1. Home
  2. ਸੇਹਤ ਅਤੇ ਜੀਵਨ ਸ਼ੈਲੀ

Tips and Tricks: ਰਸੋਈ ਵਿੱਚ ਰੱਖੀਆਂ ਇਨ੍ਹਾਂ ਚੀਜ਼ਾਂ ਨਾਲ ਬਣਾਓ Organic Garden, ਪੌਦਿਆਂ ਦੀ ਹੋਵੇਗੀ ਸ਼ਾਨਦਾਰ ਗ੍ਰੋਥ

ਕੀ ਤੁਸੀਂ ਬਿਨਾਂ ਕਿਸੇ ਰਸਾਇਣ ਦੀ ਵਰਤੋਂ ਕੀਤੇ ਪੌਦੇ ਦੀ ਗ੍ਰੋਥ ਨੂੰ ਵਧਾ ਸਕਦੇ ਹੋ? ਜੇਕਰ ਨਹੀਂ, ਤਾਂ ਇਸ ਲੇਖ ਰਾਹੀਂ ਜਾਣੋ ਕਿ ਕਿੰਨੀ ਆਸਾਨੀ ਨਾਲ ਅਸੀਂ ਆਪਣੀ ਰਸੋਈ ਵਿੱਚ ਰੱਖੀਆਂ ਕੁਝ ਚੀਜ਼ਾਂ ਨਾਲ ਆਪਣੇ ਬਗੀਚੇ ਨੂੰ ਹਰਾ-ਭਰਾ ਅਤੇ ਆਰਗੈਨਿਕ ਬਣਾ ਸਕਦੇ ਹਾਂ।

Gurpreet Kaur Virk
Gurpreet Kaur Virk
ਕਿਚਨ ਗਾਰਡਨ ਨੂੰ ਆਰਗੈਨਿਕ ਬਣਾਉਣ ਲਈ ਸੁਝਾਅ

ਕਿਚਨ ਗਾਰਡਨ ਨੂੰ ਆਰਗੈਨਿਕ ਬਣਾਉਣ ਲਈ ਸੁਝਾਅ

Kitchen Waste: ਸ਼ਹਿਰਾਂ ਦੇ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਆਰਗੈਨਿਕ ਚੀਜ਼ਾਂ ਨੂੰ ਲੈ ਕੇ ਰਹਿੰਦੀ ਹੈ। ਉਨ੍ਹਾਂ ਨੂੰ ਬਗੀਚੇ ਵਿੱਚ ਵਰਤੀਆਂ ਜਾਣ ਵਾਲੀਆਂ ਖਾਦਾਂ, ਕੀਟਨਾਸ਼ਕਾਂ ਅੱਤ ਦਵਾਈਆਂ ਬਜ਼ਾਰ ਵਿੱਚੋਂ ਖਰੀਦਣੀਆਂ ਪੈਂਦੀਆਂ ਹਨ, ਜੋ ਅਕਸਰ ਜੈਵਿਕ ਨਹੀਂ ਹੁੰਦੀਆਂ।

ਪਰ ਅੱਜ ਅਸੀਂ ਤੁਹਾਨੂੰ ਇਸ ਲੇਖ ਰਾਹੀਂ ਦੱਸ ਰਹੇ ਹਨ ਕਿ ਕਿਵੇਂ ਤੁਸੀਂ ਘਰ 'ਚ ਮਿਲਣ ਵਾਲੀਆਂ ਚੀਜ਼ਾਂ ਜਾਂ ਇੰਜ ਕਹਿ ਲਉ ਆਪਣੀ ਰਸੋਈ ਵਿੱਚ ਮੌਜੂਦ ਕੁਝ ਚੀਜ਼ਾਂ ਨੂੰ ਇਸਤੇਮਾਲ ਕਰਕੇ ਆਪਣੇ ਗਾਰਡਨ ਨੂੰ ਆਰਗੈਨਿਕ ਰੱਖ ਸਕਦੇ ਹੋ।

ਅੱਜ-ਕੱਲ੍ਹ ਲੋਕ ਜਦੋਂ ਵੀ ਨਵਾਂ ਘਰ ਖਰੀਦਦੇ ਹਨ ਜਾਂ ਉਸ ਦੀ ਮੁਰੰਮਤ ਕਰਵਾਉਂਦੇ ਹਨ ਤਾਂ ਉਸ ਵਿੱਚ ਬਾਗਬਾਨੀ ਲਈ ਜਗ੍ਹਾ ਬਣਾਉਣਾ ਨਹੀਂ ਭੁੱਲਦੇ। ਅਜਿਹਾ ਇਸ ਲਈ ਕਿਉਂਕਿ ਘਰੇਲੂ ਬਾਗਬਾਨੀ ਸਾਡੇ ਲਈ ਬਹੁਤ ਸਾਰੇ ਮਾਮਲਿਆਂ ਵਿੱਚ ਫਾਇਦੇਮੰਦ ਹੁੰਦੀ ਹੈ, ਜਿਵੇਂ ਕਿ ਸਾਨੂੰ ਘਰੋਂ ਹੀ ਤਾਜ਼ੇ ਅਤੇ ਪੌਸ਼ਟਿਕ ਫਲ, ਸਬਜ਼ੀਆਂ ਅਤੇ ਮਸਾਲੇ ਮਿਲ ਜਾਂਦੇ ਹਨ। ਇਸ ਨਾਲ ਨਾ ਸਿਰਫ ਚੰਗੀ ਸਿਹਤ ਮਿਲਦੀ ਹੈ, ਸਗੋਂ ਪੈਸੇ ਦੀ ਵੀ ਬੱਚਤ ਹੁੰਦੀ ਹੈ। ਇਸ ਤੋਂ ਇਲਾਵਾ ਬਾਗਬਾਨੀ ਦੀ ਸਫਾਈ, ਪਾਣੀ ਦੇਣਾ ਅਤੇ ਗਮਲਿਆਂ ਦੀ ਦੇਖਭਾਲ ਕਰਨਾ ਟਾਈਮ ਪਾਸ ਦਾ ਸਭ ਤੋਂ ਵਧੀਆ ਤਰੀਕਾ ਹੈ। ਇਨ੍ਹਾਂ ਹੀ ਨਹੀਂ, ਵਧਦੇ ਪੌਦਿਆਂ ਨੂੰ ਦੇਖਣਾ ਵੀ ਮਾਨਸਿਕ ਸ਼ਾਂਤੀ ਲਈ ਚੰਗਾ ਮੰਨਿਆ ਜਾਂਦਾ ਹੈ। ਬਾਗਬਾਨੀ ਕਰਨ ਵਾਲੇ ਲੋਕ ਹਮੇਸ਼ਾ ਆਪਣੇ ਬਗੀਚੇ ਨੂੰ ਆਰਗੈਨਿਕ ਰੱਖਣਾ ਚਾਹੁੰਦੇ ਹਨ, ਪਰ ਰਸਾਇਣਾਂ ਦੀ ਵਰਤੋਂ ਕੀਤੇ ਬਿਨਾਂ ਪੌਦੇ ਕਿਵੇਂ ਵਧਣਗੇ? ਇਸ ਮਾਮਲੇ ਨੂੰ ਲੈ ਕੇ ਲੋਕ ਅਕਸਰ ਚਿੰਤਤ ਰਹਿੰਦੇ ਹਨ। ਅਜਿਹੇ 'ਚ ਆਓ ਜਾਣਦੇ ਹਾਂ ਕਿ ਤੁਸੀਂ ਰਸੋਈ ਜਾਂ ਘਰ ਦੇ ਬਗੀਚੇ ਵਿੱਚ ਆਸਾਨੀ ਨਾਲ ਉਪਲਬਧ ਚੀਜ਼ਾਂ ਦੀ ਵਰਤੋਂ ਕਿਵੇਂ ਕਰ ਸਕਦੇ ਹੋ ਅਤੇ ਆਪਣੇ ਬਗੀਚੇ ਨੂੰ ਹਰਾ-ਭਰਾ ਅਤੇ ਆਰਗੈਨਿਕ ਕਿਵੇਂ ਬਣਾ ਸਕਦੇ ਹੋ।

ਬਾਗਬਾਨੀ ਨਾਲ ਜੁੜੀਆਂ ਕੁਝ ਜ਼ਰੂਰੀ ਗੱਲਾਂ

ਪੌਦਿਆਂ ਦੀ ਗ੍ਰੋਥ ਨੂੰ ਵਧਾਉਣ ਲਈ, ਖਾਦ ਅਤੇ ਪਾਣੀ ਤੋਂ ਪਹਿਲਾਂ, ਸਹੀ ਜਗ੍ਹਾ, ਸਹੀ ਗਮਲਾ ਅਤੇ ਸਹੀ ਮਿੱਟੀ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ। ਬਾਗਬਾਨੀ ਲਈ, ਹਮੇਸ਼ਾ ਉਹੀ ਜਗ੍ਹਾ ਚੁਣੋ ਜਿੱਥੇ ਸੂਰਜ ਦੀ ਰੌਸ਼ਨੀ ਬਰਾਬਰ ਹੋਵੇ। ਦੂਸਰੀ ਗੱਲ ਧਿਆਨ ਵਿੱਚ ਰੱਖਣ ਵਾਲੀ ਇਹ ਹੈ ਕਿ ਗਮਲਿਆਂ ਦੀ ਚੋਣ ਹਮੇਸ਼ਾ ਪੌਦਿਆਂ ਦੇ ਆਕਾਰ ਅਨੁਸਾਰ ਹੀ ਕਰਨੀ ਚਾਹੀਦੀ ਹੈ। ਮਿਰਚ, ਟਮਾਟਰ, ਬੈਂਗਣ ਜਾਂ ਫੁੱਲਾਂ ਦੇ ਪੌਦਿਆਂ ਲਈ 12 ਇੰਚ ਡੂੰਘਾਈ ਵਾਲੇ ਬਰਤਨ ਲਓ।

ਜਦੋਂਕਿ, ਮੂਲੀ, ਗਾਜਰ, ਗੋਭੀ ਜਾਂ ਵੱਡੀਆਂ ਪੱਤੇਦਾਰ ਸਬਜ਼ੀਆਂ ਉਗਾਉਣ ਲਈ 16-18 ਇੰਚ ਦੀ ਡੂੰਘਾਈ ਵਾਲੇ ਬਰਤਨ ਲਉ। ਸਜਾਵਟੀ ਫੁੱਲਾਂ ਲਈ, ਵੇਲ ਦੇ ਪੌਦੇ ਜਾਂ ਸਬਜ਼ੀਆਂ ਜਿਵੇਂ ਪਾਲਕ, ਬਰਤਨ ਜਾਂ 6 ਇੰਚ ਦੀ ਡੂੰਘਾਈ ਵਾਲੇ ਡੱਬੇ ਵੀ ਕਾਫੀ ਹੋਣਗੇ। ਮਿੱਟੀ ਦੀ ਗੱਲ ਕਰੀਏ ਤਾਂ ਮਿੱਟੀ ਵਿੱਚ ਕਿਸੇ ਕਿਸਮ ਦੀ ਉੱਲੀ ਜਾਂ ਕੀੜੇ ਨਹੀਂ ਹੋਣੇ ਚਾਹੀਦੇ। ਗਮਲੇ ਨੂੰ ਭਰਨ ਤੋਂ ਪਹਿਲਾਂ ਇਸ ਨੂੰ 1-2 ਦਿਨ ਧੁੱਪ 'ਚ ਰੱਖੋ ਤਾਂ ਕਿ ਇਸ ਦੀ ਨਮੀ ਸੁੱਕ ਜਾਵੇ, ਇਸ ਦੇ ਨਾਲ ਹੀ ਮਿੱਟੀ ਵੀ ਢਿੱਲੀ ਬਣੀ ਰਹੇ।

ਇਹ ਵੀ ਪੜੋ: Healthy Diet: ਫਲ ਅਤੇ ਸਬਜ਼ੀਆਂ ਇੱਕ ਸਿਹਤਮੰਦ ਜੀਵਨ ਸ਼ੈਲੀ ਵਿੱਚ ਕਿਵੇਂ ਯੋਗਦਾਨ ਪਾਉਂਦੀਆਂ ਹਨ?

ਇਹ ਚੀਜ਼ਾਂ ਪੌਦਿਆਂ ਦੇ ਵਿਕਾਸ ਲਈ ਵਧੀਆ

ਤੁਸੀਂ ਬਿਨਾਂ ਕਿਸੇ ਰਸਾਇਣ ਦੀ ਵਰਤੋਂ ਕੀਤੇ ਵੀ ਪੌਦਿਆਂ ਦੀ ਗ੍ਰੋਥ ਨੂੰ ਵਧਾ ਸਕਦੇ ਹੋ। ਸਭ ਤੋਂ ਪਹਿਲਾਂ, ਗਮਲੇ ਵਿੱਚ ਭਰਨ ਲਈ ਨਾਰੀਅਲ ਦੇ ਛਿਲਕਿਆਂ ਨੂੰ ਪੀਸ ਕੇ ਬਣਾਏ ਗਏ ਕੋਕੋ ਪੀਟ ਨੂੰ ਮਿੱਟੀ ਵਿੱਚ ਮਿਲਾਓ, ਇਸ ਨਾਲ ਬੀਜ ਨੂੰ ਪੁੰਗਰਣ ਵਿੱਚ ਮਦਦ ਮਿਲੇਗੀ। ਮਿੱਟੀ ਵਿੱਚ ਕੀੜੇ-ਮਕੌੜਿਆਂ ਜਾਂ ਉੱਲੀ ਦੇ ਖਤਰੇ ਨੂੰ ਖਤਮ ਕਰਨ ਲਈ, ਨਿੰਮ ਦੀ ਖਲੀ, ਛਾਜ ਜਾਂ ਹਲਦੀ ਦੀ ਵਰਤੋਂ ਕਰੋ।

ਕੀਟਨਾਸ਼ਕ ਦੇ ਤੌਰ 'ਤੇ ਪਾਣੀ ਵਿੱਚ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਤਿਆਰ ਕੀਤੀ ਜੈਵਿਕ ਤਰਲ ਸਪਰੇਅ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਛਾਜ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ। ਖਾਦ ਦੀ ਗੱਲ ਕਰੀਏ ਤਾਂ 30-45 ਦਿਨਾਂ ਬਾਅਦ ਤੁਸੀਂ ਵਰਮੀ ਕੰਪੋਸਟ, ਚਾਹ ਬਣਾਉਣ ਤੋਂ ਬਾਅਦ ਬਚੀ ਚਾਹ ਪੱਤੀ ਜਾਂ ਫਿਰ ਚੁੱਲ੍ਹੇ ਦੀ ਰਾਖ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਪੌਦਿਆਂ ਨੂੰ ਸਾਰੇ ਪੌਸ਼ਟਿਕ ਤੱਤ ਮਿਲ ਜਾਣਗੇ ਜੋ ਉਨ੍ਹਾਂ ਦੇ ਤੇਜ਼ੀ ਨਾਲ ਵਿਕਾਸ ਕਰਨ ਵਿੱਚ ਮਦਦ ਕਰਨਗੇ।

ਸਿੰਚਾਈ ਦਾ ਸਹੀ ਤਰੀਕਾ

ਜਦੋਂ ਅਸੀਂ ਜਵਾਕ ਹੁੰਦੇ ਹਾਂ, ਅਸੀਂ ਸੋਚਦੇ ਹਾਂ ਕਿ ਅਸੀਂ ਪੌਦਿਆਂ ਨੂੰ ਜਿਨ੍ਹਾਂ ਜ਼ਿਆਦਾ ਪਾਣੀ ਦਿੰਦੇ ਹਾਂ, ਉਹ ਉਨ੍ਹੀ ਤੇਜ਼ੀ ਨਾਲ ਵਧਦੇ ਹਨ। ਬੇਸ਼ਕ ਪੌਦਿਆਂ ਨੂੰ ਪਾਣੀ ਦੀ ਲੋੜ ਹੁੰਦੀ ਹੈ, ਪਰ ਬਚਪਨ ਦੀ ਇਹ ਸੋਚ ਵੱਡੇ ਹੋ ਕੇ ਗਲਤ ਸਾਬਤ ਹੁੰਦੀ ਹੈ। ਦਰਅਸਲ, ਪੌਦਿਆਂ ਨੂੰ ਲੋੜ ਤੋਂ ਵੱਧ ਪਾਣੀ ਦੇਣ ਦੇ ਕੋਈ ਫਾਇਦੇ ਨਹੀਂ, ਪਰ ਨੁਕਸਾਨ ਹੀ ਨੁਕਸਾਨ ਹਨ। ਪੌਦਿਆਂ ਨੂੰ ਬਹੁਤ ਜ਼ਿਆਦਾ ਪਾਣੀ ਦੇਣ ਨਾਲ ਉਨ੍ਹਾਂ ਦੀਆਂ ਜੜ੍ਹਾਂ ਸੜ ਜਾਂਦੀਆਂ ਹਨ। ਇਸ ਤੋਂ ਇਲਾਵਾ ਮਿੱਟੀ ਵਿੱਚ ਬਹੁਤ ਸਾਰੇ ਕੀੜੇ ਪੈਦਾ ਹੋਣ ਲੱਗਦੇ ਹਨ ਅਤੇ ਉੱਲੀ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਸਿੰਚਾਈ ਤੋਂ ਪਹਿਲਾਂ ਹਰ ਵਾਰ ਮਿੱਟੀ ਦੀ ਨਮੀ ਦੀ ਜਾਂਚ ਕਰੋ। ਜੇਕਰ ਮਿੱਟੀ ਸੁੱਕੀ ਹੈ ਤਾਂ ਇਸ ਨੂੰ ਉਨ੍ਹਾਂ ਹੀ ਪਾਣੀ ਦਿਓ ਜਿੰਨਾ ਕੁ ਇਸ ਨੂੰ ਗਿੱਲਾ ਕਰਨਾ ਹੈ। ਪੌਦੇ ਦੀਆਂ ਜੜ੍ਹਾਂ ਲੋੜ ਅਨੁਸਾਰ ਪਾਣੀ ਸੋਖ ਲੈਂਦੀਆਂ ਹਨ, ਇਸ ਲਈ ਗਮਲੇ ਨੂੰ ਪਾਣੀ ਨਾਲ ਭਰਨ ਤੋਂ ਬਚੋ।

Summary in English: Tips and Tricks: Create an organic garden with these things kept in the kitchen, plants will grow wonderfully

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters