National Mission on Natural Farming: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਤਹਿਤ ਸੁਤੰਤਰ ਤੌਰ ‘ਤੇ ਕਾਰਜ ਕਰਨ ਵਾਲੀ ਇੱਕ ਸੈਂਟਰਲੀ ਸਪਾਂਸਰਡ ਸਕੀਮ ਦੇ ਰੂਪ ਵਿੱਚ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਸ਼ੁਰੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਕੀਮ ਦਾ 15ਵੇਂ ਵਿੱਤ ਕਮਿਸ਼ਨ (2025-26) ਤੱਕ ਕੁੱਲ ਖਰਚ 2481 ਕਰੋੜ ਰੁਪਏ (ਭਾਰਤ ਸਰਕਾਰ ਦਾ ਹਿੱਸਾ -1584 ਕਰੋੜ ਰੁਪਏ; ਰਾਜ ਦਾ ਹਿੱਸਾ -897 ਕਰੋੜ ਰੁਪਏ) ਹੈ।
ਸਰਕਾਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਤਹਿਤ ਸੁਤੰਤਰ ਤੌਰ ’ਤੇ ਕਾਰਜ ਕਰਨ ਵਾਲੀ ਇੱਕ ਸੈਂਟਰਲੀ ਸਪਾਂਸਰਡ ਸਕੀਮ ਦੇ ਰੂਪ ਵਿੱਚ ਪੂਰੇ ਦੇਸ਼ ਵਿੱਚ ਮਿਸ਼ਨ ਮੋਡ ਵਿੱਚ ਕੁਦਰਤੀ ਖੇਤੀ ਨੂੰ ਹੁਲਾਰਾ ਦੇਣ ਦੇ ਲਈ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਸ਼ੁਰੂ ਕੀਤਾ ਹੈ।
ਕੁਦਰਤੀ ਖੇਤੀ ਵੱਲ ਕਦਮ
ਆਪਣੇ ਪੂਰਵਜਾਂ ਤੋਂ ਵਿਰਾਸਤ ਵਿੱਚ ਮਿਲੇ ਪਰੰਪਰਾਗਤ ਗਿਆਨ ’ਤੇ ਅਧਾਰਿਤ, ਕਿਸਾਨ ਰਸਾਇਣ ਮੁਕਤ ਖੇਤੀ ਦੇ ਰੂਪ ਵਿੱਚ ਕੁਦਰਤੀ ਖੇਤੀ ਦੀ ਆਦਤ ਪਾਉਣਗੇ, ਜਿਸ ਵਿੱਚ ਸਥਾਨਕ ਪਸ਼ੂਧਨ ਏਕੀਕ੍ਰਿਤ ਕੁਦਰਤੀ ਖੇਤੀ ਦੇ ਤਰੀਕੇ, ਵਿਵਿਧ ਫਸਲ ਪ੍ਰਣਾਲੀਆਂ ਆਦਿ ਸ਼ਾਮਲ ਹਨ। ਕੁਦਰਤੀ ਖੇਤੀ ਸਥਾਨਕ ਗਿਆਨ, ਸਥਾਨ ਵਿਸ਼ਿਸ਼ਟ ਟੈਕਨੋਲੋਜੀਆਂ ‘ਤੇ ਅਧਾਰਿਤ ਸਥਾਨਕ ਐਗਰੋ-ਈਕੋਲੌਜਿਕਲ ਸਿਧਾਂਤਾਂ ਦਾ ਪਾਲਨ ਕਰਦੀ ਹੈ ਅਤੇ ਸਥਾਨਕ ਐਗਰੋ-ਈਕੋਲੋਜੀ ਦੇ ਅਨੁਸਾਰ ਵਿਕਸਿਤ ਹੁੰਦੀ ਹੈ।
ਸਾਰਿਆਂ ਲਈ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਪ੍ਰਦਾਨ ਕਰਨਾ
ਕੁਦਰਤੀ ਖੇਤੀ 'ਤੇ ਰਾਸ਼ਟਰੀ ਮਿਸ਼ਨ ਦਾ ਉਦੇਸ਼ ਸਾਰਿਆਂ ਦੇ ਲਈ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਉਪਲਬਧ ਕਰਵਾਉਣ ਲਈ ਨੈਸ਼ਨਲ ਫਾਰਮਿੰਗ ਕਾਰਜ ਪ੍ਰਣਾਲੀਆਂ ਨੂੰ ਹੁਲਾਰਾ ਦੇਣਾ ਹੈ। ਮਿਸ਼ਨ ਦਾ ਉਦੇਸ਼ ਕਿਸਾਨਾਂ ਦੀ ਖੇਤੀ ਵਿੱਚ ਆਉਣ ਵਾਲੀ ਲਾਗਤ ਨੂੰ ਘਟਾਉਣ ਅਤੇ ਬਾਹਰੋਂ ਖਰੀਦੇ ਗਏ ਸੰਸਾਧਨਾਂ 'ਤੇ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕਰਨਾ ਹੈ। ਕੁਦਰਤੀ ਖੇਤੀ ਹੈਲਦੀ ਸੌਇਲ ਈਕੋਸਿਸਟਮਸ ਦਾ ਨਿਰਮਾਣ ਅਤੇ ਰੱਖ-ਰਖਾਅ ਕਰੇਗੀ, ਜੈਵ ਵਿਵਿਧਤਾ ਨੂੰ ਹੁਲਾਰਾ ਦੇਵੇਗੀ ਅਤੇ ਕੁਦਰਤੀ ਖੇਤੀ ਦੇ ਅਨੁਸਾਰ ਲਾਭਕਾਰੀ ਸਥਾਨਕ ਸਥਾਈ ਖੇਤੀ ਦੇ ਲਈ ਉਚਿਤ ਲਚੀਲਾਪਣ ਵਧਾਉਣ ਦੇ ਲਈ ਵਿਵਿਧ ਫਸਲ ਪ੍ਰਣਾਲੀਆਂ ਨੂੰ ਪ੍ਰੋਤਸਾਹਿਤ ਕਰੇਗੀ। ਕੁਦਰਤੀ ਖੇਤੀ 'ਤੇ ਰਾਸ਼ਟਰੀ ਮਿਸ਼ਨ ਨੂੰ ਵਿਗਿਆਨਿਕ ਤੌਰ ‘ਤੇ ਪੁਨਰਜੀਵਿਤ ਕਰਨ ਅਤੇ ਕਿਸਾਨ ਪਰਿਵਾਰਾਂ ਅਤੇ ਖਪਤਕਾਰਾਂ ਦੇ ਲਈ ਸਥਿਰਤਾ, ਜਲਵਾਯੂ ਲਚੀਲਾਪਣ ਅਤੇ ਹੈਲਦੀ ਫੂਡ ਦੀ ਦਿਸ਼ਾ ਵਿੱਚ ਖੇਤੀਬਾੜੀ ਪਿਰਤਾਂ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਬਦਲਾਅ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਖੋਜਕਰਤਾਵਾਂ ਨੂੰ ਛਿੜਕਾਅ ਲਈ Drone Technology ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ: VC Dr. Gosal
1 ਕਰੋੜ ਕਿਸਾਨਾਂ ਨੂੰ ਮਿਲੇਗਾ ਲਾਭ
ਅਗਲੇ ਦੋ ਵਰ੍ਹਿਆਂ ਵਿੱਚ, ਕੁਦਰਤੀ ਖੇਤੀ 'ਤੇ ਰਾਸ਼ਟਰੀ ਮਿਸ਼ਨ ਨੂੰ ਇੱਛੁਕ ਗ੍ਰਾਮ ਪੰਚਾਇਤਾਂ ਦੇ 15,000 ਕਲਸਟਰਾਂ ਵਿੱਚ ਲਾਗੂ ਕੀਤਾ ਜਾਵੇਗਾ, 1 ਕਰੋੜ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ ਅਤੇ 7.5 ਲੱਖ ਹੈਕਟੇਅਰ ਖੇਤਰ ਵਿੱਚ ਕੁਦਰਤੀ ਖੇਤੀ ਸ਼ੁਰੂ ਕੀਤੀ ਜਾਵੇਗੀ। ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ, ਐੱਸਆਰਐੱਲਐੱਮ/ਪੀਏਸੀਐੱਸ/ਐੱਫਪੀਓ ਆਦਿ ਦੇ ਪ੍ਰਚਲਨ ਵਾਲੇ ਖੇਤਰਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ। ਇਸ ਦੇ ਇਲਾਵਾ, ਕਿਸਾਨਾਂ ਦੇ ਲਈ ਉਪਯੋਗ ਦੇ ਲਈ ਤਿਆਰ ਕੁਦਰਤੀ ਖੇਤੀ ਲਾਗਤ ਦੀ ਅਸਾਨ ਉਪਲਬਧਤਾ ਅਤੇ ਪਹੁੰਚ ਪ੍ਰਦਾਨ ਕਰਨ ਦੇ ਲਈ ਜ਼ਰੂਰਤ-ਅਧਾਰਿਤ 10,000 ਬਾਇਓ-ਇਨਪੁਟ ਰਿਸੋਰਸ ਸੈਂਟਰਸ ਸਥਾਪਿਤ ਕੀਤੇ ਜਾਣਗੇ।
ਕਿਸਾਨਾਂ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ
ਕੁਦਰਤੀ ਖੇਤੀ 'ਤੇ ਰਾਸ਼ਟਰੀ ਮਿਸ਼ਨ ਦੇ ਤਹਿਤ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤੀਬਾੜੀ ਯੂਨੀਵਰਸਿਟੀਆਂ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਲਗਭਗ 2000 ਐੱਨਐੱਫ ਮਾਡਲ ਪ੍ਰਦਰਸ਼ਨੀ ਫਾਰਮ ਸਥਾਪਿਤ ਕੀਤੇ ਜਾਣਗੇ ਅਤੇ ਇਨ੍ਹਾਂ ਨੂੰ ਅਨੁਭਵੀ ਅਤੇ ਟ੍ਰੇਨਿੰਗ ਪ੍ਰਾਪਤ ਕਿਸਾਨ ਮਾਸਟਰ ਟ੍ਰੇਨਰਾਂ ਦੁਆਰਾ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇੱਛੁਕ ਕਿਸਾਨਾਂ ਨੂੰ ਅਤੇ ਉਨ੍ਹਾਂ ਦੇ ਪਿੰਡਾਂ ਦੇ ਪਾਸ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤੀਬਾੜੀ ਯੂਨੀਵਰਸਿਟੀਆਂ ਅਤੇ ਐੱਨਐੱਫ ਖੇਤੀ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਐੱਨਐੱਫ ਪੈਕੇਜ ਆਵ੍ ਪ੍ਰੈਕਟਿਸ, ਐੱਨਐੱਫ ਇਨਪੁਟ ਦੀ ਤਿਆਰੀ ਆਦਿ ’ਤੇ ਮਾਡਲ ਪ੍ਰਦਰਸ਼ਨ ਫਾਰਮਾਂ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ। 18.75 ਲੱਖ ਟ੍ਰੇਨਿੰਗ ਪ੍ਰਾਪਤ ਇੱਛੁਕ ਕਿਸਾਨ ਆਪਣੇ ਪਸ਼ੂਆਂ ਦਾ ਉਪਯੋਗ ਕਰਕੇ ਜਾਂ ਬੀਆਰਸੀ ਤੋਂ ਖਰੀਦ ਕੇ ਜੀਵਾਮ੍ਰਿਤ, ਬੀਜਾਮ੍ਰਿਤ ਆਦਿ ਜਿਹੇ ਖੇਤੀ ਸਬੰਧੀ ਸੰਸਾਧਨ ਤਿਆਰ ਕਰਨਗੇ।
ਇਹ ਵੀ ਪੜ੍ਹੋ: ਡਾਇੰਮਡ ਜੁਬਲੀ ਸੜਕ ਪੀ.ਏ.ਯੂ. ਅਤੇ ਪੰਜਾਬ ਮੰਡੀ ਬੋਰਡ ਦੀ ਸਾਂਝ ਦਾ ਪ੍ਰਤੀਕ: Vice Chancellor Dr. Satbir Singh Gosal
ਵਾਤਾਵਰਣ ਦੀ ਸੁਰੱਖਿਆ ਨੂੰ ਤਰਜੀਹ
ਜਾਗਰੂਕਤਾ ਪੈਦਾ ਕਰਨ, ਇਕਜੁੱਟ ਕਰਨ ਅਤੇ ਸਮੂਹਾਂ ਵਿੱਚ ਇੱਛੁਕ ਕਿਸਾਨਾਂ ਦੀ ਮਦਦ ਕਰਨ ਦੇ ਲਈ 30,000 ਕ੍ਰਿਸ਼ੀ ਸਖੀਆਂ/ਸੀਆਰਪੀਜ਼ ਨੂੰ ਤੈਨਾਤ ਕੀਤਾ ਜਾਵੇਗਾ। ਕੁਦਰਤੀ ਖੇਤੀ ਦੇ ਤਰੀਕਿਆਂ ਨਾਲ ਕਿਸਾਨਾਂ ਨੂੰ ਖੇਤੀ ਦੀ ਲਾਗਤ ਘੱਟ ਕਰਨ ਅਤੇ ਬਾਹਰੋਂ ਖਰੀਦੇ ਗਏ ਸੰਸਾਧਨਾਂ 'ਤੇ ਨਿਰਭਰਤਾ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ, ਨਾਲ ਹੀ ਮਿੱਟੀ ਦੀ ਸਿਹਤ, ਉਪਜਾਊ ਸ਼ਕਤੀ ਅਤੇ ਗੁਣਵੱਤਾ ਨੂੰ ਫਿਰ ਤੋਂ ਜੀਵੰਤ ਕਰਨ ਅਤੇ ਸੇਮ, ਹੜ੍ਹਾਂ, ਸੋਕੇ ਆਦਿ ਜਿਹੇ ਜਲਵਾਯੂ ਜੋਖਮਾਂ ਤੋਂ ਸੰਭਲਣ ਦੀ ਸਮਰੱਥਾ ਪੈਦਾ ਕਰਨ ਵਿੱਚ ਮਦਦ ਮਿਲੇਗੀ। ਇਹ ਤਰੀਕੇ ਖਾਦਾਂ, ਕੀਟਨਾਸ਼ਕਾਂ ਆਦਿ ਦੇ ਸੰਪਰਕ ਵਿੱਚ ਆਉਣ ਨਾਲ ਹੋਣ ਵਾਲੇ ਸਿਹਤ ਖ਼ਤਰਿਆਂ ਨੂੰ ਭੀ ਘੱਟ ਕਰਦੇ ਹਨ ਅਤੇ ਕਿਸਾਨਾਂ ਦੇ ਪਰਿਵਾਰਾਂ ਨੂੰ ਹੈਲਦੀ ਅਤੇ ਪੌਸ਼ਟਿਕ ਭੋਜਨ ਪ੍ਰਦਾਨ ਕਰਦੇ ਹਨ। ਇਸ ਦੇ ਇਲਾਵਾ, ਕੁਦਰਤੀ ਖੇਤੀ ਦੇ ਜ਼ਰੀਏ, ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਤੰਦਰੁਸਤ ਧਰਤੀ ਮਾਤਾ ਵਿਰਾਸਤ ਵਿੱਚ ਮਿਲਦੀ ਹੈ। ਮਿੱਟੀ ਵਿੱਚ ਕਾਰਬਨ ਦੀ ਮਾਤਰਾ ਅਤੇ ਜਲ ਉਪਯੋਗ ਦਕਸ਼ਤਾ ਵਿੱਚ ਸੁਧਾਰ ਦੇ ਜ਼ਰੀਏ, ਮਿੱਟੀ ਦੇ ਸੂਖਮ ਜੀਵਾਂ ਅਤੇ ਐੱਨਐੱਫ ਵਿੱਚ ਜੈਵ ਵਿਵਿਧਤਾ ਵਿੱਚ ਵਾਧਾ ਹੁੰਦਾ ਹੈ।
ਕਿਸਾਨਾਂ ਨੂੰ ਇੱਕ ਅਸਾਨ ਸਰਲ ਪ੍ਰਮਾਣਨ ਪ੍ਰਣਾਲੀ ਅਤੇ ਸਮਰਪਿਤ ਸਾਧਾਰਣ ਬ੍ਰਾਂਡਿੰਗ ਪ੍ਰਦਨ ਕੀਤੀ ਜਾਵੇਗੀ ਤਾਕਿ ਉਨ੍ਹਾਂ ਨੂੰ ਆਪਣੇ ਕੁਦਰਤੀ ਖੇਤੀ ਉਤਪਾਦਾਂ ਨੂੰ ਬਜ਼ਾਰ ਤੱਕ ਪਹੁੰਚ ਪ੍ਰਦਾਨ ਕੀਤੀ ਜਾ ਸਕੇ। ਐੱਨਐੱਮਐੱਨਐੱਫ ਲਾਗੂ ਕਰਨ ਦੀ ਰੀਅਲ ਟਾਇਮ ਦੀ ਜਿਓ-ਟੈਗ ਅਤੇ ਸੰਦਰਭਿਤ ਨਿਗਰਾਨੀ ਇੱਕ ਔਨਲਾਇਨ ਪੋਰਟਲ ਦੇ ਜ਼ਰੀਏ ਕੀਤੀ ਜਾਵੇਗੀ।
ਸਥਾਨਕ ਪਸ਼ੂਧਨ ਆਬਾਦੀ ਨੂੰ ਵਧਾਉਣ, ਕੇਂਦਰੀ ਕੈਟਲ ਬ੍ਰੀਡਿੰਗ ਫਾਰਮਾਂ/ਖੇਤਰੀ ਫੌਡਰ ਸਟੇਸ਼ਨਾਂ 'ਤੇ ਐੱਨਐੱਫ ਮਾਡਲ ਪ੍ਰਦਰਸ਼ਨ ਫਾਰਮਾਂ ਦਾ ਵਿਕਾਸ ਕਰਨ, ਸਥਾਨਕ ਕਿਸਾਨ ਮੰਡੀਆਂ, ਏਪੀਐੱਮਸ ਮੰਡੀਆਂ, ਹਾਟਾਂ, ਡਿਪੂਆਂ ਆਦਿ ਦੇ ਲਈ ਅਭਿਸਰਣ ਦੇ ਜ਼ਰੀਏ ਜ਼ਿਲ੍ਹਾ/ਬਲਾਕ/ਜੀਪੀ ਪੱਧਰਾਂ ’ਤੇ ਬਜ਼ਾਰ ਸੰਪਰਕ ਪ੍ਰਦਾਨ ਕਰਨ ਦੇ ਲਈ ਭਾਰਤ ਸਰਕਾਰ/ਰਾਜ ਸਰਕਾਰਾਂ / ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੀਆਂ ਮੌਜੂਦਾ ਯੋਜਨਾਵਾਂ ਅਤੇ ਸਹਾਇਤਾ ਸੰਰਚਨਾਵਾਂ ਦੇ ਨਾਲ ਅਭਿਸਰਣ ਦੀ ਖੋਜ ਕੀਤੀ ਜਾਵੇਗੀ। ਇਸ ਦੇ ਅਤਿਰਿਕਤ, ਵਿਦਿਆਰਥੀਆਂ ਨੂੰ ਆਰਏਡਬਲਿਊਈ ਪ੍ਰੋਗਰਾਮ ਅਤੇ ਐੱਨਐੱਫ 'ਤੇ ਸਮਰਪਿਤ ਅੰਡਰਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਡਿਪਲੋਮਾ ਕੋਰਸਾਂ ਦੇ ਜ਼ਰੀਏ ਐੱਨਐੱਮਐੱਨਐੱਫ ਵਿੱਚ ਸ਼ਾਮਲ ਕੀਤਾ ਜਾਵੇਗਾ।
ਸਰੋਤ: ਪੀ.ਆਈ.ਬੀ (PIB)
Summary in English: NMNF: The launch of the National Natural Farming Mission will benefit 1 crore farmers of the country in the next two years