1. Home
  2. ਸੇਹਤ ਅਤੇ ਜੀਵਨ ਸ਼ੈਲੀ

ਬਾਜਰੇ ਦੇ ਕਟਲੇਟ ਦੀ ਸ਼ਾਨਦਾਰ ਰੈਸਿਪੀ, ਇੱਥੇ ਕਲਿੱਕ ਕਰੋ ਅਤੇ ਸਿੱਖੋ ਬਣਾਉਣ ਦਾ ਸੌਖਾ ਢੰਗ

ਬਾਜਰੇ ਤੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਸਭ ਤੋਂ ਵੱਧ ਬਾਜਰੇ ਦੀ ਖਪਤ ਭਾਰਤ ਦੇ ਰਾਜਸਥਾਨ ਵਿੱਚ ਕੀਤੀ ਜਾਂਦੀ ਹੈ।

Gurpreet Kaur Virk
Gurpreet Kaur Virk

ਬਾਜਰੇ ਤੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਸਭ ਤੋਂ ਵੱਧ ਬਾਜਰੇ ਦੀ ਖਪਤ ਭਾਰਤ ਦੇ ਰਾਜਸਥਾਨ ਵਿੱਚ ਕੀਤੀ ਜਾਂਦੀ ਹੈ।

"ਬਾਜਰੇ ਦੇ ਕਟਲੇਟ"

"ਬਾਜਰੇ ਦੇ ਕਟਲੇਟ"

Bajra Cutlet Recipe: ਬਾਜਰੇ ਦੀ ਕਾਸ਼ਤ ਸਾਉਣੀ ਦੇ ਸੀਜ਼ਨ ਵਿੱਚ ਕੀਤੀ ਜਾਂਦੀ ਹੈ। ਇਹ ਮੋਟੇ ਅਨਾਜ ਦੀ ਫ਼ਸਲ ਹੈ। ਭਾਰਤ ਬਾਜਰੇ ਦੇ ਉਤਪਾਦਨ ਵਿੱਚ ਦੁਨੀਆ ਦਾ ਮੋਹਰੀ ਦੇਸ਼ ਹੈ। ਤੁਹਾਨੂੰ ਦੱਸ ਦੇਈਏ ਕਿ ਬਾਜਰੇ ਦੀ ਫਸਲ ਭਾਰਤ ਦੇ ਲਗਭਗ 85 ਲੱਖ ਹੈਕਟੇਅਰ ਰਕਬੇ ਵਿੱਚ ਉਗਾਈ ਜਾਂਦੀ ਹੈ। ਇਹ ਖਾਣ ਬਹੁਤ ਹੀ ਪੌਸ਼ਟਿਕ ਮੰਨਿਆ ਜਾਂਦਾ ਹੈ, ਅਜਿਹੇ 'ਚ ਅੱਜ ਅਸੀਂ ਸਿੱਖਾਂਗੇ ਬਾਜਰੇ ਦੇ ਕਟਲੇਟ ਬਣਾਉਣੇ...

ਬਾਜਰੇ ਦੀ ਕਾਸ਼ਤ ਭਾਰਤ ਦੇ ਮਹਾਰਾਸ਼ਟਰ, ਰਾਜਸਥਾਨ, ਹਰਿਆਣਾ, ਪੰਜਾਬ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾਂਦੀ ਹੈ। ਬਾਜਰੇ ਸੁੱਕੇ ਅਤੇ ਅਰਧ-ਸੁੱਕੇ ਖੇਤਰਾਂ ਵਿੱਚ ਇੱਕ ਮਹੱਤਵਪੂਰਨ ਭੋਜਨ ਫਸਲ ਹੈ। ਇਸ ਤੋਂ ਇਲਾਵਾ ਬਾਜਰੇ ਦੀ ਵਰਤੋਂ ਪਸ਼ੂਆਂ ਲਈ ਪੌਸ਼ਟਿਕ ਚਾਰੇ ਵਜੋਂ ਕੀਤੀ ਜਾਂਦੀ ਹੈ।

ਬਾਜਰੇ ਦੇ ਦਾਣਿਆਂ ਵਿੱਚ ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟ, ਕੈਰੋਟੀਨ, ਕੈਲਸ਼ੀਅਮ, ਖਣਿਜ ਤੱਤ, ਰਿਬੋਫਲੇਵਿਨ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਲਈ, ਅੱਜ ਅਸੀਂ ਤੁਹਾਨੂੰ ਬਾਜਰੇ ਦੇ ਕਟਲੇਟ ਬਣਾਉਣ ਦੀ ਵਿਧੀ ਦੱਸਾਂਗੇ, ਬਾਜਰੇ ਤੋਂ ਬਣੀ ਇੱਕ ਸੁਆਦੀ ਅਤੇ ਹੈਲਦੀ ਰੈਸਿਪੀ...

ਇਹ ਵੀ ਪੜ੍ਹੋ: ਇਸ ਆਸਾਨ ਰੈਸਿਪੀ ਨਾਲ ਘਰੇ ਬਣਾਓ ਬਾਜਰੇ ਦੇ ਮੋਮੋਸ, ਆਪ ਵੀ ਖਾਓ ਅਤੇ ਆਪਣੇ ਪਿਆਰਿਆਂ ਨੂੰ ਵੀ ਖਵਾਓ

ਸਮੱਗਰੀ

● 250 ਗ੍ਰਾਮ ਬਾਜਰੇ ਦਾ ਆਟਾ
● 4 ਉਬਲੇ ਹੋਏ ਆਲੂ
● 1 ਛੋਟੀ ਕੌਲੀ ਮਟਰ
● 1 ਚਮਚ ਹਰੀ ਮਿਰਚ
● ਅਦਰਕ ਦਾ ਪੇਸਟ
● 1 ਚਮਚ ਬਾਰੀਕ ਕੱਟਿਆ ਹੋਇਆ ਧਨੀਆ
● 1 ਚੱਮਚ ਤਿਲ
● ਸਵਾਦ ਅਨੁਸਾਰ ਨਮਕ
● 3 ਚੱਮਚ ਗਰਮ ਮਸਾਲਾ
● 2 ਚਮਚ ਜੀਰਾ

ਇਹ ਵੀ ਪੜ੍ਹੋ: ਆਓ ਬਣਾਈਏ ਪੌਸ਼ਟਿਕ ਅਤੇ ਸਵਾਦਿਸ਼ਟ ਬਾਜਰੇ ਦੇ ਅੱਪੇ, ਨਾਸ਼ਤੇ ਲਈ ਹੋ ਜਾਣਗੇ ਫਟਾਫਟ ਤਿਆਰ

ਕਟਲੇਟ ਬਣਾਉਣ ਦੀ ਵਿਧੀ

● ਸਭ ਤੋਂ ਪਹਿਲਾਂ ਬਾਜਰੇ ਦੇ ਆਟੇ ਵਿੱਚ ਸਾਰੀਆਂ ਸਬਜ਼ੀਆਂ ਅਤੇ ਮਸਾਲੇ ਮਿਲਾ ਲਓ।
● ਹੁਣ ਇਸ 'ਚ ਨਮਕ ਅਤੇ ਪਾਣੀ ਪਾ ਕੇ ਆਟੇ ਨੂੰ ਚੰਗੀ ਤਰ੍ਹਾਂ ਨਾਲ ਗੁੰਨ ਲਓ।
● ਗੁੰਨੇ ਹੋਏ ਆਟੇ ਨੂੰ ਥੋੜ੍ਹੀ ਦੇਰ ਲਈ ਰੱਖੋ।
● ਹੁਣ ਆਟੇ ਦੀਆਂ ਛੋਟੀਆਂ-ਛੋਟੀਆਂ ਗੇਂਦਾਂ ਨੂੰ ਕੱਟ ਕੇ ਕਟਲੇਟ ਦਾ ਆਕਾਰ ਦਿਓ।
● ਇਕ ਪੈਨ ਵਿੱਚ ਗਰਮ ਤੇਲ ਪਾਓ
● ਬਾਜਰੇ ਦੇ ਕਟਲੇਟਸ ਨੂੰ ਇਕ-ਇਕ ਕਰਕੇ ਪੈਨ ਵਿੱਚ ਪਾ ਕੇ ਫ੍ਰਾਈ ਕਰੋ।
● ਜਦੋਂ ਕਟਲੇਟਸ ਦਾ ਰੰਗ ਗੂੜਾ ਲਾਲ ਹੋਣ ਲੱਗੇ ਤਾਂ ਉਨ੍ਹਾਂ ਨੂੰ ਕੜਾਹੀ 'ਚੋਂ ਕੱਢ ਲਓ।
● ਤੁਹਾਡਾ ਬਾਜਰਾ ਕਟਲੇਟ ਤਿਆਰ ਹੈ। ਤੁਸੀਂ ਇਸ ਨੂੰ ਹਰੇ ਧਨੀਏ ਦੀ ਚਟਨੀ ਨਾਲ ਗਰਮਾ-ਗਰਮ ਖਾ ਸਕਦੇ ਹੋ।

ਬਾਜਰਾ ਖਾਣ ਦੇ ਫਾਇਦੇ

● ਬਾਜਰਾ ਊਰਜਾ ਦਾ ਬਹੁਤ ਵਧੀਆ ਸਰੋਤ ਹੈ। ਇਸ ਤੋਂ ਇਲਾਵਾ ਇਹ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ।
● ਬਾਜਰੇ ਦੇ ਸੇਵਨ ਨਾਲ ਭੁੱਖ ਨਹੀਂ ਲੱਗਦੀ, ਇਸ ਨਾਲ ਭਾਰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।
● ਬਾਜਰਾ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਚੰਗਾ ਸਰੋਤ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।
● ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।
● ਬਾਜਰਾ ਸਰੀਰ ਵਿੱਚ ਮੌਜੂਦ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘਟਾਉਂਦਾ ਹੈ, ਜਿਸ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
● ਬਾਜਰੇ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਏ ਜਾਂਦੇ ਹਨ, ਜੋ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ।
● ਬਾਜਰੇ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

Summary in English: Amazing recipe of millet cutlets, click here and learn the easy way

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters