1. Home
  2. ਸੇਹਤ ਅਤੇ ਜੀਵਨ ਸ਼ੈਲੀ

Ginger Juice: ਅਦਰਕ ਦਾ ਜੂਸ ਪੀਣ ਦੇ 8 ਸਭ ਤੋਂ ਵੱਡੇ ਫਾਇਦੇ, ਜਾਣੋ ਅਦਰਕ ਦਾ ਜੂਸ ਬਣਾਉਣ ਦਾ ਤਰੀਕਾ

ਅਦਰਕ ਗੁਣਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਨੂੰ ਖਾਣਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਕੁਝ ਮਾਤਰਾ ਵਿੱਚ ਅਦਰਕ ਦਾ ਜੂਸ ਪੀਣਾ ਸਿਹਤ ਨੂੰ ਅਣਗਿਣਤ ਫਾਇਦੇ ਦਿੰਦਾ ਹੈ, ਜੇਕਰ ਨਹੀਂ ਤਾਂ ਇਹ ਲੇਖ ਪੜੋ...

Gurpreet Kaur Virk
Gurpreet Kaur Virk
ਅਦਰਕ ਦਾ ਜੂਸ ਪੀਣ ਦੇ ਫਾਇਦੇ

ਅਦਰਕ ਦਾ ਜੂਸ ਪੀਣ ਦੇ ਫਾਇਦੇ

Adrak Juice: ਸਿਹਤ ਦਾ ਅਸਲ ਖ਼ਜ਼ਾਨਾ ਸਾਡੀ ਰਸੋਈ ਵਿੱਚ ਹੀ ਛੁਪਿਆ ਹੋਇਆ ਹੈ। ਜੀ ਹਾਂ, ਸਾਡੇ ਭਾਰਤੀ ਘਰਾਂ ਵਿੱਚ ਵਰਤੀਆਂ ਜਾਂਦੀਆਂ ਸਬਜ਼ੀਆਂ, ਮਸਾਲੇ, ਪੱਤੇ ਅਤੇ ਜੜੀ-ਬੂਟੀਆਂ ਸਮੇਤ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਜੇਕਰ ਅਸੀਂ ਸਹੀ ਢੰਗ ਨਾਲ ਵਰਤਣਾ ਸਿੱਖ ਲਈਏ ਤਾਂ ਬਿਮਾਰੀਆਂ ਸਾਡੇ ਤੋਂ ਦੂਰ ਰਹਿਣਗੀਆਂ। ਔਸ਼ਧੀ ਗੁਣਾਂ ਨਾਲ ਭਰਪੂਰ ਇਹ ਚੀਜ਼ਾਂ ਅਸਲ ਵਿੱਚ ਸਿਹਤ ਦਾ ਤੋਹਫ਼ਾ ਹਨ।

ਅਜਵਾਇਨ, ਜੀਰਾ, ਸੌਂਫ, ਮਲੱਠੀ, ਕਰੀ ਪੱਤਾ, ਲਸਣ, ਅਦਰਕ, ਗਿਲੋਏ ਅਤੇ ਹੋਰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦੇ ਗੁਣਾਂ ਨੂੰ ਸਿਹਤ ਮਾਹਿਰ ਵੀ ਮੰਨਦੇ ਹਨ। ਅਦਰਕ ਦੇ ਗੁਣਾਂ ਬਾਰੇ ਅਸੀਂ ਸਾਰੇ ਜਾਣਦੇ ਹਾਂ। ਇਸ ਦੀ ਵਰਤੋਂ ਭੋਜਨ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਅਦਰਕ ਦਾ ਜੂਸ ਪੀਣ ਨਾਲ ਸਿਹਤ ਨੂੰ ਕਿਹੜੇ-ਕਿਹੜੇ ਫਾਇਦੇ ਮਿਲ ਸਕਦੇ ਹਨ।

ਅਦਰਕ ਇੱਕ ਅਜਿਹਾ ਮਸਾਲਾ ਹੈ ਜੋ ਤੁਹਾਨੂੰ ਹਰ ਭਾਰਤੀ ਰਸੋਈ ਵਿੱਚ ਮਿਲੇਗਾ। ਇਸ ਦੀ ਵਰਤੋਂ ਚਾਹ ਨੂੰ ਕੜਕ ਬਣਾਉਣ ਅਤੇ ਸਬਜ਼ੀਆਂ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਦੇ ਪੌਸ਼ਟਿਕ ਤੱਤ ਸਵਾਦ ਦੇ ਨਾਲ-ਨਾਲ ਤੁਹਾਨੂੰ ਸਿਹਤ ਵੀ ਦਿੰਦੇ ਹਨ। ਜੇਕਰ ਤੁਸੀਂ ਇਸ ਦਾ ਜੂਸ ਪੀਣਾ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਇਕ ਨਹੀਂ ਸਗੋਂ ਕਈ ਫਾਇਦੇ ਮਿਲਣਗੇ। ਅਸੀਂ ਤੁਹਾਨੂੰ ਇੱਥੇ ਉਨ੍ਹਾਂ ਵਿੱਚੋਂ ਕੁਝ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

ਅਦਰਕ ਦਾ ਜੂਸ ਪੀਣ ਦੇ ਫਾਇਦੇ

● ਅਦਰਕ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਅਦਰਕ ਦਾ ਜੂਸ ਪੀਂਦੇ ਹੋ ਤਾਂ ਇਹ ਸਰੀਰ 'ਚ ਜਮ੍ਹਾ ਹੋਏ ਟੌਕਸਿਨ ਨੂੰ ਬਾਹਰ ਕੱਢਦਾ ਹੈ ਅਤੇ ਸਰੀਰ ਨੂੰ ਡੀਟੌਕਸਫਾਈ ਕਰਦਾ ਹੈ।

● ਰੋਜ਼ਾਨਾ ਅਦਰਕ ਦਾ ਰਸ ਪੀਣ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਜੇਕਰ ਤੁਸੀਂ ਗੈਸ ਅਤੇ ਬਦਹਜ਼ਮੀ ਤੋਂ ਪੀੜਤ ਹੋ ਤਾਂ ਰੋਜ਼ਾਨਾ ਆਪਣੀ ਡਾਈਟ 'ਚ 2 ਚਮਚ ਅਦਰਕ ਦਾ ਰਸ ਸ਼ਾਮਲ ਕਰੋ।

● ਅਦਰਕ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਇਹ ਸਰੀਰ ਵਿੱਚ ਮੌਜੂਦ ਸੋਜ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।

● ਰੋਜ਼ਾਨਾ ਅਦਰਕ ਦਾ ਰਸ ਪੀਣ ਨਾਲ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

● ਬਦਲਦੇ ਮੌਸਮਾਂ 'ਚ ਜੇਕਰ ਤੁਸੀਂ ਰੋਜ਼ਾਨਾ ਅਦਰਕ ਦਾ ਰਸ ਪੀਂਦੇ ਹੋ ਤਾਂ ਇਹ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ​​ਕਰਦਾ ਹੈ ਅਤੇ ਤੁਹਾਨੂੰ ਸਰਦੀ-ਖਾਂਸੀ ਤੋਂ ਬਚਾਉਂਦਾ ਹੈ।

● ਇਹ ਜੂਸ ਪੀਰੀਅਡਸ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਦਿਵਾਉਣ 'ਚ ਵੀ ਮਦਦ ਕਰਦਾ ਹੈ। ਰੋਜ਼ਾਨਾ ਅਦਰਕ ਦਾ ਰਸ ਪੀਣ ਨਾਲ ਪੀਰੀਅਡ ਦੇ ਦਿਨਾਂ ਵਿਚ ਅਨਿਯਮਿਤ ਮਾਹਵਾਰੀ ਅਤੇ ਦਰਦ ਘੱਟ ਹੋ ਜਾਂਦਾ ਹੈ।

● ਅਦਰਕ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਰੋਜ਼ਾਨਾ ਅਦਰਕ ਦਾ ਰਸ ਪੀਣ ਨਾਲ ਹਾਰਮੋਨਲ ਅਸੰਤੁਲਨ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ।

● ਅਦਰਕ ਖੂਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ ਅਤੇ ਬੀਪੀ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ।

ਇਹ ਵੀ ਪੜੋ: ਰੋਜ਼ਾਨਾ 1 ਚੱਮਚ ਦੇਸੀ ਘਿਓ ਖਾਣ ਦੇ ਲੱਖਾਂ ਫਾਇਦੇ, ਅੱਜ ਹੀ ਆਪਣੀ Diet ਵਿੱਚ ਸ਼ਾਮਲ ਕਰੋ Desi Ghee

ਇਸ ਤਰ੍ਹਾਂ ਤਿਆਰ ਕਰੋ ਅਦਰਕ ਦਾ ਜੂਸ

● ਅੱਧਾ ਇੰਚ ਅਦਰਕ ਨੂੰ ਚੰਗੀ ਤਰ੍ਹਾਂ ਪੀਸ ਕੇ ਇਸ ਦਾ ਰਸ ਕੱਢ ਲਓ।

● ਹੁਣ ਇਸ 'ਚ 2 ਚੱਮਚ ਪਾਣੀ ਪਾਓ।

● ਇਸ ਨੂੰ ਸਵੇਰੇ ਖਾਲੀ ਪੇਟ ਪੀਓ।

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Summary in English: Check out 8 Proven Benefits Of Having Ginger Juice On Empty Stomach, Know How to Make Ginger Juice

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters