1. Home
  2. ਫਾਰਮ ਮਸ਼ੀਨਰੀ

Soil Testing: ਮਿੱਟੀ ਪਰਖ ਲਈ ਨਵੀਂ ਮਸ਼ੀਨ, ਹੁਣ 2 ਮਿੰਟਾਂ ਵਿੱਚ ਮਿਲੇਗੀ ਕਿਸਾਨਾਂ ਨੂੰ ਮਿੱਟੀ ਬਾਰੇ ਪੂਰੀ ਜਾਣਕਾਰੀ, ਬਰਬਾਦੀ ਤੋਂ ਬਚੇਗੀ ਫ਼ਸਲ

ਕਿਸਾਨਾਂ ਨੂੰ ਆਪਣੇ ਖੇਤਾਂ ਤੋਂ ਵੱਧ ਪੈਦਾਵਾਰ ਲੈਣ ਲਈ ਸਮੇਂ-ਸਮੇਂ 'ਤੇ ਮਿੱਟੀ ਦੀ ਪਰਖ ਕਰਵਾਉਣੀ ਬੇਹੱਦ ਜ਼ਰੂਰੀ ਹੁੰਦੀ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਆਈ.ਆਈ.ਟੀ ਕਾਨਪੁਰ ਨੇ ਮਿੱਟੀ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਇੱਕ ਅਜਿਹੀ ਮਸ਼ੀਨ ਬਣਾਈ ਹੈ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। ਦੱਸ ਦੇਈਏ ਕਿ ਇਹ ਮਸ਼ੀਨ 2 ਮਿੰਟ 'ਚ 12 ਪੋਸ਼ਕ ਤੱਤਾਂ ਦੀ ਜਾਂਚ ਕਰੇਗੀ ਅਤੇ ਅਗਲੇ ਸਾਲ ਤੱਕ ਬਾਜ਼ਾਰ 'ਚ ਲਾਂਚ ਕਰਨ ਦੀ ਤਿਆਰੀ ਹੈ।

Gurpreet Kaur Virk
Gurpreet Kaur Virk
ਫ਼ਸਲਾਂ ਦੀਆਂ ਖੁਰਾਕੀ ਲੋੜਾਂ ਲਈ ਮਿੱਟੀ ਪਰਖ਼ ਕਰਵਾਓ

ਫ਼ਸਲਾਂ ਦੀਆਂ ਖੁਰਾਕੀ ਲੋੜਾਂ ਲਈ ਮਿੱਟੀ ਪਰਖ਼ ਕਰਵਾਓ

Soil Testing Machine: ਖੇਤੀ ਕਰਨ ਲਈ ਖੇਤ ਵਿੱਚ ਚੰਗੀ ਮਿੱਟੀ ਦਾ ਹੋਣਾ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ ਤਾਂ ਤੋਂ ਉਸ ਮਿੱਟੀ ਵਿੱਚ ਪੈਦਾਵਾਰ ਹੋਰ ਵੀ ਸੌਖੇ ਢੰਗ ਨਾਲ ਹੋ ਸਕੇ। ਇਸ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਅਜਿਹੇ 'ਚ ਆਈ.ਆਈ.ਟੀ ਕਾਨਪੁਰ ਨੇ ਇੱਕ ਮਿੱਟੀ ਪਰਖ ਯੰਤਰ ਬਣਾਇਆ ਹੈ, ਜਿਸ ਰਾਹੀਂ ਕਿਸਾਨ ਫਸਲ ਬੀਜਣ ਤੋਂ ਪਹਿਲਾਂ ਆਪਣੇ ਖੇਤ ਦੀ ਸਮਰੱਥਾ ਦਾ ਅੰਦਾਜ਼ਾ ਲਗਾ ਸਕਣਗੇ। ਇਹ ਕਿਸਾਨਾਂ ਲਈ ਮੀਲ ਪੱਥਰ ਸਾਬਤ ਹੋਵੇਗਾ। ਇਸ ਉਪਕਰਨ ਨੂੰ 'ਭੂ-ਰੀਕਸ਼ਾ-2' ਦਾ ਨਾਂ ਦਿੱਤਾ ਗਿਆ ਹੈ।

ਹਾਲਾਂਕਿ, ਇਸ ਨੂੰ ਅਜੇ ਤੱਕ ਬਾਜ਼ਾਰ 'ਚ ਲਾਂਚ ਨਹੀਂ ਕੀਤਾ ਗਿਆ ਹੈ। ਕਿਸਾਨਾਂ ਲਈ ਮਿੱਟੀ ਦੀ ਪਰਖ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਮਿੱਟੀ ਵਿਚਲੇ ਪੌਸ਼ਟਿਕ ਤੱਤਾਂ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ। ਇਸ ਆਧਾਰ ’ਤੇ ਕਿਸਾਨ ਆਪਣੇ ਖੇਤਾਂ ਵਿੱਚ ਫ਼ਸਲਾਂ ਦੀ ਬਿਜਾਈ ਅਤੇ ਖਾਦਾਂ ਆਦਿ ਦੀ ਵਰਤੋਂ ਸਬੰਧੀ ਫ਼ੈਸਲੇ ਲੈਂਦੇ ਹਨ।

2 ਮਿੰਟ ਵਿੱਚ ਮਿੱਟੀ ਦੀ ਪਰਖ

ਜਾਣਕਾਰੀ ਮੁਤਾਬਕ ਇਸ ਯੰਤਰ ਵਿੱਚ ਪਾਉਣ ਤੋਂ ਬਾਅਦ ਇਹ 12 ਪੋਸ਼ਕ ਤੱਤਾਂ ਦੀ ਜਾਂਚ ਕਰੇਗੀ ਅਤੇ 2 ਮਿੰਟਾਂ ਵਿੱਚ ਆਪਣੀ ਰਿਪੋਰਟ ਦੇਵੇਗੀ। ਆਈਆਈਟੀ ਕੈਮੀਕਲ ਇੰਜਨੀਅਰਿੰਗ ਵਿਭਾਗ ਦੇ ਮਾਹਿਰ ਮੁਤਾਬਕ ਇਸ ਸਬੰਧੀ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਹੁਣ ਇਸ ਨੂੰ 2025 ਤੱਕ ਬਾਜ਼ਾਰ 'ਚ ਉਤਾਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਸਮੇਂ ਆਈਆਈਟੀ ਕਾਨਪੁਰ ਦਾ ਭੂ-ਪਰੀਕਸ਼ਾ-1 ਯੰਤਰ, ਜੋ ਛੇ ਪੌਸ਼ਟਿਕ ਤੱਤਾਂ ਦੀ ਜਾਂਚ ਕਰਦਾ ਹੈ, ਬਾਜ਼ਾਰ ਵਿੱਚ ਮੌਜੂਦ ਹੈ ਅਤੇ ਕਈ ਰਾਜਾਂ ਦੇ ਕਿਸਾਨ ਇਸ ਦਾ ਲਾਭ ਲੈ ਰਹੇ ਹਨ।

ਮਾਹਰ ਦਾ ਕੀ ਮੰਨਣਾ ਹੈ?

ਮਾਹਰ ਮੁਤਾਬਕ ਇਹ ਡਿਵਾਈਸ ਕਾਫੀ ਐਡਵਾਂਸ ਹੈ। ਇਸ ਵਿੱਚ ਨਾ ਸਿਰਫ਼ ਖੇਤਾਂ ਦੀ ਮਿੱਟੀ ਦੀ ਸਿਹਤ ਬਾਰੇ ਦੱਸਿਆ ਜਾਵੇਗਾ, ਸਗੋਂ ਮਿੱਟੀ ਵਿੱਚ ਕਿਹੜੀਆਂ ਚੀਜ਼ਾਂ ਦੀ ਕਮੀ ਹੈ ਅਤੇ ਕਿਹੜੀ ਚੀਜ਼ ਜ਼ਿਆਦਾ ਹੈ, ਜਿਸ ਕਾਰਨ ਫ਼ਸਲਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਬਾਰੇ ਵੀ ਪੂਰੀ ਰਿਪੋਰਟ ਦਿੱਤੀ ਜਾਵੇਗੀ। ਇਹ ਡਿਵਾਈਸ ਮੋਬਾਈਲ ਐਪਲੀਕੇਸ਼ਨ ਰਾਹੀਂ ਸਿਰਫ 2 ਮਿੰਟਾਂ ਵਿੱਚ ਆਪਣੀ ਰਿਪੋਰਟ ਦੇਵੇਗੀ।

ਬਰਬਾਦੀ ਤੋਂ ਬਚੇਗੀ ਫ਼ਸਲ

ਮਿੱਟੀ ਪਰਖ ਤੋਂ ਬਿਨਾਂ ਫ਼ਸਲਾਂ ਉਗਾਉਣ ਵਾਲੇ ਕਿਸਾਨਾਂ ਨੂੰ ਅਕਸਰ ਹੀ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਜ਼ਮੀਨ 'ਤੇ ਖੇਤੀ ਕਿਵੇਂ ਹੋਵੇਗੀ? ਕੀ ਮਿੱਟੀ ਉਪਜਾਊ ਹੈ ਜਾਂ ਨਹੀਂ? ਅਜਿਹੇ 'ਚ ਫਸਲ ਦੇ ਨੁਕਸਾਨ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਦੇ ਮੱਦੇਨਜ਼ਰ ਇਹ ਯੰਤਰ ਕਿਸਾਨਾਂ ਲਈ ਬਹੁਤ ਸਹਾਈ ਸਿੱਧ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਬਿਜਾਈ ਤੋਂ ਪਹਿਲਾਂ ਮਿੱਟੀ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ।

ਇਹ ਵੀ ਪੜ੍ਹੋ: Soil Test: ਫ਼ਸਲਾਂ ਦੀਆਂ ਖੁਰਾਕੀ ਲੋੜਾਂ ਲਈ ਮਿੱਟੀ ਪਰਖ਼ ਕਰਵਾਓ, ਜਾਣੋ ਨਮੂਨਾ ਲੈਣ ਦੇ 8 ਨੁਕਤੇ

ਡਿਵਾਈਸ ਬਾਰੇ ਜਾਣੋ

ਮਾਹਰ ਨੇ ਦੱਸਿਆ ਕਿ ਭੂ-ਪਰੀਕਸ਼ਾ-1 ਅਤੇ ਭੂ-ਪਰੀਕਸ਼ਾ-2 ਯੰਤਰਾਂ ਵਿਚ ਕਾਫੀ ਅੰਤਰ ਹੈ। ਭੂ-ਪਰੀਕਸ਼ਾ-1 ਵਿੱਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਈਸੀ, ਜੈਵਿਕ ਕਾਰਬਨ ਅਤੇ ਮਿੱਟੀ ਦੀ ਮਾਤਰਾ ਬਾਰੇ ਹੀ ਜਾਣਕਾਰੀ ਮਿਲਦੀ ਹੈ। ਹੁਣ ਇਨ੍ਹਾਂ ਟੈਸਟਾਂ ਤੋਂ ਇਲਾਵਾ ਭੂ-ਪਰੀਕਸ਼ਾ-2 ਯੰਤਰ ਜ਼ਿੰਕ, ਮੈਂਗਨੀਜ਼, ਕਾਪਰ, ਸਲਫਰ, ਬੋਰਾਨ ਅਤੇ ਆਇਰਨ ਬਾਰੇ ਵੀ ਦੱਸੇਗਾ। ਇਸ ਤੋਂ ਇਲਾਵਾ ਇਹ ਰਿਪੋਰਟ ਵੀ ਦੇਵੇਗੀ ਕਿ ਕਿਹੜੀ ਮਿੱਟੀ ਕਿਹੜੀ ਫ਼ਸਲ ਲਈ ਜ਼ਿਆਦਾ ਲਾਹੇਵੰਦ ਹੈ।

ਕਈ ਰਾਜਾਂ ਵਿੱਚ ਟੈਸਟਿੰਗ ਜਾਰੀ

ਮਾਹਰਾਂ ਮੁਤਾਬਕ ਭੂ-ਪਰੀਕਸ਼ਾ-1 ਯੰਤਰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਜੰਮੂ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਲਈ ਬਹੁਤ ਵਧੀਆ ਸਾਬਤ ਹੋਇਆ ਹੈ। ਅਫਰੀਕਾ, ਫਿਲੀਪੀਨਜ਼, ਨੇਪਾਲ, ਅਫਗਾਨਿਸਤਾਨ ਵਿੱਚ ਵੀ ਇਸ ਡਿਵਾਈਸ ਦੀ ਮੰਗ ਹੈ। ਜਿੱਥੇ ਭੂ-ਪਰੀਕਸ਼ਾ-1 1 ਲੱਖ ਰੁਪਏ ਵਿੱਚ ਉਪਲਬਧ ਹੈ, ਹੁਣ ਭੂ-ਪਰੀਕਸ਼ਾ-2 1.5 ਲੱਖ ਤੱਕ ਲੋਕਾਂ ਲਈ ਉਪਲਬਧ ਹੋਵੇਗਾ।

Summary in English: New machine for soil testing, now farmers will get complete information about the soil in 2 minutes

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters