1. Home

ਹੁਣ Fish Farming ਲਈ ਤਲਾਬ ਦੀ ਲੋੜ ਨਹੀਂ, ਇਸ ਤਰੀਕੇ ਨਾਲ ਕਰੋ ਮੱਛੀ ਪਾਲਣ, ਸਰਕਾਰ ਦੇ ਰਹੀ ਹੈ 60 ਫੀਸਦੀ Subsidy

ਮੱਛੀ ਪਾਲਣ ਦਾ ਕੰਮ ਹੁਣ ਹੋਰ ਵੀ ਸੌਖਾ ਹੋ ਗਿਆ ਹੈ। ਦਰਅਸਲ, Fish Farming ਲਈ ਹੁਣ ਤੁਹਾਨੂੰ ਕਿਸੇ ਜ਼ਮੀਨ ਜਾਂ ਤਲਾਬ ਦੀ ਲੋੜ ਨਹੀਂ ਪਵੇਗੀ। ਤੁਸੀਂ ਘਰ ਬੈਠੇ ਵੀ ਆਸਾਨੀ ਨਾਲ ਮੱਛੀ ਪਾਲਣ ਕਰ ਸਕੋਗੇ। ਆਓ ਜਾਣਦੇ ਹਾਂ ਕਿਵੇਂ?

Gurpreet Kaur Virk
Gurpreet Kaur Virk
ਮੱਛੀ ਪਾਲਣ 'ਤੇ ਸਰਕਾਰ ਵੱਲੋਂ 60 ਫੀਸਦੀ ਸਬਸਿਡੀ

ਮੱਛੀ ਪਾਲਣ 'ਤੇ ਸਰਕਾਰ ਵੱਲੋਂ 60 ਫੀਸਦੀ ਸਬਸਿਡੀ

Fish Farming: ਕਈ ਵਾਰ ਲੋਕ ਮੱਛੀ ਪਾਲਣ ਦੀ ਯੋਜਨਾ ਬਣਾਉਂਦੇ ਹਨ, ਪਰ ਉਨ੍ਹਾਂ ਕੋਲ ਇਸ ਲਈ ਢੁਕਵੀਂ ਜ਼ਮੀਨ ਨਹੀਂ ਹੁੰਦੀ। ਪਰ ਹੁਣ ਕਿਸਾਨ ਬਿਨਾਂ ਜ਼ਮੀਨ ਦੇ ਵੀ ਮੱਛੀ ਪਾਲਣ ਕਰ ਸਕਦੇ ਹਨ। ਇਸ ਦੇ ਲਈ ਕਿਸਾਨਾਂ ਨੂੰ ਸਿਰਫ਼ ਵਿਗਿਆਨ ਦੀ ਮਦਦ ਲੈਣੀ ਪਵੇਗੀ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਤਰੀਕੇ ਬਾਰੇ ਦੱਸਾਂਗੇ ਜਿਸ ਨਾਲ ਤੁਸੀਂ ਘਰ ਵਿੱਚ ਆਸਾਨੀ ਨਾਲ ਮੱਛੀ ਪਾਲਣ ਕਰ ਸਕੋਗੇ। ਇੰਨਾ ਹੀ ਨਹੀਂ ਸਰਕਾਰ ਇਸ 'ਤੇ 60 ਫੀਸਦੀ ਸਬਸਿਡੀ ਵੀ ਦੇ ਰਹੀ ਹੈ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ।

ਜਦੋਂ ਵੀ ਅਸੀਂ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਬਾਰੇ ਸੋਚਦੇ ਹਾਂ, ਤਾਂ ਆਮ ਤੌਰ 'ਤੇ ਸਾਡੇ ਦਿਮਾਗ ਵਿੱਚ ਇਹ ਆਉਂਦਾ ਹੈ ਕਿ ਇਹ ਜਾਂ ਤਾਂ ਨਦੀਆਂ ਵਿੱਚ ਜਾਂ ਫਿਰ ਤਲਾਬਾਂ ਵਿੱਚ ਕੀਤਾ ਜਾ ਸਕਦਾ ਹੈ। ਪਰ ਹੁਣ ਨਵੀਆਂ ਤਕਨੀਕਾਂ ਦੀ ਮਦਦ ਨਾਲ ਮੱਛੀ ਪਾਲਣ ਦਾ ਕੰਮ ਹੋਰ ਵੀ ਸੌਖਾ ਹੋ ਗਿਆ ਹੈ। ਤੁਸੀਂ ਇਸ ਤਕਨੀਕ ਰਾਹੀਂ ਕਿਤੇ ਵੀ ਆਸਾਨੀ ਨਾਲ ਮੱਛੀ ਪਾਲਣ ਦਾ ਕੰਮ ਕਰ ਸਕਦੇ ਹੋ। ਜੀ ਹਾਂ, ਹੁਣ ਇਸ ਤਕਨੀਕ ਦੀ ਮਦਦ ਨਾਲ ਤੁਸੀਂ ਆਪਣੇ ਘਰ 'ਚ ਵੀ ਆਸਾਨੀ ਨਾਲ ਮੱਛੀ ਪਾਲਣ ਕਰ ਸਕਦੇ ਹੋ।

ਯੋਜਨਾ ਕੀ ਹੈ?

ਜੇਕਰ ਤੁਹਾਡੇ ਕੋਲ ਜ਼ਮੀਨ ਅਤੇ ਤਲਾਬ ਨਹੀਂ ਹਨ ਅਤੇ ਮੱਛੀ ਪਾਲਣ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਚਿੰਤਾ ਨਾ ਕਰੋ, ਇਸ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਕਰ ਸਕਦੇ ਹੋ। ਇਸ ਦੇ ਲਈ ਸਰਕਾਰ ਨੇ ਇਕ ਸ਼ਾਨਦਾਰ ਯੋਜਨਾ ਵੀ ਸ਼ੁਰੂ ਕੀਤੀ ਹੈ, ਜਿਸ ਨੂੰ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਦਾ ਨਾਂ ਦਿੱਤਾ ਗਿਆ ਹੈ। ਇਸ ਸਕੀਮ ਤਹਿਤ ਬੈਕਯਾਰਡ ਰੀਸਰਕੁਲੇਟਰੀ ਐਕੁਆਕਲਚਰ ਸਿਸਟਮ ਦੀ ਸਹੂਲਤ ਦਿੱਤੀ ਜਾਂਦੀ ਹੈ। ਜਿਸ ਨਾਲ ਤੁਸੀਂ ਘਰ ਬੈਠੇ ਵੀ ਮੱਛੀ ਪਾਲਣ ਕਰ ਸਕਦੇ ਹੋ। ਇਸ ਸਕੀਮ ਦੀ ਖਾਸ ਗੱਲ ਇਹ ਹੈ ਕਿ ਸਰਕਾਰ ਇਸ ਤਹਿਤ ਸਬਸਿਡੀ ਵੀ ਦੇ ਰਹੀ ਹੈ। ਜਿੱਥੇ ਔਰਤਾਂ, ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਨੂੰ 60 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਆਮ ਲੋਕਾਂ ਲਈ 40 ਫੀਸਦੀ ਸਬਸਿਡੀ ਦੀ ਵਿਵਸਥਾ ਕੀਤੀ ਗਈ ਹੈ।

ਇਹ ਵੀ ਪੜ੍ਹੋ : ਔਰਤਾਂ ਨੂੰ Drone Training ਲਈ ਸਰਕਾਰ ਦੇ ਰਹੀ ਹੈ 15 ਹਜ਼ਾਰ ਰੁਪਏ, ਜਾਣੋ ਕਿਵੇਂ ਮਿਲੇਗਾ ਲਾਭ?

ਮੱਛੀ ਪਾਲਣ ਕਿਵੇ ਕਰੀਏ?

ਇਸ ਯੋਜਨਾ ਦੇ ਤਹਿਤ ਤੁਸੀਂ ਆਪਣੇ ਘਰ 'ਚ ਸੀਮਿੰਟ ਦੀ ਟੈਂਕੀ ਬਣਾ ਸਕਦੇ ਹੋ ਅਤੇ ਉਸ 'ਚ ਮੱਛੀ ਪਾਲਣ ਦਾ ਕੰਮ ਕਰ ਸਕਦੇ ਹੋ। ਘਰੇਲੂ ਬਣੀ ਸੀਮਿੰਟ ਦੀ ਟੈਂਕੀ ਵਿੱਚ 70-80 ਕਿਲੋ ਮੱਛੀ ਆਸਾਨੀ ਨਾਲ ਪਾਲੀ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਨੂੰ ਲਾਗੂ ਕਰਨ ਪਿੱਛੇ ਸਰਕਾਰ ਦਾ ਉਦੇਸ਼ ਛੋਟੇ ਕਿਸਾਨਾਂ ਅਤੇ ਮਛੇਰਿਆਂ ਨੂੰ ਲਾਭ ਪਹੁੰਚਾਉਣਾ ਹੈ। ਛੋਟੇ ਮਛੇਰੇ ਜਾਂ ਤਾਂ ਇੱਕ ਟੈਂਕ ਵਿੱਚ ਮੱਛੀ ਪਾਲਣ ਕਰ ਸਕਦੇ ਹਨ। ਇਸ ਤੋਂ ਇਲਾਵਾ ਇੱਕ ਕਮਰੇ ਨੂੰ ਮੱਛੀ ਪਾਲਣ ਲਈ ਵੀ ਵਰਤਿਆ ਜਾ ਸਕਦਾ ਹੈ।

ਪਲਾਸਟਿਕ ਦੀਆਂ ਟੈਂਕੀਆਂ ਵਿੱਚ ਮੱਛੀ ਪਾਲਣ

ਘੱਟ ਜ਼ਮੀਨ ਅਤੇ ਘੱਟ ਲਾਗਤ ਨਾਲ ਪਲਾਸਟਿਕ ਦੀਆਂ ਟੈਂਕੀਆਂ ਵਿੱਚ ਮੱਛੀ ਪਾਲਣ ਦਾ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਚਾਰ ਮੀਟਰ ਬਾਹਰੀ ਅਤੇ ਦੋ ਮੀਟਰ ਅੰਦਰੂਨੀ ਖੇਤਰ ਵਾਲੇ ਇਸ ਟੈਂਕ ਵਿੱਚ ਸਿੰਘੀ, ਮੰਗੂਰ ਅਤੇ ਹੋਰ ਮੱਛੀਆਂ ਨੂੰ ਪਾਲਿਆ ਜਾ ਸਕਦਾ ਹੈ। ਇਨ੍ਹਾਂ ਸਾਰਿਆਂ ਨੂੰ ਵੱਖਰੇ ਤੌਰ 'ਤੇ ਸ਼ਿਫਟ ਕੀਤਾ ਜਾਵੇਗਾ। ਭਾਵ, ਤੁਸੀਂ ਇੱਕ ਟੈਂਕ ਵਿੱਚ ਸਿਰਫ ਇੱਕ ਪ੍ਰਜਾਤੀ ਦੀਆਂ ਮੱਛੀਆਂ ਰੱਖ ਸਕਦੇ ਹੋ। ਸਰੋਵਰ ਵਿੱਚ ਇੱਕ ਵਾਰ ਵਿੱਚ 10 ਹਜ਼ਾਰ ਸਿੰਘੀ ਮੱਛੀ ਦੇ ਬੀਜ ਪਾਏ ਜਾ ਸਕਦੇ ਹਨ। 100 ਗ੍ਰਾਮ ਵਜ਼ਨ ਵਾਲੀ ਮੱਛੀ ਚਾਰ ਮਹੀਨਿਆਂ ਵਿੱਚ ਤਿਆਰ ਹੋ ਜਾਵੇਗੀ। ਇਸ ਤਰ੍ਹਾਂ ਇੱਕ ਤਲਾਬ ਤੋਂ ਮੱਛੀ ਪੈਦਾ ਕਰਕੇ ਕਰੀਬ 2 ਲੱਖ ਰੁਪਏ ਦੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।

Summary in English: pradhan mantri matsya sampada yojana, do fish farming in this way, government is giving 60% subsidy

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters