ਟੇਫੇ ਦੀ 'ਜੇ ਫਾਰਮ' ਸੇਵਾ ਨੇ ਸੀਐਸਆਰ ਦੇ ਸਹਿਯੋਗ ਨਾਲ ਇੱਕ ਐਪ ਲਾਂਚ ਕੀਤਾ ਹੈ | ਜੋ ਕਿ ਪੂਰੇ ਭਾਰਤ ਵਿੱਚ ਕਿਸਾਨਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਕਰਨ ਅਤੇ ਖੇਤੀਬਾੜੀ ਵਿਕਸਤ ਕਰਨ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ। ਇਹ ਐਪ ਗੁਜਰਾਤ ਦੇ ਮੁੱਖ ਮੰਤਰੀ ਵਿਜਯ ਰੁਪਾਣੀ ਨੇ ਭਾਰਤ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰਣਛੋੜਭਾਈ ਚੰਨਭਾਈ ਫਾਲਦੂ (ਟ੍ਰਾਂਸਪੋਰਟ ਮੰਤਰੀ ਗੁਜਰਾਤ) ਦੀ ਹਾਜ਼ਰੀ ਵਿੱਚ ਲਾਂਚ ਕੀਤੀ ਸੀ। ਇਸ ਮੋਕੇ ਤੇ ਟੇਫ ਦੇ ਚੇਅਰਮੈਨ ਕਾਰਪੋਰੇਟ ਮਾਮਲਿਆ ਵਿਚ ਕੇਸ਼ਵਨ ਨੇ ਦੱਸਿਆ ਕਿ ਅਸੀ ਅਤੇ ਰਾਜ ਸਰਕਾਰ ਹਮੇਸ਼ਾਂ ਕਿਸਾਨਾ ਦੀ ਭਲਾਈ ਅਤੇ ਉੱਨਤ ਖੇਤੀ ਲਈ ਯਤਨਸ਼ੀਲ ਰਹਿੰਦੇ ਹਾਂ| ਸਾਡੀ ਕੰਪਨੀ ਦਾ ਮੁੱਖ ਲਕਸ਼ ਹਮੇਸ਼ਾਂ ਹੀ ਕਿਸਾਨਾਂ ਨੂੰ ਉੱਚ ਪੱਧਰੀ ਮਜਬੂਤ ਮਸ਼ੀਨਰੀ ਪ੍ਰਦਾਨ ਕਰਨਾ ਰਿਹਾ ਹੈ |
ਦੱਸ ਦੇਈਏ ਕਿ ਕਿਸਾਨਾਂ ਦੇ ਫਾਇਦੇ ਲਈ, ਇੱਕ ਰੈਂਟਲ ਪਲੇਟਫਾਰਮ ਸੇਵਾ ਸ਼ੁਰੂ ਕੀਤੀ ਗਈ ਹੈ | ਜਿੱਥੇ ਕਿਸਾਨ ਟਰੈਕਟਰ ਅਤੇ ਹੋਰ ਮਸ਼ੀਨਾਂ ਕਿਰਾਏ ਤੇ ਲੈ ਸਕਦੇ ਹਨ | ਇਸ ਸੇਵਾ ਨਾਲ ਟੇਫੇ ਦਾ 'ਜੇ ਫਾਰਮ' ਇਸ ਮਕਸਦ ਨਾਲ ਜੁੜਿਆ ਹੋਇਆ ਹੈ, ਤਾਕਿ ਮਸ਼ੀਨਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਖੇਤੀ ਵਿਚ ਕੋਈ ਰੁਕਾਵਟ ਨਾ ਆਵੇ | ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਮਸ਼ੀਨਾਂ ਸਸਤੀਆਂ ਕੀਮਤਾਂ ਤੇ ਵੇਚੀਆਂ ਜਾਣ ਤਾਕਿ ਜੋ ਛੋਟੇ ਅਤੇ ਦਰਮਿਆਨੇ ਵਰਗ ਦੇ ਕਿਸਾਨ ਵੀ ਘੱਟੋ ਘੱਟ ਕਿਰਤ ਵਿੱਚ ਵਧੇਰੇ ਮੁਨਾਫਾ ਕਮਾ ਸਕਣ |
ਮਹੱਤਵਪੂਰਨ ਹੈ ਕਿ ਫਾਰਮਰ ਟੂ ਫਾਰਮਰ ਸੇਵਾ ਦਾ ਜ਼ਿਕਰ ਕਰਦਿਆਂ ਹੋਏ ਟੈਫੇ ਚੇਅਰਪਰਸਨ ਐਮ.ਐੱਸ. ਮੱਲਿਕਾ ਸ੍ਰੀਨਿਵਾਸਨ ਨੇ ਕਿਹਾ ਕਿ ਭਾਰਤੀ ਆਰਥਿਕਤਾ ਬਿਨਾਂ ਸ਼ੱਕ ਕੀਤੇ ਖੇਤੀਬਾੜੀ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ | ਪਰ ਦੇਸ਼ ਵਿੱਚ ਬਹੁਤੇ ਕਿਸਾਨ ਆਰਥਿਕ ਤੌਰ’ ਤੇ ਛੋਟੇ ਜਾਂ ਮੱਧ ਵਰਗ ਦੇ ਹਨ। ਇਕ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਤਕਰੀਬਨ 85% ਕਿਸਾਨਾਂ ਕੋਲ ਮਸ਼ੀਨਾਂ ਖਰੀਦਣ ਦੀ ਸਮਰੱਥਾ ਨਹੀਂ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀਆਂ ਫਸਲਾਂ ਨੂੰ ਮਸ਼ੀਨਾਂ ਦੀ ਘਾਟ ਕਾਰਨ ਭਾਰੀ ਨੁਕਸਾਨ ਸਹਿਣਾ ਪੈਂਦਾ ਹੈ। ਇਨ੍ਹਾਂ ਕਾਰਨਾਂ ਕਰਕੇ ਸੀਐਸਆਰ ਦੇ ਸਹਿਯੋਗ ਨਾਲ 'ਜੇ ਫਾਰਮ' ਸੇਵਾ ਸ਼ੁਰੂ ਕੀਤੀ ਗਈ ਹੈ | ਇਸ ਐਪ ਦੇ ਜ਼ਰੀਏ ਕਿਸਾਨ ਸਿੱਧੇ ਖੇਤੀ ਸੰਦ ਕਿਰਾਏ 'ਤੇ ਲੈ ਸਕਦੇ ਹਨ|
ਉਹਨਾਂ ਨੇ ਕਿਹਾ ਕਿ ਸਾਡਾ ਸੁਪਨਾ ਇਹ ਹੈ ਕਿ ਗੁਜਰਾਤ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਮਿਲਣਾ ਚਾਹੀਦਾ ਹੈ | ਤਾਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਸੁਪਨਾ ਪੂਰਾ ਹੋਵੇ | ਜਿਸ ਵਿੱਚ ਉਹਨਾਂ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਸੀ |
Summary in English: ਗੁਜਰਾਤ ਵਿਚ ਸ਼ੁਰੂ ਕੀਤੀ ਗਈ 'ਜੇ ਫਾਰਮ ਸੇਵਾ', ਕਿਸਾਨਾਂ ਨੂੰ ਮਿਲੇਗੀ ਕਿਰਾਏ ਤੇ ਮਸ਼ੀਨਰੀ