਸਾਨ ਹੀ ਨਹੀਂ ਸਗੋਂ ਜਾਨਵਰ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਠੰਡ ਦਾ ਖਾਸ ਕਰਕੇ ਦੁਧਾਰੂ ਪਸ਼ੂਆਂ ਦੀ ਪੈਦਾਵਾਰ ਪ੍ਰਭਾਵਿਤ ਹੋ ਰਹੀ ਹੈ।

ਅੱਤ ਦੀ ਠੰਡ ਕਾਰਨ ਦੁਧਾਰੂ ਪਸ਼ੂ ਅਕਸਰ ਬਿਮਾਰ ਪੈ ਜਾਂਦੇ ਹਨ ਅਤੇ ਦੁੱਧ ਦੇਣਾ ਬੰਦ ਕਰ ਦਿੰਦੇ ਹਨ। ਇਸ ਕਾਰਨ ਦੁੱਧ ਦਾ ਕਾਰੋਬਾਰ ਕਰਨ ਵਾਲੇ ਕਿਸਾਨਾਂ ਨੂੰ ਘਾਟਾ ਸਹਿਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਅੱਜ ਅਸੀਂ ਤੁਹਾਨੂੰ ਪਸ਼ੂਆਂ ਦੇ ਡਾਕਟਰਾਂ ਦੁਆਰਾ ਸੁਝਾਏ ਗਏ ਕੁਝ ਉਪਾਵਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਜਾਨਵਰਾਂ ਨੂੰ ਠੰਡ ਤੋਂ ਬਚਾਇਆ ਜਾ ਸਕਦਾ ਹੈ। ਤੁਸੀਂ ਇਨ੍ਹਾਂ ਉਪਾਵਾਂ ਨੂੰ ਆਸਾਨੀ ਨਾਲ ਅਪਣਾਉਣ ਦੇ ਯੋਗ ਹੋਵੋਗੇ ਅਤੇ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਪਸ਼ੂ ਪਾਲਣ ਸਾਂਭ ਸੰਭਾਲ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਸਾਂਭ ਸੰਭਾਲ ਸਿਰਫ ਪੱਠੇ ਪਾਣਾ ਨਹੀਂ ਹੈ ਬਲਕਿ ਯੋਜਨਾਬਧ ਤਰੀਕੇ ਨਾਲ ਨਸਲਕਸ਼ੀ, ਸੰਤੁਲਿਤ ਖੁਰਾਕੀ ਪ੍ਰਬੰਧ, ਮੌਸਮ ਅਨੁਸਾਰ ਪਸ਼ੂਆਂ ਦਾ ਅਰਾਮਦਾਇਕ ਰਿਹਾਇਸ਼ ਪ੍ਰਬੰਧ, ਬਿਮਾਰੀਆਂ ਤੋਂ ਬਚਾਅ, ਸਾਫ ਦੁੱਧ ਉਤਪਾਦਨ ਅਤੇ ਦੁੱਧ ਦਾ ਸਹੀ ਮੰਡੀਕਰਣ। ਜੇਕਰ ਸਾਂਭ ਸੰਭਾਲ ਚੰਗੀ ਹੋਵੇ, ਤਾਂ ਇਹ ਧੰਦਾ ਮੁਨਾਫਾ ਦਿੰਦਾ ਹੈ ਪਰ ਜੇਕਰ ਇਸ ਵਿੱਚ ਕਮੀ ਰਹਿ ਜਾਵੇ ਤਾਂ ਮੁਨਾਫਾ ਘਾਟੇ ਵਿੱਚ ਵੀ ਬਦਲ ਜਾਂਦਾ ਹੈ। ਮੌਸਮ ਦੇ ਹਿਸਾਬ ਨਾਲ ਸਾਂਭ ਸੰਭਾਲ ਦੇ ਅਲੱਗ ਅਲੱਗ ਤਰੀਕੇ ਅਪਣਾ ਕੇ ਪਸ਼ੂਆਂ ਨੂੰ ਸਿਹਤਮੰਦ ਰੱਖਣ ਲਈ ਕੋਸ਼ਿਸ਼ ਹੋਣੀ ਚਾਹੀਦੀ ਹੈ। ਪੰਜਾਬ ਵਿੱਚ ਮੌਸਮ ਹੁਣ ਠੰਡਾ ਹੋ ਰਿਹਾ ਹੈ ਅਤੇ ਸਰਦੀ ਦਾ ਮੌਸਮ ਆ ਰਿਹਾ ਹੈ। ਸੋ ਹੁਣ ਸਰਦੀ ਦੀ ਰੁੱਤ ਲਈ ਪਸ਼ੂਆਂ ਦੇ ਪ੍ਰਬਧਾਂ ਦੀ ਵਿਉਂਤਬੰਦੀ ਸਾਨੂੰ ਕਰ ਲੈਣੀ ਚਾਹੀਦੀ ਹੈ ਤਾਂਕਿ ਸਰਦੀ ਵਿੱਚ ਪਸ਼ੂ ਤੰਦਰੁਸਤ ਰਹਿਣ ਅਤੇ ਉਹਨਾਂ ਦੀ ਪੈਦਾਵਰ ਵੀ ਸਹੀ ਰਹੇ।ਸਰਦੀਆਂ ਦੇ ਮੌਸਮ ਆਉਣ ਲੱਗੇ ਅਤੇ ਠੰਡੇ ਵਾਤਾਵਰਣ ਵਿਚ ਪਸ਼ੂਆਂ ਦੇ ਸਿਹਤ ਸੰਭਾਲ ਲਈ ਹੇਠ ਲਿਖੇ ਨੁਕਤਿਆਂ ਵੱਲ ਜ਼ਰੂਰ ਧਿਆਨ ਦਿਓ:

ਪਸ਼ੂਆਂ ਨੂੰ ਸੀਤ ਲਹਿਰ ਤੋਂ ਬਚਾਉਣ ਲਈ ਉਪਾਅ

● ਪਸ਼ੂਆਂ ਨੂੰ ਰੱਖਣ ਵਾਲੀ ਜਗ੍ਹਾ ਭਾਵੇਂ ਉਹ ਢਾਰੇ ਹੋਣ ਜਾਂ ਸ਼ੈਡ, ਸੁੱਕੀ ਤੇ ਆਰਾਮਦਾਇਕ ਹੋਣੀ ਚਾਹੀਦੀ ਹੈ। ਉੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਸਹੀ ਹੋਣਾ ਚਾਹੀਦਾ ਹੈ। ਜ਼ਿਆਦਾ ਗਿੱਲਾ ਵਾਤਾਵਰਣ ਪਸ਼ੂਆਂ ਲਈ ਬਿਮਾਰੀ ਵਾਲੇ ਕੀਟਾਣੂਆਂ ਨੂੰ ਸੱਦਾ ਦੇ ਸਕਦਾ ਹੈ।

● ਸਰਦੀ ਦੇ ਮੌਸਮ ਵਿੱਚ ਪਸ਼ੂਆਂ ਦੇ ਢਾਰੇ ਅੰਦਰ ਆਉਣ ਵਾਲੀਆਂ ਠੰਢੀਆਂ ਹਵਾਵਾਂ ਨੂੰ ਪੱਲੀ ਆਦਿ ਲਗਾ ਕੇ ਰੋਕੋ।

● ਸਰਦ ਮੌਸਮ ਵਿੱਚ ਆਲੇ ਦੁਆਲੇ ਦਾ ਤਾਪਮਾਨ ਖਾਸ ਕਰਕੇ ਰਾਤ ਵੇਲੇ, ਬਹੁਤ ਘਟ ਜਾਂਦਾ ਹੈ ਇਸ ਲਈ, ਪਸ਼ੂਆਂ ਨੂੰ ਰਾਤ ਵੇਲੇ ਅੰਦਰ ਕਰ ਦੇਣਾ ਚਾਹੀਦਾ ਹੈ ਅਤੇ ਦਿਨ ਵੇਲੇ ਧੁੱਪੇ ਕਰ ਦੇਣਾ ਚਾਹੀਦਾ ਹੈ। ਇਸ ਨਾਲ ਉਹਨਾਂ ਦਾ ਸਰੀਰਿਕ ਤਾਪਮਾਨ ਠੀਕ ਰਹਿੰਦਾ ਹੈ।

● ਪੀਣ ਵਾਲਾ ਪਾਣੀ ਸਾਫ ਹੋਣ ਦੇ ਨਾਲ ਨਾਲ ਤਾਜ਼ਾ ਹੋਣਾ ਜ਼ਰੂਰੀ ਹੈ। ਰਾਤ ਦਾ ਠੰਡਾ ਪਾਣੀ ਦੇਣ ਨਾਲ ਪਸ਼ੂਆਂ ਦੀ ਸਿਹਤ ਵਿਗੜ ਸਕਦੀ ਹੈ।

● ਤਾਜੇ ਸੁਏ ਪਸ਼ੂ ਨੂੰ ਅਤੇ ਨਵੇਂ ਜਨਮੇਂ ਕੱਟੜੂ/ਵੱਛੜੂ ਨੂੰ ਖਾਸ ਕਰਕੇ ਜ਼ਿਆਦਾ ਠੰਡ ਤੋਂ ਬਚਾਓ ਕਿਉਂਕਿ ਇਹਨਾਂ ਦਾ ਠੰਡੇ ਮੌਸਮ ਵਿੱਚ ਹਾਈਪੋਥਰਮੀਆਂ ਭਾਵ ਸ਼ਰੀਰ ਦਾ ਤਾਪਮਾਨ ਘਟਨ ਕਰਕੇ ਬਿਮਾਰ ਹੋਣ ਦਾ ਖਦਸ਼ਾ ਵੱਧ ਹੁੰਦਾ ਹੈ।

ਇਹ ਵੀ ਪੜ੍ਹੋ: Winter Care: ਮਾਹਿਰਾਂ ਦੀ ਮੱਛੀ ਪਾਲਕਾਂ ਨੂੰ ਚੇਤਾਵਨੀ, ਜੇਕਰ ਤਾਪਮਾਨ 10 ਡਿਗਰੀ ਤੋਂ ਹੇਠਾਂ ਜਾਂਦਾ ਹੈ ਤਾਂ ਹੋ ਜਾਓ ਸਾਵਧਾਨ, ਇਸ ਖੁਰਾਕ ਨੂੰ ਤੁਰੰਤ ਕਰ ਦਿਓ ਬੰਦ

● ਡੇਅਰੀ ਦੇ ਕਿੱਤੇ ਵਿੱਚ ਹੋਣ ਵਾਲੇ ਕੁੱਲ ਖਰਚ ਦਾ ਲਗਭਗ 65-70 ਪ੍ਰਤੀਸ਼ਤ ਖਰਚਾ ਖੁਰਾਕ 'ਤੇ ਆਉਂਦਾ ਹੈ, ਇਸ ਲਈ ਇਹ ਜਰੂਰੀ ਹੈ ਕਿ ਪਸ਼ੂ ਖੁਰਾਕ ਨਾ ਸਿਰਫ ਸੰਤੁਲਿਤ ਹੋਵੇ ਬਲਕਿ ਸਸਤੀ ਵੀ ਹੋਵੇ। ਹਰਾ ਚਾਰਾ ਪਸ਼ੂਆਂ ਦੇ ਰਾਸ਼ਨ ਵਿੱਚ ਸਭ ਤੋਂ ਸਸਤਾ ਤੇ ਪੌਸ਼ਟਕ ਹਿੱਸਾ ਹੁੰਦਾ ਹੈ। ਇਹ ਵਿਟਾਮਨ ਤੇ ਖਣਿਜ ਪਦਾਰਥਾਂ ਨਾਲ ਭਰਪੂਰ ਹੰਦਾ ਹੈ ਅਤੇ ਬਹੁਤ ਸਸਤਾ ਵੀ ਪੈਂਦਾ ਹੈ। ਇਹ ਪਸ਼ੂਆਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਦੀ ਸਮਰੱਥਾ ਰੱਖਦਾ ਹੈ। ਹਰਾ ਚਾਰਾ ਲਗਭਗ 35-40 ਕਿਲੋ ਪ੍ਰਤੀ ਪਸ਼ੂ ਦਿੱਤਾ ਜਾਣਾ ਚਾਹੀਦਾ ਹੈ। ਇਸ ਲਈ ਹਰੇ ਚਾਰੇ ਦੇ ਪ੍ਰਬੰਧ ਲਈ ਪਹਿਲਾਂ ਹੀ ਵਿਉਂਤਬੰਦੀ ਕਰਨੀ ਚਾਹੀਦੀ ਹੈ।

● ਸਰਦੀ ਵਿੱਚ ਪਸ਼ੂਆਂ ਦੀ ਖੁਰਾਕ ਵਿਚ ਊਰਜਾ ਦੀ ਮਾਤਰਾ ਵੀ ਵਧਾਉਣੀ ਚਾਹੀਦੀ ਹੈ।

● ਠੰਡ ਦੇ ਮੌਸਮ ਵਿਚ ਪਾਏ ਜਾਣ ਵਾਲੇ ਬਰਸੀਮ/ ਲੂਸਣ ਵਰਗੇ ਚਾਰਿਆਂ ਵਿੱਚ ਹਵਾ ਅਤੇ ਨਮੀ ਦੀ ਮਾਤਰਾ ਜਿਆਦਾ ਹੁੰਦੀ ਹੈ ਇਸ ਲਈ ਇਹਨਾਂ ਨਾਲ ਹਮੇਸ਼ਾ ਸੁੱਕਾ ਚਾਰਾ/ਤੂੜੀ ਰਲਾ ਕੇ ਖੁਆਉ। ਇਸ ਨਾਲ ਸੁੱਕਾ ਚਾਰਾ ਮਿਲਾ ਕੇ ਖੁਆਉਣ ਨਾਲ ਮੋਕ ਜਾਂ ਆਫਾਰੇ (ਬਲੋਟ) ਦੀ ਸਮੱਸਿਆ ਘੱਟ ਆਉਂਦੀ ਹੈ।

● ਬਰਸੀਮ ਜਾਂ ਲੂਸਣ ਵਰਗੇ ਚਾਰੇ ਫਲੀਦਾਰ ਚਾਰੇ ਹੁੰਦੇ ਹਨ ਅਤੇ ਇਹਨਾਂ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਹੁੰਦੀ ਹੈ ਇਸ ਲਈ ਜਦੋਂ ਸਾਡੇ ਕੋਲ ਇਹ ਚਾਰੇ ਖੁੱਲੀ ਮਾਤਰਾ ਵਿੱਚ ਹੋਣ ਤਾਂ ਖਲਾਂ ਦਾ ਖਰਚਾ ਕੁਝ ਹੱਦ ਤੱਕ ਘਟਾਉਣਾ ਚਾਹੀਦਾ ਹੈ।

● ਪਸ਼ੂਆਂ ਦੀ ਖੁਰਾਕ ਵਿੱਚ ਵੰਡ ਦੀ ਕੁਆਲਟੀ ਵਧੀਆ ਹੋਣੀ ਚਾਹੀਦੀ ਹੈ। ਇਹ ਉੱਲੀ ਰਹਿਤ ਹੋਣਾ ਚਾਹੀਦਾ ਹੈ। ਇਸ ਨੂੰ ਨਮੀ ਅਤੇ ਸਿੱਲ ਤੋਂ ਬਚਾਅ ਕੇ ਰੱਖਣਾ ਚਾਹੀਦਾ ਹੈ। ਉੱਲੀ ਵਾਲੀ ਫੀਡ ਜਾਂ ਵੰਡ ਵਿੱਚ ਅਫਲਾਟੋਕਸਿਨ ਪਸ਼ੰਆਂ ਦੀ ਸਿਹਤ ਤੇ ਮਾੜਾ ਅਸਰ ਪਾਉਂਦੇ ਹਨ।

● ਪਸ਼ੂਆਂ ਦੀ ਸਿਹਤ ਨੂੰ ਠੀਕ ਰੱਖਣ, ਪ੍ਰਜਨਣ ਕਿਰਿਆਂਵਾਂ ਠੀਕ ਰੱਖਣ ਅਤੇ ਘਾਟਾਂ ਤੋਂ ਬਚਾਉਣ ਲਈ ਲਗਭਗ 50-60 ਗ੍ਰਾਤ ਧਾਤਾਂ ਦਾ ਚੂਰਾ (ਮਿਨਰਲ ਮਿਕਚਰ) ਰੋਜਾਨਾ ਦੇਣਾ ਚਾਹੀਦਾ ਹੈ।

● ਪਸ਼ੂਆਂ ਥੱਲੇ ਸੁੱਕ ਦੇ ਤੌਰ ਤੇ ਪਰਾਲੀ ਦਾ ਇਸਤਮਾਲ ਕਰਨਾ ਚਾਹੀਦਾ ਹੈ। ਪਸ਼ੂਆਂ ਥੱਲੇ ਪਰਾਲੀ ਦੀ ਪਰਤ ਦੀ ਮੋਟਾਈ ਇਸ ਹਿਸਾਬ ਨਾਲ ਰੱਖੋ ਕਿ ਇਹ ਗਿੱਲ ਸੋਕੇ ਬਲਕਿ ਪਸ਼ੂਆਂ ਨੂੰ ਬਿਸਤਰੇ ਦੇ ਤੌਰ ਤੇ ਵੀ ਮਿਲੇ ਤੇ ਠੰਡ ਤੋਂ ਬਚਾਵੇ।

● ਨਿਯਮਿਤ ਤੌਰ ਤੇ (ਹਰ 3-4 ਮਹੀਨੇ ਦੇ ਅੰਤਰਾਲ ਤੇ) ਪਸ਼ੂਆਂ ਨੂੰ ਕਿਰਮਰਹਿਤ (ਧੲਾੋਰਮਨਿਗ) ਕਰੋ। ਇਸ ਨਾਲ ਪਸ਼ੂਆਂ ਦੀ ਰੋਗਾਂ ਤੋਂ ਬਚਣ ਦੀ ਸ਼ਕਤੀ ਵਧਦੀ ਹੈ ਅਤੇ ਸਿਹਤ ਵਧੀਆ ਰਹਿੰਦੀ ਹੈ। ਪਸ਼ੂਆਂ ਨੂੰ ਮਲੱਪਾਂ ਤੋਂ ਬਚਾਉਣ ਦੀ ਦਵਾਈ ਹਮੇਸ਼ਾ ਪਸ਼ੂ ਦੀ ੳਮਰ, ਭਾਰ, ਪੈਦਾਵਾਰ ਅਤੇ ਗੱਭਣ ਹੋਣ ਜਾਂ ਨਾ ਹੋਣ ਦੇ ਆਧਾਰ ਤੇ ਦਿੱਤੀ ਜਾਂਦੀ ਹੈ। ਇਸ ਲਈ ਪਸ਼ੂਆਂ ਦੇ ਮਾਹਰ ਡਾਕਟਰ ਦੀ ਸਲਾਹ ਲਵੋ।

● ਆਪਣੇ ਫਾਰਮ ਜਾਂ ਪਸ਼ੂ ਵੱਗ ਵਿਚ ਆਉਣ ਵਾਲੇ ਗੇਟ ਤੇ ਕਲੀ ਵਰਗੇ ਰੋਗਾਣੂ ਨਾਸ਼ਕ ਪਾ ਕੇ ਰੱਖਣ ਨਾਲ ਛੂਤ ਦੀਆਂ ਬਿਮਾਰੀਆਂ ਫੈਲਣ ਤੋਂ ਰੋਕੀਆਂ ਜਾ ਸਕਦੀਆਂ ਹਨ। ਇਹ ਬਾਇੳਸੈਕਿੳਰਟੀ ਦਾ ਹਿੱਸਾ ਹੁੰਦਾ ਹੈ।

● ਮੂੰਹ ਖੁਰ ਦੀ ਬਿਮਾਰੀ, ਪਸ਼ੂਆਂ ਦੀ ਇਹੋ ਜਿਹੀ ਬਿਮਾਰੀ ਹੈ ਜੋ ਕਿ ਆਮ ਤੌਰ ਤੇ ਸਰਦੀ ਦੀ ਰੁੱਤ ਵਿੱਚ ਜ਼ਿਆਦਾ ਆਂਉਦੀ ਹੈ ਇਸ ਲਈ ਸਰਦੀ ਆਉਣ ਤੋਂ ਪਹਿਲਾਂ ਹੀ ਆਪਣੇ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਦੇ ਟੀਕੇ ਲਗਵਾ ਲੈਣੇ ਚਾਹੀਦੇ ਹਨ।

● ਪਸ਼ੂਆਂ ਨੂੰ ਕਿਸੇ ਵੀ ਬਿਮਾਰੀ ਦੇ ਲੱਛਣਾ ਲਈ ਧਿਆਨ ਨਾਲ ਦੇਖੋ ਅਤੇ ਬਿਮਾਰ ਜਾਂ ਖੰਗ ਆਦਿ ਲੱਛਣ ਆਉਣ 'ਤੇ ਤੁਰੰਤ ਹੀ ਆਪਣੇ ਨੇੜੇ ਦੇ ਪਸ਼ੂਆਂ ਦੇ ਡਾਕਟਰ ਨਾਲ ਸੰਪਰਕ ਕਰੋ।

Summary in English: Animal Health: Take these measures to protect animals from cold wave, Change the diet of animals

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters