1. Home
  2. ਸੇਹਤ ਅਤੇ ਜੀਵਨ ਸ਼ੈਲੀ

The Shape of Dreams: ਆਓ ਜਾਣੀਏ ਇਨ੍ਹਾਂ 15 ਸੁਪਨਿਆਂ ਦਾ ਡੂੰਘਾ ਰਾਜ਼

ਅਸੀਂ ਜੋ ਸੁਪਨੇ ਲੈਂਦੇ ਹਾਂ ਉਸਦਾ ਕੁਝ ਨਾ ਕੁਝ ਮਤਲਬ ਜ਼ਰੂਰ ਹੁੰਦਾ ਹੈ। ਕਈ ਵਾਰ ਇਹ ਸੁਪਨੇ ਘਟਨਾਵਾਂ ਦੀ ਭਵਿੱਖਬਾਣੀ ਕਰਦੇ ਹਨ ਅਤੇ ਕਈ ਸੁਪਨਿਆਂ ਵਿੱਚ ਛੁਪਿਆ ਹੁੰਦਾ ਹੈ ਕਾਮਯਾਬੀ ਦਾ ਰਾਜ਼।

Gurpreet Kaur Virk
Gurpreet Kaur Virk
ਆਓ ਜਾਣੀਏ ਸੁਪਨਿਆਂ ਦਾ ਰਾਜ਼

ਆਓ ਜਾਣੀਏ ਸੁਪਨਿਆਂ ਦਾ ਰਾਜ਼

ਸੁਪਨੇ ਹਰ ਕੋਈ ਦੇਖਦਾ ਹੈ, ਇੱਥੇ ਅਸੀਂ ਉਨ੍ਹਾਂ ਸੁਪਨਿਆਂ ਬਾਰੇ ਗੱਲ ਕਰ ਰਹੇ ਹਾਂ ਜੋ ਸਾਨੂੰ ਸੌਂਦੇ ਸਮੇਂ ਆਉਂਦੇ ਹਨ, ਜੋ ਕੀ ਬਹੁਤ ਆਮ ਅਤੇ ਕੁਦਰਤੀ ਹੁੰਦੇ ਹੈ। ਇਨ੍ਹਾਂ ਸੁਪਨਿਆਂ ਦੀ ਮਹੱਤਤਾ ਨੂੰ ਸਮੁੰਦਰ ਸ਼ਾਸਤਰ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ। ਸਮੁੰਦਰ ਸ਼ਾਸਤਰ ਦੇ ਅਨੁਸਾਰ, ਮਨੁੱਖ ਨੂੰ ਆਉਣ ਵਾਲੇ ਹਰ ਸੁਪਨੇ ਦਾ ਕੁਝ ਨਾ ਕੁਝ ਮਤਲਬ ਜ਼ਰੂਰ ਹੁੰਦਾ ਹੈ। ਜੇਕਰ ਤੁਸੀਂ ਵੀ ਸੁਪਨੇ ਦੇਖਦੇ ਹੋ ਤਾਂ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਸੁਪਨਿਆਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦਾ ਮਤਲਬ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ।

ਮੰਨਿਆ ਜਾਂਦਾ ਹੈ ਕੀ ਜ਼ਿਆਦਾਤਰ ਸੁਪਨਿਆਂ ਵਿੱਚ, ਅਸੀਂ ਉਹੀ ਚੀਜ਼ਾਂ ਜਾਂ ਘਟਨਾਵਾਂ ਦੇਖਦੇ ਹਾਂ ਜੋ ਅਸੀਂ ਵਤੀਤ ਕਰ ਚੁੱਕੇ ਹਾਂ ਜਾਂ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ਅਤੇ ਯੋਜਨਾਵਾਂ ਬਣਾਉਂਦੇ ਹਾਂ। ਇਹ ਸਾਰੀਆਂ ਗੱਲਾਂ ਸਾਡੇ ਦਿਮਾਗ਼ ਵਿੱਚ ਚਲਦੀਆਂ ਰਹਿੰਦੀਆਂ ਹਨ। ਸਾਡੇ ਸੁਪਨਿਆਂ ਦੀ ਜਾਗਦੀ ਅਵਸਥਾ ਨਾਲ ਹੋਰ ਕੋਈ ਸਬੰਧ ਨਹੀਂ ਹੈ। ਇਹੀ ਕਾਰਨ ਹੈ ਕਿ ਸੁਪਨਿਆਂ 'ਚ ਨਜ਼ਰ ਆਉਣ ਵਾਲੀਆਂ ਕੁਝ ਚੀਜ਼ਾਂ ਅਕਸਰ ਭੁੱਲ ਜਾਂਦੀਆਂ ਹਨ। ਆਓ ਜਾਣਦੇ ਹਾਂ ਕਿ ਇਹ ਸੁਪਨੇ ਸਾਡੀ ਜ਼ਿੰਦਗੀ 'ਤੇ ਕੀ ਅਸਰ ਪਾਉਂਦੇ ਹਨ।

ਇਹ ਵੀ ਪੜ੍ਹੋ : ਸਰੀਰ ਨੂੰ ਲੱਗਣ ਵਾਲੇ ਰੋਗਾਂ ਦਾ ਤਨ ਅਤੇ ਮਨ 'ਤੇ ਮਾੜਾ ਅਸਰ, ਜਾਣੋ ਸਿਹਤਮੰਦ ਰਹਿਣ ਦਾ ਮੰਤਰ

ਇਹ ਡਰਾਉਣੇ ਸੁਪਨੇ ਦੇਖ ਕੇ ਜ਼ਿੰਦਗੀ ਵਿੱਚ ਆਉਂਦਾ ਹੈ ਬਦਲਾਅ:

1. ਜੇਕਰ ਸੁਪਨੇ ਵਿੱਚ ਤੁਸੀਂ ਆਪਣੇ ਆਪ ਨੂੰ ਉੱਡਦੇ ਹੋਏ ਦੇਖਦੇ ਹੋ, ਤਾਂ ਤੁਹਾਨੂੰ ਪ੍ਰਸ਼ੰਸਾ ਅਤੇ ਸਤਿਕਾਰ ਮਿਲਦਾ ਹੈ।

2. ਸੁਪਨੇ ਵਿੱਚ ਆਪਣੀ ਸਰਜਰੀ ਦੇਖਣ ਨਾਲ ਮਨ ਦੀ ਚਿੰਤਾ ਖਤਮ ਹੋ ਜਾਂਦੀ ਹੈ।

3. ਤੁਸੀਂ ਕੋਈ ਪੂਜਾ ਸਥਾਨ ਦਾ ਸੁਪਨਾ ਦੇਖਦੇ ਹੋ ਤਾਂ ਤੁਹਾਡੇ ਜੀਵਨ ਦੇ ਦੁੱਖ, ਆਰਥਿਕ ਸਮੱਸਿਆਵਾਂ ਘੱਟ ਹੁੰਦੀਆਂ ਹਨ ਅਤੇ ਜੀਵਨ ਖੁਸ਼ਹਾਲ ਬਣ ਜਾਂਦਾ ਹੈ।

4. ਨਵੇਂ ਦਫਤਰ ਦਾ ਉਦਘਾਟਨ ਦੇਖਣਾ ਕਾਰੋਬਾਰ ਵਿਚ ਤਰੱਕੀ ਦਾ ਸੰਕੇਤ ਹੈ।

5. ਜੇਕਰ ਤੁਸੀਂ ਆਪਣੇ ਸੁਪਨੇ 'ਚ ਆਂਡੇ ਦੇਖਦੇ ਹੋ ਤਾਂ ਤੁਹਾਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ।

6. ਜੇਕਰ ਤੁਸੀਂ ਸੁਪਨੇ 'ਚ ਆਪਣੇ ਆਪ ਦੀ ਮੌਤ ਦੀ ਘਟਨਾ ਦੇਖਦੇ ਹੋ ਤਾਂ ਇਹ ਤੁਹਾਡੀ ਉਮਰ ਵਧਣ ਦਾ ਸੰਕੇਤ ਹੈ।

ਇਹ ਵੀ ਪੜ੍ਹੋ : ਹੁਣ ਸਿਹਤ ਨਾਲ ਜੁੜੀਆਂ ਕਈ ਬਿਮਾਰੀਆਂ ਹੋ ਜਾਣਗੀਆਂ ਦੂਰ, ਜਾਣੋ ਪੀਲੀ ਸਰ੍ਹੋਂ ਦੇ ਰਾਮਬਾਣ ਨੁਸਖੇ

7. ਸੁਪਨੇ ਵਿੱਚ ਕਿਸੇ ਦਾ ਘਰ ਬਣਾਉਣ ਦਾ ਕੰਮ ਹੁੰਦਿਆਂ ਦੇਖਦੇ ਹੋ, ਤਾਂ ਇਸਦਾ ਅਰਥ ਅਸਲ ਜੀਵਨ ਵਿੱਚ ਬਿਹਤਰ ਆਰਥਿਕ ਸਥਿਤੀ ਦਾ ਸੰਕੇਤ ਹੈ।

8. ਸੁਪਨੇ ਵਿੱਚ ਮਰੇ ਹੋਏ ਵਿਅਕਤੀ ਨਾਲ ਗੱਲ ਕਰਨਾ ਸ਼ੁਭ ਮੰਨਿਆ ਜਾਂਦਾ ਹੈ।

9. ਸੁਪਨੇ ਵਿੱਚ ਮਰੀਜ਼ ਨੂੰ ਦੇਖਣ ਨਾਲ ਉਹ ਵਿਅਕਤੀ ਜਲਦੀ ਠੀਕ ਹੋ ਜਾਂਦਾ ਹੈ।

10. ਸੁਪਨੇ 'ਚ ਮਠਿਆਈ ਬਣਦੇ ਦੇਖਦੇ ਹੋ, ਤਾਂ ਤੁਹਾਨੂੰ ਖੁਸ਼ਹਾਲੀ ਅਤੇ ਦੌਲਤ ਮਿਲੇਗੀ, ਰੁਕਿਆ ਪੈਸਾ, ਉਧਾਰ ਦਿੱਤਾ ਗਿਆ ਪੈਸਾ ਵਾਪਸ ਮਿਲੇਗਾ।

11. ਜੇਕਰ ਤੁਸੀਂ ਸੁਪਨੇ 'ਚ ਮੱਛੀ ਦੇਖਦੇ ਹੋ ਤਾਂ ਇਹ ਬਹੁਤ ਸ਼ੁਭ ਸੰਕੇਤ ਹੈ, ਕਿਉਂਕਿ ਸੁਪਨੇ ਵਿੱਚ ਮੱਛੀ ਦੇਖਣ ਦਾ ਮਤਲਬ ਹੈ ਕਿ ਤੁਹਾਨੂੰ ਜਲਦੀ ਹੀ ਚੰਗੀ ਖ਼ਬਰ ਮਿਲਣ ਵਾਲੀ ਹੈ।

12. ਇਸ ਤੋਂ ਇਲਾਵਾ ਸੁਪਨੇ 'ਚ ਹਰੇ-ਭਰੇ ਖੇਤ ਦੇਖ ਰਹੇ ਹੋ ਤਾਂ ਇਹ ਤੁਹਾਡੇ ਲਈ ਚੰਗੀ ਖ਼ਬਰ ਦਾ ਸ਼ੁਭ ਸੰਕੇਤ ਹੈ।

13. ਜੇਕਰ ਸੁਪਨੇ ਵਿੱਚ ਕੋਈ ਔਰਤ ਇੱਕ ਤੋਂ ਵੱਧ ਗਹਿਣੇ ਪਹਿਨਦੀ ਨਜ਼ਰ ਆਵੇ ਤਾਂ ਪਤੀ ਦੀ ਤਰੱਕੀ ਪੱਕੀ ਹੁੰਦੀ ਹੈ।

14. ਸੁਪਨੇ 'ਚ ਸ਼ੰਖ ਦਿਖਾਈ ਦੇਵੇ ਜਾਂ ਸ਼ੰਖ ਦੀ ਆਵਾਜ਼ ਸੁਣਾਈ ਦੇਵੇ ਤਾਂ ਤੁਹਾਨੂੰ ਜਲਦੀ ਹੀ ਧਨ ਮਿਲ ਸਕਦਾ ਹੈ।

15. ਜੇਕਰ ਕੋਈ ਕੁਆਰੀ ਔਰਤ ਗਹਿਣੇ ਪਾਈ ਨਜ਼ਰ ਆਵੇ ਤਾਂ ਵਿਆਹ ਅਮੀਰ ਘਰ ਵਿੱਚ ਹੁੰਦਾ ਹੈ।

Summary in English: The Shape of Dreams: Let's know the deep secret of these 15 dreams

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters