1. Home
  2. ਸੇਹਤ ਅਤੇ ਜੀਵਨ ਸ਼ੈਲੀ

ਹਰੀਆਂ ਪੱਤੇਦਾਰ ਸਬਜ਼ੀਆਂ ਸਣੇ ਖਾਓ ਇਹ ਚੀਜ਼ਾਂ, ਪੈਰਾਂ ਤੇ ਕਦੇ ਨੀ ਚੜੇ ਗੀ ਨਾੜ

ਅਜੌਕੇ ਸਮੇਂ ’ਚ ਕੋਈ ਇਨਸਾਨ ਅਜਿਹਾ ਨਹੀਂ, ਜੋ ਸਰੀਰ ਨਾਲ ਸਬੰਧਿਤ ਕਿਸੇ ਸਮੱਸਿਆ ਤੋਂ ਪਰੇਸ਼ਾਨ ਨਾ ਹੋਇਆ ਹੋਵੇ। ਸਰੀਰ ਦੀਆਂ ਖ਼ਾਸ ਸਮੱਸਿਆਵਾਂ, ਜਿਵੇਂ ਜੋੜਾਂ ’ਚ ਦਰਦ, ਪੈਰਾਂ ਵਿੱਚ ਦਰਦ, ਪੈਰਾਂ ਦੀ ਨਾੜ ’ਤੇ ਨਾੜ ਦਾ ਚੜ੍ਹਨਾ, ਪਿੰਨੀਆਂ ’ਚ ਦਰਦ, ਲੱਤਾਂ ’ਚ ਦਰਦ, ਕੈਲਸ਼ੀਅਮ ਦੀ ਘਾਟ ਆਦਿ ਹਨ। ਇਹ ਸਭ ਸਮੱਸਿਆਵਾਂ ਅੱਜਕੱਲ੍ਹ ਆਮ ਹੋ ਗਈਆਂ ਹਨ। ਇਸ ਤੋਂ ਇਲਾਵਾ ਪੈਰਾਂ ਵਿੱਚ ਖਿਚਾਅ ਆਉਣਾ, ਪੈਰਾਂ ਵਿੱਚ ਚੁਭਣ ਹੋਣੀ ਵਰਗੀਆਂ ਸਮੱਸਿਆਵਾਂ ਵੀ ਅੱਜਕੱਲ੍ਹ ਬਹੁਤ ਹੋ ਰਹੀਆਂ ਹਨ।

KJ Staff
KJ Staff

Health tips

ਅਜੌਕੇ ਸਮੇਂ ’ਚ ਕੋਈ ਇਨਸਾਨ ਅਜਿਹਾ ਨਹੀਂ, ਜੋ ਸਰੀਰ ਨਾਲ ਸਬੰਧਿਤ ਕਿਸੇ ਸਮੱਸਿਆ ਤੋਂ ਪਰੇਸ਼ਾਨ ਨਾ ਹੋਇਆ ਹੋਵੇ। ਸਰੀਰ ਦੀਆਂ ਖ਼ਾਸ ਸਮੱਸਿਆਵਾਂ, ਜਿਵੇਂ ਜੋੜਾਂ ’ਚ ਦਰਦ, ਪੈਰਾਂ ਵਿੱਚ ਦਰਦ, ਪੈਰਾਂ ਦੀ ਨਾੜ ’ਤੇ ਨਾੜ ਦਾ ਚੜ੍ਹਨਾ, ਪਿੰਨੀਆਂ ’ਚ ਦਰਦ, ਲੱਤਾਂ ’ਚ ਦਰਦ, ਕੈਲਸ਼ੀਅਮ ਦੀ ਘਾਟ ਆਦਿ ਹਨ। ਇਹ ਸਭ ਸਮੱਸਿਆਵਾਂ ਅੱਜਕੱਲ੍ਹ ਆਮ ਹੋ ਗਈਆਂ ਹਨ। ਇਸ ਤੋਂ ਇਲਾਵਾ ਪੈਰਾਂ ਵਿੱਚ ਖਿਚਾਅ ਆਉਣਾ, ਪੈਰਾਂ ਵਿੱਚ ਚੁਭਣ ਹੋਣੀ ਵਰਗੀਆਂ ਸਮੱਸਿਆਵਾਂ ਵੀ ਅੱਜਕੱਲ੍ਹ ਬਹੁਤ ਹੋ ਰਹੀਆਂ ਹਨ।

ਬਹੁਤ ਸਾਰੇ ਲੋਕਾਂ ਨੂੰ ਲੱਤਾਂ ਵਿੱਚ ਨਾੜ ’ਤੇ ਨਾੜ ਚੜ੍ਹਨ ਦੀ ਸਮੱਸਿਆ ਹੁੰਦੀ ਹੈ, ਜੋ ਜ਼ਿਆਦਾਤਰ ਰਾਤ ਜਾਂ ਫਿਰ ਕਿਸੇ ਵੀ ਸਮੇਂ ਹੋ ਸਕਦੀ ਹੈ। ਜਦੋਂ ਇਹ ਨਾੜ ਚੜ੍ਹਦੀ ਹੈ ਤਾਂ ਬਹੁਤ ਦਰਦ ਹੁੰਦੀ ਹੈ। ਅਜਿਹਾ ਹੋਣ ਦੇ ਕੀ ਕਾਰਨ ਹਨ ਅਤੇ ਇਸ ਤੋਂ ਕਿਵੇਂ ਨਿਜ਼ਾਤ ਪਾਈ ਜਾਵੇ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ....

ਪੈਰਾਂ ਵਿੱਚ ਨਾੜ ’ਤੇ ਨਾੜ ਚੜ੍ਹਨ ਦੇ ਕਾਰਨ

ਪੈਰਾਂ ਵਿੱਚ ਨਾੜ ’ਤੇ ਨਾੜ ਚੜ੍ਹਨ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ-ਪੈਦਲ ਘੱਟ ਚੱਲਣਾ, ਕਸਰਤ ਘੱਟ ਕਰਨਾ, ਭਾਰ ਜ਼ਿਆਦਾ ਹੋਣਾ। ਭਾਰ ਜ਼ਿਆਦਾ ਹੋਣ ਨਾਲ ਸਾਡੇ ਸਰੀਰ ਦਾ ਸਾਰਾ ਭਾਰ ਪੈਰਾਂ ’ਤੇ ਪੈਂਦਾ ਹੈ। ਲੋਕ ਬਹੁਤ ਸਰੀਰਕ ਕੰਮ ਕਰਦੇ ਹਨ ਜਾਂ ਫਿਰ ਜ਼ਿਆਦਾ ਐਕਸਰਸਾਈਜ਼ ਕਰ ਲੈਂਦੇ ਹਨ, ਜਿਸ ਨਾਲ ਥਕਾਵਟ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਲੋਕਾਂ ਦੀਆਂ ਲੱਤਾਂ ਵਿੱਚ ਨਾੜ ’ਤੇ ਨਾੜ ਚੜ੍ਹਨ ਲੱਗਦੀ ਹੈ। ਇਸ ਤੋਂ ਇਲਾਵਾ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਵੀ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਮੈਗਨੀਸ਼ੀਅਮ ਦੀ ਘਾਟ ਕਾਰਨ ਵੀ ਅਜਿਹਾ ਹੁੰਦਾ ਹੈ।

ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਲੱਤਾਂ ਦੀ ਮਾਲਿਸ਼ ਕਰੋ

ਜੇਕਰ ਤੁਹਾਡੇ ਲੱਤਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਜੈਤੂਨ ਦੇ ਤੇਲ ਅਤੇ ਲੇਵੇਂਡਰ ਆਇਲ ਨਾਲ ਲੱਤਾਂ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਮਾਲਿਸ਼ ਜ਼ਰੂਰ ਕਰੋ । ਇਸ ਤਰ੍ਹਾਂ ਦਿਨ ਵਿੱਚ ਇੱਕ ਜਾਂ ਦੋ ਵਾਰ ਕਰੋ ਇਸ ਨਾਲ ਪੈਰਾਂ ਦਾ ਦਰਦ ਪਿੰਡਲੀਆਂ ਚ ਦਰਦ ਅਤੇ ਨਾੜ ਤੇ ਨਾੜ ਚੜ੍ਹਨ ਦੀ ਸਮੱਸਿਆ ਦੂਰ ਹੋ ਜਾਵੇਗੀ ।

ਪੈਰ ਪਾਣੀ ਵਿੱਚ ਭਿਉਂ ਕੇ ਰੱਖੋ

ਜੇਕਰ ਤੁਹਾਡੇ ਪੈਰਾਂ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਹੈ, ਤਾਂ ਗਰਮ ਪਾਣੀ ਵਿੱਚ ਸੇਂਧਾ ਲੂਣ ਮਿਲਾ ਕੇ ਆਪਣੇ ਪੈਰਾਂ ਨੂੰ ਕੁਝ ਸਮੇਂ ਲਈ ਉਸ ’ਚ ਡੁਬੋ ਕੇ ਰੱਖੋ। ਇਸ ਨੂੰ ਦਿਨ ਵਿੱਚ ਦੋ ਤੋਂ ਤਿੰਨ ਵਾਰ ਕਰੋ। ਇਸ ਨਾਲ ਪੈਰਾਂ ਦਾ ਦਰਦ ਤੁਰੰਤ ਦੂਰ ਹੋ ਜਾਵੇਗਾ ।

ਪਾਣੀ ਵੱਧ ਤੋਂ ਵੱਧ ਪੀਓ

ਪੈਰਾਂ ਵਿੱਚ ਇਹ ਸਭ ਸਮੱਸਿਆਵਾਂ ਸਰੀਰ ਵਿੱਚ ਪਾਣੀ ਦੀ ਘਾਟ ਕਾਰਨ ਹੋ ਸਕਦੀਆਂ ਹਨ। ਇਸ ਲਈ ਰੋਜ਼ਾਨਾ ਵੱਧ ਤੋਂ ਵੱਧ ਪਾਣੀ ਪੀਓ। ਇਸ ਲਈ ਰੋਜ਼ਾਨਾ ਇਕ ਨਾਰੀਅਲ ਦਾ ਪਾਣੀ ਜ਼ਰੂਰ ਪੀਓ। ਇਸ ਨਾਲ ਸਰੀਰ ਵਿੱਚੋਂ ਮਿਨਰਲਸ ਅਤੇ ਵਿਟਾਮਿਨਸ ਦੀ ਘਾਟ ਪੂਰੀ ਹੋ ਜਾਵੇਗੀ ।

ਹਰੀਆਂ ਪੱਤੇਦਾਰ ਸਬਜ਼ੀਆਂ ਜ਼ਿਆਦਾ ਖਾਓ

ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਬਹੁਤ ਸਾਰੇ ਵਿਟਾਮਿਨਸ ਹੁੰਦੇ ਹਨ। ਇਸ ’ਚ ਮੈਗਨੀਸ਼ੀਅਮ ਵੀ ਹੁੰਦਾ ਹੈ, ਜਿਨ੍ਹਾਂ ਦੀ ਘਾਟ ਨਾਲ ਸਾਡੀ ਨਾੜ ’ਤੇ ਨਾੜ ਚੜ੍ਹਦੀ ਹੈ। ਇਸ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਵੱਧ ਤੋਂ ਵੱਧ ਖਾਓ ।

ਓਮੇਗਾ-ਥ੍ਰੀ ਵਾਲੀਆਂ ਚੀਜ਼ਾਂ ਖਾਓ

ਓਮੇਗਾ-ਥ੍ਰੀ ਫੈਟੀ ਐਸਿਡ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਹ ਸਾਡੀਆਂ ਅੱਖਾਂ, ਦਿਲ, ਮਸਲਸ, ਹੱਡੀਆਂ ਅਤੇ ਮਸਲਸ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਤੁਹਾਨੂੰ ਬਦਾਮ ਖਾਣੇ ਹਨ ਅਤੇ ਮੱਛੀ ਦਾ ਸੇਵਨ ਵੀ ਕਰ ਸਕਦੇ ਹੋ। ਇਸ ਨਾਲ ਨਸਾਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ।

ਇਹ ਵੀ ਪੜ੍ਹੋ :- ਦਿਨ ਵਿਚ 2 ਲੌਂਗ ਦਾ ਸੇਵਨ ਕਰਕੇ ਇਨ੍ਹਾਂ ਬਿਮਾਰੀਆਂ ਤੋਂ ਪਾਓ ਛੁਟਕਾਰਾ

Summary in English: Eat these things with green leafy vegetables, the veins will never rise on the feet

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters