1. Home
  2. ਸੇਹਤ ਅਤੇ ਜੀਵਨ ਸ਼ੈਲੀ

Bajra Khakhra: ਇਸ ਤਰ੍ਹਾਂ ਬਣਾਓ ਸੁਆਦੀ ਅਤੇ ਕਰਿਸਪੀ ਗੁਜਰਾਤੀ ਬਾਜਰਾ ਖਾਖਰਾ

Gujarati Khakhra ਬਣਾਉਣ ਦਾ ਸੌਖਾ ਤੇ ਵਧੀਆ ਤਰੀਕਾ, ਇਸ ਤਰ੍ਹਾਂ ਬਣਾਓ yummy ਅਤੇ crispy ਗੁਜਰਾਤੀ ਬਾਜਰਾ ਖਾਖਰਾ।

Gurpreet Kaur Virk
Gurpreet Kaur Virk
ਬਾਜਰੇ ਦਾ ਖਾਖਰਾ ਬਣਾਉਣ ਦੀ ਸੌਖੀ ਵਿਧੀ

ਬਾਜਰੇ ਦਾ ਖਾਖਰਾ ਬਣਾਉਣ ਦੀ ਸੌਖੀ ਵਿਧੀ

Gujarati Bajra Khakhra: ਬਾਜਰਾ ਮੋਟੇ ਅਨਾਜ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਇਸ ਤੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਭਾਰਤ ਦੇ ਰਾਜਸਥਾਨ ਸੂਬੇ ਵਿੱਚ ਸਭ ਤੋਂ ਵੱਧ ਬਾਜਰੇ ਦੀ ਖਪਤ ਹੁੰਦੀ ਹੈ। ਦੱਸ ਦੇਈਏ ਕਿ ਬਾਜਰੇ ਦੀ ਕਾਸ਼ਤ ਭਾਰਤ ਦੇ ਮਹਾਰਾਸ਼ਟਰ, ਰਾਜਸਥਾਨ, ਹਰਿਆਣਾ, ਪੰਜਾਬ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾਂਦੀ ਹੈ।

ਬਾਜਰੇ ਸੁੱਕੇ ਅਤੇ ਅਰਧ-ਸੁੱਕੇ ਖੇਤਰਾਂ ਵਿੱਚ ਇੱਕ ਮਹੱਤਵਪੂਰਨ ਭੋਜਨ ਫਸਲ ਹੈ। ਇਸ ਤੋਂ ਇਲਾਵਾ ਬਾਜਰੇ ਦੀ ਵਰਤੋਂ ਪਸ਼ੂਆਂ ਲਈ ਪੌਸ਼ਟਿਕ ਚਾਰੇ ਵਜੋਂ ਕੀਤੀ ਜਾਂਦੀ ਹੈ। ਬਾਜਰੇ ਦੇ ਦਾਣਿਆਂ ਵਿੱਚ ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟ, ਕੈਰੋਟੀਨ, ਕੈਲਸ਼ੀਅਮ, ਖਣਿਜ ਤੱਤ, ਰਿਬੋਫਲੇਵਿਨ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।

ਇਸ ਲਈ ਅੱਜ ਅਸੀਂ ਤੁਹਾਨੂੰ ਬਾਜਰੇ ਦਾ ਖਾਖਰਾ ਬਣਾਉਣਾ ਸਿਖਾਵਾਂਗੇ। ਇਸ ਸੁਆਦੀ ਅਤੇ ਸਿਹਤਮੰਦ ਬਾਜਰੇ ਦੀ ਰੈਸਿਪੀ ਨੂੰ ਬਣਾਉਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ।

ਇਹ ਵੀ ਪੜ੍ਹੋ: Bajra Rabdi Recipe: ਆਓ ਬਣਾਈਏ ਸੁਆਦੀ ਬਾਜਰਾ ਰਬੜੀ, ਇੱਥੇ ਸਿੱਖੋ ਬਣਾਉਣ ਦਾ ਸੌਖਾ ਤਰੀਕਾ

ਬਾਜਰੇ ਦਾ ਖਾਖਰਾ ਬਣਾਉਣ ਦੀ ਸੌਖੀ ਵਿਧੀ

ਸਮੱਗਰੀ

● ਬਾਜਰੇ ਦਾ ਆਟਾ
● ਚੌਲਾਂ ਦਾ ਆਟਾ
● ਅਦਰਕ
● ਲਸਣ ਦੀਆਂ ਕਲੀਆਂ
● ਬਾਰੀਕ ਕੱਟੇ ਹੋਏ ਧਨੀਆ ਪੱਤੇ
● ਮੇਥੀ ਦੇ ਪੱਤੇ
● ਹਲਦੀ
● ਸਰ੍ਹੋਂ ਦਾ ਤੇਲ
● ਸਵਾਦ ਅਨੁਸਾਰ ਨਮਕ

ਵਿਧੀ

● ਸਭ ਤੋਂ ਪਹਿਲਾਂ ਅਦਰਕ ਅਤੇ ਲਸਣ ਨੂੰ ਸਾਫ਼ ਕਰ ਲਓ ਅਤੇ ਇਸ ਵਿੱਚ ਹਰੇ ਧਨੀਏ ਨੂੰ ਮਿਲਾ ਕੇ ਪੀਸ ਕੇ ਪੇਸਟ ਬਣਾ ਲਓ।

● ਹੁਣ ਮੇਥੀ ਦੀਆਂ ਪੱਤੀਆਂ ਨੂੰ ਬਾਰੀਕ ਕੱਟੋ, ਇੱਕ ਕੱਪ ਬਾਜਰੇ ਦਾ ਆਟਾ ਅਤੇ ਅੱਧਾ ਕੱਪ ਚੌਲਾਂ ਦਾ ਆਟਾ ਪਾਓ ਅਤੇ ਦੋਵਾਂ ਨੂੰ ਛਾਣ ਲਓ।

● ਹੁਣ ਇਸ ਵਿੱਚ ਸਵਾਦ ਅਨੁਸਾਰ ਨਮਕ, ਇਕ ਚਮਚ ਤੇਲ, ਅੱਧਾ ਚਮਚ ਨਮਕ ਅਤੇ ਅਦਰਕ, ਲਸਣ ਅਤੇ ਧਨੀਆ ਅਤੇ ਮੇਥੀ ਦਾ ਬਣਿਆ ਪੇਸਟ ਪਾਓ।

● ਇਸ ਤੋਂ ਬਾਅਦ ਸਾਰੀ ਸਮੱਗਰੀ ਨੂੰ ਹੱਥਾਂ ਨਾਲ ਮਿਕਸ ਕਰ ਲਓ।

● ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਇਕ ਬਰਤਨ ਵਿਚ ਪਾਣੀ ਲੈ ਕੇ ਗੈਸ 'ਤੇ ਗਰਮ ਕਰੋ।

● ਜਦੋਂ ਪਾਣੀ ਗਰਮ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ ਅਤੇ ਹੁਣ ਉਸ ਪਾਣੀ ਨੂੰ ਮਿਕਸ ਕੀਤੇ ਆਟੇ ਵਿੱਚ ਥੋੜ੍ਹਾ-ਥੋੜ੍ਹਾ ਪਾ ਕੇ ਨਰਮ ਆਟਾ ਗੁੰਨ੍ਹ ਲਓ।

ਇਹ ਵੀ ਪੜ੍ਹੋ: Bajra Gulgula Recipe: ਆਓ ਬਣਾਈਏ ਬਾਜਰੇ ਦੇ ਟੇਸਟੀ ਅਤੇ ਹੈਲਥੀ ਗੁਲਗੁਲੇ

● ਜਦੋਂ ਆਟਾ ਨਰਮ ਹੋ ਜਾਵੇ ਤਾਂ ਇਸ ਨੂੰ 15 ਮਿੰਟ ਲਈ ਇਕ ਪਾਸੇ ਰੱਖ ਦਿਓ, ਤਾਂ ਕਿ ਬਾਜਰੇ ਦੇ ਦਾਣੇ ਚੰਗੀ ਤਰ੍ਹਾਂ ਫੁੱਲ ਜਾਣ।

● ਹੁਣ ਇਸ ਨੂੰ ਨਰਮ ਬਣਾਉਣ ਲਈ ਦੋਨਾਂ ਹੱਥਾਂ ਨਾਲ ਦੁਬਾਰਾ ਮੈਸ਼ ਕਰੋ ਅਤੇ ਇਸ ਦੇ ਛੋਟੇ-ਛੋਟੇ ਗੋਲੇ ਬਣਾ ਲਓ ਅਤੇ ਸੁੱਕੇ ਬਾਜਰੇ ਦਾ ਆਟਾ ਲਗਾ ਕੇ ਇਸ ਨੂੰ ਪਤਲਾ ਕਰ ਲਓ।

● ਇਸ ਤੋਂ ਬਾਅਦ ਕੜਾਈ ਨੂੰ ਗੈਸ 'ਤੇ ਗਰਮ ਕਰੋ ਅਤੇ ਉਸ 'ਤੇ ਬਣੇ ਖਾਖਰੇ ਨੂੰ ਫੈਲਾਓ ਅਤੇ ਗੈਸ ਦੀ ਅੱਗ ਨੂੰ ਘੱਟ ਕਰੋ।

● ਹੁਣ ਖਾਖਰੇ ਨੂੰ ਸੂਤੀ ਕੱਪੜੇ ਨਾਲ ਦਬਾ ਕੇ ਇਸ ਨੂੰ ਘੱਟ ਅੱਗ 'ਤੇ ਹਲਕਾ ਲਾਲ ਹੋਣ ਤੱਕ ਭੁੰਨ ਲਓ।

● ਇਕ ਚਮਚ ਤੇਲ ਪਾ ਕੇ ਖਾਖਰਾ ਨੂੰ ਇਕ ਵਾਰ ਘੁਮਾ ਕੇ ਚਮਚ ਨਾਲ ਕੱਢ ਲਓ।

● ਹੁਣ ਇਸੇ ਤਰ੍ਹਾਂ ਬਾਕੀਆਂ ਨੂੰ ਵੀ ਬਣਾ ਲਓ ਅਤੇ ਉਨ੍ਹਾਂ ਨੂੰ ਹਲਕਾ ਲਾਲ ਹੋਣ ਤੱਕ ਭੁੰਨ ਲਓ।

● ਤੁਹਾਡਾ ਬਾਜਰੇ ਦਾ ਖਾਖਰਾ ਤਿਆਰ ਹੈ। ਤੁਸੀਂ ਇਸ ਨੂੰ ਚਟਨੀ ਨਾਲ ਸਰਵ ਕਰ ਸਕਦੇ ਹੋ।

ਬਾਜਰਾ ਖਾਣ ਦੇ ਫਾਇਦੇ

● ਬਾਜਰਾ ਊਰਜਾ ਦਾ ਬਹੁਤ ਵਧੀਆ ਸਰੋਤ ਹੈ। ਇਸ ਤੋਂ ਇਲਾਵਾ ਇਹ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ।

● ਬਾਜਰੇ ਦੇ ਸੇਵਨ ਨਾਲ ਭੁੱਖ ਨਹੀਂ ਲੱਗਦੀ, ਇਸ ਨਾਲ ਭਾਰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।

● ਬਾਜਰਾ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਚੰਗਾ ਸਰੋਤ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।

● ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।

● ਬਾਜਰਾ ਸਰੀਰ ਵਿੱਚ ਮੌਜੂਦ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘਟਾਉਂਦਾ ਹੈ, ਜਿਸ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।

● ਬਾਜਰੇ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਏ ਜਾਂਦੇ ਹਨ, ਜੋ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ।

● ਬਾਜਰੇ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

Summary in English: This is how to make delicious and crispy Gujarati Bajra Khakhra

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters