1. Home
  2. ਪਸ਼ੂ ਪਾਲਣ

ਪੰਜਾਬ ਦੇ ਨੌਜਵਾਨਾਂ ਨੇ ਕੜਕਨਾਥ ਨੂੰ ਅਪਣਾਇਆ ਸਹਾਇਕ ਧੰਦੇ ਵਜੋਂ

ਅਜੋਕੇ ਮਹਿੰਗਾਈ ਦੇ ਜ਼ਮਾਨੇ 'ਚ ਖੇਤੀ ਦੇ ਨਾਲ-ਨਾਲ ਵੱਖ-ਵੱਖ ਸਹਾਇਕ ਧੰਦੇ ਸਮੇਂ ਦੀ ਮੰਗ ਹੈ। ਬਹੁਤ ਸਾਰੇ ਲੋਕ ਖੇਤੀ ਦੇ ਨਾਲ ਸਹਾਇਕ ਧੰਦੇ ਅਪਣਾ ਕੇ ਸਫ਼ਲਤਾ ਹਾਸਿਲ ਕਰ ਰਹੇ ਹਨ। ਸਫ਼ਲਤਾ ਦੀਆਂ ਪੌੜ੍ਹੀਆਂ ਚੜ੍ਹ ਰਹੇ ਅਜਿਹੇ ਹੀ ਲੋਕਾਂ ਵਿਚੋਂ ਹਨ ਮਾਨਸਾ ਜ਼ਿਲ੍ਹੇ ਦੇ ਪਿੰਡ ਭੀਖੀ ਦੇ ਨੌਜਵਾਨ-ਗੁਰਤੇਜ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਤੇ ਮਨੋਜ ਕੁਮਾਰ। ਪਿੰਡ ਭੀਖੀ (ਮਾਨਸਾ) ਵਿਖੇ ਇਨ੍ਹਾਂ ਦਾ ਕੜਕਨਾਥ ਮੁਰਗੇ-ਮੁਰਗੀਆਂ ਦਾ ਫ਼ਾਰਮ 'ਰੋਇਲ ਕੜਕਨਾਥ ਐਗਰੋ ਫ਼ਾਰਮ ਭੀਖੀ' ਹੈ। ਕੜਕਨਾਥ ਦਾ ਸਫ਼ਲਤਾਪੂਰਵਕ ਧੰਦਾ ਕਰ ਰਹੇ ਗੁਰਤੇਜ ਸਿੰਘ ਦੇ ਦੱਸਣ ਮੁਤਾਬਿਕ ਇਹ ਨਸਲ ਜਾਬੂਆ (ਮੱਧ ਪ੍ਰਦੇਸ਼) ਦੇ ਜੰਗਲੀ ਇਲਾਕੇ ਦੀ ਨਸਲ ਹੈ। ਜੰਗਲੀ ਪ੍ਰਜਾਤੀ ਹੋਣ ਕਰਕੇ ਇਨ੍ਹਾਂ ਜੀਵਾਂ ਵਿਚ ਸਰੀਰਕ ਪ੍ਰਤੀਰੋਧਕ ਸਮਰੱਥਾ ਜ਼ਿਆਦਾ ਹੁੰਦੀ ਹੈ ਤੇ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।

KJ Staff
KJ Staff
kadaknath

ਅਜੋਕੇ ਮਹਿੰਗਾਈ ਦੇ ਜ਼ਮਾਨੇ 'ਚ ਖੇਤੀ ਦੇ ਨਾਲ-ਨਾਲ ਵੱਖ-ਵੱਖ ਸਹਾਇਕ ਧੰਦੇ ਸਮੇਂ ਦੀ ਮੰਗ ਹੈ। ਬਹੁਤ ਸਾਰੇ ਲੋਕ ਖੇਤੀ ਦੇ ਨਾਲ ਸਹਾਇਕ ਧੰਦੇ ਅਪਣਾ ਕੇ ਸਫ਼ਲਤਾ ਹਾਸਿਲ ਕਰ ਰਹੇ ਹਨ। ਸਫ਼ਲਤਾ ਦੀਆਂ ਪੌੜ੍ਹੀਆਂ ਚੜ੍ਹ ਰਹੇ ਅਜਿਹੇ ਹੀ ਲੋਕਾਂ ਵਿਚੋਂ ਹਨ ਮਾਨਸਾ ਜ਼ਿਲ੍ਹੇ ਦੇ ਪਿੰਡ ਭੀਖੀ ਦੇ ਨੌਜਵਾਨ-ਗੁਰਤੇਜ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਤੇ ਮਨੋਜ ਕੁਮਾਰ। ਪਿੰਡ ਭੀਖੀ (ਮਾਨਸਾ) ਵਿਖੇ ਇਨ੍ਹਾਂ ਦਾ ਕੜਕਨਾਥ ਮੁਰਗੇ-ਮੁਰਗੀਆਂ ਦਾ ਫ਼ਾਰਮ 'ਰੋਇਲ ਕੜਕਨਾਥ ਐਗਰੋ ਫ਼ਾਰਮ ਭੀਖੀ' ਹੈ। ਕੜਕਨਾਥ ਦਾ ਸਫ਼ਲਤਾਪੂਰਵਕ ਧੰਦਾ ਕਰ ਰਹੇ ਗੁਰਤੇਜ ਸਿੰਘ ਦੇ ਦੱਸਣ ਮੁਤਾਬਿਕ ਇਹ ਨਸਲ ਜਾਬੂਆ (ਮੱਧ ਪ੍ਰਦੇਸ਼) ਦੇ ਜੰਗਲੀ ਇਲਾਕੇ ਦੀ ਨਸਲ ਹੈ।

ਜੰਗਲੀ ਪ੍ਰਜਾਤੀ ਹੋਣ ਕਰਕੇ ਇਨ੍ਹਾਂ ਜੀਵਾਂ ਵਿਚ ਸਰੀਰਕ ਪ੍ਰਤੀਰੋਧਕ ਸਮਰੱਥਾ ਜ਼ਿਆਦਾ ਹੁੰਦੀ ਹੈ ਤੇ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਲਈ ਇਨ੍ਹਾਂ ਦੀ ਮੌਤ ਦਰ ਵੀ ਘੱਟ ਹੁੰਦੀ ਹੈ। ਇਹ ਪ੍ਰਜਾਤੀ ਸਾਢੇ ਪੰਜ ਤੋਂ ਛੇ ਮਹੀਨਿਆਂ ਵਿਚ ਤਿਆਰ ਹੋਣ ਵਾਲੀ ਨਸਲ ਹੈ। ਸਾਢੇ ਪੰਜ ਮਹੀਨਿਆਂ ਦੇ ਸਮੇਂ ਤੋਂ ਲੈ ਕੇ ਇਸ ਨਸਲ ਦੀਆਂ ਮੁਰਗੀਆਂ ਅੰਡੇ ਦੇਣੇ ਸ਼ੁਰੂ ਕਰਦੀਆਂ ਹਨ ਪਰ ਲਗਭਗ ਛੇ-ਸਾਢੇ ਛੇ ਮਹੀਨਿਆਂ ਦੇ ਸਮੇਂ ਤੱਕ ਇਹਨਾਂ ਦੇ ਅੰਡੇ ਦਾ ਸਹੀ ਆਕਾਰ ਬਣਨ ਲੱਗਦਾ ਹੈ। ਇਹ ਲਗਭਗ ਦੋ ਸਾਲ ਤੱਕ ਅੰਡੇ ਦਿੰਦੀਆਂ ਹਨ। ਸੌ ਪ੍ਰਤੀਸ਼ਤ ਅੰਡਿਆਂ ਮਗਰ 70-80 ਪ੍ਰਤੀਸ਼ਤ ਅੰਡਿਆਂ ਵਿਚੋਂ ਬੱਚੇ ਨਿਕਲਣ ਦੀ ਸੰਭਾਵਨਾ ਰਹਿੰਦੀ ਹੈ। ਗੁਰਤੇਜ ਸਿੰਘ ਦੇ ਦੱਸਣ ਅਨੁਸਾਰ 85-90 ਮੁਰਗੀਆਂ ਦੇ ਮਗਰ ਲਗਭਗ 12-15 ਮੁਰਗੇ ਚਾਹੀਦੇ ਹੁੰਦੇ ਹਨ। ਇਕ ਮੁਰਗੇ ਜਾਂ ਮੁਰਗੀ ਲਈ ਪ੍ਰਤੀ ਦਿਨ ਇਕ ਰੁਪਏ ਦਾ ਹੀ ਖ਼ਰਚ ਆਉਂਦਾ ਹੈ। ਗੁਰਪ੍ਰੀਤ ਸਿੰਘ ਨੇ ਖ਼ੁਰਾਕ ਬਾਰੇ ਗੱਲ ਕਰਦਿਆਂ ਕਿਹਾ ਕਿ ਕਣਕ, ਸੋਇਆਬੀਨ, ਬਾਜਰਾ, ਜਵਾਰ ਆਦਿ ਤੋਂ ਤਿਆਰ ਕੀਤੀ ਸਸਤੀ ਫੀਡ ਹੀ ਇਨ੍ਹਾਂ ਲਈ ਕਾਫ਼ੀ ਹੁੰਦੀ ਹੈ। ਗੁਰਤੇਜ ਸਿੰਘ ਨੇ ਇਸ ਪ੍ਰਜਾਤੀ ਦੇ ਫ਼ਾਇਦੇ ਗਿਣਾਉਂਦੇ ਹੋਏ ਕਿਹਾ ਕਿ ਇਨ੍ਹਾਂ ਦੀ ਕੋਈ ਵੀ ਚੀਜ਼ ਫ਼ਾਲਤੂ ਨਹੀਂ ਹੁੰਦੀ ਭਾਵ ਇਨ੍ਹਾਂ ਦੇ ਅੰਡੇ ਅਤੇ ਮਾਸ ਅਨੇਕਾਂ ਬਿਮਾਰੀਆਂ ਲਈ ਰਾਮਬਾਣ ਸਾਬਿਤ ਹੁੰਦੇ ਹਨ। ਇੱਥੋਂ ਤੱਕ ਕਿ ਇਨ੍ਹਾਂ ਦੀਆਂ ਬਿੱਠਾਂ (ਮਲ) ਦੀ ਖਾਦ ਵੀ ਵੇਚੀ ਜਾ ਸਕਦੀ ਹੈ ਕਿਉਂਕਿ ਇਸ ਵਿਚ ਜ਼ਮੀਨ ਲਈ ਬਹੁਤ ਸਾਰੇ ਲਾਹੇਵੰਦ ਤੱਤ ਹੁੰਦੇ ਹਨ। ਕਰਨਾਟਕਾ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਤਾਮਿਲਨਾਡੂ, ਕੇਰਲ ਵਰਗੇ ਪ੍ਰਾਂਤਾ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਇਸ ਪ੍ਰਜਾਤੀ ਦਾ ਮੰਡੀਕਰਨ ਸੰਭਵ ਹੈ। ਹਜ਼ਾਰਾਂ ਦੀ ਗਿਣਤੀ ਵਿਚ ਇਨ੍ਹਾਂ ਪੰਛੀਆਂ ਨੂੰ ਰੱਖ ਕੇ ਗੁਰਤੇਜ ਸਿੰਘ ਹੁਰੀਂ ਇਸ ਕਿੱਤੇ ਵਿਚੋਂ ਵਧੀਆ ਕਮਾਈ ਕਰ ਰਹੇ ਹਨ।

ਅਜੋਕੇ ਸਮੇਂ ਇਸ ਪ੍ਰਕਾਰ ਦੇ ਸਹਾਇਕ ਧੰਦੇ ਅਪਣਾਉਣ ਦੀ ਲੋੜ ਹੈ ਕਿਉਂਕਿ ਅਜਿਹੇ ਕਿੱਤੇ ਅਪਣਾ ਕੇ ਆਪਣੀ ਆਮਦਨੀ ਨੂੰ ਆਸਾਨੀ ਨਾਲ ਵਧਾਇਆ ਜਾ ਸਕਦਾ ਹੈ ਤੇ ਇਹ ਕਿੱਤਾ ਜ਼ਿਆਦਾ ਮਿਹਨਤ ਦੀ ਵੀ ਮੰਗ ਨਹੀਂ ਕਰਦਾ। ਘਰ ਵਿਚ ਤਿਆਰ ਕੀਤੀ ਸਸਤੀ ਫੀਡ ਦੇ ਨਾਲ-ਨਾਲ ਹਰੇ-ਚਾਰੇ (ਪੱਠਿਆਂ) ਨੂੰ ਵੀ ਇਹ ਜੀਵ ਖ਼ੁਰਾਕ ਵਜੋਂ ਗ੍ਰਹਿਣ ਕਰਦਾ ਹੈ ਅਤੇ ਖੁੱਲ਼੍ਹੇ ਥਾਵਾਂ ਭਾਵ ਖੇਤਾਂ ਵਿਚ ਇਹਨਾਂ ਨੂੰ ਖੁੱਲ੍ਹੇ ਛੱਡਣ ਨਾਲ ਇਨ੍ਹਾਂ ਦਾ ਪ੍ਰਤੀ ਦਿਨ ਖ਼ਰਚਾ ਹੋਰ ਵੀ ਘੱਟ ਹੋ ਜਾਂਦਾ ਹੈ। 'ਰੋਇਲ ਕੜਕਨਾਥ ਐਗਰੋ ਫ਼ਾਰਮ' ਦੇ ਮਾਲਕ ਨੌਜਵਾਨਾਂ ਨੇ ਅੱਜ ਤੋਂ ਲੱਗਭਗ ਦੋ-ਢਾਈ ਸਾਲ ਪਹਿਲਾਂ ਪੰਜ ਮੁਰਗੇ-ਮੁਰਗੀਆਂ ਦੀ ਗਿਣਤੀ ਤੋਂ ਇਹ ਕੰਮ ਸ਼ੁਰੂ ਕੀਤਾ ਸੀ ਅਤੇ ਆਪਣੀ ਮਿਹਨਤ, ਲਗਨ, ਸ਼ਿੱਦਤ, ਜਨੂੰਨ ਰਾਹੀਂ ਅੱਜ ਉਨ੍ਹਾਂ ਦਾ ਧੰਦਾ ਏਨਾ ਪ੍ਰਫੁੱਲਿਤ ਹੋ ਚੁੱਕਾ ਹੈ ਕਿ ਉਹ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਮੁਰਗੇ-ਮੁਰਗੀਆਂ, ਚੂਜ਼ਿਆਂ, ਅੰਡਿਆਂ ਦੀ ਖ਼ਰੀਦੋ-ਫਰੋਖ਼ਤ ਅਤੇ ਵਿਕਰੀ ਕਰ ਸਕਦੇ ਹਨ। ਅੱਜ ਉਨ੍ਹਾਂ ਨੌਜਵਾਨਾਂ ਦੀ ਆਮਦਨ ਲੱਖਾਂ ਵਿਚ ਹੈ ਜਿਹੜੀ ਇਕ ਸਾਧਾਰਨ ਕਿਸਾਨ ਨਾਲੋਂ ਤਾਂ ਵੱਧ ਹੈ ਹੀ, ਇਸਦੇ ਨਾਲ-ਨਾਲ ਨੌਕਰੀਪੇਸ਼ਾ ਲੋਕਾਂ ਤੋਂ ਵੀ ਵਧੇਰੇ ਹੈ। ਆਪਣੀ ਮਿਹਨਤ ਸਦਕਾ ਅੱਜ ਇਹ ਨੌਜਵਾਨ ਏਨੇ ਸਮਰੱਥ ਹਨ ਕਿ ਹਜ਼ਾਰਾਂ ਦੀ ਗਿਣਤੀ ਵਿਚ ਇਨ੍ਹਾਂ ਤੋਂ ਕੜਕਨਾਥ ਮੁਰਗੇ-ਮੁਰਗੀਆਂ, ਚੂਜ਼ੇ ਅਤੇ ਅੰਡੇ ਲਏ ਜਾ ਸਕਦੇ ਹਨ। ਇਸ ਲਈ ਅਸੀਂ ਇਨ੍ਹਾਂ ਨਾਲ 97807-96148, 62803-98174 ਅਤੇ 77400-25874 ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਨ੍ਹਾਂ ਦਾ ਪਿੰਡ ਮਾਨਸਾ ਤੋਂ ਸੁਨਾਮ ਰੋਡ 'ਤੇ ਸਥਿਤ ਹੈ। ਜ਼ਿਕਰਯੋਗ ਹੈ ਕਿ ਇਹ ਨੌਜਵਾਨ ਆਪਣਾ ਧੰਦਾ ਸ਼ੁਰੂ ਕਰਨ ਵਾਲੇ ਲੋਕਾਂ ਲਈ ਪ੍ਰੇਰਨਾ-ਸ੍ਰੋਤ ਅਤੇ ਮਿਸਾਲ ਹਨ।

Summary in English: Rear Kakadnath poultry breed to maximize profits

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters