1. Home
  2. ਪਸ਼ੂ ਪਾਲਣ

Poultry Farming ਨਾਲੋਂ ਇਸ ਜੰਗਲੀ ਪੰਛੀ ਦੇ ਪਾਲਣ ਨਾਲ ਮਿਲੇਗਾ ਵੱਧ ਮੁਨਾਫਾ, ਜਾਣੋ ਕਿਵੇਂ?

ਪੋਲਟਰੀ ਫਾਰਮਿੰਗ ਵਿੱਚ, ਜ਼ਿਆਦਾਤਰ ਲੋਕ ਮੁਰਗੀਆਂ ਅਤੇ ਬੱਤਖਾਂ ਨੂੰ ਪਾਲਨਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਜੰਗਲੀ ਪੰਛੀ ਰਾਹੀਂ ਵੀ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ। ਦਰਅਸਲ, ਇਨ੍ਹਾਂ ਪੰਛੀਆਂ ਦੀ ਬਾਜ਼ਾਰ ਵਿੱਚ ਵਾਧੂ ਡਿਮਾਂਡ ਹੈ ਕਿਉਂਕਿ ਇਨ੍ਹਾਂ ਦਾ ਮੀਟ ਬਹੁਤ ਸਵਾਦ ਹੁੰਦਾ ਹੈ ਅਤੇ ਇਸ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਜ਼ਿਆਦਾ ਹੁੰਦੀ ਹੈ।

Gurpreet Kaur Virk
Gurpreet Kaur Virk
ਬਟੇਰ ਪਾਲਣ ਨਾਲ ਕਿਸਾਨਾਂ ਨੂੰ ਮੋਟਾ ਮੁਨਾਫ਼ਾ

ਬਟੇਰ ਪਾਲਣ ਨਾਲ ਕਿਸਾਨਾਂ ਨੂੰ ਮੋਟਾ ਮੁਨਾਫ਼ਾ

Bater Palan: ਵਧਦੀ ਮਹਿੰਗਾਈ ਦੇ ਇਸ ਦੌਰ ਵਿੱਚ ਆਮ ਲੋਕਾਂ ਦੇ ਨਾਲ-ਨਾਲ ਦੇਸ਼ ਦੇ ਪੇਂਡੂ ਖੇਤਰਾਂ ਦੇ ਕਿਸਾਨ ਵੀ ਵਾਧੂ ਆਮਦਨ ਦੇ ਸਾਧਨ ਲੱਭ ਰਹੇ ਹਨ। ਵਾਧੂ ਆਮਦਨ ਲਈ ਲੋਕਾਂ ਦਾ ਰੁਝਾਨ ਪਸ਼ੂ ਪਾਲਣ ਦੇ ਕਿੱਤੇ ਵੱਲ ਵੱਧ ਰਿਹਾ ਹੈ। ਦਰਅਸਲ, ਪਸ਼ੂ ਪਾਲਣ ਇੱਕ ਅਜਿਹਾ ਧੰਦਾ ਹੈ ਜੋ ਘੱਟ ਖਰਚੇ ਵਿੱਚ ਵੱਧ ਮੁਨਾਫਾ ਦਿੰਦਾ ਹੈ। ਇਸ ਤੋਂ ਇਲਾਵਾ ਸਰਕਾਰ ਇਸ ਲਈ ਵੱਡੇ ਪੱਧਰ 'ਤੇ ਸਰਕਾਰੀ ਸਹਾਇਤਾ ਵੀ ਦਿੰਦੀ ਹੈ।

ਪਸ਼ੂ ਪਾਲਣ ਦੇ ਖੇਤਰ ਵਿੱਚ ਗਾਂ, ਮੱਝ, ਭੇਡ, ਬੱਕਰੀ, ਮੁਰਗੀ ਅਤੇ ਬੱਤਖ ਆਦਿ ਜ਼ਿਆਦਾਤਰ ਪੇਂਡੂ ਖੇਤਰਾਂ ਵਿੱਚ ਹੀ ਪਾਲੇ ਜਾਂਦੇ ਹਨ, ਜਿਸ ਵਿੱਚ ਮੁਰਗੀ ਅਤੇ ਬੱਤਖਾਂ ਦਾ ਪਾਲਣ ਸਭ ਤੋਂ ਵੱਧ ਹੋ ਰਿਹਾ ਹੈ। ਪਰ ਅੱਜ ਅਸੀਂ ਤੁਹਾਡੇ ਨਾਲ ਇੱਕ ਅਜਿਹਾ ਜੰਗਲੀ ਪੰਛੀ ਪਾਲਣ ਦਾ ਕਿੱਤਾ ਸਾਂਝਾ ਕਰ ਰਹੇ ਹਾਂ, ਜਿਸ ਨੂੰ ਤੁਸੀਂ ਮੁਰਗੀ ਅਤੇ ਬਤੱਖ ਦੇ ਬਦਲ ਵਜੋਂ ਚੁਣ ਸਕਦੇ ਹੋ। ਇਹ ਪੰਛੀ ਪੇਂਡੂ ਖੇਤਰਾਂ ਦੇ ਜੰਗਲਾਂ ਵਿੱਚ ਪਾਇਆ ਜਾਂਦਾ ਹੈ, ਜਿਸ ਨੂੰ ਬਟੇਰ ਵਜੋਂ ਜਾਣਿਆ ਜਾਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਪੇਂਡੂ ਖੇਤਰਾਂ ਵਿੱਚ ਲੋਕ ਬਟੇਰ ਨੂੰ ਤੀਤਰ ਦੇ ਨਾਮ ਨਾਲ ਵੀ ਜਾਣਦੇ ਹਨ। ਪਿਛਲੇ ਕੁਝ ਸਾਲਾਂ ਤੋਂ ਬਾਜ਼ਾਰ ਵਿੱਚ ਇਸ ਪੰਛੀ ਦੇ ਆਂਡਿਆਂ ਅਤੇ ਮੀਟ ਦੀ ਮੰਗ ਵਧੀ ਹੈ ਅਤੇ ਇਸ ਦੇ ਪਾਲਣ ਦਾ ਖਰਚਾ ਮੁਰਗੀ ਅਤੇ ਬੱਤਖ ਨਾਲੋਂ ਘੱਟ ਹੈ। ਜਦੋਂਕਿ ਇਸ ਧੰਦੇ ਤੋਂ 35-40 ਦਿਨਾਂ ਵਿੱਚ ਲੱਖਾਂ ਰੁਪਏ ਦਾ ਮੁਨਾਫਾ ਕਮਾਇਆ ਜਾ ਸਕਦਾ ਹੈ। ਪੇਂਡੂ ਪੱਧਰ 'ਤੇ, ਕਿਸਾਨ ਘੱਟ ਲਾਗਤ 'ਤੇ ਵੱਡੀ ਕਮਾਈ ਕਰਨ ਲਈ ਇਸ ਨੂੰ ਅਪਣਾ ਕੇ ਆਪਣੀ ਕਿਸਮਤ ਅਜ਼ਮਾ ਸਕਦੇ ਹਨ।

ਬਟੇਰ ਪਾਲਣ ਕਿਵੇਂ ਕਰੀਏ?

ਦੇਸ਼ ਦੇ ਪੇਂਡੂ ਖੇਤਰਾਂ ਵਿੱਚ, ਮੁਰਗੀ ਅਤੇ ਬੱਤਖ ਪਾਲਣ ਤੋਂ ਬਾਅਦ, ਲੋਕ ਸਭ ਤੋਂ ਵੱਧ ਬਟੇਰ ਪਾਲਦੇ ਹਨ। ਇਹ ਪੋਲਟਰੀ ਅਤੇ ਬੱਤਖ ਪਾਲਣ ਦੇ ਕਾਰੋਬਾਰ ਤੋਂ ਬਾਅਦ ਤੀਜੇ ਨੰਬਰ 'ਤੇ ਆਉਂਦਾ ਹੈ। ਪੇਂਡੂ ਖੇਤਰਾਂ ਵਿੱਚ, ਲੋਕ ਇਸ ਨੂੰ ਪੋਲਟਰੀ ਫਾਰਮਿੰਗ ਵਾਂਗ ਹੀ ਕਰ ਸਕਦੇ ਹਨ। ਇਸ ਦੇ ਪਾਲਣ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਮੌਸਮ ਵਿੱਚ ਪਾਲਿਆ ਜਾ ਸਕਦਾ ਹੈ। ਮੁਰਗੀ ਦੀ ਤਰ੍ਹਾਂ ਇਸ ਵਿਚ ਕਿਸੇ ਵੀ ਤਰ੍ਹਾਂ ਦੀਆਂ ਬੀਮਾਰੀਆਂ ਦਾ ਖਤਰਾ ਨਹੀਂ ਹੁੰਦਾ। ਘਰ ਦੇ ਛੋਟੇ ਹਿੱਸੇ ਵਿੱਚ ਵੀ ਇਸ ਦਾ ਪਾਲਣ ਕੀਤਾ ਜਾ ਸਕਦਾ ਹੈ। ਇਸ ਦੇ ਪਾਲਣ ਲਈ ਮੁਰਗੀਆਂ ਨਾਲੋਂ ਘੱਟ ਦੇਖਭਾਲ ਦੀ ਲੋੜ ਹੁੰਦੀ ਹੈ। ਸ਼ੁਰੂਆਤ 'ਚ ਸਿਰਫ 50 ਹਜ਼ਾਰ ਰੁਪਏ ਦਾ ਨਿਵੇਸ਼ ਕਰਕੇ ਇਸ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਹਰ ਸਾਲ ਲਗਭਗ 7-8 ਲੱਖ ਰੁਪਏ ਦੀ ਕਮਾਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : Animal Care: ਪਸ਼ੂਆਂ ਦੀ ਚੰਗੀ ਸਿਹਤ ਲਈ ਮਲ੍ਹੱਪਾਂ ਦੀ ਰੋਕਥਾਮ ਕਰਨਾ ਜ਼ਰੂਰੀ, ਜਾਣੋ ਲੱਛਣ ਅਤੇ ਬਚਾਅ ਦੇ ਤਰੀਕੇ

ਬਟੇਰ ਪਾਲਣ ਲਈ ਲਾਈਸੈਂਸ ਲੈਣਾ ਜ਼ਰੂਰੀ

ਬਟੇਰ ਇੱਕ ਜੰਗਲੀ ਪੰਛੀ ਹੈ, ਜੋ ਲੰਬੀ ਦੂਰੀ ਤੱਕ ਨਹੀਂ ਉੱਡ ਸਕਦਾ। ਇਹੀ ਕਾਰਨ ਹੈ ਕਿ ਇਹ ਜ਼ਮੀਨ 'ਤੇ ਹੀ ਆਪਣਾ ਆਲ੍ਹਣਾ ਬਣਾਉਂਦਾ ਹੈ। ਇਸ ਦਾ ਮੀਟ ਇੰਨਾ ਸਵਾਦਿਸ਼ਟ ਅਤੇ ਪੌਸ਼ਟਿਕ ਹੁੰਦਾ ਹੈ ਕਿ ਲੋਕ ਇਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ, ਇਸ ਲਈ ਭਾਰਤ ਵਿੱਚ ਇਸ ਦਾ ਸ਼ਿਕਾਰ ਇੰਨਾ ਵਧ ਗਿਆ ਸੀ ਕਿ ਇਹ ਖ਼ਤਮ ਹੋਣ ਦੀ ਕਗਾਰ 'ਤੇ ਆ ਗਿਆ ਸੀ। ਇਹੀ ਕਾਰਨ ਹੈ ਕਿ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਤਹਿਤ ਇਸ ਦੇ ਸ਼ਿਕਾਰ 'ਤੇ ਪਾਬੰਦੀ ਲਾਈ ਗਈ। ਅਜਿਹੇ 'ਚ ਜੇਕਰ ਤੁਸੀਂ ਵੀ ਬਟੇਰ ਨੂੰ ਪਾਲਣਾ ਚਾਹੁੰਦੇ ਹੋ ਤਾਂ ਸਰਕਾਰੀ ਲਾਈਸੈਂਸ ਲੈ ਕੇ ਹੀ ਇਸ ਦਾ ਪਾਲਣ ਕੀਤਾ ਜਾ ਸਕਦਾ ਹੈ।

ਬਟੇਰ ਪਾਲਣ ਦੇ ਲਾਭ

ਬਟੇਰ ਪਾਲਣ ਦਾ ਧੰਦਾ ਨਾ ਸਿਰਫ਼ ਤੁਹਾਨੂੰ ਚੰਗੀ ਕਮਾਈ ਦੇ ਸਕਦਾ ਹੈ, ਸਗੋਂ ਇਸਦੀ ਘਟਦੀ ਗਿਣਤੀ ਨੂੰ ਵਧਾਉਣ ਵਿੱਚ ਵੀ ਸਹਾਈ ਸਿੱਧ ਹੋ ਸਕਦਾ ਹੈ। ਇਸ ਦੇ ਕਾਰੋਬਾਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਘੱਟ ਕੀਮਤ 'ਤੇ ਸ਼ੁਰੂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : Animal Feed: ਤੂੜੀ ਨੂੰ ਸੋਧੋ ਅਤੇ ਇਸਦੀ ਗੁਣਵੱਤਾ ਵਧਾਓ, ਪਸ਼ੂ ਖੁਰਾਕ ਵਜੋਂ ਵਰਤਣ ਲਈ ਅਪਣਾਓ ਇਹ Scientific Methods, ਜਾਣੋ ਯੂਰੀਏ ਅਤੇ ਯੂਰੋਮੋਲ ਨਾਲ ਤੂੜੀ ਸੋਧਣ ਦੇ ਢੰਗ

300 ਦੇ ਕਰੀਬ ਅੰਡੇ ਦਿੰਦੀ ਹੈ ਬਟੇਰ

ਬਟੇਰ ਦੀਆਂ ਦੋ ਪੀੜ੍ਹੀਆਂ ਵਿਚਕਾਰ ਅੰਤਰਾਲ ਬਹੁਤ ਵੀ ਛੋਟਾ ਹੁੰਦਾ ਹੈ, ਭਾਵ ਇਸਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਪੰਛੀਆਂ ਦੇ ਤੇਜ਼ ਵਾਧੇ ਕਾਰਨ ਮਾਦਾ ਬਟੇਰ ਔਸਤਨ 45 ਤੋਂ 50 ਦਿਨਾਂ ਵਿੱਚ ਅੰਡੇ ਦੇਣਾ ਸ਼ੁਰੂ ਕਰ ਦਿੰਦੀ ਹੈ। ਸਭ ਤੋਂ ਵੱਧ ਅੰਡੇ ਦਾ ਉਤਪਾਦਨ 60 ਤੋਂ 70ਵੇਂ ਦਿਨਾਂ ਵਿੱਚ ਪਾਇਆ ਜਾਂਦਾ ਹੈ। ਇੱਕ ਅਨੁਮਾਨ ਅਨੁਸਾਰ ਅਨੁਕੂਲ ਮਾਹੌਲ ਵਿੱਚ ਇੱਕ ਬਟੇਰ ਹਰ ਸਾਲ ਔਸਤਨ 250 ਤੋਂ 280 ਅੰਡੇ ਦਿੰਦੀ ਹੈ।

ਬਟੇਰ ਦੀ ਦੇਖਭਾਲ ਕਰਨਾ ਬਹੁਤ ਆਸਾਨ

ਇਨ੍ਹਾਂ ਪੰਛੀਆਂ ਦੇ ਛੋਟੇ ਆਕਾਰ ਅਤੇ ਭਾਰ ਘੱਟ ਹੋਣ ਕਾਰਨ ਭੋਜਨ ਅਤੇ ਥਾਂ ਦੀ ਲੋੜ ਵੀ ਘੱਟ ਹੁੰਦੀ ਹੈ। ਇਸ ਕਾਰਨ ਕਾਰੋਬਾਰ ਵਿੱਚ ਨਿਵੇਸ਼ ਵੀ ਬਹੁਤ ਘੱਟ ਹੁੰਦਾ ਹੈ। ਤੁਸੀਂ 4-5 ਤਿੱਤਰ ਰੱਖ ਕੇ ਵੀ ਇਹ ਕਾਰੋਬਾਰ ਸ਼ੁਰੂ ਕਰ ਸਕਦੇ ਹੋ।

Summary in English: Profitable Business: Quail farming will earn millions, know how?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters