1. Home
  2. ਪਸ਼ੂ ਪਾਲਣ

Beekeeping: ਸ਼ਹਿਦ ਕੁਦਰਤ ਵੱਲੋਂ ਬਖਸਿਆ ਅਨਮੋਲ ਤੋਹਫਾ, ਬੇਰੁਜ਼ਗਾਰ ਲੜਕੇ-ਲੜਕੀਆਂ ਜ਼ਰੂਰ ਅਪਨਾਉਣ ਇਹ ਕਿੱਤਾ: Dr. Swaran Singh Mann

ਡਾ. ਸਵਰਨ ਸਿੰਘ ਮਾਨ ਦੀ ਮੰਨੀਏ ਤਾਂ ਸ਼ਹਿਦ ਦੀਆਂ ਮੱਖੀਆ ਪਾਲਣ ਦਾ ਕਿੱਤਾ ਜਿੱਥੇ ਬੇਰੁਜ਼ਗਾਰ ਵਿਅਕਤੀਆਂ ਨੂੰ ਰੋਜ਼ਗਾਰ ਦਿੰਦਾ ਹੈ ਅਤੇ ਆਰਥਿਕ ਸਥਿਤੀ ਮਜਬੂਤ ਕਰਦਾ ਹੈ। ਉੱਥੇ ਖੇਤਾਂ ਵਿੱਚ ਖੜੀਆਂ ਹਰ ਤਰ੍ਹਾਂ ਦੀਆਂ ਫਸਲਾਂ (ਫਲ, ਸ਼ਬਜੀਆਂ, ਫੁੱਲ ਆਦਿ) ਦੇ ਉਤਪਾਦਨ ਵਿੱਚ ਵਾਧਾ ਕਰਦਾ ਹੈ।

Gurpreet Kaur Virk
Gurpreet Kaur Virk
ਰੁਜ਼ਗਾਰ ਦਾ ਵਧੀਆ ਸਾਧਨ 'ਮਧੂ ਮੱਖੀ ਪਾਲਣ'

ਰੁਜ਼ਗਾਰ ਦਾ ਵਧੀਆ ਸਾਧਨ 'ਮਧੂ ਮੱਖੀ ਪਾਲਣ'

Profitable Business: ਸ਼ਹਿਦ ਦੀਆਂ ਮੱਖੀਆ ਪਾਲਣ ਦਾ ਕਿੱਤਾ ਵੀ ਇੱਕ ਬਹੁਤ ਵਧੀਆ ਰੋਜਗਾਰ ਦਾ ਸਾਧਨ ਹੈ। ਇਹ ਕਿੱਤਾ ਕੋਈ ਵੀ ਬੇਰੁਜਗਾਰ ਲੜਕੇ ਅਤੇ ਲੜਕੀਆਂ ਅਪਣਾ ਸਕਦੇ ਹਨ। ਇਸ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਵਿਭਾਗ ਪੰਜਾਬ ਅਹਿਮ ਰੋਲ ਅਦਾ ਕਰ ਰਿਹਾ ਹੈ।

ਬਾਗਬਾਨੀ ਵਿਭਾਗ ਦੇ ਬਾਗਬਾਨੀ ਵਿਕਾਸ ਅਫਸਰ ਦੇ ਦਫਤਰ ਬਲਾਕ ਪੱਧਰ ਅਤੇ ਸਹਾਇਕ ਡਾਇਰੈਕਟਰ/ਉਪ ਡਾਇਰੈਕਟ ਬਾਗਬਾਨੀ ਵਿਭਾਗ ਦੇ ਦਫਤਰ ਜ਼ਿਲ੍ਹਾ ਪੱਧਰ ਤੇ ਬਣੇ ਹੋਏ ਹਨ। ਇਹਨਾਂ ਦਫਤਰਾਂ ਵਿਚੋਂ ਮੁੱਢਲੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਬਾਗਬਾਨੀ ਵਿਭਾਗ ਪੰਜਾਬ, ਕੌਮੀ ਬਾਗਬਾਨੀ ਮਿਸ਼ਨ ਅਧੀਨ 50 ਬਕਸੇ ਲਈ 40 ਪ੍ਰਤੀਸ਼ਤ ਸਬਸਿਡੀ (80,000 ਰੁਪਏ ਪ੍ਰਤੀ ਲਾਭਪਾਤਰੀ) ਮੁਹੱਈਆ ਕਰਦਾ ਹੈ। ਵਪਾਰਕ ਪੱਧਰ ਤੇ ਸ਼ਹਿਦ ਦਾ ਪ੍ਰੋਸੈਸਿੰਗ ਯੂਨਿਟ ਲਗਾਉਣ ਲਈ ਵੀ ਬਾਗਬਾਨੀ ਵਿਭਾਗ ਪੰਜਾਬ ਵਲੋਂ ਨੈਸ਼ਨਲ ਹਨੀ-ਬੀ ਮਿਸ਼ਨ ਅਧੀਨ 50 ਪ੍ਰਤੀਸ਼ਤ ਤੋਂ 75 ਪ੍ਰਤੀਸ਼ਤ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਇਸ ਕਿਤੇ ਵਿੱਚ ਤਕਨੀਕੀ ਤੌਰ ਤੇ ਮਦਦ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਧੀਨ ਬਣੇ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਅਹਿਮ ਰੋਲ ਅਦਾ ਕਰ ਰਹੇ ਹਨ। ਇਹਨਾਂ ਜਿਲਾਂ ਪੱਧਰ ਤੇ ਬਣੇ ਕੇ.ਵੀ.ਕੇ. ਵਿੱਚ ਪੰਜ ਦਿਨਾਂ ਦੀ ਸ਼ਹਿਦ ਦੀਆਂ ਮੱਖੀਆਂ ਪਾਲਣ ਸਬੰਧੀ ਟਰੇਨਿੰਗ ਦਿੱਤੀ ਜਾਂਦੀ ਹੈ। ਟਰੇਨਿੰਗ ਪ੍ਰਾਪਤ ਕਰਨ ਉਪਰੰਤ ਪ੍ਰਾਪਤ ਹੋਣ ਵਾਲੇ ਸਰਟੀਫਿਕੇਟ ਦੇ ਆਧਾਰ ਤੇ ਬਾਗਬਾਨੀ ਵਿਭਾਗ ਪੰਜਾਬ ਵਲੋਂ ਸਬਸਿਡੀ ਦਿੱਤੀ ਜਾਂਦੀ ਹੈ।

ਜਿਥੇ ਸ਼ਹਿਦ ਦੀਆਂ ਮੱਖੀਆ ਪਾਲਣ ਦਾ ਕਿੱਤਾ ਬੇਰੁਜ਼ਗਾਰ ਵਿਅਕਤੀਆਂ ਨੂੰ ਰੋਜ਼ਗਾਰ ਦਿੰਦਾ ਹੈ ਅਤੇ ਆਰਥਿਕ ਸਥਿਤੀ ਮਜਬੂਤ ਕਰਦਾ ਹੈ। ਉਥੇ ਖੇਤਾਂ ਵਿੱਚ ਖੜੀਆਂ ਹਰ ਤਰ੍ਹਾਂ ਦੀਆਂ ਫਸਲਾਂ (ਫਲ, ਸ਼ਬਜੀਆਂ, ਫੁੱਲ ਆਦਿ) ਦੇ ਉਤਪਾਦਨ ਵਿੱਚ ਵਾਧਾ ਕਰਦਾ ਹੈ। ਕਿਉਂਕਿ ਇਹ ਮੱਖੀਆਂ ਪਰ-ਪਰਾਗਨ ਵਿੱਚ ਬਹੁਤ ਮਦਦ ਕਰਦੀਆਂ ਹਨ। ਵਿਗਿਆਨੀਆਂ ਅਨੁਸਾਰ ਇਸ ਨਾਲ 15 ਤੋਂ 20 ਪ੍ਰਤੀਸਤ ਤੱਕ ਵਾਧਾ ਹੁੰਦਾ ਹੈ। ਸ਼ਹਿਦ ਦੀਆਂ ਮੱਖੀਆਂ ਸਾਨੂੰ ਸ਼ਹਿਦ ਤੋਂ ਇਲਾਵਾ ਪੋਲਨ, ਮੋਮ, ਰੋਇਲ ਜੈਲੀ, ਬੀ-ਵੈਕਸ, ਪ੍ਰੋਪੋਲੈਸ ਆਦਿ ਵੀ ਦਿੰਦੀਆਂ ਹਨ। ਸ਼ਹਿਦ ਦੀਆਂ ਮੱਖੀਆਂ ਹਨੀ-ਬੀ ਥਰੈਪੀ ਲਈ ਵੀ ਵਰਤੀਆਂ ਜਾਂਦੀਆਂ ਹਨ, ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਹਨੀ-ਬੀ ਪੋਲਨ ਖਿਡਾਰੀਆਂ ਲਈ ਬਹੁਤ ਫਾਇਦੇਮੰਦ ਹੈ, ਕੀਮੋਥਰੈਪੀ ਦੇ ਅਸਰ ਨੂੰ ਵੀ ਘਟਾਉਂਦਾ ਹੈ, ਅਲੈਰਜੀ ਤੋਂ ਰਾਹਤ ਮਿਲਦੀ ਹੈ ਅਤੇ ਅਸਥਮਾ ਰੋਗੀਆਂ ਲਈ ਵੀ ਲਾਭਦਾਇਕ ਹੈ।

ਹਰੇਕ ਕਿਸਾਨ ਵੀ ਆਪਣੇ ਖੇਤਾਂ ਵਿੱਚ ਮੱਖੀਆਂ ਦੇ ਬਕਸੇ ਰੱਖ ਸਕਦਾ ਹੈ। ਪਰ ਮੱਖੀਆਂ ਤੋਂ ਲਾਭ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਸਪਰੇਅ ਸਾਵਧਾਨੀ ਨਾਲ ਕਰਨੀ ਪਵੇਗੀ ਅਤੇ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾਵੇਗਾ, ਨਹੀਂ ਤਾਂ ਮੱਖੀਆਂ ਮਰ ਜਾਣਗੀਆਂ। ਹੁਣ ਤਾਂ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਪ੍ਰਾਈਵੇਟ ਸੰਸਥਾਵਾਂ ਵੀ ਔਰਗੈਨਿਕ ਖੇਤੀ ਕਰਨ ਲਈ ਉਤਸ਼ਾਹਿਤ ਕਰ ਰਹੀਆ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਟਰੇਨਿੰਗ ਵੀ ਦਿੱਤੀ ਜਾਂਦੀ ਹੈ ਅਤੇ ਔਰਗੈਨਿਕ ਖੇਤੀ ਪਦਾਰਥਾਂ ਨੂੰ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਮਾਨਤਾ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਜਾਂਦਾ ਹੈ। ਔਰਗੈਨਿਕ ਖੇਤੀ ਪਦਾਰਥਾਂ ਨੂੰ ਵੇਚਣ ਲਈ ਬਾਗਬਾਨੀ ਅਤੇ ਖੇਤੀਬਾੜੀ ਵਿਭਾਗ ਪੰਜਾਬ ਵਲੋਂ ਜਿਲ੍ਹਾ ਪੱਧਰ ਤੇ ਕੁਝ ਥਾਵਾਂ ਅਲਾਟ ਕੀਤੀਆਂ ਗਈਆ ਹਨ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਵੀ ਸੈਕਟਰ 6 ਵਿੱਚ ਸੁਖਨਾ ਝੀਲ ਦੇ ਨੇੜੇ ਔਰਗੈਨਿਕ ਵਸਤੂਆਂ ਵੇਚਣ ਲਈ ਇਜਾਜਤ ਦਿੱਤੀ ਹੋਈ ਹੈ।

ਇਹ ਵੀ ਪੜ੍ਹੋ: Winter Care: ਮਾਹਿਰਾਂ ਦੀ ਮੱਛੀ ਪਾਲਕਾਂ ਨੂੰ ਚੇਤਾਵਨੀ, ਜੇਕਰ ਤਾਪਮਾਨ 10 ਡਿਗਰੀ ਤੋਂ ਹੇਠਾਂ ਜਾਂਦਾ ਹੈ ਤਾਂ ਹੋ ਜਾਓ ਸਾਵਧਾਨ, ਇਸ ਖੁਰਾਕ ਨੂੰ ਤੁਰੰਤ ਕਰ ਦਿਓ ਬੰਦ

ਸ਼ਹਿਦ ਕੁਦਰਤ ਵਲੋਂ ਬਖਸਿਆ ਇੱਕ ਅਨਮੋਲ ਤੋਹਫਾ ਹੈ। ਵਿਗਿਆਨੀਆਂ ਅਨੁਸਾਰ ਸ਼ਹਿਦ ਵਿੱਚ 20 ਪ੍ਰਤੀਸਤ ਪਾਣੀ ਹੁੰਦਾ ਹੈ ਅਤੇ 79 ਪ੍ਰਤੀਸ਼ਤ ਖੰਡ ਹੁੰਦੀ ਹੈ। ਸ਼ਹਿਦ ਵਿੱਚ ਗੋਲੂਕੋਜ 25.27 ਪ੍ਰਤੀਸ਼ਤ, ਫਰਕਟੋਜ 34.33 ਪ੍ਰਤੀਸ਼ਤ, ਸੁਕਰੋਜ 0.5 ਤੋਂ 3 ਪ੍ਰਤੀਸ਼ਤ ਅਤੇ ਮਾਲਟੋਜ 5.12 ਪ੍ਰਤੀਸ਼ਤ ਹੁੰਦੇ ਹਨ। 100 ਗ੍ਰਾਮ ਸ਼ਹਿਦ ਵਿਚੋਂ ਅਸੀਂ 0.3 ਗ੍ਰਾਮ ਪ੍ਰੋਟੀਨ, 0.2 ਗ੍ਰਾਮ ਖਣਿਜ ਪਦਾਰਥ, 79.5 ਗ੍ਰਾਮ ਕਾਰਬੋਹਾਈਡ੍ਰੇਟ,5 ਗ੍ਰਾਮ ਕੈਲਸ਼ੀਅਮ, 15 ਮਿਲੀਗ੍ਰਾਮ ਫਾਸਫੋਰਸ, 0.696 ਮਿਲੀਗ੍ਰਾਮ ਲੋਹਾ ਅਤੇ 319 ਕੈਲੋਰੀ ਊਰਜਾ ਪ੍ਰਾਪਤ ਕਰ ਸਕਦੇ ਹਾਂ। ਸ਼ਹਿਦ ਵਿੱਚ ਐਂਟੀ ਆਕਸੀਡੈਂਟ ਵੀ ਹੁੰਦੇ ਹਨ ਜਿਹੜੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ।

ਸ਼ਹਿਦ ਖਾਣ ਨਾਲ ਹੇਠ ਲਿਖੇ ਫਾਇਦੇ ਪ੍ਰਾਪਤ ਕੀਤੇ ਜਾ ਸਕਦੇ ਹਨ:-

1. ਤੁਰੰਤ ਊਰਜਾ ਜਾਂ ਸ਼ਕਤੀ ਲੈਣ ਲਈ ਸ਼ਹਿਦ ਨੂੰ ਵਰਤਿਆ ਜਾ ਸਕਦਾ ਹੈ।

2. ਸ਼ਹਿਦ ਜਖਮਾਂ ਨੂੰ ਠੀਕ ਕਰਨ ਵਿੱਚ ਵੀ ਮਦਦ ਕਰਦਾ ਹੈ।

3. ਸ਼ਹਿਦ ਲੈਣ ਨਾਲ ਰਾਤ ਨੂੰ ਗੂੜੀ ਨੀਂਦ ਆਉਂਦੀ ਹੈ।

4. ਸ਼ਹਿਦ ਨਾਲ ਚਮੜੀ ਦੇ ਰੋਗ ਵੀ ਦੂਰ ਹੁੰਦੇ ਹਨ ਅਤੇ ਚਮੜੀ ਮੁਲਾਇਮ ਤੇ ਜਵਾਨ ਰਹਿੰਦੀ ਹੈ।

5. ਸ਼ਹਿਦ ਨਾਲ ਅੱਖਾਂ ਵੀ ਸਿਹਤਮੰਦ ਰਹਿੰਦੀਆਂ ਹਨ।

6. ਸ਼ਹਿਦ ਖੂਨ ਦੇ ਚਿੱਟੇ ਕਣਾਂ ਨੂੰ ਮਜਬੂਤ ਰੱਖਦਾ ਹੈ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ।

7. ਸ਼ਹਿਦ ਅਸਥਮ, ਖਾਂਸੀ, ਜੁਕਾਮ, ਦਿਲ ਅਤੇ ਪੇਟ ਦੀਆਂ ਬਿਮਾਰੀਆਂ ਲਈ ਵੀ ਲਾਹੇਵੰਦ ਹੈ।

8. ਇੱਕ ਚਮਚ ਸ਼ਹਿਦ, ਅੱਧਾ ਨਿਬੂੰ ਦਾ ਰਸ 1 ਗਿਲਾਸ ਕੋਸੇ ਪਾਣੀ ਨਾਲ ਰਲਾ ਕੇ ਸਵੇਰੇ ਨਿਰਣੇ ਕਾਲਜੇ ਲੈਣ ਨਾਲ ਮੋਟਾਪਾ, ਕਬਜ਼ ਅਤੇ ਤੇਜਾਬੀਪਨ ਦੂਰ ਹੁੰਦਾ ਹੈ।

9. 1 ਚਮਚ ਸ਼ਹਿਦ, ਅੱਧਾ ਚਮਚ ਲਸਣ ਦਾ ਰਸ, ਲੈਣ ਨਾਲ ਹਾਈ ਬਲਡ ਪ੍ਰੈਸ਼ਰ ਠੀਕ ਹੁੰਦਾ ਹੈ।

10. ਲੰਬੀ ਅਤੇ ਤੰਦਰੁਸਤ ਜਿੰਦਗੀ ਜਿਉਣ ਲਈ ਰੋਜ਼ਾਨਾ 1 ਚਮਚ ਸ਼ਹਿਦ ਖਾਣਾ ਬਹੁਤ ਲਾਭਦਾਇਕ ਹੈ।

ਸ਼ਹਿਦ ਖਾਣ ਸਮੇਂ ਸਾਵਧਾਨੀਆਂ:-

1. ਸ਼ਹਿਦ ਨੂੰ ਕਦੇ ਵੀ ਗਰਮ ਕਰਕੇ ਨਾ ਖਾਓ।

2. ਸ਼ਹਿਦ ਨੂੰ ਗਰਮ ਮਸਾਲੇਦਾਰ ਭੋਜਨ ਅਤੇ ਵਿਸਕੀ, ਰਮ, ਬਰਾਂਡੀ ਨਾਲ ਨਹੀਂ ਰਲਾਉਣਾ ਚਾਹੀਦਾ ਹੈ।

ਸਰੋਤ: ਡਾ. ਸਵਰਨ ਸਿੰਘ ਮਾਨ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ, ਪਟਿਆਲ਼ਾ

Summary in English: Honey is a precious gift given by nature, unemployed boys and girls must adopt this profession: Dr. Swaran Singh Mann

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters