
ਮਧੂ ਮੱਖੀ ਪਾਲਣ
ਕਰ ਪਰ-ਪਰਾਗਣ, ਫੁੱਲਾਂ ਤੋਂ ਫ਼ਲ ਬਣਾਏ, ਵਧਾਵੇ ਫ਼ਸਲਾਂ ਦੇ ਝਾੜ ਵੇ।
ਸ਼ਹਿਦ ਦੀ ਮੱਖੀ, ਜ਼ਿੰਦਗੀ ਤੇਰੀ,ਆ ਲਈਏ ਇਸ ਨੂੰ ਸੰਭਾਲ ਵੇ।
ਤੂੰ ਵੀ ਇਸਦਾ ਖਿਆਲ ਕਰ, ਇਹ ਰੱਖਦੀ ਖਿਆਲ ਤੇਰਾ ਏ,
ਆ ਸੇਖੋਂ , ਖੁਸ਼ੀਆਂ ਵੰਡੀਏ, ਮਿਠਾਸ ਭਰਿਆ ਬਣਾਈਏ, ਜ਼ਿੰਦਗੀ ਦਾ ਸਫ਼ਰ ਲੰਮੇਰਾ ਏ।
ਸ਼ਹਿਦ ਮੱਖੀ ਲਈ ਹੀ ਤਾਂ ਖਿੜਦੇ, ਫੁੱਲ ਸੋਹਣੇ ਰੰਗ-ਬਿਰੰਗੇ ਨੇ।
ਆਪਣੀ ਪਿਆਰੀ ਏਕਨੂਰ ਨੂੰ, ਖਿੜੇ ਹੋਏ ਜੋ ਲੱਗਦੇ ਚੰਗੇ ਨੇ।
ਖਿੜੀਏ ਤੇ ਖਿੜਨ ਦੇਈਏ, ਕਰ ਬੰਦ ਜ਼ਹਿਰੀ ਛਿੜਕਾਅ, ਕਰਕੇ ਜੇਰਾ ਵੇ।
ਆ ਸੇਖੋਂ, ਪਾਲ ਸ਼ਹਿਦ ਮੱਖੀ, ਮਿਠਾਸ ਭਰਿਆ ਬਣਾਈਏ, ਜ਼ਿੰਦਗੀ ਦਾ ਸਫ਼ਰ ਲੰਮੇਰਾ ਏ।
ਤੱਪਦੇ ਮਹੀਨੇ ਜੇਠ ਹਾੜ੍ਹ ਦੇ, ਮੱਖੀਆਂ ਨੂੰ ਦੇਈਏ ਛਾਂ ਅਤੇ ਪਾਣੀ।
ਸਿਹਤਮੰਦ ਹੋ ਜਦ ਫੇਰਾ ਖੇਤ ਪਾਉਣਗੀਆਂ, ਦੇਖੀਂ ਰੌਣਕ ਵੱਧ ਜਾਣੀ
ਸਰਦ ਰੁੱਤੇ ਤੇਰੇ ਲਈ ਸ਼ਹਿਦ ਬਣਾਉਣਗੀਆਂ, ਤੁਰ ਅਮਰੂਦ, ਤੋਰੀਏ, ਬੇਰਾਂ ਤੇ।
ਆ ਸੇਖੋਂ , ਸਿਹਤ ਸੰਭਾਲੀਏ, ਮਿਠਾਸ ਭਰਿਆ ਬਣਾਈਏ, ਜ਼ਿੰਦਗੀ ਦਾ ਸਫ਼ਰ ਲੰਮੇਰਾ ਏ।
ਇਹ ਵੀ ਪੜੋ: Kashmiri Acacia Honey ਤੋਂ ਮਧੂ-ਮੱਖੀ ਪਾਲਕਾਂ ਨੂੰ ਚੰਗਾ ਮੁਨਾਫ਼ਾ, Market Rate 1000 ਰੁਪਏ ਪ੍ਰਤੀ ਕਿਲੋ
ਕਰੇ ਅਰਜ਼ ਤੇਰੀ ਜਸਪ੍ਰੀਤ ਵੇ, ਭੀਂ ਭੀਂ ਕਰਨ ਇਹ ਗਾਉਣ ਗੀਤ ਵੇ।
ਜੀਵਨ ਇਹਨਾਂ ਬਿਨ ਹੋ ਜਾਊ ਸੱਖਣਾ, ਨਹੀਂ ਰਹਿਣੇ ਫ਼ਲ-ਫੁੱਲ ਮੀਤ ਵੇ।
ਗੁਆਚ ਜਾਣੇ ਸਭ ਖੁਸ਼ੀਆਂ-ਖੇੜੇ, ਜੇ ਹਾਲੇ ਵੀ ਨਾ ਬਦਲਿਆ ਮਨ ਤੇਰਾ ਵੇ
ਆ ਸੇਖੋਂ , ਮਿੱਤ ਬਣਾਈਏ, ਮਿਠਾਸ ਭਰਿਆ ਬਣਾਈਏ, ਜ਼ਿੰਦਗੀ ਦਾ ਸਫ਼ਰ ਲੰਮੇਰਾ ਏ।
ਦੁਨੀਆ ਭਰ ਵਿੱਚ ਮਈ ਮਹੀਨੇ, ਵਿਸ਼ਵ ਮਧੂ ਮੱਖੀ ਦਿਵਸ ਮਨਾਉਂਦੇ ਨੇ।
ਪੀ ਏ ਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਇਸ ਸਬੰਧੀ ਪੰਜ ਰੋਜ਼ਾ ਸਿਖਲਾਈ ਲਗਾਉਂਦੇ ਨੇ।
ਗੁਰ ਸਿਖੀਏ ,ਕਿੰਝ ਬਚਾਉਣਾ ਵਧਾਉਣਾ ਮਖਿਆਲ, ਇਹ ਪੁੰਨ ਦਾ ਕੰਮ ਚੰਗੇਰਾ ਏ,
ਆ ਸੇਖੋਂ , ਗਿਆਨ ਵਧਾਈਏ, ਮਿਠਾਸ ਭਰਿਆ ਬਣਾਈਏ, ਜ਼ਿੰਦਗੀ ਦਾ ਸਫ਼ਰ ਲੰਮੇਰਾ ਏ।
ਸਰੋਤ: ਭੱਲਣ ਸਿੰਘ ਸੇਖੋਂ, ਪੀ.ਏ.ਯੂ - ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ
Summary in English: Profitable Business: Let's adopt beekeeping, increase crop yields: Dr. Bhallan Singh Sekhon