1. Home
  2. ਸੇਹਤ ਅਤੇ ਜੀਵਨ ਸ਼ੈਲੀ

ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਖਾਓ ਗੁੜ, ਇਨ੍ਹਾਂ ਸਮੱਸਿਆਵਾਂ ਤੋਂ ਪਾਓ ਛੁਟਕਾਰਾ

ਸਰਦੀਆਂ ਆ ਰਹੀਆਂ ਹਨ ਅਜਿਹੀ ਸਥਿਤੀ ਵਿਚ, ਇਕ ਵਾਰ ਫਿਰ ਗੁੜ ਅਤੇ ਗੁੜ ਤੋਂ ਬਣੇ ਉਤਪਾਦ ਬਾਜ਼ਾਰ ਦੀ ਸ਼ੋਭਾ ਵਧਾਉਣ ਲਈ ਤਿਆਰ ਹਨ | ਦਸ ਦਈਏ ਕਿ ਗੁੜ ਸੁਆਦ ਦੇ ਨਾਲ ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ | ਠੰਡ ਤੋਂ ਬਚਣ ਲਈ ਗੁੜ ਦੀ ਵਰਤੋਂ ਇਕ ਪ੍ਰਭਾਵਸ਼ਾਲੀ ਉਪਾਅ ਹੈ | ਇਹੀ ਕਾਰਨ ਹੈ ਕਿ ਡਾਕਟਰ ਆਮ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਸਰਦੀਆਂ ਵਿੱਚ ਬਿਹਤਰ ਸਿਹਤ ਲਈ ਚੀਨੀ ਤੋਂ ਦੂਰ ਰਹਿਣ ਪਰ ਗੁੜ ਨੂੰ ਜਿਆਦਾ ਖਾਣ ਦੀ ਸਿਫਾਰਸ਼ ਕਰਦੇ ਹਨ | ਆਓ ਅਸੀ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਗੁੜ ਤੁਹਾਨੂੰ ਸਿਹਤਮੰਦ ਰੱਖਦਾ ਹੈ |

KJ Staff

ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਓ:

ਜਿਨ੍ਹਾਂ ਨੂੰ ਪੇਟ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਜ਼ਰੂਰ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ | ਇਹ ਤੁਹਾਨੂੰ ਨਾ ਸਿਰਫ ਗੈਸ ਜਾਂ ਐਸੀਡਿਟੀ ਤੋਂ ਰਾਹਤ ਦਿੰਦਾ ਹੈ, ਬਲਕਿ ਪਾਚਣ ਦੀ ਗਤੀ ਨੂੰ ਵੀ ਵਧਾਉਂਦਾ ਹੈ | ਇਸੇ ਤਰ੍ਹਾਂ ਜੇ ਇਸ ਵਿੱਚ ਚਟਣੀ ਲੂਣ, ਅਤੇ ਕਾਲਾ ਲੂਣ ਮਿਲਾ ਕੇ ਖਾਦਾਂ ਜਾਵੇ ਤਾਂ ਖੱਟੀ ਡਕਾਰੋ ਤੋਂ ਆਰਾਮ ਮਿਲਦਾ ਹੈ | ਭੋਜਨ ਤੋਂ ਬਾਅਦ ਗੁੜ ਖਾਣਾ ਹਜ਼ਮ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦਾ ਹੈ ਅਤੇ ਤੁਹਾਡੀ ਭੁੱਖ ਦੀ ਪ੍ਰਕਿਰਿਆ ਨੂੰ ਵੀ ਸਮੂਥ ਬਣਾ ਸਕਦਾ ਹੈ |

ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ:

ਜਿਨ੍ਹਾਂ ਦੇ ਸ਼ਰੀਰ ਵਿੱਚ ਖੂਨ ਨਹੀ ਹੁੰਦਾ ਉਨ੍ਹਾਂ ਨੂੰ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ |  ਇਸ ਵਿੱਚ ਕਾਫ਼ੀ ਆਇਰਨ ਹੁੰਦਾ ਹੈ, ਜੋ ਤੁਹਾਡੇ ਖੂਨ ਵਿਚ ਹੀਮੋਗਲੋਬਿਨ ਦੀ ਘਾਟ ਨੂੰ ਪੂਰਾ ਕਰਦਾ ਹੈ |  ਇਸੇ ਲਈ ਗੁੜ ਨੂੰ ਲਾਲ ਲਹੂ ਦੇ ਸੈੱਲਾਂ ਦਾ ਸਭ ਤੋਂ ਚੰਗਾ ਮਿੱਤਰ ਕਿਹਾ ਜਾਂਦਾ ਹੈ | ਗਰਭਵਤੀ ਮਹਿਲਾਵਾਂ ਨੂੰ ਗੁੜ ਖਾਣ ਨਾਲ ਰਾਹਤ ਮਿਲਦੀ ਹੈ | ਤੇ ਉਵੇਂ ਹੀ ਅਨੀਮੀਆ ਦੇ ਮਰੀਜ਼ਾਂ ਦੇ ਲਈ ਗੁੜ ਵਰਦਾਨ ਵਰਗਾ ਹੁੰਦਾ ਹੈ |

ਸ਼ਰੀਰ ਮਜ਼ਬੂਤ ਅਤੇ ਕਿਰਿਆਸ਼ੀਲ ਬਣ ਜਾਵੇਗਾ

ਜੋ ਲੋਕਾਂ ਨੂੰ ਥਕਾਵਟ ਜਾਂ ਨੀਂਦ ਦੀ ਸ਼ਿਕਾਇਤ ਹੁੰਦੀ ਹੈ ਉਨ੍ਹਾਂ ਨੂੰ ਗੁੜ ਜ਼ਰੂਰ ਲੈਣਾ ਚਾਹੀਦਾ ਹੈ | ਸ਼ਰੀਰ ਨੂੰ ਮਜ਼ਬੂਤ ਅਤੇ ਕਿਰਿਆਸ਼ੀਲ ਰੱਖਣ ਲਈ ਗੁੜ ਖਾਣਾ ਚਾਹੀਦਾ ਹੈ, ਇਹ ਤੁਹਾਡੇ ਸਰੀਰ ਨੂੰ ਊਰਜਾ ਦਿੰਦਾ ਹੈ | ਬੁੱਢੇ ਲੋਕਾਂ ਲਈ ਤਾਂ ਦੁੱਧ ਦੇ ਨਾਲ ਗੁੜ ਦਾ ਸੇਵਨ ਕਰਨਾ ਅੰਮ੍ਰਿਤ ਦੇ ਸਮਾਨ ਹੈ।

Summary in English: Eat more if you want to stay healthy, get rid of these problems

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters