1. Home
  2. ਸੇਹਤ ਅਤੇ ਜੀਵਨ ਸ਼ੈਲੀ

Natural Vinegar: ਆਓ ਤਿਆਰ ਕਰੀਏ ਸਿਹਤਮੰਦ ਕੁਦਰਤੀ ਸਿਰਕਾ, ਕਈ ਰੋਗਾਂ ਦੇ ਇਲਾਜ ਦੇ ਨਾਲ-ਨਾਲ ਕਿਸਾਨਾਂ ਦੀ Income Double

ਪੰਜਾਬ ਖੇਤੀਬਾੜੀ ਯੂਿਨਵਰਿਸਟੀ, ਲੁਧਿਆਣਾ ਤੋਂ ਹੁਣ ਤੱਕ ਕੁੱਲ ਦਸ ਉੱਦਮੀਆਂ ਨੇ ਕੁਦਰਤੀ ਸਿਰਕੇ ਦੀ ਤਕਨਾਲੋਜੀ ਖਰੀਦੀ ਹੈ। ਯੂਨੀਵਰਸਿਟੀ ਕਿਸਾਨਾਂ ਨੂੰ ਸਿਰਕੇ ਦੇ ਉਤਪਾਦਨ ਲਈ ਨਿਯਿਮਤ ਸਿਖਲਾਈ ਵੀ ਪ੍ਰਦਾਨ ਕਰ ਰਹੀ ਹੈ ਤਾਕਿ ਕਿਸਾਨ ਵੀਰ ਇਸ ਨੂੰ ਆਮਦਨ ਦੇ ਸਹਾਇਕ ਸਰੋਤ ਵਜੋਂ ਚੁਣ ਕਰ ਲਾਭ ਪ੍ਰਾਪਤ ਕਰਣ।

Gurpreet Kaur Virk
Gurpreet Kaur Virk
ਆਓ ਤਿਆਰ ਕਰੀਏ ਸਿਹਤ ਭਰਪੂਰ ਕੁਦਰਤੀ ਸਿਰਕਾ

ਆਓ ਤਿਆਰ ਕਰੀਏ ਸਿਹਤ ਭਰਪੂਰ ਕੁਦਰਤੀ ਸਿਰਕਾ

Busniess Idea: ਸਿਰਕਾ ਇੱਕ ਆਮ ਘਰੇਲੂ ਨਾਮ ਹੈ, ਇਸਦੇ ਪੌਸ਼ਟਿਕ ਗੁਣਾਂ ਦੇ ਕਾਰਨ, ਸਿਹਤ ਅਤੇ ਪ੍ਰਤੀਰੋਧਕ ਸ਼ਕਤੀ ਬਾਰੇ ਸਮੇਂ ਨਾਲ ਵੱਧ ਰਹੀ ਜਾਗਰੂਕਤਾ ਕਰਕੇ ਇਹ ਬਹੁਤ ਜ਼ਿਆਦਾ ਮਹੱਤਵ ਪ੍ਰਾਪਤ ਕਰ ਰਿਹਾ ਹੈ। ਬਹੁਤ ਸਾਰੀ ਵਪਾਰਕ ਇਕਾਈਆਂ ਅਤੇ ਉੱਦਮੀ ਕੁਦਰਤੀ ਸਿਰਕੇ ਦੀ ਉਤਪਾਦਨ ਤਕਨਾਲੋਜੀ ਵਿੱਚ ਨਿਵੇਸ਼ ਕਰ ਰਹੇ ਹਨ ਅਤੇ ਇਸ ਤੋਂ ਲਾਭ ਪ੍ਰਾਪਤ ਕਰ ਰਹੇ ਹਨ। ਪੰਜਾਬ ਖੇਤੀਬਾੜੀ ਯੂਿਨਵਰਿਸਟੀ, ਲੁਧਿਆਣਾ ਤੋਂ ਹੁਣ ਤੱਕ ਕੁੱਲ ਦਸ ਉੱਦਮੀਆਂ ਨੇ ਕੁਦਰਤੀ ਸਿਰਕੇ ਦੀ ਤਕਨਾਲੋਜੀ ਖਰੀਦੀ ਹੈ।

ਯੂਨੀਵਰਸਿਟੀ ਕਿਸਾਨਾਂ ਨੂੰ ਸਿਰਕੇ ਦੇ ਉਤਪਾਦਨ ਲਈ ਨਿਯਿਮਤ ਸਿਖਲਾਈ ਵੀ ਪ੍ਰਦਾਨ ਕਰ ਰਹੀ ਹੈ ਤਾਕਿ ਕਿਸਾਨ ਵੀਰ ਇਸ ਨੂੰ ਆਮਦਨ ਦੇ ਸਹਾਇਕ ਸਰੋਤ ਵਜੋਂ ਚੁਣ ਕਰ ਲਾਭ ਪ੍ਰਾਪਤ ਕਰਣ। ਇਹਨਾਂ ਸਿਖਲਾਈਆਂ ਦੇ ਦੌਰਾਨ ਕਿਸਾਨਾਂ ਦੇ ਸਭ ਤੋਂ ਆਮ ਸਵਾਲ ਕੁਦਰਤੀ ਸਿਰਕੇ ਦੇ ਉਤਪਾਦਨ ਦੀ ਵਿਧੀ ਅਤੇ ਖਰਚ ਨਾਲ ਸਬੰਧਿਤ ਹੂੰਦੇ ਹਨ। ਇਸ ਲਈ ਇਸ ਲੇਖ ਵਿੱਚ, ਇਸ ਸਹਾਇਕ ਕਿੱਤੇ ਦੇ ਲਾਭਾਂ ਬਾਰੇ, ਉਤਪਾਦਨ ਦੀ ਵਿਧੀ ਅਤੇ ਲਾਗਤ ਬਾਰੇ ਚਰਚਾ ਕੀਤੀ ਗਈ ਹੈ।

ਕੁਦਰਤੀ ਸਿਰਕੇ ਦਾ ਇਤਿਹਾਸ ਮਨੁੱਖੀ ਸਭਿਅਤਾ ਜਿੰਨਾ ਪੁਰਾਣਾ ਹੈ। ਅੱਜ ਸਿਰਕਾ ਘਰਾਂ ਵਿੱਚ ਮੁੱਖ ਤੌਰ ਤੇ ਰਸੋਈ ਵਿੱਚ ਸਲਾਦ, ਅਚਾਰ ਜਾਂ ਹੋਰ ਫਾਇਦਿਆਂ ਲਈ ਵਰਤਿਆ ਜਾਂਦਾ ਹੈ। ਬਜਾਰ ਵਿੱਚ ਆਮ ਤੋਰ 'ਤੇ ਬਣਾਵਟੀ ਸਿਰਕਾ ਪਾਇਆ ਜਾਂਦਾ ਹੈ ਜਿਸਨੂੰ 4% ਗਲੇਸ਼ੀਅਲ ਐਸਿਟਿਕ ਤੇਜ਼ਾਬ ਤੋ ਤਿਆਰ ਕੀਤਾ ਹੁੰਦਾ ਹੈ। ਇਹ ਤੇਜਾਬ ਕੱਚੇ ਤੇਲ ਦੀ ਸਫਾਈ ਦੌਰਾਨ ਨਿਕਲਦਾ ਹੈ, ਜਿਸ ਵਿੱਚ ਲੈੱਡ (ਸ਼ੀਸ਼ੇ) ਦਾ ਇਸਤੇਮਾਲ ਹੁੰਦਾ ਹੈ। ਇਸ ਕਰਕੇ ਸ਼ੀਸ਼ੇ ਦੇ ਅਵਸ਼ੇਸ਼ ਬਣਾਵਟੀ ਸਿਰਕੇ ਵਿੱਚ ਰਹਿ ਜਾਂਦੇ ਹਨ ਜੋ ਕਿ ਸਿਹਤ ਲਈ ਹਾਨੀਕਾਰਕ ਹੈ। ਇਸਦੇ ਉਲਟ ਕੁਦਰਤੀ ਸਿਰਕਾ ਸਿਹਤ ਭਰਪੂਰ ਵਿਟਾਮਿਨ, ਅਮੀਨੋ ਤੇਜ਼ਾਬ, ਐਸਟਰ, ਖਣਿਜ ਅਤੇ ਅੋਰਗੈਨਿਕ ਤੇਜ਼ਾਬਾਂ ਨਾਲ ਲੈਸ ਹੁੰਦਾ ਹੈ। ਇਹ ਖੁਰਾਕੀ ਤੱਤ ਫਲਾਂ ਅਤੇ ਖਮੀਰੀਕਰਣ ਵਾਲੇ ਸੂਖਮ ਜੀਵ ਜੰਤੂਆਂ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਨਾਲ ਦੀ ਨਾਲ ਐਸਿਟਿਕ ਤੇਜ਼ਾਬ ਸਿਰਕੇ ਨੂੰ ਇਕ ਖਾਸ ਖੂਸ਼ਬੂ ਦਿੰਦਾ ਹੈ। ਅਜੋਕੇ ਸਮੇਂ ਵਿੱਚ ਸਿਰਕੇ ਨੂੰ ਬਹੁੱਤ ਸਾਰੇ ਰੋਗਾਂ ਦਾ ਇਲਾਜ ਮੰਨਿਆ ਗਿਆ ਹੈ।

ਪੀ ਏ ਯੂ ਵਲੋਂ ਸਿਫਾਰਿਸ਼ ਕਿਤੇ ਪੰਜ ਤਰ੍ਹਾਂ ਦੇ ਕੁਦਰਤੀ ਸਿਰਕੇ: ਗੰਨਾ, ਅੰਗੂਰ, ਜਾਮਣ, ਸੇਬ, ਅਤੇ ਸੇਬ-ਗੰਨਾ

ਪੀ ਏ ਯੂ ਵਲੋਂ ਸਿਫਾਰਿਸ਼ ਕਿਤੇ ਪੰਜ ਤਰ੍ਹਾਂ ਦੇ ਕੁਦਰਤੀ ਸਿਰਕੇ: ਗੰਨਾ, ਅੰਗੂਰ, ਜਾਮਣ, ਸੇਬ, ਅਤੇ ਸੇਬ-ਗੰਨਾ

ਕੁਦਰਤੀ ਸਿਰਕੇ ਦੀ ਖਾਸ ਸੁਗੰਧ ਇਸ ਵਿਚਲੇ ਏਸਿਟਿਕ ਦੇ ਤੇਜ਼ਾਬ ਕਾਰਣ ਹੁੰਦੀ ਹੈ। ਨਾਲ ਹੀ ਸਰੋਤ ਅਤੇ ਖਮੀਰੀਕਰਣ ਦੇ ਸੂਖਮਜੀਵ ਜੰਤੂਆਂ ਦੁਆਰਾ ਵੀ ਸੁਗੰਧੀ ਅਤੇ ਸਿਹਤਮੰਦੀ, ਸਿਰਕੇ ਨੂੰ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਫਾਇਦਿਆਂ ਕਰਕੇ ਸਿਰਕੇ ਨੂੰ ਨਿਊਟਰਾਸੂਟੀਕਲ ਵਰਗ ਵਿੱਚ ਰੱਖਿਆ ਜਾਂਦਾ ਹੈ ਜੋ ਕਿ ਆਮ ਖੁਰਾਕੀ ਤੱਤਾਂ ਨਾਲੋਂ ਸਿਹਤ ਲਈ ਵੱਧ ਫਾਇਦੇਮੰਦ ਹੁੰਦੇ ਹਨ। ਸਿਰਕਾ ਟੁੱਟੀ ਹੱਡੀ, ਕੇਂਸਰ ਦੇ ਸੈਲ, ਦੰਦ ਦਰਦ, ਖੰਘ, ਜ਼ੁਕਾਮ ਆਦਿ ਦਾ ਸ਼ਰਤੀਆਂ ਇਲਾਜ ਮੰਨਿਆ ਗਿਆ ਹੈ।

ਪਤਲਾ ਕੀਤਾ ਸਿਰਕਾ ਲੂਅ, ਦਸਤ, ਪੇਟ ਆਦਿ ਤੋ ਠਲ ਪਾਂਦਾ ਹੈ।ਇਹ ਖੁਨ ਦੇ ਦਬਾਅ ਅਤੇ ਕੋਲੈਸਟਰੋਲ ਨੂੰ ਘਟਾਉਦਾ ਹੈ। ਇਸ ਤਰ੍ਹਾਂ ਕੁਦਰਤੀ ਸਿਰਕਾ ਇਕ ਵਧੀਆ ਐਂਟੀਸੈਪਟਿਕ, ਐਂਟੀਆਕਸੀਕਾਰਕ, ਡਾਈਯੂਰਿਟਿਕ, ਰੇਚਕ ਅਤੇ ਉਤੇਜਕ ਏਜੰਟ ਹੈ ਜੋ ਕਿ ਚਮੜੀ, ਅਨੀਮੀਆ, ਗਠੀਆ, ਦੌਰਿਆਂ, ਗਿਲੜ ਆਦਿ ਵਿੱਚ ਸਹਾਇਕ ਹੁੰਦਾ ਹੈ। ਸਿਰਕਾ ਨਾ ਕੇਵਲ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਇਹ ਭੁੱਖ ਘਟਾਉਂਦਾ ਹੈ ਅਤੇ ਸਾਡੀ ਇਮੂਨ ਪ੍ਰਣਾਲੀ ਨੂੰ ਵੀ ਤੇਜ਼ ਕਰਦਾ ਹੈ।

ਬਹੁਤ ਸਾਰੇ ਫਲ ਕੁਦਰਤੀ ਅਤੇ ਸੂਖਮਜੀਵਾਂ ਦੀਆਂ ਕਿਰਿਆਵਾਂ ਕਾਰਣ ਜਲਦੀ ਖਰਾਬ ਹੋ ਜਾਂਦੇ ਹਨ ਅਤੇ ਇਨ੍ਹਾਂ ਦਾ ਜਲਦ ਇਸਤੇਮਾਲ ਜਰੂਰੀ ਹੋ ਜਾਂਦਾ ਹੈ।ਫਲਾਂ ਦੇ ਰਸ ਦਾ ਖਮੀਰ ਅਤੇ ਐਸਿਟਿਕ ਐਸਿਡ ਬੈਕਟੀਰੀਆ ਰਾਹੀਂ ਖਮੀਰੀਕਰਣ ਇੱਕ ਅਜਿਹੀ ਪਰਕਿਰਿਆ ਹੈ, ਜਿਸ ਰਾਹੀਂ ਇਹ ਸੂਖਮ ਜੀਵ ਜੰਤੂ ਰਸ ਵਿਚਲੀ ਖੰਡ ਨੂੰ ਅਲਕੋਹਲ ਅਤੇ ਐਸਿਟਿਕ ਤੇਜਾਬ ਵਿੱਚ ਤਬਦੀਲ ਕਰ ਦਿੰਦੇ ਹਨ।ਬਹੁਤ ਸਾਰੇ ਫਲ ਜਿਵੇਂ ਕਿ ਸੇਬ, ਚੈਰੀ, ਅੰਬ, ਗੰਨਾ, ਆਲੂਬੁਖਾਰਾ, ਸਰਟਾਅਬਰੀ, ਅਨਾਨਾਸ ਆਦਿ ਤੋ ਸਿਰਕਾ ਤਿਆਰ ਕੀਤਾ ਗਿਆ ਹੈ।

ਇਸਦੇ ਇਲਾਵਾ ਫਲਾਂ ਦਾ ਸਿਰਕਾ ਸਾਰਾ ਸਾਲ (ਬਿਨਾਂ ਫਲਾਂ ਦੇ ਮੌਸਮ ਦੇ) ਇਸਤੇਮਾਲ ਕੀਤਾ ਜਾ ਸਕਦਾ ਹੈ, ਕਿਉਂਕਿ ਸਿਰਕਾ ਫਲਾਂ ਦੀ ਤਾਜ਼ਗੀ ਅਤੇ ਐਂਟੀਆਕਸੀਕਾਰਕ ਸ਼ਕਤੀ ਨੂੰ ਕਾਇਮ ਰੱਖਦਾ ਹੈ। ਖਮੀਰੀਕਰਣ ਆਮ ਤੌਰ ਤੇ ਫਲਾਂ ਦੀ ਸੰਭਾਲ ਵਿੱਚ ਸਹਾਇਕ ਹੁੰਦਾ ਹੈ, ਰਸ ਵਿੱਚ ਬਹੁਤ ਸਾਰੇ ਜ਼ਰੂਰੀ ਅਮੀਨੋ ਤੇਜਾਬ, ਵਿਟਾਮਿਨ, ਖੁਰਾਕੀ ਤੱਤ, ਖੁਸ਼ਬੂਆਂ ਆਦਿ ਜਮ੍ਹਾਂ ਕਰਦਾ ਹੈ ਅਤੇ ਇਸ ਤਰਾਂ ਫਲਾਂ ਦੇ ਰਸ ਦੀ ਸ਼ੈਲਫ ਲਾਈਫ ਵਧਾਉਣ ਵਿੱਚ ਸਹਾਇਕ ਹੁੰਦਾ ਹੈ।

ਇਹ ਵੀ ਪੜੋ: Herbs and Spices: ਇਨ੍ਹਾਂ ਜੜ੍ਹੀਆਂ ਬੂਟੀਆਂ ਅਤੇ ਮਸਾਲਿਆਂ ਨਾਲ ਰੱਖੋ ਆਪਣੇ ਸਰੀਰ ਨੂੰ ਠੰਡਾ, ਇਹ ਘਰੇਲੂ ਉਪਚਾਰ ਆਉਣਗੇ ਕੰਮ

ਕੁਦਰਤੀ ਸਿਰਕਾ ਬਣਾਉਣ ਦੀ ਵਿਧੀ

ਕੁਦਰਤੀ ਸਿਰਕਾ ਫਲਾਂ ਦੇ ਰਸ ਨੂੰ ਖਮੀਰ ਅਤੇ ਐਸਿਟਿਕ ਐਸਿਡ ਬੈਕਟੀਰੀਆਂ ਦੇ ਦੋਹਰੇ ਖਮੀਰੀਕਰਣ ਨਾਲ ਤਿਆਰ ਕੀਤਾ ਜਾਂਦਾ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੰਜ ਤਰ੍ਹਾਂ ਦਾ ਕੁਦਰਤੀ ਸਿਰਕਾ: ਗੰਨਾ, ਅੰਗੂਰ, ਸੇਬ, ਸੇਬ-ਗੰਨਾ ਮਿਸ਼ਰਤ ਅਤੇ ਜਾਮਣ ਦੀ ਸਿਫਾਰਿਸ਼ ਕੀਤੀ ਹੈ (ਚਿੱਤਰ 1)। ਕੁਦਰਤੀ ਸਿਰਕਾ ਤਿਆਰ ਕਰਨ ਦਾ ਜਾਗ (ਖਮੀਰ, ਬੈਕਟੀਰੀਆ ਦਾ ਜਾਗ ਅਤੇ 500 ਮਿ.ਲੀ ਮਦਰ ਸਿਰਕਾ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋ 250 ਰੁਪਏ ਪ੍ਰਤੀ ਜਾਗ ਸੈਟ ਦੀ ਦਰ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।

ਕੁਦਰਤੀ ਸਿਰਕਾ ਤਿਆਰ ਕਰਨ ਲਈ ਪਹਿਲਾ ਫਲਾਂ ਦਾ ਰਸ ਕੱਢਿਆ ਜਾਂਦਾ ਹੈ ਅਤੇ ਬਰਿਕਸੋਮੀਟਰ ਦੀ ਮਦਦ ਦੇ ਨਾਲ ਇਸਦੀ ਖੰਡ ਦੀ ਘਣਤਾ 15 ਬਰਿਕਸ ਨਾਪੀ ਜਾਂਦੀ ਹੈ। ਰਸ ਦੇ ਪਾਸਚਰੀਕਰਣ ਤੋ ਬਾਅਦ ਇਸ ਨੂੰ ਖਮੀਰ ਦਾ ਜਾਗ (5-7.5%) ਲਗਾਇਆ ਜਾਂਦਾ ਹੈ ਅਤੇ ਰਸ ਨੂੰ 28-30 ਤਾਪਮਾਨ ਉਪਰ 4-5 ਦਿਨਾਂ ਲਈ ਖਮੀਰੀਕਰਣ ਵਾਸਤੇ ਰੱਖ ਦਿਤਾ ਜਾਂਦਾ ਹੈ। ਖੰਡ ਦੀ ਘਣਤਾ 0 ਹੋਣ ਤੇ ਤਿਆਰ ਅਲਕੋਹਲ ਨੂੰ ਅਲੱਗ ਕਰਕੇ ਬੈਕਟੀਰੀਆਂ (5%) ਅਤੇ 10% ਮਦਰ ਸਿਰਕੇ ਨਾਲ ਜਾਗ ਲਾਇਆ ਜਾਂਦਾ ਹੈ। ਇਸ ਮਿਸ਼ਰਣ ਨੂੰ 28-30 ਤਾਪਮਾਨ ਦੇ ਤਾਪਮਾਨ ਤੇ 2-3 ਹਫਤੇ ਲਈ ਖਮੀਰੀਕਰਣ ਲਈ ਰੱਖ ਦਿਤਾ ਜਾਂਦਾ ਹੈ। ਇਸ ਖਮੀਰੀਕਰਣ ਤੋਂ ਬਾਅਦ ਸਿਰਕੇ ਨੂੰ ਬੋਤਲਬੰਦ ਕਰਕੇ ਪਾਸਚਰੀਕਰਣ ਲਈ 60-65 ਦਰਜੇ ਤਾਪਮਾਨ ਉਪਰ 20 ਮਿੰਟਾਂ ਲਈ ਰੱਖਿਆ ਜਾਂਦਾ ਹੈ।

ਲੌੜੀਂਦੀ ਸਮਗਰੀ

ਫਲਾਂ ਦਾ ਰਸ 15 ਬੀ ਘਟੋ ਘੱਟ ਬਰਿਕਸ; ਜਾਗ (ਖਮੀਰ ਅਤੇ ਐਸੀਟੋ ਬੈਕਟੀਰੀਆ ਦਾ ਜਾਗ, ਪੁਰਾਣਾ ਸਿਰਕਾ, ਖਮੀਰੀਕਰਣ ਲਈ ਬਰਤਨ: ਚੰਗਾ ਪਲਾਸਟਿਕ, ਸਟੀਲ ਜਾਂ ਕੱਚ, ਬਰਿਕਸ ਹਾਈਡਰੋਮੀਟਰ: ਰਸ ਦੀ ਖੰਡ ਨੂੰ ਮਾਪਣ ਵਾਸਤੇ, ਪੋਟਾਸ਼ੀਅਮ ਮੈਟਾਬਾਈਸਲਫਾਈਟ (1 ਗ੍ਰ./10 ਲਿ), ਛਾਨਣੀ, ਮਲਮਲ ਦਾ ਕਪੜਾ ਅਤੇ ਕੱਚ ਦੀਆਂ ਬੋਤਲਾਂ।

ਇਹ ਵੀ ਪੜੋ: Moringa ਕੀ ਹੈ ਅਤੇ ਇਸ ਦੀ ਖੇਤੀ ਕਿੱਥੇ ਹੁੰਦੀ ਹੈ? ਇੱਥੇ ਜਾਣੋ Superfood 'ਮੋਰਿੰਗਾ' ਦੇ ਸਿਹਤ ਲਾਭ-ਨੁਕਸਾਨ

ਕੁਦਰਤੀ ਸਿਰਕਾ ਬਣਾਉਣ ਦੀ ਵਿਧੀ

ਕੁਦਰਤੀ ਸਿਰਕਾ ਬਣਾਉਣ ਦੀ ਵਿਧੀ

ਕੁਦਰਤੀ ਸਿਰਕਾ ਉਤਪਾਦਨ ਦੀ ਲਾਗਤ

ਕੁਦਰਤੀ ਸਿਰਕੇ ਦੀ ਮੰਗ ਦਿਨੋਂ-ਦਿਨ ਵਧ ਰਹੀ ਹੈ। ਗੰਨਾ ਅਤੇ ਅੰਗੂਰ ਦਾ ਸਿਰਕਾ ਬਜ਼ਾਰ ਵਿੱਚ ਕ੍ਰਮਵਾਰ 100/- ਅਤੇ 150/- ਰੁਪਏ ਪ੍ਰਤੀ ਲੀਟਰ ਵਿੱਚ ਵੇਚਿਆ ਜਾਂਦਾ ਹੈ। ਜਦੋਂ ਕਿ ਸੇਬ ਦਾ ਸਿਰਕਾ 500-1000 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਹੰਗਾ ਹੈ। ਕੁਦਰਤੀ ਸਿਰਕੇ ਦੇ ਉਤਪਾਦਨ ਦੀ ਲਾਗਤ ਉਤਪਾਦਨ ਯੂਨਿਟ ਦੇ ਪੈਮਾਨੇ ਦੇ ਨਾਲ ਬਦਲਦੀ ਹੈ ਜੋ ਘਰੇਲੂ (10 -50 ਲੀਟਰ), ਕਾਟੇਜ (50 ਲੀਟਰ ਤੋਂ ਵੱਧ) ਅਤੇ ਛੋਟੇ ਪੈਮਾਨੇ (1000 ਲੀਟਰ ਅਤੇ ਹੋਰ) ਦੀ ਹੋ ਸਕਦੀ ਹੈ। ਇਨਪੁਟ ਲਾਗਤਾਂ ਵਿੱਚ ਰਸ ਅਤੇ ਕੱਚਾ ਮਾਲ, ਫਰਮੈਂਟੇਸ਼ਨ ਅਤੇ ਪ੍ਰੋਸੈਸਿੰਗ ਦੇ ਖਰਚੇ ਸ਼ਾਮਲ ਹੁੰਦੇ ਹਨ।

ਜਿਵੇਂ ਕਿ ਇੱਕ ਰੀਸਾਈਕਲ ਕੀਤੀ ਘਰੇਲੂ ਪੈਮਾਨੇ ਦੀ ਪ੍ਰਕਿਰਿਆ ਵਿੱਚ ਗੰਨੇ ਦਾ ਸਿਰਕਾ ਪਿਹਲੇ ਬੈਚ ਦੌਰਾਨ ਲਗਭਗ 36 ਦਿਨਾਂ ਵਿੱਚ ਤਿਆਰ ਹੁੰਦਾ ਹੈ। ਰੀਸਾਈਕਲ ਕੀਤੇ ਕਲਚਰ ਦੀ ਵਰਤੋਂ ਕਰਕੇ ਪੰਜ ਹੋਰ ਬੈਚ ਤਿਆਰ ਕਿਤੇ ਜਾ ਸਕਦੇ ਹਨ, ਜਿਸ ਵਿਚ ਕੁੱਲ ਛੇ ਬੈਚ 81 ਦਿਨਾਂ ਵਿੱਚ ਤਿਆਰ ਕਿਤੇ ਜਾਂਦੇ ਹਨ। 250 ਲਿਟਰ ਗੰਨੇ ਦੇ ਰਸ ਤੋਂ 750 ਮਿਲੀਲਿਟਰ ਸਮਰੱਥਾ ਦੀਆਂ ਕੁੱਲ 225 ਬੋਤਲਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। 225 ਬੋਤਲਾਂ ਦੇ ਉਤਪਾਦਨ ਦੀ ਲਾਗਤ ਲਗਭਗ 10,075/- ਰੁਪਏ ਆਉਂਦੀ ਹੈ ਅਤੇ ਪ੍ਰਤੀ ਬੋਤਲ ਲਾਗਤ 45/- ਰੁਪਏ ਹੈ।

ਫਲਾਂ ਤੋਂ ਸਿਰਕੇ ਦੇ ਉਤਪਾਦਨ ਵਿੱਚ, 130 ਲੀਟਰ ਅੰਗੂਰ ਦੇ ਰਸ ਤੋਂ 650 ਮਿਲੀਲਿਟਰ ਸਮਰੱਥਾ ਦੀਆਂ 120 ਬੋਤਲਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। 120 ਬੋਤਲਾਂ ਦੇ ਉਤਪਾਦਨ ਦੀ ਲਾਗਤ 7560/- ਰੁਪਏ ਆਉਂਦੀ ਹੈ ਅਤੇ ਪ੍ਰਤੀ ਬੋਤਲ ਔਸਤ ਲਾਗਤ 63/- ਰੁਪਏ ਹੈ । ਸੇਬ ਅਤੇ ਗੰਨੇ ਦੇ ਮਸ਼ਿਰਣ ਵਾਲੇ ਸੇਬ ਦੇ ਸਿਰਕੇ ਵਿੱਚ, 35 ਲੀਟਰ ਰਸ ਤੋਂ 200 ਮਿਲੀਲਿਟਰ ਸਮਰੱਥਾ ਦੀਆਂ ਕੁੱਲ 125 ਬੋਤਲਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਜਿਸ ਵਿਚ ਕ੍ਰਮਵਾਰ 36.64/- ਅਤੇ 29.2/- ਰੁਪਏ ਪ੍ਰਤੀ ਬੋਤਲ ਖਰਚਾ ਆਉਂਦਾ ਹੈ।

ਜਾਮੁਨ ਦੇ ਸਿਰਕੇ ਨੂੰ 28 ਦਿਨਾਂ ਵਿੱਚ ਬੈਚ ਫਰਮੈਂਟੇਸ਼ਨ ਦੁਆਰਾ ਤਿਆਰ ਕੀਤਾ ਜਾ ਸਕਦਾ ਹੈ ਜਿਸ ਵਿੱਚ 20 ਲਿਟਰ ਜੂਸ ਤੋਂ 200 ਮਿਲੀਲਿਟਰ ਸਮਰੱਥਾ ਦੀਆਂ 70 ਬੋਤਲਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ, ਜਿਹਨਾਂ ਦੀ ਕੀਮਤ ਪ੍ਰਤੀ ਬੋਤਲ ਲਗਭਗ 36/- ਰੁਪਏ ਹੈ। ਪੰਜਾਬ ਖੇਤੀਬਾੜੀ ਯੂਿਨਵਰਿਸਟੀ ਵਲੋਂ ਵਿਕਿਸਤ 50 ਲਿ. ਪੱਧਰ ਤੇ ਤਿਆਰ ਕੀਤੀ ਤਕਨੀਕ ਰਾਂਹੀਂ ਗੰਨਾ, ਅੰਗੂਰ, ਸੇਬ ਅਤੇ ਜਾਮੁਣ ਦਾ ਸਿਰਕਾ ਬਣਾਉਣ ਉਪਰ ਕ੍ਰਮਵਾਰ 60 ਰੁ., 84 ਰੁ., 183 ਰੁ. ਅਤੇ 60 ਰੁ. ਪ੍ਰਤੀ ਲਿਟਰ ਦਾ ਖਰਚਾ ਆਉਂਦਾ ਹੈ । ਇਹਨਾਂ ਬੋਤਲਾਂ ਨੂੰ ਘੱਟੋ-ਘੱਟ ਇੱਕ ਸਾਲ ਲਈ ਸਟੋਰ ਕੀਤਾ ਜਾ ਸਕਦਾ ਹੈ।

ਕੁਦਰਤੀ ਸਿਰਕਾ ਸਹਾਇਕ ਕਿੱਤੇ ਦੇ ਤੋਰ 'ਤੇ

ਕੁਦਰਤੀ ਸਿਰਕੇ ਦੀ ਮੰਗ ਦਿਨੋ ਦਿਨ ਵੱਧ ਰਹੀ ਹੈ। ਗੰਨੇ ਤੇ ਅੰਗੂਰ ਦਾ ਸਿਰਕਾ ਬਜ਼ਾਰ ਵਿੱਚ ਕਰਮਵਾਰ ਔਸਤਨ 100 ਤੋ 150 ਰੁਪਏ ਪ੍ਰਤੀ ਲਿਟਰ ਮਿਲਦਾ ਹੈ ਜਦ ਕਿ ਸੇਬ ਦਾ ਸਿਰਕਾ ਹੋਰ ਵੀ ਮਹਿੰਗਾ ਹੈ ਜੋ ਕਿ 500 ਤੋ 1000 ਰੁਪਏ ਪ੍ਰਤੀ ਲਿਟਰ ਮਿਲਦਾ ਹੈ ।ਇਸ ਕਰਕੇ ਸਿਰਕੇ ਦਾ ਵਪਾਰ ਇੱਕ ਸਹਾਇਕ ਕਿੱਤੇ ਦੇ ਤੌਰ ਤੇ ਲਗਾਇਆ ਜਾ ਸਕਦਾ ਹੈ। ਇਸ ਸਬੰਧੀ ਸਿਖਲਾਈ ਮਾਈਕਰੋਬਿਆਲੋਜੀ ਵਿਭਾਗ ਵੱਲੋਂ ਹਰ ਸਾਲ ਨਵੰਬਰ ਅਤੇ ਜੂਨ ਦੇ ਮਹੀਨੇ ਵਿੱਚ ਦਿਤੀ ਜਾਂਦੀ ਹੈ।ਪੰਜਾਬ ਖੇਤੀਬਾੜੀ ਯੂਨਿਵਰਸਿਟੀ ਵੱਲੋਂ ਸਿਰਕਾ ਤਿਆਰ ਕਰਨ ਬਾਬਤ ਇੱਕ ਕਿਤਾਬ ਵੀ ਛਾਪੀ ਗਈ ਹੈ। ਘਰੇਲੂ ਤੌਰ ਤੇ ਸਿਰਕਾ ਤਿਆਰ ਕਰਨ ਲਰੀ ਕੋਈ ਖਾਸ ਸਮਾਨ ਜਾਂ ਜਗ੍ਹਾਂ ਦੀ ਜਰੂਰਤ ਨਹੀ ਹੁੰਦੀ।ਪੰਜਾਬ ਖੇਤੀਬਾੜੀ ਯੂਨਿਵਰਸਿਟੀ ਵਲੋਂ ਵਿਕਸਿਤ 50 ਲਿ-ਪੱਧਰ ਤੇ ਤਿਆਰ ਕੀਤੀ ਤਕਨੀਕ ਰਾਂਹੀਂ ਗੰਨਾ, ਅੰਗੂਰ, ਸੇਬ ਅਤੇ ਜਾਮੁਣ ਦਾ ਸਿਰਕਾ ਬਣਾਉਣ ਉਪਰ ਕ੍ਰਮਵਾਰ 60 ਰੁ., 84 ਰੁ., 183 ਰੁ. ਅਤੇ 60 ਰੁ. ਪ੍ਰਤੀ ਲਿਟਰ ਦਾ ਖਰਚਾ ਆਉਂਦਾ ਹੈ।

ਕੁਦਰਤੀ ਸਿਰਕੇ ਦੀ ਤਕਨਾਲੋਜੀ ਦਾ ਵੇਰਵਾ ਪੰਜਾਬ ਖੇਤੀਬਾੜੀ ਵਿੱਚ ਯੂਨੀਵਰਸਿਟੀ ਦੁਆਰਾ ਤਿਆਰ ਕੀਤੇ ਬੁਲੇਟਿਨ (ਕੀਮਤ 20 ਰੁਪਏ) “ਗੰਨੇ ਅਤੇ ਫਲਾਂ ਤੋਂ ਕੁਦਰਤੀ ਸਿਰਕੇ ਦੀ ਤਿਆਰੀ” ਵਿੱਚ ਦਰਸਾਇਆ ਗਿਆ ਹੈ। ਪੀ ਏ ਯੂ ਦਾ ਡਾਇਰੈਕਟਰੇਟ ਪਸਾਰ ਸਿਖਿਆ ਵਿਭਾਗ ਹਰ ਸਾਲ ਸਕਿਲ ਡਿਵੈਲਪਮੈਂਟ ਉਪਰ ਇਨਾਂ ਉਤਪਾਦਾਂ ਦੀ ਸਿਖਲਾਈ ਪ੍ਰਦਾਨ ਕਰਦਾ ਹੈ। ਇਹ ਤਕਨੋਲੋਜੀਆਂ ਖਰੀਦ ਵਾਸਤੇ ਪੀ ਏ ਯੁ ਤਕਨੋਲੋਜੀ ਮਾਰਕੀਟਿੰਗ ਅਤੇ ਪੇਟੇਂਟਿੰਗ ਸੈਲ ਕੌਲ ਉਪਲਬੱਧ ਹਨ।

ਗੁਰਵਿੰਦਰ ਸਿੰਘ ਕੋਚਰ ਅਤੇ ਕੇਸ਼ਾਨੀ
ਮਾਈਕਰੋਬਾਇਆਲੋਜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

Summary in English: Let's prepare healthy natural vinegar, which will cure many diseases and also double the income of farmers.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters