1. Home
  2. ਪਸ਼ੂ ਪਾਲਣ

ਤਾਪਮਾਨ 42 ਡਿਗਰੀ ਤੋਂ ਪਾਰ, ਆਓ ਜਾਣੀਏ ਗਰਮੀ ਵਿੱਚ ਕਿਵੇਂ ਕਰੀਏ ਬੱਕਰੀਆਂ ਦੀ ਦੇਖਭਾਲ?

ਜੇਕਰ ਤੁਸੀਂ ਆਪਣੀਆਂ ਬੱਕਰੀਆਂ ਨੂੰ ਗਰਮੀ ਦੇ ਮੌਸਮ 'ਚ ਇਸ ਤਰ੍ਹਾਂ ਖੁੱਲ੍ਹੇ 'ਚ ਛੱਡ ਦਿੰਦੇ ਹੋ ਜਾਂ ਵਾਰ-ਵਾਰ ਇਨ੍ਹਾਂ ਗਲਤੀਆਂ ਨੂੰ ਦੁਹਰਾਉਂਦੇ ਹੋ ਤਾਂ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

Gurpreet Kaur Virk
Gurpreet Kaur Virk
ਬੱਕਰੀਆਂ ਵਿੱਚ "ਲੂ" ਦੇ ਲੱਛਣ, ਜਾਣੋ ਬਚਾਅ ਦੇ ਤਰੀਕੇ

ਬੱਕਰੀਆਂ ਵਿੱਚ "ਲੂ" ਦੇ ਲੱਛਣ, ਜਾਣੋ ਬਚਾਅ ਦੇ ਤਰੀਕੇ

Goat Care: ਭਾਰਤ ਦੁਨੀਆ ਵਿੱਚ ਬੱਕਰੀ ਦੇ ਦੁੱਧ ਅਤੇ ਮੀਟ ਦੇ ਸਭ ਤੋਂ ਵੱਡੇ ਉਤਪਾਦਕਾਂ ਵਿੱਚੋਂ ਇੱਕ ਹੈ। ਬੱਕਰੀ ਦੇ ਦੁੱਧ ਦੀ ਵਧਦੀ ਮੰਗ ਦੇ ਮੱਦੇਨਜ਼ਰ ਦੇਸ਼ ਦੇ ਬਹੁਤ ਸਾਰੇ ਕਿਸਾਨ ਹੁਣ ਬੱਕਰੀ ਪਾਲਣ ਦਾ ਕਾਰੋਬਾਰ ਕਰ ਰਹੇ ਹਨ। ਬੇਸ਼ੱਕ ਇਸ ਧੰਦੇ ਵਿੱਚ ਮੁਨਾਫ਼ਾ ਬਹੁਤ ਜ਼ਿਆਦਾ ਹੈ, ਪਰ ਕਈ ਵਾਰ ਮੌਸਮ ਵਿੱਚ ਤਬਦੀਲੀ ਅਤੇ ਪਸ਼ੂ ਪਾਲਕਾਂ ਦੀ ਲਾਪਰਵਾਹੀ ਭਾਰੀ ਨੁਕਸਾਨ ਨੂੰ ਸੱਦਾ ਦਿੰਦੀ ਹੈ। ਅਜਿਹੇ 'ਚ ਅੱਜ ਅਸੀਂ ਗੱਲ ਕਰਾਂਗੇ ਕਿ ਗਰਮੀ ਵਿੱਚ ਬੱਕਰੀਆਂ ਦੀ ਦੇਖਭਾਲ ਕਿਵੇਂ ਕਰਨੀ ਹੈ।

ਘੱਟ ਸਮੇਂ ਵਿੱਚ ਜ਼ਿਆਦਾ ਪੈਸਾ ਕਮਾਉਣ ਲਈ ਪਸ਼ੂ ਪਾਲਕਾਂ ਨੂੰ ਗਰਮੀ ਦੇ ਮੌਸਮ ਵਿੱਚ ਆਪਣੇ ਪਸ਼ੂਆਂ ਦੀ​ ਵੱਧ ਤੋਂ ਵੱਧ ਦੇਖਭਾਲ ਕਰਨੀ ਚਾਹੀਦੀ ਹੈ, ਕਿਉਂਕਿ ਜ਼ਿਆਦਾਤਰ ਮਾਮਲਿਆਂ 'ਚ ਇਹ ਦੇਖਿਆ ਗਿਆ ਹੈ ਕਿ ਅੱਤ ਦੀ ਗਰਮੀ ਦਾ ਅਸਰ ਪਸ਼ੂਆਂ 'ਤੇ ਸਭ ਤੋਂ ਵੱਧ ਹੁੰਦਾ ਹੈ, ਕੁਝ ਪਸ਼ੂ ਗਰਮੀ ਦਾ ਸਾਹਮਣਾ ਨਹੀਂ ਕਰ ਪਾਉਂਦੇ ਅਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਉਨ੍ਹਾਂ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਤੁਹਾਨੂੰ ਸਮੇਂ ਸਿਰ ਆਪਣੇ ਪਸ਼ੂਆਂ ਦੀ ਦੇਖਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਬੱਕਰੀ ਦੀ ਇਹ ਸਭ ਤੋਂ ਛੋਟੀ ਨਸਲ ਆਪਣੇ ਮੀਟ ਤੇ ਦੁੱਧ ਲਈ ਮਸ਼ਹੂਰ

ਬੱਕਰੀਆਂ ਵਿੱਚ "ਲੂ" ਦੇ ਲੱਛਣ, ਜਾਣੋ ਬਚਾਅ ਦੇ ਤਰੀਕੇ

ਬੱਕਰੀਆਂ ਵਿੱਚ "ਲੂ" ਦੇ ਲੱਛਣ, ਜਾਣੋ ਬਚਾਅ ਦੇ ਤਰੀਕੇ

ਬੱਕਰੀਆਂ ਵਿੱਚ ਹੀਟ ਸਟ੍ਰੋਕ ਦੇ ਲੱਛਣ

● ਗਰਮੀਆਂ ਦੇ ਮੌਸਮ ਵਿੱਚ ਖਾਣਾ ਘੱਟ ਖਾਣਾ।

● ਵਾਰ-ਵਾਰ ਪਾਣੀ ਪੀਣਾ।

● ਸਰੀਰ ਵਿੱਚ ਬੇਅਰਾਮੀ ਹੋਣਾ।

● ਸਾਹ ਲੈਣ ਵਿੱਚ ਮੁਸ਼ਕਲ।

● ਜ਼ਿਆਦਾਤਰ ਸਮਾਂ ਆਪਣਾ ਮੂੰਹ ਖੋਲ੍ਹ ਕੇ ਸਾਹ ਲੈਣ ਦੀ ਕੋਸ਼ਿਸ਼ ਕਰਨਾ।

● ਬਹੁਤ ਜ਼ਿਆਦਾ ਪਸੀਨਾ ਆਉਣਾ।

● ਪਿਸ਼ਾਬ ਘੱਟ ਆਉਣਾ।

ਇਹ ਵੀ ਪੜ੍ਹੋ: ਗਾਂ, ਮੱਝ, ਬੱਕਰੀ ਖਰੀਦਣ-ਵੇਚਣ ਲਈ ਸ਼ਾਨਦਾਰ ਐਪ, ਇਕ ਕਲਿੱਕ ਨਾਲ ਹੋਣਗੇ ਸਾਰੇ ਕੰਮ

ਗਰਮੀਆਂ ਵਿੱਚ ਬੱਕਰੀਆਂ ਦੀ ਦੇਖਭਾਲ

● ਬੱਕਰੀਆਂ ਦੀ ਦੇਖਭਾਲ ਲਈ ਸਵੇਰੇ ਜਲਦੀ ਉੱਠਣਾ ਪੈਂਦਾ ਹੈ।

● ਸਵੇਰੇ 5 ਵਜੇ ਅਤੇ ਸ਼ਾਮ 5 ਵਜੇ ਬੱਕਰੀਆਂ ਨੂੰ ਚਰਾਉਣ ਲਈ ਘਰ ਤੋਂ ਬਾਹਰ ਛੱਡਣਾ ਪੈਂਦਾ ਹੈ।

● ਹੋ ਸਕੇ ਤਾਂ ਦੁਪਹਿਰ ਵੇਲੇ ਵੀ ਬੱਕਰੀਆਂ ਨੂੰ ਕਿਸੇ ਛਾਂ ਵਾਲੇ ਰੁੱਖ ਹੇਠ ਚਰਾਉਣ ਲਈ ਛੱਡ ਦਿਓ। ਅਜਿਹਾ ਕਰਨ ਨਾਲ ਉਨ੍ਹਾਂ ਦੀ ਸਿਹਤ ਚੰਗੀ ਰਹੇਗੀ ਅਤੇ ਹੀਟ ਸਟ੍ਰੋਕ ਹੋਣ ਦੀ ਸੰਭਾਵਨਾ ਘੱਟ ਹੋਵੇਗੀ।

ਇਹ ਵੀ ਪੜ੍ਹੋ: Beetal Goat ਡੇਅਰੀ ਧੰਦੇ ਲਈ ਵਧੀਆ, ਜਾਣੋ ਨਵੇਂ ਉਪਰਾਲਿਆਂ ਸੰਬੰਧੀ ਇਹ ਜ਼ਰੂਰੀ ਨੁਕਤੇ

● ਗਰਮੀਆਂ ਦੇ ਮੌਸਮ ਵਿੱਚ ਬੱਕਰੀਆਂ ਨੂੰ ਇੱਕ ਦਿਨ ਵਿੱਚ 15 ਤੋਂ 20 ਲੀਟਰ ਪਾਣੀ ਪੀਣ ਲਈ ਦੇਣਾ ਚਾਹੀਦਾ ਹੈ।

● ਤੁਹਾਨੂੰ ਬੱਕਰੀਆਂ ਦੀ ਖੁਰਾਕ ਵਿੱਚ ਸਿਹਤਮੰਦ ਹਰਾ ਚਾਰਾ ਵੀ ਸ਼ਾਮਲ ਕਰਨਾ ਚਾਹੀਦਾ ਹੈ।

● ਇੱਕ ਵੱਡੀ ਬੱਕਰੀ ਨੂੰ ਗਰਮੀ ਦੇ ਮੌਸਮ ਵਿੱਚ ਲਗਭਗ 3 ਤੋਂ 5 ਕਿਲੋ ਹਰਾ ਚਾਰਾ ਦੇਣਾ ਚਾਹੀਦਾ ਹੈ।

● ਬੱਕਰੀਆਂ ਦੇ ਰਹਿਣ ਦੀ ਜਗ੍ਹਾ ਗਰਮੀਆਂ ਵਿੱਚ ਬਾਂਸ, ਲੱਕੜੀ, ਸੁੱਕਾ ਘਾਹ, ਡੰਡੇ ਆਦਿ ਦਾ ਬਣਿਆ ਹੋਣਾ ਚਾਹੀਦਾ ਹੈ ਅਤੇ ਇਹ ਜਗ੍ਹਾ ਜ਼ਮੀਨ ਤੋਂ ਲਗਭਗ 7 ਤੋਂ 8 ਫੁੱਟ ਦੀ ਉਚਾਈ 'ਤੇ ਹੋਣੀ ਚਾਹੀਦੀ ਹੈ।

Summary in English: Temperature exceeds 42 degrees, let's know how to care for goats in summer?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters