
ਪੋਲਟਰੀ ਫਾਰਮ ਖੋਲ੍ਹਣ ਲਈ ਲੋਨ
Poultry Farm Loan Yojana: ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਲਈ, ਸਰਕਾਰਾਂ ਵੱਲੋਂ ਸਮੇਂ-ਸਮੇਂ 'ਤੇ ਉਨ੍ਹਾਂ ਦੀ ਮਦਦ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਦੇਸ਼ ਵਿੱਚ ਬੇਰੁਜ਼ਗਾਰ ਲੋਕਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਕਿਸਾਨਾਂ ਨੂੰ ਪੋਲਟਰੀ ਫਾਰਮ ਸਥਾਪਤ ਕਰਨ ਲਈ ਸਰਕਾਰ ਵੱਲੋਂ ਪੋਲਟਰੀ ਫਾਰਮ ਲੋਨ ਸਕੀਮ ਸ਼ੁਰੂ ਕੀਤੀ ਗਈ ਹੈ।
ਇਸ ਯੋਜਨਾ ਦੇ ਤਹਿਤ, ਸਰਕਾਰ ਪੋਲਟਰੀ ਫਾਰਮ ਖੋਲ੍ਹਣ ਲਈ ਉਮੀਦਵਾਰਾਂ ਨੂੰ 9 ਲੱਖ ਰੁਪਏ ਤੱਕ ਦਾ ਲੋਨ ਮੁਹੱਈਆ ਕਰਵਾ ਰਹੀ ਹੈ, ਨਾਲ ਹੀ ਇਸ 'ਤੇ 33 ਫੀਸਦੀ ਤੱਕ ਦੀ ਸਬਸਿਡੀ ਵੀ ਦੇ ਰਹੀ ਹੈ। ਜੇਕਰ ਤੁਸੀਂ ਵੀ ਪੋਲਟਰੀ ਫਾਰਮ ਖੋਲ੍ਹਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਸਕੀਮ ਤਹਿਤ ਇਸਨੂੰ ਖੋਲ੍ਹ ਸਕਦੇ ਹੋ।
ਦੱਸ ਦੇਈਏ ਕਿ ਇਹ ਯੋਜਨਾ ਪ੍ਰਧਾਨ ਮੰਤਰੀ ਵੱਲੋਂ ਪੋਲਟਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਹੈ। ਹੁਣ ਪੋਲਟਰੀ ਫਾਰਮਿੰਗ ਵਿੱਚ ਦਿਲਚਸਪੀ ਰੱਖਣ ਵਾਲਾ ਕੋਈ ਵੀ ਉਮੀਦਵਾਰ ਆਸਾਨੀ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ। ਇਸ ਯੋਜਨਾ ਤਹਿਤ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਕਰਜ਼ਾ ਘੱਟ ਵਿਆਜ ਦਰਾਂ 'ਤੇ ਵੰਡਿਆ ਜਾ ਰਿਹਾ ਹੈ, ਜਦੋਂਕਿ ਸਬਸਿਡੀ ਹੇਠਲੇ ਵਰਗ ਦੇ ਨਾਗਰਿਕਾਂ ਲਈ ਵਧੇਰੇ ਉਪਲਬਧ ਹੈ। ਜੇਕਰ ਤੁਸੀਂ ਵੀ ਇਸ ਸਕੀਮ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਤਰੀਕੇ ਨਾਲ ਅਪਲਾਈ ਕਰ ਸਕਦੇ ਹੋ ਅਤੇ ਸਕੀਮ ਨਾਲ ਸਬੰਧਤ ਯੋਗਤਾ, ਲਾਭਾਂ ਅਤੇ ਜ਼ਰੂਰੀ ਦਸਤਾਵੇਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਸਕੀਮ ਦੇ ਲਾਭ
ਸਰਕਾਰ ਗਰੀਬ, ਹੇਠਲੇ ਅਤੇ ਮੱਧ ਵਰਗ ਦੇ ਨਾਗਰਿਕਾਂ ਨੂੰ ਘੱਟ ਵਿਆਜ ਦਰਾਂ 'ਤੇ ਕਰਜ਼ਾ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਤਾਂ ਜੋ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ ਅਤੇ ਸਵੈ-ਨਿਰਭਰ ਅਤੇ ਸਸ਼ਕਤ ਬਣ ਸਕਣ।
● ਇਸ ਸਕੀਮ ਤਹਿਤ ਪੋਲਟਰੀ ਫਾਰਮਿੰਗ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਕਰਜ਼ੇ ਦਿੱਤੇ ਜਾਣਗੇ।
● ਸਰਕਾਰ ਵੱਲੋਂ ਇਸ ਯੋਜਨਾ ਰਾਹੀਂ ਬੇਰੁਜ਼ਗਾਰੀ ਘਟਾਈ ਜਾਵੇਗੀ।
● ₹9 ਲੱਖ ਤੱਕ ਦੇ ਕਰਜ਼ੇ ਘੱਟ ਵਿਆਜ ਦਰਾਂ 'ਤੇ ਪ੍ਰਦਾਨ ਕੀਤੇ ਜਾਣਗੇ।
● ਲਾਭਪਾਤਰੀਆਂ ਨੂੰ ਕਰਜ਼ੇ ਦੀ ਮੁੜ ਅਦਾਇਗੀ ਵਿੱਚ ਰਾਹਤ ਲਈ 33% ਤੱਕ ਦੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।
● ਗਰੀਬ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਨਾਗਰਿਕ ਵੀ ਕਰਜ਼ਾ ਲੈ ਕੇ ਪੋਲਟਰੀ ਫਾਰਮ ਖੋਲ੍ਹ ਸਕਣਗੇ।
● ਇਸ ਸਕੀਮ ਦੇ ਤਹਿਤ, ਕਰਜ਼ੇ ਦੀ ਮਿਆਦ 5 ਸਾਲ ਹੋਵੇਗੀ, ਤਾਂ ਜੋ ਕਰਜ਼ੇ ਦੀ ਅਦਾਇਗੀ ਬਿਨਾਂ ਕਿਸੇ ਪਰੇਸ਼ਾਨੀ ਦੇ ਕੀਤੀ ਜਾ ਸਕੇ।
● ਜੇਕਰ ਕਰਜ਼ਾ ਚੁਕਾਉਣ ਵਿੱਚ ਕੋਈ ਮੁਸ਼ਕਲ ਆਉਂਦੀ ਹੈ, ਤਾਂ 6 ਮਹੀਨਿਆਂ ਦਾ ਗ੍ਰੇਸ ਪੀਰੀਅਡ ਵੀ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਤੁਸੀਂ ਵੀ ਕਰ ਸਕਦੇ ਹੋ Zero Budget Farming, ਮਿਲਣਗੇ ਇੰਨ੍ਹੇ ਸਾਰੇ ਫਾਇਦੇ, ਜਾਣੋ ਕੌਣ ਲੈ ਸਕਦਾ ਹੈ ਇਸ ਯੋਜਨਾ ਦਾ ਲਾਭ
ਸਕੀਮ ਲਈ ਯੋਗਤਾ
● ਬਿਨੈਕਾਰ ਭਾਰਤ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ।
● ਇਸ ਯੋਜਨਾ ਦੇ ਤਹਿਤ, ਉਮੀਦਵਾਰ ਕੋਲ 3 ਏਕੜ ਜ਼ਮੀਨ ਹੋਣੀ ਚਾਹੀਦੀ ਹੈ।
● ਜ਼ਮੀਨ ਦੀ ਮਾਲਕੀ ਦਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ।
● ਪੋਲਟਰੀ ਫਾਰਮ ਲਈ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਜ਼ਿਆਦਾ ਧੁੱਪ ਹੋਵੇ, ਘੱਟ ਮੀਂਹ ਪਵੇ ਅਤੇ ਠੰਡ ਦਾ ਅਸਰ ਘੱਟ ਹੋਵੇ।
● ਬਿਨੈਕਾਰ ਦੀ ਘੱਟੋ-ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ।
● ਪੋਲਟਰੀ ਫਾਰਮ ਨਾਲ ਸਬੰਧਤ ਸਾਰੇ ਦਸਤਾਵੇਜ਼ ਅਤੇ ਸਬੂਤ ਉੱਥੇ ਹੋਣੇ ਚਾਹੀਦੇ ਹਨ।
ਸਕੀਮ ਲਈ ਦਸਤਾਵੇਜ਼
● ਆਧਾਰ ਕਾਰਡ
● ਆਮਦਨ ਸਰਟੀਫਿਕੇਟ
● ਪਤੇ ਦਾ ਸਬੂਤ
● ਜਾਤੀ ਸਰਟੀਫਿਕੇਟ
● ਬੈਂਕ ਪਾਸਬੁੱਕ
● ਪੋਲਟਰੀ ਫਾਰਮ ਖੋਲ੍ਹਣ ਦੀ ਇਜਾਜ਼ਤ
● ਪ੍ਰੋਜੈਕਟ ਰਿਪੋਰਟ
● ਪੰਛੀਆਂ ਦੇ ਗਿਆਨ ਦਾ ਸਰਟੀਫਿਕੇਟ
ਇਹ ਵੀ ਪੜ੍ਹੋ: ਪੰਜਾਬ ਦੀ 'ਪਾਣੀ ਬਚਾਓ, ਪੈਸੇ ਕਮਾਓ' ਯੋਜਨਾ ਤੋਂ ਕਿਸਾਨਾਂ ਨੂੰ Extra Income, ਲੁਧਿਆਣਾ ਦੇ 2000 ਤੋਂ ਵੱਧ ਕਿਸਾਨ Scheme ਦਾ ਹਿੱਸਾ
ਕਿਹੜਾ ਬੈਂਕ ਦੇਵੇਗਾ ਲੋਨ?
● ਸਟੇਟ ਬੈਂਕ ਅਫ ਇਂਡਿਆ
● ਆਈ.ਡੀ.ਬੀ.ਆਈ. ਬੈਂਕ
● ਫੈਡਰਲ ਬੈਂਕ
● ਪੰਜਾਬ ਨੈਸ਼ਨਲ ਬੈਂਕ
● ਬੈਂਕ ਆਫ਼ ਇੰਡੀਆ
● ਆਈ.ਸੀ.ਆਈ.ਸੀ.ਆਈ. ਬੈਂਕ
● ਐੱਚ.ਡੀ.ਐੱਫ.ਸੀ. ਬੈਂਕ
ਇਸ ਤਰ੍ਹਾਂ ਕਰੋ ਔਨਲਾਈਨ ਅਪਲਾਈ
● ਅਪਲਾਈ ਕਰਨ ਲਈ, ਪਹਿਲਾਂ ਸਕੀਮ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
● ਹੋਮਪੇਜ 'ਤੇ "Apply" ਵਿਕਲਪ 'ਤੇ ਕਲਿੱਕ ਕਰੋ।
● ਹੁਣ ਅਰਜ਼ੀ ਫਾਰਮ ਖੁੱਲ੍ਹੇਗਾ, ਫਾਰਮ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਭਰੋ।
● ਇਸ ਤੋਂ ਬਾਅਦ, ਲੋੜੀਂਦੇ ਦਸਤਾਵੇਜ਼ਾਂ ਨੂੰ ਸਕੈਨ ਕਰੋ ਅਤੇ ਅਪਲੋਡ ਕਰੋ।
● ਅੰਤ ਵਿੱਚ ਸਬਮਿਟ ਬਟਨ 'ਤੇ ਕਲਿੱਕ ਕਰੋ।
● ਇਸ ਤਰ੍ਹਾਂ ਤੁਸੀਂ ਪੋਲਟਰੀ ਫਾਰਮ ਲੋਨ ਸਕੀਮ ਲਈ ਅਰਜ਼ੀ ਦੇ ਸਕਦੇ ਹੋ।
Summary in English: Poultry Farm Loan Yojana, Loan of up to Rs 9 lakh with 33% subsidy to open a poultry farm, apply like this