1. Home
  2. ਫਾਰਮ ਮਸ਼ੀਨਰੀ

Wheat Harvesting: ਕੰਬਾਈਨਾਂ ਨਾਲ ਕਣਕ ਦੀ ਸੁੱਚਜੀ ਕਟਾਈ ਲਈ ਨੁਕਤੇ, ਹੁਣ ਕੰਬਾਈਨ ਦੁਆਰਾ ਕਣਕ ਦੇ ਦਾਣਿਆਂ ਦਾ ਨਹੀਂ ਹੋਵੇਗਾ ਨੁਕਸਾਨ

ਇਕ ਅੰਦਾਜ਼ੇ ਮੁਤਾਬਕ ਸਭ ਤੋਂ ਵੱਧ ਨੁਕਸਾਨ ਕਣਕ ਦੀ ਪਛੇਤੀ ਕਟਾਈ ਨਾਲ ਹੁੰਦਾ ਹੈ। ਕਣਕ ਦੀ ਕਟਾਈ 10 ਤੋਂ 12 ਫੀਸਦੀ ਨਮੀ 'ਤੇ ਕਰੋ। ਪਰ ਆਮ ਤੌਰ 'ਤੇ ਜਿੰਮੀਦਾਰ ਇਸ ਨਮੀ ਤੋਂ ਘੱਟ 'ਤੇ ਹੀ ਕੰਮ ਕਰਾਉਂਦੇ ਹਨ, ਜਿਸ ਕਰਕੇ ਰੀਲ ਜਾਂ ਫਿਰਕੀ ਨਾਲ ਹੋਣ ਵਾਲਾ ਨੁਕਸਾਨ ਕਾਫੀ ਵੱਧ ਜਾਂਦਾ ਹੈ। ਕੰਬਾਈਨ ਨਾਲ ਹੋਣ ਵਾਲੇ ਨੁਕਸਾਨ ਕਈ ਕਿਸਮ ਦੇ ਹਨ, ਜਿੰਨਾਂ ਦੇ ਵੇਰਵਾ ਇਸ ਤਰ੍ਹਾਂ ਹੈ...

Gurpreet Kaur Virk
Gurpreet Kaur Virk
ਹੁਣ ਕੰਬਾਈਨ ਦੁਆਰਾ ਕਣਕ ਦੇ ਦਾਣਿਆਂ ਦਾ ਨਹੀਂ ਹੋਵੇਗਾ ਨੁਕਸਾਨ

ਹੁਣ ਕੰਬਾਈਨ ਦੁਆਰਾ ਕਣਕ ਦੇ ਦਾਣਿਆਂ ਦਾ ਨਹੀਂ ਹੋਵੇਗਾ ਨੁਕਸਾਨ

Combine Harvester: ਪੰਜਾਬ ਦੀ ਖੇਤੀ ਵਿਚ ਕੰਬਾਈਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਵਕਤ ਪੰਜਾਬ ਵਿਚ 75-80 ਫੀ-ਸਦੀ ਕਣਕ ਦੀ ਕਟਾਈ ਕੰਬਾਈਨਾਂ ਨਾਲ ਹੁੰਦੀ ਹੈ, ਜਦ ਕਿ ਬਾਕੀ ਦੀ ਫ਼ਸਲ ਰੀਪਰ ਨਾਲ ਜਾਂ ਹੱਥੀ ਕਟੀ ਜਾਂਦੀ ਹੈ। ਇਸ ਤੋ ਉਪਰੰਤ ਥਰੈਸ਼ਰਾਂ ਨਾਲ ਗਹਾਈ ਕੀਤੀ ਜਾਂਦੀ ਹੈ।

ਕੰਬਾਈਨਾਂ ਨਾਲ ਕਟਾਈ ਆਮ ਤੌਰ 'ਤੇ ਕਿਰਾਏ 'ਤੇ ਹੀ ਕੀਤੀ ਜਾਂਦੀ ਹੈ। ਕਿਰਾਏ 'ਤੇ ਕੰਮ ਕਰਨ ਵਾਲਿਆਂ ਨੂੰ ਕਾਹਲੀ ਹੁੰਦੀ ਹੈ ਕਿ ਕੰਮ ਜਲਦੀ ਤੋਂ ਜਲਦੀ ਮੁਕਮੰਲ ਹੋ ਜਾਵੇ। ਇਸ ਕਾਰਣ ਜਿੰਮੀਦਾਰ ਨੂੰ ਕੁਝ ਨੁਕਸਾਨ ਉਠਾਉਣਾ ਪੈਂਦਾ ਹੈ। ਇਸ ਨੁਕਸਾਨ ਨੂੰ ਜਿੰਮੀਦਾਰ ਆਪਣੇ ਪੱਧਰ ਤੇ ਘਟਾ ਸਕਦੇ ਹਨ, ਜੇ ਉਹ ਕੰਬਾਈਨ ਚਾਲਕ ਨੂੰ ਇੰਨਾਂ ਨੁਕਸਾਨਾਂ ਬਾਰੇ ਸਚੇਤ ਕਰਦੇ ਰਹਿਣ।

ਇਕ ਅੰਦਾਜ਼ੇ ਮੁਤਾਬਕ ਸਭ ਤੋਂ ਵੱਧ ਨੁਕਸਾਨ ਕਣਕ ਦੀ ਪਛੇਤੀ ਕਟਾਈ ਨਾਲ ਹੁੰਦਾ ਹੈ। ਕਣਕ ਦੀ ਕਟਾਈ 10 ਤੋਂ 12 ਫੀਸਦੀ ਨਮੀ ਤੇ ਕਰੋ। ਪਰ ਆਮ ਤੌਰ ਤੇ ਜਿੰਮੀਦਾਰ ਇਸ ਨਮੀ ਤੋਂ ਘੱਟ ਤੇ ਹੀ ਕੰਮ ਕਰਾਉਂਦੇ ਹਨ, ਜਿਸ ਕਰਕੇ ਰੀਲ ਜਾਂ ਫਿਰਕੀ ਨਾਲ ਹੋਣ ਵਾਲਾ ਨੁਕਸਾਨ ਕਾਫੀ ਵੱਧ ਜਾਂਦਾ ਹੈ। ਕੰਬਾਈਨ ਨਾਲ ਹੋਣ ਵਾਲੇ ਨੁਕਸਾਨ ਕਈ ਕਿਸਮ ਦੇ ਹਨ, ਜਿੰਨਾਂ ਦੇ ਵੇਰਵਾ ਇਸ ਤਰ੍ਹਾਂ ਹੈ:

1. ਨਮੀ ਘੱਟ ਹੋਣ ਕਰਕੇ ਹੋਣ ਵਾਲਾ ਨੁਕਸਾਨ: ਜਿਉਂ ਜਿਉਂ ਫ਼ਸਲ ਦੀ ਨਮੀ ਘਟਦੀ ਹੈ, ਖੇਤ ਵਿਚ ਦਾਣੇ ਕਿਰਨੇ ਸ਼ੁਰੂ ਹੋ ਜਾਂਦੇ ਹਨ ਅਤੇ ਜਿਵੇਂ ਜਿਵੇਂ ਕਟਾਈ ਲੇਟ ਹੁੰਦੀ ਹੈ ਤਾਂ ਫਿਰਕੀ ਨਾਲ ਹੋਣ ਵਾਲੇ ਨੁਕਸਾਨ ਵੀ ਵਧਦੇ ਜਾਂਦੇ ਹਨ।

2. ਰੀਲ ਜਾਂ ਫਿਰਕੀ ਨਾਲ ਹੋਣ ਵਾਲੇ ਨੁਕਸਾਨ: ਕੰਬਾਈਨ ਵਿਚ ਫਸਲ ਨੂੰ ਕੰਬਾਈਨ ਵਲ ਧੱਕਣ ਵਾਸਤੇ ਇਕ ਫਿਰਕੀ ਲਗੀ ਹੁੰਦੀ ਹੈ, ਜਿਸਦੀ ਉਚਾਈ ਅਤੇ ਚਾਲ ਫਸਲ ਮੁਤਾਬਕ ਸੈਟ ਕਰਨੀ ਚਾਹੀਦੀ ਹੈ, ਪਰ ਜੇ ਨਮੀ ਘੱਟ ਹੋਵੇ ਤਾਂ ਇਹ ਫਿਰਕੀ ਨਾਲ ਵੀ ਕੁਝ ਦਾਣੇ ਕਿਰਕੇ ਖੇਤ ਵਿਚ ਹੀ ਡਿਗ ਪੈਂਦੇ ਹਨ। ਇਸ ਲਈ ਫਿਰਕੀ ਦੀ ਸੈਟਿੰਗ ਅਤੇ ਫਸਲ ਦੀ ਨਮੀ ਦਾ ਸਹੀ ਹਿਸਾਬ ਰੱਖਣਾ ਚਾਹੀਦਾ ਹੈ।

3. ਗਹਾਈ ਰਾਹੀਂ ਹੋਣ ਵਾਲੇ ਨੁਕਸਾਨ: ਜਦੋਂ ਅਸੀਂ ਕੰਬਾਈਨ ਨਾਲ ਕਟਾਈ ਕਰਦੇ ਹਾਂ ਤਾਂ ਕੁਝ ਮਲਬਾ ਉਸਦੇ ਪਿਛੇ ਡਿਗਦਾ ਹੈ। ਕਈ ਵਾਰ ਉਸ ਵਿਚ ਕੁਝ ਦਾਣੇ ਵੀ ਰਹਿ ਜਾਂਦੇ ਹਨ ਅਤੇ ਕੁਝ ਦਾਣੇ ਸਿਟਿਆ ਵਿਚ ਵੀ ਹੋ ਸਕਦੇ ਹਨ. ਸੋ ਇਸ ਤਰ੍ਹਾਂ ਵੀ ਦਾਣਿਆਂ ਦਾ ਨੁਕਸਾਨ ਹੁੰਦਾ ਹੈ।

4. ਦਾਣਿਆਂ ਦੀ ਟੁੱਟ ਭੱਜ: ਜੇ ਕੰਬਾਈਨ ਦੇ ਗਹਾਈ ਥਰੈਸ਼ਰ ਦੀ ਰਫਤਾਰ ਜਾਂ ਫਿਰ ਸਿਲੰਡਰ ਅਤੇ ਕਨਕੇਵ ਵਿਚ ਵਿੱਥ ਸਹੀ ਨਾ ਹੋਵੇ ਤਾਂ ਵੀ ਕੰਬਾਇਨ ਵਿਚ ਦਾਣਿਆਂ ਦੀ ਟੁੱਟ ਭੱਜ ਵਧ ਜਾਂਦੀ ਹੈ। ਇਸ ਵਿਧੀ ਨਾਲ ਵੀ ਦਾਣਿਆਂ ਦਾ ਨੁਕਸਾਨ ਹੋ ਜਾਂਦਾ ਹੈ।

ਦਾਣਿਆਂ ਦਾ ਨੁਕਸਾਨ ਕਿਵੇ ਘਟਾਇਆ ਜਾਵੇ:

ਦਾਣਿਆਂ ਦਾ ਨੁਕਸਾਨ ਅਤੇ ਕੰਬਾਈਨਾਂ ਦੇ ਨੁਕਸ ਸੈਂਟਿੰਗ ਰਾਹੀਂ ਦੂਰ ਕੀਤੇ ਜਾਂਦੇ ਹਨ. ਕੰਬਾਈਨ ਨਾਲ ਸਹੀ ਅਤੇ ਸੁਰੱਖਿਅਤ ਕੰਮ ਕਰਨ ਲਈ ਹੇਠਾਂ ਲਿਖੇ ਨੁਕਤੇ ਧਿਆਨ ਵਿੱਚ ਰੱਖਣੇ ਬਹੁਤ ਜ਼ਰੂਰੀ ਹਨ:

ਇਹ ਵੀ ਪੜ੍ਹੋ: Dairy Farming Business ਲਈ ਜ਼ਰੂਰੀ ਹਨ ਇਹ 3 ਮਸ਼ੀਨਾਂ, ਪਸ਼ੂ ਪਾਲਕਾਂ ਨੂੰ ਸਮਾਂ, ਲਾਗਤ ਅਤੇ ਮਿਹਨਤ ਬਚਾਉਣ ਵਿੱਚ ਮਿਲੇਗੀ ਮਦਦ, ਹੋਵੇਗਾ ਬੰਪਰ ਮੁਨਾਫ਼ਾ

1. ਮਸ਼ੀਨ ਮਿੱਥੀ ਹੋਈ ਰਫ਼ਤਾਰ ਤੇ ਚਲਾਓ

ਕੰਬਾਈਨ ਦੀ ਕਿਸਮ

ਤਾਕਤ (ਹਾਰਸ ਪਾਵਰ)

ਕਟਰਬਾਰ ਦਾ ਸਾਈਜ਼ (ਮੀਟਰ)

ਸਹੀ ਰਫਤਾਰ(ਕਿਂ ਮੀ. ਪ੍ਰਤੀ ਘੰਟਾ)

ਖੜ੍ਹੀ ਫਸਲ

ਡਿੱਗੀ ਫ਼ਸਲ

ਸੇਲਫ ਪਰੋਪੈਲਡ

80-120

 

4.0-5.0

 

3.5-5.5

 

2.0-3.0

ਟਰੈਕਟਰ ਵਾਲੀ

50-65

3.0-4.0

3.0-4.0

1.5-2.0

2. ਡਿੱਗੀ ਫ਼ਸਲ ਚੁੱਕਣ ਵਾਸਤੇ ਕੰਬਾਈਨ ਫ਼ਸਲ ਡਿਗਣ ਦੀ ਉਲਟ ਦਿਸ਼ਾ ਵਿੱਚ ਚਲਾਉਣੀ ਚਾਹੀਦੀ ਹੈ।

3. ਜੇ ਫਸਲ ਦੀ ਨਮੀਂ 12 ਪ੍ਰਤੀਸ਼ਤ ਤੋਂ ਵੱਧ ਹੋਵੇ ਤਾਂ ਵਾਢੀ ਨਾ ਕਰੋ ।

4. ਖੁੰਡੇ ਹੋ ਗਏ ਕਟਰਬਾਰ ਦੇ ਬਲੇਡ ਬਦਲੋ।

5. ਜੇ ਕੰਬਾਈਨ ਦੇ ਪਿੱਛੇ ਦਾਣਿਆਂ ਦਾ ਨੁਕਸਾਨ 1.0 ਪ੍ਰਤੀਸ਼ਤ ਤੋਂ ਵੱਧ ਹੈ ਤਾਂ ਪੱਖੇ ਦੀ ਹਵਾ ਘਟਾਉ ।ਜੇ ਫਿਰ ਵੀ ਫਰਕ ਨਾ ਪਵੇ ਤਾਂ ਸਫਾਈ ਵਾਲੀ ਜਾਲੀ ਦੀ ਵਿੱਥ ਵਧਾਉ।

6. ਜੇ ਦਾਣਿਆਂ ਦੇ ਟੈਂਕ ਵਿੱਚ ਦਾਣਿਆਂ ਦੀ ਟੁੱਟ ਵੱਧ ਹੈ ਤਾਂ ਸਿਲੰਡਰ ਤੇ ਕਨਕੇਵ ਵਿੱਚ ਵਿੱਥ ਵਧਾਉ।

7. ਜੇ ਅਣਗਾਹੇ ਦਾਣੇ 1.0 ਪ੍ਰਤੀਸ਼ਤ ਤੋਂ ਵੱਧ ਹਨ, ਤਾਂ ਸਿਲੰਡਰ ਤੇ ਕਨਕੇਵ ਵਿੱਚ ਵਿੱਥ ਘਟਾਉ।

8. ਜੇ ਕੰਬਾਈਨ ਓਵਰਲੋ੍ਹਡ ਹੋ ਰਹੀ ਹੈ ਤਾਂ ਰਫਤਾਰ ਘਟਾਓ ਜਾਂ ਫਸਲ ਨੂੰ ਉਚੀ ਵੱਢੋ।

9. ਟਾਇਰਾਂ ਦਾ ਦਬਾਅ ਚੈਕ ਕਰਕੇ ਮਿਥੇ ਹੋਏ ਅੰਕੜੇ ਮੁਤਾਬਕ ਹਵਾ ਭਰਨੀ ਚਾਹੀਦੀ ਹੈ । ਆਮ ਤੌਰ ਤੇ ਇਹ ਦਬਾਅ ਅਗਲੇ ਟਾਇਰਾਂ ਵਿਚ ਇਕ ਅਤੇ ਪਿਛਲੇ ਵਿਚ ਦੋ ਕਿਲੋਗ੍ਰਾਮ ਪ੍ਰਤੀ ਵਰਗ ਸੈਂਟੀਮੀਟਰ ਦੇ ਹਿਸਾਬ ਨਾਲ ਹੁੰਦਾ ਹੈ।

10. ਬੈਰਿੰਗ ਅਤੇ ਚੱਲਣ ਵਾਲੇ ਹਿੱਸਿਆਂ ਨੂੰ ਰੋਜ਼ਾਨਾਂ ਗਰੀਸ ਜਾਂ ਤੇਲ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਵਾਢੀ ਲਈ ਸਭ ਤੋਂ ਵਧੀਆ Multi Crop Thresher, ਜਾਣੋ ਕੀਮਤ ਤੋਂ ਲੈ ਕੇ ਪਾਵਰ ਅਤੇ ਸਮਰੱਥਾ

ਕੰਬਾਈਨ ਚਲਾਉਣ ਲੱਗਿਆ ਜਰੂਰੀ ਸਾਵਧਾਨੀਆਂ:

1. ਕੰਬਾਈਨ ਚਲਾਉਂਦੇ ਸਮੇਂ ਨਸ਼ੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

2. ਕੰਬਾਈਨ ਡਰਾਈਵਰ ਨੂੰ ਕੰਮ ਸਮੇਂ ਢਿੱਲੇ ਕਪੜੇ ਨਹੀ ਪਾਉਣੇ ਚਾਹੀਦੇ।

3. ਚੱਲਦੇ ਪਟੇ ਜਾਂ ਬੈਲਟ ਉਪਰੋ ਨਹੀਂ ਲੰਘਣਾ ਚਾਹੀਦਾ।

4. ਚਲੱਦੀ ਕੰਬਾਈਨ ਤੇ ਚੜ੍ਹਨਾ ਜਾਂ ਉਤਰਨਾਂ ਨਹੀਂ ਚਾਹੀਦਾ।

5. ਕੰਬਾਈਨ ਉਤੇ ਸੁਰਖਿਅਤ ਸ਼ੀਲਡਾਂ ਲਗੀਆਂ ਹੋਣੀਆਂ ਚਾਹੀਦੀਆਂ ਹਨ।

6. ਖੇਤ ਵਿੱਚ ਲਟਕਦੀਆਂ ਬਿਜਲੀ ਦੀਆਂ ਤਾਰਾਂ ਦਾ ਧਿਆਨ ਰੱਖਿਆ ਜਾਵੇ।

7. ਗਿੱਲੀ ਜਾਂ ਜਿਆਦਾ ਨਮੀਂ ਵਾਲੀ ਫਸਲ ਦੀ ਕਟਾਈ ਕੰਬਾਈਨ ਨਾਲ ਕਰਦੇ ਸਮੇਂ ਅੱਗ ਲੱਗ ਸਕਦੀ ਹੈ।

8. ਜਾਂਚ ਅਤੇ ਰੱਖ-ਰਖਾਅ ਦੌਰਾਨ ਇੰਜਣ ਨੂੰ ਬੰਦ ਕਰਨਾ ਅਤੇ ਬ੍ਰੇਕ ਪੈਡਲ ਨੂੰ ਲਾਕ ਕਰਨਾ ਯਕੀਨੀ ਬਣਾਓ। ਮਸ਼ੀਨ ਦੀ ਜਾਂਚ ਅਤੇ ਰੱਖ-ਰਖਾਅ ਕਰਨ ਤੋਂ ਪਹਲਿਾਂ ਇੰਜਣ ਨੂੰ ਬੰਦ ਕਰੋ, ਬ੍ਰੇਕ ਪੈਡਲ ਨੂੰ ਲਾਕ ਕਰੋ, ਅਤੇ ਨਾਨ-ਸਕਡਿ ਡਵਿਾਈਸ ਨੂੰ ਪੁਲੀ ਦੇ ਹੇਠਾਂ ਰੱਖੋ।

9. ਬਜਿਲੀ ਦੇ ਟ੍ਰਾਂਸਫਾਰਮਰਾਂ ਦੇ ਨੇੜੇ ਦੀ ਫਸਲ ਨੂੰ ਹੱਥੀਂ ਕੱਟਣਾ ਚਾਹੀਦਾ ਹੈ।

ਕੰਬਾਈਨ ਦੁਆਰਾ ਦਾਣਿਆਂ ਦਾ ਨੁਕਸਾਨ ਅਤੇ ਠੀਕ ਕਰਨ ਦੇ ਸੁਝਾਓ:

ਲੜੀ ਨੰ:

ਨੁਕਸਾਨ

ਨੁਕਸਾਨ ਦੇ ਕਾਰਣ

ਨੁਕਸਾਨ ਦੂਰ ਕਰਨ ਲਈ ਸੁਝਾਅ

 

1.

ਫਿਰਕੀ (ਰੀਲ) ਰਾਹੀਂ ਦਾਣੇ ਜਾਂ ਸਿੱਟਿਆਂ ਦਾ ਨੁਕਸਾਨ

ਫਿਰਕੀ ਦੀ ਉਚਾਈ ਠੀਕ ਨਾਂ ਹੋਣਾ

ਫਿਰਕੀ ਦੀ ਸਪੀਡ ਬਹੁਤ ਤੇਜ ਹੋਣਾ।

ਕੰਬਾਈਨ ਦੀ ਸਪੀਡ ਤੇਜ਼ ਹੋਣਾ।

ਫਿਰਕੀ ਦੀ ਉਚਾਈ ਸਹੀ ਸੈਟ ਕਰੋ. ਫਿਰਕੀ ਦੀਆਂ ਫੱਟੀਆਂ ਕਟਰਬਾਰ ਤੋਂ ਚਾਰ ਤੋਂ ਦੱਸ ਮਿਲੀਮੀਟਰ ਅਗਾਂਹ ਨੂੰ ਹੋਣੀਆ ਚਾਹੀਦੀਆਂ ਹਨ।

ਗਰਾਰੀ ਬਦਲ ਕੇ ਫਿਰਕੀ ਦੀ ਸਪੀਡ ਠੀਕ ਕਰ ਲੈਣੀ ਚਾਹੀਦੀ ਹੈ। ਇਹ ਕੰਬਾਈਨ ਦੀ ਰਫ਼ਤਾਰ ਤੋਂ 25 ਫੀ-ਸਦੀ ਵੱਧ ਹੋਣੀ ਚਾਹੀਦੀ ਹੈ।

ਕੰਬਾਈਨ ਸਹੀ ਸਪੀਡ ਤੇ ਚਲਾਓ. ਡਿੱਗੀ ਹੋਈ ਫ਼ਸਲ ਵਿੱਚ ਕੰਬਾਈਨ ਦਾ ਰੁੱਖ ਡਿੱਗੀ ਹੋਈ ਫਸਲ ਦੇ ਉਲਟ ਹੋਣਾ ਚਾਹੀਦਾ ਹੈ।

2.

ਰੀਲ ਤੇ ਫਸਲ ਦਾ ਲਿਪਟਣਾ

ਫਸਲ ਡਿੱਗੀ ਹੈ।

ਪਿਕਅਪ ਰੀਲ ਲਗਾਓ।

ਰੀਲ ਸਪੀਡ ਘਟਾਓ।

ਰੀਲ ਉੱਚੀ ਫਿਟ ਕਰੋ।

3.

ਪਲੇਟਫਾਰਮ ਤੇ ਫ਼ਸਲ ਇੱਕਠੀ ਹੋਣੀ

ਆਗਰ ਦੀ ਸੈਟਿੰਗ ਠੀਕ ਨਹੀ।

ਆਗਰ ਦੀ ਸੈਟਿੰਗ ਕਰੋ।

4.

ਕਟਰਬਾਰ ਰਾਹੀਂ ਦਾਣੇ ਅਤੇ ਸਿੱਟੇ ਕਿਰਨਾ

ਕਟਰਬਾਰ ਜ਼ਿਆਦਾ ਉਚਾ ਹੋਣਾ ਕਟਰਬਾਰ ਨਾਲ ਫਸਲ ਖਿੱਚੀ ਜਾਣੀ।

ਕਟਰਬਾਰ ਠੀਕ ਉਚਾਈ ਤੇ ਰੱਖੋ। ਟੁੱਟੇ ਬਲੇਡ ਜਾਂ ਮੁੜੇ ਸਿਰੇ ਨੂੰ ਠੀਕ ਕਰੋ।

5.

ਅਣਗਾਹੇ ਦਾਣੇ।

ਫਸਲ ਜ਼ਿਆਦਾ ਗਿੱਲੀ ਹੋਣਾ।

ਸਿਲੰਡਰ ਸਪੀਡ ਘੱਟ ਹੋਣਾ।

ਕਨਕੇਵ ਅਤੇ ਸਿਲੰਡਰ ਵਿੱਚ ਵਿੱਥ ਜ਼ਿਆਦਾ ਹੋਣਾ।    

ਫਸਲ ਦੀ ਸਿੱਲ੍ਹ 15× ਤੋ  ਘੱਟ ਹੋਣੀ ਚਾਹੀਦੀ ਹੈ।

ਸਿਲੰਡਰ ਸਪੀਡ ਵਧਾਓ।

ਸਿਲੰਡਰ ਕਨਕੇਵ ਵਿਚ ਵਿਥ ਘੱਟ ਕਰੋ।

6.

ਟੁੱਟੇ ਦਾਣੇ

ਸਿਲੰਡਰ ਸਪੀਡ ਤੇਜ ਹੋਣਾ।

ਸਲੰਡਰ ਕਲਕੇਵ ਵਿੱਥ ਤੰਗ ਹੋਣਾ।

ਸਿਲੰਡਰ ਸਪੀਡ ਘੱਟ ਕਰੋ।

ਸਿਲੰਡਰ ਕਨਕੇਵ ਵਿੱਥ ਲੋੜ ਅਨੁਸਾਰ ਖੁੱਲੀ ਕਰੋ।

7.

ਸਿਲੰਡਰ ਦੁਆਲੇ ਫਸਲ ਲਿਪਟਣੀ

ਫਸਲ ਗਿੱਲੀ ਹੋਣੀ।

ਫਸਲ ਵਿੱਚ ਲੰਮੇ ਅਤੇ ਗਿੱਲੇ ਨਦੀਨ ਹੋਣਾ।

ਫਸਲ ਨੂੰ ਸੁੱਕ ਲੈਣ ਦਿਓ। ਸਿਲੰਡਰ ਸਪੀਡ ਵਧਾਓ।

ਕਟਰਬਾਰ ਦੀ ਉਚਾਈ ਵੱਧ ਕਰੋ ਤਾਂ ਕਿ ਨਦੀਨ ਘੱਟ ਆਉਣ।

8.

ਸਿਲੰਡਰ ਦੀ ਓਵਰਲੋਡਿੰਗ

ਸਿਲੰਡਰ ਸਪੀਡ ਘੱਟ ਹੋਣਾ।

ਫਸ਼ਲ ਬਹੁਤ ਭਰਵੀਂ ਹੋਣੀ।

ਸਿਲੰਡਰ ਸਪੀਡ ਵਧਾਓ।

ਕੰਬਾਈਨ ਦੀ ਰਫ਼ਤਾਰ ਘਟਾਓ।

9.

ਸਿਲੰਡਰ ਵਿੱਚ ਫ਼ਸਲ ਰੁਕ-ਰੁਕ ਕੇ ਆਉਣਾ

ਆਗਰ ਦੀ ਸੈਟਿੰਗ ਠੀਕ ਨਹੀਂ ਹੈ ।

ਬੈਲਟਾਂ ਸਲਿੱਪ ਕਰਦੀਆਂ ਹਨ।

ਫੀਡਰ ਚੈਨ ਬਹੁਤ ਕੱਸੀ ਹੋਈ ਹੈ।

ਆਗਰ ਠੀਕ ਸੈਟ ਕਰੋ।

ਬੈਲਟਾਂ ਦੀ ਸਲਿੱਪ ਠੀਕ ਕਰੋ।

ਫੀਡਰ ਚੈਨ ਨੂੰ ਢਿੱਲਾ ਕਰੋ।

10.

ਵਾਕਰ (ਰੈਕ) ਰਾਹੀਂ ਦਾਣਿਆਂ ਦਾ ਨੁਕਸਾਨ

ਵਾਕਰ ਦੀ ਸਪੀਡ ਠੀਕ ਨਾਂ ਹੋਣਾ।

ਵਾਕਰ ਦੇ ਸਰਾਖ ਬੰਦ ਹੋਣਾ।

ਸਿਲੰਡਰ ਸਪੀਡ ਤੇਜ਼ ਹੋਣ ਕਰਕੇ ਬਰੀਕ ਤੂੜੀ ਜ਼ਿਆਦਾ ਮਿਕਦਾਰ ਵਿੱਚ ਹੋਣਾ।

ਵਾਕਰ ਤੇ ਪਰਦਾ ਨਾ ਹੋਣਾ। ਜਿਸ ਕਰਕੇ ਦਾਣੇ ਪਿੱਛੇ ਵੱਲ ਡਿੱਗਣੇ।

ਵਾਕਰ ਦੀ ਸਪੀਡ ਘਟਾ ਕੇ ਰੈਕ ਉਪਰ ਗਾਹ ਦੀ ਮਾਤਰਾ ਘੱਟ ਕਰੋ।

ਵਾਕਰ ਦੀਆਂ ਮੋਰੀਆਂ ਸਾਫ਼ ਕਰੋ।

ਸਲੰਡਰ ਸਪੀਡ ਘਟਾਓ।

ਵਾਕਰ ਤੇ ਪਰਦਾ ਲਗਾਓ।

11.

ਛਾਨਣੀਆਂ ਰਾਹੀਂ ਦਾਣਿਆਂ ਦਾ ਨੁਕਸਾਨ ਹੋਣਾ

ਤੂੜੀ ਨਾਲ ਛਾਨਣਾ ਜ਼ਿਆਦਾ ਭਰਿਆ ਹੋਣਾ।

ਦਾਣੇ ਤੂੜੀ ਵਿੱਚ ਜਾਣਾ।

ਦਾਣਿਆਂ ਵਿੱਚ ਤੂੜੀ ਦੀ ਮਿਕਦਾਰ ਜ਼ਿਆਦਾ ਹੋਣਾ।

ਟੇਲਿੰਗ ਵਿਚ ਘੁੰਢੀਆਂ ਦਾ ਹੋਣਾ।

ਹਵਾ ਦੀ ਮਿਕਦਾਰ ਵਧਾਓ।

 

ਸਿਲੰਡਰ ਕਨਕੇਵ ਵਿੱਚ ਵਿੱਥ ਵਧਾਓ ਤਾਂ ਕਿ ਤੂੜੀ ਘੱਟ ਬਣੇ।

ਚੈਫਰ ਦੀਆਂ ਮੋਰੀਆਂ ਖੋਲੋ ਹਵਾ ਦੀ ਮਾਤਰਾ ਘੱਟ ਕਰੋ।

ਹਵਾ ਦੀ ਰਫ਼ਤਾਰ ਵਧਾਓ। ਕੰਬਾਈਨ ਦੀ ਸਪੀਡ ਘੱਟ ਕਰੋ। ਸਲੰਡਰ ਦੀ ਸਪੀਡ ਘਟਾਓ।

ਹਵਾ ਦੀ ਦਿਸ਼ਾ ਠੀਕ ਕਰੋ।ਹਵਾ ਦਾ ਬਲਾਸਟ ਵਧਾਓ।

ਸਰੋਤ: ਡਾ. ਮਹੇਸ਼ ਕੁਮਾਰ ਨਾਰੰਗ ਅਤੇ ਡਾ. ਬਲਦੇਵ ਡੋਗਰਾ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ

Summary in English: Wheat Harvesting: Tips for proper harvesting of wheat with combines, now the combine will not damage the wheat grains

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters