1. Home
  2. ਪਸ਼ੂ ਪਾਲਣ

How Birds Can Damage Crops: ਫ਼ਸਲਾਂ ਨੂੰ ਹਾਨੀਕਾਰਕ ਪੰਛੀਆਂ ਤੋਂ ਬਚਾਉਣ ਅਤੇ Income Double ਕਰਨ ਦੇ ਤਰੀਕੇ

ਇਸ ਲੇਖ ਵਿੱਚ ਦੱਸੇ ਤਰੀਕਿਆਂ ਦੀ ਸਚੁੱਜੀ ਵਰਤੋਂ ਕਰਕੇ ਕਿਸਾਨ ਵੀਰ ਫਸਲਾਂ ਨੂੰ ਪੰਛੀਆਂ ਦੇ ਨੁਕਸਾਨ ਤੋਂ ਬਚਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।

Gurpreet Kaur Virk
Gurpreet Kaur Virk
ਹਾਨੀਕਾਰਕ ਪੰਛੀਆਂ ਤੋਂ ਆਪਣੀਆਂ ਫਸਲਾਂ ਨੂੰ ਬਚਾਓ

ਹਾਨੀਕਾਰਕ ਪੰਛੀਆਂ ਤੋਂ ਆਪਣੀਆਂ ਫਸਲਾਂ ਨੂੰ ਬਚਾਓ

Prevention of Bird Damage to Crops: ਫ਼ਸਲਾਂ ਦਾ ਕਈ ਤਰ੍ਹਾਂ ਦੇ ਕੀੜੇ-ਮਕੌੜੇ ਅਤੇ ਜਰਾਸੀਮ ਆਦਿ ਦੁਆਰਾ ਨੁਕਸਾਨ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚੋਂ ਪੰਛੀ ਮਹੱਤਵਪੂਰਨ ਹਨ। ਪੰਜਾਬ ਵਿਚ ਪੰਛੀਆਂ ਦੀਆਂ ਤਿੰਨ ਸੌ ਤੋਂ ਵੱਧ ਕਿਸਮਾਂ ਹਨ, ਜਿੰਨਾਂ ਵਿੱਚੋਂ ਕੁਝ ਕਿਸਮਾਂ ਹੀ ਖੇਤਾਂ ਵਿਚ ਨੁਕਸਾਨ ਕਰਦੀਆਂ ਹਨ।

ਜਿਆਦਾਤਰ ਪੰਛੀ ਖੇਤਾਂ ਵਿਚ ਸੁੰਡੀਆਂ ਨੂੰ ਖਾਂਦੇ ਹਨ, ਜਿਸ ਕਰਕੇ ਖੇਤਾਂ ਵਿਚ ਕੀਟਾਂ ਦੇ ਨੁਕਸਾਨ ਨੂੰ ਕੁਦਰਤੀ ਤਰੀਕੇ ਨਾਲ ਘਟਾਇਆ ਜਾ ਸਕਦਾ ਹੈ।

ਹਾਨੀਕਾਰਕ ਪੰਛੀਆਂ ਵਿੱਚ ਕਾਂ ਅਤੇ ਤੋਤਾ ਹਨ, ਜੋ ਕਿ ਦਾਣਿਆਂ ਵਾਲੀਆਂ ਫ਼ਸਲਾਂ, ਤੇਲਬੀਜ ਫ਼ਸਲਾਂ ਅਤੇ ਬਾਗਾਂ ਵਿਚ ਪੁੰਗਰਨ ਅਤੇ ਪੱਕਣ ਦੇ ਸਮੇਂ ਕਾਫੀ ਨੁਕਸਾਨ ਕਰਦੇ ਹਨ। ਘੁੱਗੀਆਂ, ਕਬੂਤਰ ਆਦਿ ਪੰਛੀ ਗੁਦਾਮਾਂ ਵਿਚ ਪਏ ਅਨਾਜ ਨੂੰ ਖਾਂਦੇ ਹਨ ਅਤੇ ਕਰੋੜਾਂ ਰੁਪਇਆਂ ਦਾ ਨੁਕਸਾਨ ਕਰਦੇ ਹਨ। ਸੋ ਸਾਨੂੰ ਫ਼ਸਲਾਂ ਨੂੰ ਪੰਛੀਆਂ ਦੇ ਨੁਕਸਾਨ ਤੋਂ ਬਚਾਉਣ ਲਈ ਵੱਖ-ਵੱਖ ਤਰੀਕੇ ਜਿਵੇਂ ਕਿ ਮਸ਼ੀਨੀ ਤਰੀਕੇ, ਰਵਾਇਤੀ ਤਰੀਕੇ ਅਤੇ ਕੁਦਰਤੀ ਤਰੀਕਿਆਂ ਦੀ ਸਹੀ ਸਮੇਂ ਅਤੇ ਸਹੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ।

ਹਾਨੀਕਾਰਕ ਪੰਛੀਆਂ ਤੋਂ ਬਚਾਅ ਦੇ ਤਰੀਕੇ

ਓ) ਯਾਂਤਰਿਕ ਵਿਧੀ

• ਵੱਖ ਵੱਖ ਪਟਾਕਿਆਂ ਦੇ ਧਮਾਕਿਆਂ ਦੀ ਮਦਦ ਨਾਲ ਪੰਛੀਆਂ ਨੂੰ ਉਡਾਓ।

• ਡਰਨਾ ਜਿਸ ਨੂੰ ਕਿ ਇੱਕ ਪੁਰਾਣੀ ਮਿੱਟੀ ਦੀ ਹਾਂਡੀ ਆਦਿ ਲੈ ਕੇ ਉਸ ਉੱਤੇ ਰੰਗ ਨਾਲ ਮਨੁੱਖੀ ਸਿਰ ਉਲੀਕ ਦਿੱਤਾ ਜਾਂਦਾ ਹੈ ਅਤੇ ਉਸਨੂੰ ਖੇਤ ਵਿੱਚ ਗੱਡੇ ਹੋਏ ਡੰਡਿਆਂ ਤੇ ਟਿਕਾ ਕੇ ਮਨੁੱਖੀ ਪੋਸ਼ਾਕ ਪੁਆ ਦਿੱਤੀ ਜਾਂਦੀ ਹੈ, ਖੇਤ ਵਿੱਚ ਪੰਛੀਆਂ ਨੂੰ ਮਨੁੱਖ ਦਾ ਭੁਲੇਖਾ ਪਾਉਂਦਾ ਹੈ। ਇਸ ਦੀ ਦਿਸ਼ਾ ਅਤੇ ਥਾਂ ਦਸ ਦਿਨ ਦੇ ਵਕਫ਼ੇ ਤੇ ਬਦਲ ਦੇਣੀ ਚਾਹੀਦੀ ਹੈ ਅਤੇ ਇਸਨੂੰ ਫ਼ਸਲ ਦੀ ਉਚਾਈ ਤੋਂ ਘੱਟੋਂ ਘੱਟ ਇੱਕ ਮੀਟਰ ਉੱਚਾ ਲਗਾਉਣਾ ਚਾਹੀਦਾ ਹੈ।

• ਇਕ ਰੱਸੀ ਲਵੋ ਅਤੇ ਛੋ ਤੋਂ ਅੱਠ ਇੰਚ ਦੂਰੀ ਤੇ ਪਟਾਕਿਆਂ ਤੇ ਛੋਟੇ-ਛੋਟੇ ਬੰਡਲ ਬੰਨ੍ਹ ਦਿਉ ਅਤੇ ਰੱਸੀ ਦੇ ਰੇਠਲੇ ਹਿੱਸੇ ਨੂੰ ਅੱਗ ਨਾਲ ਧੁਖਾ ਦਿਉ। ਇਸ ਤਰ੍ਹਾਂ ਪਟਾਕਿਆਂ ਤੇ ਅੱਗ ਫੜ੍ਹਨ ਨਾਲ ਵੱਖ-ਵੱਖ ਸਮੇਂ ਤੋਂ ਧਮਾਕੇ ਹੁੰਦੇ ਹਨ ਜਿਸ ਨਾਲ ਪੁੰਗਰ ਰਹੀ ਅਤੇ ਪੱਕ ਰਹੀ ਫ਼ਸਲ ਤੋਂ ਪੰਛੀਆਂ ਨੂੰ ਉਡਾਇਆ ਜਾ ਸਕਦਾ ਹੈ।

ਇਹ ਵੀ ਪੜੋ: Profitable Business: ਮਧੂ ਮੱਖੀ ਪਾਲਣ ਅਪਣਾਈਏ, ਫ਼ਸਲਾਂ ਦੇ ਝਾੜ ਵਧਾਈਏ: Dr. Bhallan Singh Sekhon

ਅ) ਰਵਾਇਤੀ ਤਰੀਕੇ

• ਜਿੰਨਾਂ ਖੇਤਾਂ ਵਿੱਚ ਮੱਕੀ ਅਤੇ ਸੂਰਜਮੁੱਖੀ ਦੀ ਫ਼ਸਲ ਬੀਜੀ ਹੋਵੇ ਉਹਨਾਂ ਦੇ ਆਲੇ-ਦੁਆਲੇ ਬਾਹਰਲੀਆਂ ਦੋ-ਤਿੰਨ ਲਾਈਨਾਂ ਵਿੱਚ ਬਾਜਰਾ ਜਾਂ ਢੈਂਚਾ ਲਗਾਉਣਾ ਚਾਹੀਦਾ ਹੈ। ਜੋ ਕਿ ਪੰਛੀਆਂ ਦੀ ਪਸੰਦੀਦਾ ਖੁਰਾਕ ਹਨ। ਕੱਦ ਲੰਬਾ ਹੋਣ ਕਰਕੇ ਇਹ ਮੁੱਖ ਫ਼ਸਲ ਨੂੰ ਡਿੱਗਣ ਤੋਂ ਬਚਾਉਂਦੀਆਂ ਹਨ।

• ਮੱਕੀ ਅਤੇ ਸੂਰਜਮੁਖੀ ਫ਼ਸਲਾਂ ਦੀ ਬਿਜਾਈ ਨਾਲ ਲਗਦੇ ਦਰੱਖ਼ਤਾਂ, ਬਿਜਲੀ ਦੇ ਖੰਬਿਆਂ ਤੋਂ ਦੂਰ ਵੱਡੇ ਰਕਬੇ (ਘੱਟੋਂ ਘੱਟ ਦੋ-ਤਿੰਨ ਏਕੜ) ਕਰਨੀ ਚਾਹੀਦੀ ਹੈ।

ੲ) ਚਿਤਾਵਨੀ ਅਵਾਜ਼ਾਂ

• ਪੰਛੀਆਂ ਦੇ ਝੁੰਡਾਂ ਦੀਆਂ ਚਿਤਾਵਨੀ ਭਰੀਆਂ ਅਵਾਜ਼ਾਂ ਸੀ.ਡੀ. ਵਿੱਚ ਭਰੀਆਂ ਹਨ ਜੋ ਕਿ ਸੰਚਾਰ ਕੇਂਦਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਉਪਲੱਬਧ ਹਨ। ਇਹਨਾਂ ਨੂੰ ਇਕ ਘੰਟੇ ਦੇ ਵਕਫੇ ਨਾਲ ਅੱਧੇ ਘੰਟੇ ਵਾਸਤੇ ਦੋ ਵਾਰੀ ਸਵੇਰੇ ਸੱਤ ਤੋਂ ਨੋਂ ਅਤੇ ਸ਼ਾਮ ਨੂੰ ਪੰਜ ਤੋਂ ਸੱਤ ਵਜੇ ਤੱਕ ਵਜਾਉਣਾ ਚਾਹੀਦਾ ਹੈ, ਜਿਸ ਦਾ ਅਸਰ ਪੰਦਰਾਂ ਤੋਂ ਵੀਹ ਦਿਨ ਤੱਕ ਰਹਿੰਦਾ ਹੈ ਅਤੇ ਪੰਛੀ ਮੁੜ ਵਾਪਸ ਨਹੀਂ ਆਉਂਦੇ।

ਸਰੋਤ: ਤੇਜਦੀਪ ਕੌਰ ਕਲੇਰ, ਰਾਜਵਿੰਦਰ ਸਿੰਘ ਅਤੇ ਮਨੋਜ ਕੁਮਾਰ, ਜੀਵ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

Summary in English: How Birds Can Damage Crops, Crop Protection: Ways to protect the crops from harmful birds and double the income

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters