1. Home
  2. ਪਸ਼ੂ ਪਾਲਣ

Profitable Business: ਦੇਸ਼ ਦੀਆਂ ਛੋਟੀਆਂ-ਵੱਡੀਆਂ ਕੰਪਨੀਆਂ ਨੂੰ ਕਿਵੇਂ ਹੋ ਰਿਹਾ ਹੈ ਬੱਕਰੀ ਦੇ ਦੁੱਧ ਤੋਂ ਮੋਟਾ ਮੁਨਾਫ਼ਾ? ਕੀ ਇਸੇ ਕਰਕੇ ਵੱਧ ਰਿਹਾ ਹੈ ਕਿਸਾਨਾਂ ਦਾ Goat Farming ਵੱਲ ਝੁਕਾਅ?

ਬੱਕਰੀ ਦੇ ਦੁੱਧ ਦੀ ਮੰਗ ਵਧਣ ਕਾਰਨ ਦੇਸ਼ ਭਰ ਵਿੱਚ ਬੱਕਰੀ ਪਾਲਣ ਦਾ ਧੰਦਾ ਵੀ ਵਧ ਰਿਹਾ ਹੈ। ਦਰਅਸਲ, ਅੱਜ ਦੇਸ਼ ਦੀਆਂ ਜ਼ਿਆਦਾਤਰ ਕੰਪਨੀਆਂ ਬੱਕਰੀ ਦੇ ਦੁੱਧ ਅਤੇ ਇਸ ਦੇ ਉਤਪਾਦਾਂ ਦਾ ਆਨਲਾਈਨ ਕਾਰੋਬਾਰ ਕਰ ਰਹੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਮੋਟਾ ਮੁਨਾਫ਼ਾ ਹੋ ਰਿਹਾ ਹੈ। ਡੇਅਰੀ ਅਤੇ ਪਸ਼ੂ ਪਾਲਣ ਮੰਤਰਾਲੇ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਬੱਕਰੀ ਦੇ ਦੁੱਧ ਦੇ ਉਤਪਾਦਨ ਵਿੱਚ ਦੁਨੀਆ ਵਿੱਚ ਪਹਿਲੇ ਸਥਾਨ 'ਤੇ ਹੈ। ਇਹੀ ਕਾਰਨ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵੀ ਬੱਕਰੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਕਈ ਯੋਜਨਾਵਾਂ ਚਲਾ ਰਹੀਆਂ ਹਨ।

Gurpreet Kaur Virk
Gurpreet Kaur Virk
ਦਵਾਈ ਬਣਾਉਣ ਲਈ ਵਰਤਿਆ ਜਾਂਦਾ ਹੈ ਬੱਕਰੀ ਦਾ ਦੁੱਧ

ਦਵਾਈ ਬਣਾਉਣ ਲਈ ਵਰਤਿਆ ਜਾਂਦਾ ਹੈ ਬੱਕਰੀ ਦਾ ਦੁੱਧ

Goat Milk: ਪਿਛਲੇ ਕੁਝ ਸਾਲਾਂ ਵਿੱਚ ਪਸ਼ੂ ਪਾਲਣ ਪ੍ਰਤੀ ਕ੍ਰੇਜ਼ ਤੇਜ਼ੀ ਨਾਲ ਵਧਿਆ ਹੈ। ਖੇਤੀ ਤੋਂ ਇਲਾਵਾ ਭਾਰਤੀ ਕਿਸਾਨ ਪਸ਼ੂ ਪਾਲਣ ਨੂੰ ਅਪਣਾ ਕੇ ਆਪਣੀ ਆਮਦਨ ਵਧਾ ਰਹੇ ਹਨ। ਪਸ਼ੂ ਪਾਲਣ ਵਿੱਚ ਕਿਸਾਨ ਗਾਂ, ਮੱਝ, ਭੇਡ, ਬੱਕਰੀ ਵਰਗੇ ਦੁਧਾਰੂ ਪਸ਼ੂ ਪਾਲਣ ਨੂੰ ਤਰਜੀਹ ਦਿੰਦੇ ਹਨ। ਇਨ੍ਹਾਂ ਵਿੱਚ ਕਿਸਾਨ ਨੂੰ ਗਾਵਾਂ ਅਤੇ ਮੱਝਾਂ ਪਾਲਣ ਵਿੱਚ ਜ਼ਿਆਦਾ ਖਰਚ ਕਰਨਾ ਪੈਂਦਾ ਹੈ ਕਿਉਂਕਿ ਚੰਗੀ ਨਸਲ ਦੀਆਂ ਗਾਵਾਂ ਅਤੇ ਮੱਝਾਂ ਬਹੁਤ ਮਹਿੰਗੇ ਭਾਅ 'ਤੇ ਮਿਲਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਸਾਂਭ-ਸੰਭਾਲ ਦਾ ਖਰਚਾ ਵੀ ਬਹੁਤ ਜ਼ਿਆਦਾ ਹੈ। ਜਦੋਂਕਿ, ਬੱਕਰੀ ਅਤੇ ਭੇਡਾਂ ਦਾ ਪਾਲਣ ਪੋਸ਼ਣ ਕੁਝ ਹੱਦ ਤੱਕ ਸਸਤਾ ਹੈ।

ਕਿਸਾਨ ਘੱਟ ਥਾਂ ਅਤੇ ਘੱਟ ਖਰਚੇ ਵਿੱਚ ਬੱਕਰੀ ਅਤੇ ਭੇਡਾਂ ਪਾਲਣ ਦਾ ਧੰਦਾ ਕਰ ਸਕਦੇ ਹਨ। ਭੇਡਾਂ ਨੂੰ ਜਿੱਥੇ ਉੱਨ ਲਈ ਪਾਲਿਆ ਜਾਂਦਾ ਹੈ, ਉੱਥੇ ਹੀ ਬੱਕਰੀਆਂ ਨੂੰ ਦੁੱਧ ਅਤੇ ਮਾਸ ਲਈ ਪਾਲਿਆ ਜਾਂਦਾ ਹੈ। ਬੱਕਰੀ ਦੇ ਦੁੱਧ ਦੇ ਫਾਇਦਿਆਂ ਨੂੰ ਦੇਖਦੇ ਹੋਏ ਇਸ ਦੀ ਮੰਗ ਲਗਾਤਾਰ ਵਧ ਰਹੀ ਹੈ, ਕਿਉਂਕਿ ਅੱਜ ਦੇਸ਼ ਦੀਆਂ ਜ਼ਿਆਦਾਤਰ ਕੰਪਨੀਆਂ ਬੱਕਰੀ ਦੇ ਦੁੱਧ ਅਤੇ ਇਸ ਦੇ ਉਤਪਾਦਾਂ ਦਾ ਆਨਲਾਈਨ ਕਾਰੋਬਾਰ ਕਰਕੇ ਮੋਟਾ ਮੁਨਾਫ਼ਾ ਕਮਾ ਰਹੀਆਂ ਹਨ।

ਮਾਹਿਰਾਂ ਦੀ ਮੰਨੀਏ ਤਾਂ ਬੱਕਰੀ ਦਾ ਦੁੱਧ ਛੇ ਤੋਂ ਵੱਧ ਬਿਮਾਰੀਆਂ ਵਿੱਚ ਦਵਾਈ ਦਾ ਕੰਮ ਕਰਦਾ ਹੈ ਅਤੇ ਜੇਕਰ ਅਸੀਂ ਬੱਚਿਆਂ ਦੀ ਗੱਲ ਕਰੀਏ, ਤਾਂ ਇਹ ਉਨ੍ਹਾਂ ਲਈ ਅੰਮ੍ਰਿਤ ਵਾਂਗ ਹੈ। ਸੈਂਟਰਲ ਗੋਟ ਰਿਸਰਚ ਇੰਸਟੀਚਿਊਟ ਮੁਤਾਬਕ ਅੱਜ ਵੀ ਯੂਰਪੀ ਦੇਸ਼ਾਂ ਵਿੱਚ ਬੱਕਰੀ ਦੇ ਦੁੱਧ ਦੀ ਵਰਤੋਂ ਬੱਚਿਆਂ ਲਈ 95 ਫੀਸਦੀ ਦਵਾਈਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਬੱਕਰੀ ਦੇ ਦੁੱਧ ਦਾ ਉਤਪਾਦਨ ਲਗਾਤਾਰ ਵਧ ਰਿਹਾ ਹੈ। ਜਿਸ ਤਰ੍ਹਾਂ ਨਾਲ ਮੰਗ ਵਧ ਰਹੀ ਹੈ, ਬੱਕਰੀ ਦਾ ਦੁੱਧ ਹੁਣ ਸਿਰਫ਼ ਦੁੱਧ ਨਹੀਂ ਰਿਹਾ, ਇਹ ਇੱਕ ਦਵਾਈ ਬਣ ਗਿਆ ਹੈ। ਦੁੱਧ ਦੀ ਮੰਗ ਵਧਣ ਕਾਰਨ ਦੇਸ਼ ਭਰ ਵਿੱਚ ਬੱਕਰੀ ਪਾਲਣ ਦਾ ਧੰਦਾ ਵੀ ਵਧ ਰਿਹਾ ਹੈ। ਡੇਅਰੀ ਅਤੇ ਪਸ਼ੂ ਪਾਲਣ ਮੰਤਰਾਲੇ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਬੱਕਰੀ ਦੇ ਦੁੱਧ ਦੇ ਉਤਪਾਦਨ ਵਿੱਚ ਦੁਨੀਆ ਵਿੱਚ ਪਹਿਲੇ ਸਥਾਨ 'ਤੇ ਹੈ। ਕੇਂਦਰ ਅਤੇ ਰਾਜ ਸਰਕਾਰਾਂ ਵੀ ਬੱਕਰੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਕਈ ਯੋਜਨਾਵਾਂ ਚਲਾ ਰਹੀਆਂ ਹਨ।

ਬੱਕਰੀ ਦਾ ਦੁੱਧ ਤਿੰਨ ਵੱਡੀਆਂ ਬਿਮਾਰੀਆਂ ਵਿੱਚ ਫਾਇਦੇਮੰਦ

ਹਰ ਕੋਈ ਜਾਣਦਾ ਹੈ ਕਿ ਡੇਂਗੂ ਅਤੇ ਚਿਕਨਗੁਨੀਆ ਵਿਚ ਬੱਕਰੀ ਦਾ ਦੁੱਧ ਬਹੁਤ ਕਾਰਗਰ ਹੈ। ਪਰ ਇਸਦੇ ਨਾਲ ਹੀ ਕੈਂਸਰ ਅਤੇ ਦਿਲ ਦੇ ਰੋਗੀਆਂ ਲਈ ਵੀ ਬੱਕਰੀ ਦਾ ਦੁੱਧ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਦੁੱਧ 'ਚ ਲੈਕਟੋਜ਼ ਦੀ ਮਾਤਰਾ ਘੱਟ ਹੋਣ ਕਾਰਨ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਇਸ ਦਾ ਫਾਇਦਾ ਹੋ ਰਿਹਾ ਹੈ ਅਤੇ ਜੇਕਰ ਅਸੀਂ ਪੇਟ ਨਾਲ ਸਬੰਧਤ ਬਿਮਾਰੀਆਂ ਦੀ ਗੱਲ ਕਰੀਏ, ਖਾਸ ਤੌਰ 'ਤੇ ਆਂਦਰਾਂ ਦੀ ਬਿਮਾਰੀ ਕੋਲਾਈਟਿਸ ਵਿੱਚ ਤਾਂ ਬੱਕਰੀ ਦਾ ਦੁੱਧ ਬਹੁਤ ਫਾਇਦੇਮੰਦ ਸਾਬਤ ਹੋ ਰਿਹਾ ਹੈ।

ਇਹ ਵੀ ਪੜ੍ਹੋ : Animal Fodder: ਕਿਸਾਨ ਵੀਰੋਂ ਸਤੰਬਰ ਮਹੀਨੇ ਵਿੱਚ ਬੀਜੋ ਇਹ ਚਾਰਾ ਤੇ ਸਿਆਲ ਰੁੱਤੇ ਪਾਓ ਆਪਣੇ ਪਸ਼ੂਆਂ ਲਈ ਸੰਤੁਲਿਤ ਖੁਰਾਕ

ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਡਾਕਟਰ ਵੀ ਬੱਕਰੀ ਦਾ ਦੁੱਧ ਦਵਾਈ ਵਜੋਂ ਪੀਣ ਦੀ ਸਲਾਹ ਦੇ ਰਹੇ ਹਨ। ਬੱਕਰੀ ਦੀ ਚਰਾਉਣ ਪ੍ਰਣਾਲੀ ਨੂੰ ਦੇਖਦੇ ਹੋਏ ਇਸ ਦੇ ਦੁੱਧ ਨੂੰ ਜੈਵਿਕ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਬੱਕਰੀ ਦੇ ਹਰੇ ਚਾਰੇ ਵਿੱਚ ਸਿਰਫ਼ ਇੱਕ ਜਾਂ ਦੋ ਨਹੀਂ ਸਗੋਂ ਕਈ ਤਰ੍ਹਾਂ ਦੇ ਰੁੱਖਾਂ ਦੇ ਪੱਤੇ ਵੀ ਸ਼ਾਮਲ ਹੁੰਦੇ ਹਨ।

ਜਦੋਂਕਿ, ਇੱਕ ਬੱਕਰੀ ਮਾਹਿਰ ਦਾ ਕਹਿਣਾ ਹੈ ਕਿ ਦੇਸ਼ ਵਿੱਚ 200 ਗ੍ਰਾਮ ਦੀ ਬੰਦ ਬੋਤਲ ਵਿੱਚ ਪਾਸਚਰਾਈਜ਼ਡ ਬੱਕਰੀ ਦਾ ਦੁੱਧ 35 ਤੋਂ 40 ਰੁਪਏ ਵਿੱਚ ਆਨਲਾਈਨ ਵੇਚਿਆ ਜਾ ਰਿਹਾ ਹੈ। ਕਈ ਲੋਕ ਇਸ ਨੂੰ ਆਰਗੈਨਿਕ ਕਹਿ ਕੇ ਵੀ ਵੇਚ ਰਹੇ ਹਨ। ਇੱਕ ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਮੰਗ ਨੂੰ ਦੇਖਦੇ ਹੋਏ ਹੁਣ ਵੱਡੀਆਂ ਕੰਪਨੀਆਂ ਨੇ ਬੱਕਰੀ ਦੇ ਦੁੱਧ ਦੇ ਕਾਰੋਬਾਰ ਵਿੱਚ ਕਦਮ ਰੱਖਣਾ ਸ਼ੁਰੂ ਕਰ ਦਿੱਤਾ ਹੈ। ਗੁਜਰਾਤ ਵਿੱਚ ਦੋ-ਤਿੰਨ ਵੱਡੇ ਬੱਕਰੀ ਫਾਰਮਾਂ 'ਤੇ ਕੰਮ ਚੱਲ ਰਿਹਾ ਹੈ।

Summary in English: Profitable Business: Goat's milk is used to make medicine, is the inclination of farmers towards Goat Farming increasing due to this?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters