1. Home
  2. ਪਸ਼ੂ ਪਾਲਣ

ਕਿਸਾਨ ਵੀਰੋ ਸਾਵਧਾਨ! ਮੁੜ ਵਧਿਆ Lumpy Skin Disease ਦਾ ਖ਼ਤਰਾ, 16 ਸੂਬਿਆਂ 'ਚ ਅਲਰਟ ਜਾਰੀ

ਗੰਢੀ ਚਮੜੀ ਦੀ ਬਿਮਾਰੀ ਨੂੰ 'Lumpy Skin Disease' ਵੀ ਕਿਹਾ ਜਾਂਦਾ ਹੈ। ਸੰਖੇਪ ਵਿੱਚ ਇਸਨੂੰ LSDV ਕਹਿੰਦੇ ਹਨ। ਇਹ ਇੱਕ ਛੂਤ ਦੀ ਬਿਮਾਰੀ ਹੈ ਜੋ ਇੱਕ ਜਾਨਵਰ ਤੋਂ ਦੂਜੇ ਜਾਨਵਰ ਵਿੱਚ ਫੈਲਦੀ ਹੈ। ਪਿਛਲੇ ਸਾਲ ਗਾਵਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲੀ ਖ਼ਤਰਨਾਕ ਬਿਮਾਰੀ ਲੰਪੀ ਰੋਗ ਯਾਨੀ Lumpy Virus ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਮਈ ਮਹੀਨੇ ਵਿੱਚ ਲੰਪੀ ਵਾਇਰਸ ਦੇ ਦੁਬਾਰਾ ਫੈਲਣ ਦੇ ਸੰਕੇਤ ਦਿੰਦਿਆਂ ICAR-NIVEDI ਨੇ 16 ਸੂਬਿਆਂ ਵਿੱਚ ਅਲਰਟ ਜਾਰੀ ਕੀਤਾ ਹੈ।

Gurpreet Kaur Virk
Gurpreet Kaur Virk
ਜਾਣੋ ਲੰਪੀ ਵਾਇਰਸ ਦੇ ਲੱਛਣ, ਕਾਰਨ ਅਤੇ ਬਚਾਅ

ਜਾਣੋ ਲੰਪੀ ਵਾਇਰਸ ਦੇ ਲੱਛਣ, ਕਾਰਨ ਅਤੇ ਬਚਾਅ

Lumpy Skin Disease: ਪਸ਼ੂ ਪਾਲਕਾਂ ਅਤੇ ਕਿਸਾਨ ਭਰਾਵਾਂ ਲਈ ਇੱਕ ਅਹਿਮ ਖਬਰ ਹੈ। ਦਰਅਸਲ, ਦੇਸ਼ 'ਚ ਇਕ ਵਾਰ ਫਿਰ ਲੰਮੀ ਵਾਇਰਸ ਦਾ ਖਤਰਾ ਵਧ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਈ ਮਹੀਨੇ ਵਿੱਚ ਇੱਕ ਵਾਰ ਫਿਰ ਲੰਪੀ ਚਮੜੀ ਰੋਗ (Lumpy Skin Disease) ਆਪਣਾ ਕਹਿਰ ਬਰਪਾ ਸਕਦਾ ਹੈ। ਜਿਸਦੇ ਚਲਦਿਆਂ 16 ਸੂਬਿਆਂ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਇਸ ਬਿਮਾਰੀ ਕਾਰਨ ਦੇਸ਼ ਵਿੱਚ ਪਸ਼ੂ ਧਨ ਦਾ ਕਾਫੀ ਨੁਕਸਾਨ ਹੋਇਆ ਸੀ। ਇਸ ਬਿਮਾਰੀ ਕਾਰਨ ਥੋੜ੍ਹੇ ਸਮੇਂ ਵਿੱਚ ਹੀ ਸੈਂਕੜੇ ਗਾਵਾਂ ਦੀ ਮੌਤ ਹੋ ਗਈ। ਇੱਕ ਅੰਕੜੇ ਮੁਤਾਬਕ ਮਈ 2022 ਤੋਂ ਹੁਣ ਤੱਕ ਇਸ ਬਿਮਾਰੀ ਕਾਰਨ ਲਗਭਗ 1,00,000 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।

ਗੰਢੀ ਚਮੜੀ ਦੀ ਬਿਮਾਰੀ ਨੂੰ 'ਲੰਪੀ ਚਮੜੀ ਰੋਗ ਵਾਇਰਸ' (Lumpy Skin Disease Virus) ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਸਨੂੰ ਸੰਖੇਪ ਵਿੱਚ ਐਲ.ਐਸ.ਡੀ.ਵੀ. (LSDV) ਵੀ ਕਿਹਾ ਜਾਂਦਾ ਹੈ। ਇਹ ਇੱਕ ਛੂਤ ਦੀ ਬਿਮਾਰੀ ਹੈ, ਜੋ ਇੱਕ ਜਾਨਵਰ ਤੋਂ ਦੂਜੇ ਜਾਨਵਰ ਵਿੱਚ ਫੈਲਦੀ ਹੈ। ਸੌਖੇ ਸ਼ਬਦਾਂ ਵਿਚ, ਸੰਕਰਮਿਤ ਜਾਨਵਰ ਦੇ ਸੰਪਰਕ ਵਿਚ ਆਉਣ ਨਾਲ, ਕੋਈ ਹੋਰ ਜਾਨਵਰ ਵੀ ਬਿਮਾਰ ਹੋ ਸਕਦਾ ਹੈ। ਇਹ ਬਿਮਾਰੀ Capri Poxvirus ਨਾਂ ਦੇ ਵਾਇਰਸ ਕਾਰਨ ਹੁੰਦੀ ਹੈ। ਇਹ ਵਾਇਰਸ ਗੋਟ ਫੌਕਸ ਅਤੇ ਸ਼ੀਪ ਪੌਕਸ ਵਾਇਰਸ ਦੇ ਪਰਿਵਾਰ ਨਾਲ ਸਬੰਧਤ ਹੈ। ਮਾਹਿਰਾਂ ਅਨੁਸਾਰ ਇਹ ਬਿਮਾਰੀ ਮੱਛਰ ਦੇ ਕੱਟਣ ਅਤੇ ਖੂਨ ਚੂਸਣ ਵਾਲੇ ਕੀੜਿਆਂ ਰਾਹੀਂ ਪਸ਼ੂਆਂ ਵਿੱਚ ਫੈਲਦੀ ਹੈ।

ਸਾਵਧਾਨ ਰਹਿਣ ਦੀ ਲੋੜ

ਦੂਜੇ ਦੇਸ਼ਾਂ ਤੋਂ ਆਈ ਇਸ ਬਿਮਾਰੀ ਨੇ ਦੇਸ਼ ਦੇ ਕਈ ਸੂਬਿਆਂ ਵਿੱਚ ਆਪਣਾ ਅਸਰ ਵਿਖਾਇਆ ਹੈ। ਜਿਸਦੇ ਚਲਦਿਆਂ ਇਸ ਬਿਮਾਰੀ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਅਜਿਹੇ ਵਿੱਚ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਅਲਰਟ ICAR-NIVEDI ਦੁਆਰਾ ਜਾਰੀ ਕੀਤਾ ਗਿਆ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਵੈਟਰਨਰੀ ਐਪੀਡੈਮੀਓਲੋਜੀ ਐਂਡ ਡਿਜ਼ੀਜ਼ ਇਨਫੋਰਮੈਟਿਕਸ (NIVEDI) ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR) ਦੇ ਅਧੀਨ ਇੱਕ ਪ੍ਰਮੁੱਖ ਸੰਸਥਾ ਹੈ, ਜੋ ਵੈਟਰਨਰੀ ਐਪੀਡੈਮਿਓਲੋਜੀ ਅਤੇ ਬਿਮਾਰੀ ਸੂਚਨਾ ਵਿਗਿਆਨ ਦੇ ਖੇਤਰ ਵਿੱਚ ਖੋਜ, ਸਿਖਲਾਈ ਅਤੇ ਸਿੱਖਿਆ ਨੂੰ ਸਮਰਪਿਤ ਹੈ।

ਲੰਪੀ ਵਾਇਰਸ ਅਲਰਟ

ਨਿਵੇਦੀ ਇੰਸਟੀਚਿਊਟ (NIVEDI Institute) ਨੇ 16 ਸੂਬਿਆਂ ਦੇ 61 ਸ਼ਹਿਰਾਂ ਵਿੱਚ ਲੰਪੀ ਦੇ ਫੈਲਣ ਦੀ ਚੇਤਾਵਨੀ ਦਿੱਤੀ ਹੈ। ਕਰਨਾਟਕ ਦੇ ਵੱਧ ਤੋਂ ਵੱਧ 10 ਸ਼ਹਿਰ ਅਤੇ ਉੱਤਰਾਖੰਡ ਦੇ 9 ਸ਼ਹਿਰ ਇਸ ਵਿੱਚ ਸ਼ਾਮਲ ਹਨ। ਝਾਰਖੰਡ ਦੇ 9 ਸ਼ਹਿਰ ਵੀ ਇਸ ਵਿੱਚ ਸ਼ਾਮਲ ਹਨ। ਇਸ ਦੇ ਨਾਲ ਅਸਾਮ ਦੇ 7, ਕੇਰਲ ਦੇ 6 ਅਤੇ ਗੁਜਰਾਤ ਦੇ 4 ਸ਼ਹਿਰ ਸ਼ਾਮਲ ਹਨ। ਇਸ ਦੇ ਨਾਲ ਹੀ ਮੱਧ ਪ੍ਰਦੇਸ਼, ਰਾਜਸਥਾਨ, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਬਿਹਾਰ ਅਤੇ ਹਰਿਆਣਾ ਵੀ ਇਸ ਸੂਚੀ ਵਿੱਚ ਸ਼ਾਮਲ ਹਨ।

ਇਹ ਵੀ ਪੜ੍ਹੋ: ਭਾਰਤ ਵਿੱਚ ਸਭ ਤੋਂ ਵੱਧ ਦੁੱਧ ਦੇਣ ਵਾਲੀ ਗਾਂ ਦੀ ਨਸਲ, ਜਾਣੋ ਇਸਦੀ ਪਛਾਣ ਅਤੇ ਵਿਸ਼ੇਸ਼ਤਾਵਾਂ

ਲੰਮੀ ਵਾਇਰਸ ਕਿਵੇਂ ਫੈਲਦਾ ਹੈ?

ਇਹ ਬਿਮਾਰੀ ਖੂਨ ਚੂਸਣ ਵਾਲੇ ਕੀੜੇ ਜਿਵੇਂ ਮੱਖੀਆਂ ਅਤੇ ਮੱਛਰਾਂ ਦੁਆਰਾ ਫੈਲਦੀ ਹੈ। ਇਹ ਪਸ਼ੂਆਂ ਵਿੱਚ ਬੁਖਾਰ ਅਤੇ ਚਮੜੀ ਦੇ ਗੰਢਾਂ ਦਾ ਕਾਰਨ ਬਣਦਾ ਹੈ ਅਤੇ ਘਾਤਕ ਹੋ ਸਕਦਾ ਹੈ, ਖਾਸ ਕਰਕੇ ਉਨ੍ਹਾਂ ਜਾਨਵਰਾਂ ਵਿੱਚ ਜੋ ਪਹਿਲਾਂ ਕਦੇ ਵੀ ਵਾਇਰਸ ਨਾਲ ਸੰਕਰਮਿਤ ਨਹੀਂ ਹੋਏ ਹਨ।

ਬਿਮਾਰੀ ਦੇ ਲੱਛਣ

'ਲੰਪੀ ਚਮੜੀ ਰੋਗ ਵਾਇਰਸ' (Lumpy Skin Disease Virus) ਪਸ਼ੂਆਂ ਦੀ ਬਿਮਾਰੀ ਹੈ। ਇਸ ਬਿਮਾਰੀ ਵਿੱਚ ਪਸ਼ੂਆਂ ਵਿੱਚ ਬੁਖਾਰ, ਚਮੜੀ 'ਤੇ ਗੰਢ, ਲੇਸਦਾਰ ਝਿੱਲੀ ਅਤੇ ਅੰਦਰੂਨੀ ਅੰਗਾਂ 'ਤੇ ਗੰਢ, ਵਧੇ ਹੋਏ ਲਿੰਫ ਨੋਡ ਅਤੇ ਚਮੜੀ ਦੀ ਸੋਜ ਵਰਗੇ ਲੱਛਣ ਦੇਖੇ ਜਾ ਸਕਦੇ ਹਨ।

ਬਿਮਾਰੀ ਤੋਂ ਰੋਕਥਾਮ

● ਸੰਕਰਮਿਤ ਜਾਨਵਰ ਨੂੰ ਅਲੱਗ ਰੱਖੋ।
● ਤਬੇਲੇ ਨੂੰ ਸਾਫ਼ ਰੱਖੋ।
● ਮੱਛਰਾਂ ਨੂੰ ਭਜਾਉਣ ਲਈ ਸਪਰੇਅ ਕਰੋ।
● ਸੰਕਰਮਿਤ ਪਸ਼ੂ ਨੂੰ ਗੋਟ ਫੌਕਸ ਦਾ ਟੀਕਾ ਲਗਵਾਓ।
● ਡਾਕਟਰ ਦੀ ਸਲਾਹ 'ਤੇ ਪਸ਼ੂਆਂ ਨੂੰ ਦਵਾਈ ਦਿੱਤੀ ਜਾ ਸਕਦੀ ਹੈ।

Disclaimer: ਲੇਖ ਵਿੱਚ ਸਾਂਝੇ ਕੀਤੇ ਗਏ ਸੁਝਾਅ ਆਮ ਜਾਣਕਾਰੀ ਲਈ ਹਨ। ਇਨ੍ਹਾਂ ਨੂੰ ਕਿਸੇ ਡਾਕਟਰ ਜਾਂ ਮੈਡੀਕਲ ਪੇਸ਼ੇਵਰ ਦੀ ਸਲਾਹ ਦੇ ਤੌਰ 'ਤੇ ਨਾ ਲਓ। ਬਿਮਾਰੀ ਜਾਂ ਲਾਗ ਦੇ ਲੱਛਣਾਂ ਦੇ ਮਾਮਲੇ ਵਿਚ, ਡਾਕਟਰ ਦੀ ਸਲਾਹ ਜ਼ਰੂਰ ਲਓ।

Summary in English: Lumpy Skin Disease: What is LSD, how does this disease spread in animals? Know its symptoms, causes and prevention, alert in 16 states

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters