1. Home
  2. ਸੇਹਤ ਅਤੇ ਜੀਵਨ ਸ਼ੈਲੀ

ਸਰਦੀਆਂ ਦੇ ਮੌਸਮ ਵਿਚ ਭਾਰ ਘਟਾਉਣ ਲਈ ਅਪਣਾਓ ਇਹ ਸੂਪ

ਕਹਿੰਦੇ ਹਨ ਕਿ ਸਰਦੀਆਂ ਵਿਚ ਭਾਰ ਵਧਣ ਦਾ ਆਸਾਰ ਬਣਿਆ ਰਹਿੰਦਾ ਹੈ । ਜੇਕਰ ਸਹੀ ਡਾਇਟ ( Healthy diet routine) ਅਤੇ ਰੁਟੀਨ ਦੀ ਪਾਲਣਾ ਨਹੀਂ ਕਿੱਤੀ ਜਾਵੇ , ਤਾਂ ਇਸ ਮੌਸਮ ਵਿਚ ਭਾਰ ਦੁਗਣਾ ਵੀ ਹੋ ਸਕਦਾ ਹੈ ।

Pavneet Singh
Pavneet Singh
Soups

Soups

ਕਹਿੰਦੇ ਹਨ ਕਿ ਸਰਦੀਆਂ ਵਿਚ ਭਾਰ ਵਧਣ ਦਾ ਆਸਾਰ ਬਣਿਆ ਰਹਿੰਦਾ ਹੈ । ਜੇਕਰ ਸਹੀ ਡਾਇਟ ( Healthy diet routine) ਅਤੇ ਰੁਟੀਨ ਦੀ ਪਾਲਣਾ ਨਹੀਂ ਕਿੱਤੀ ਜਾਵੇ , ਤਾਂ ਇਸ ਮੌਸਮ ਵਿਚ ਭਾਰ ਦੁਗਣਾ ਵੀ ਹੋ ਸਕਦਾ ਹੈ । ਜਦ ਗੱਲ ਸੁਆਦ ਦੀ ਆਉਂਦੀ ਹੈ , ਤਾਂ ਲੋਕ ਇਹ ਨਹੀਂ ਵੇਖਦੇ ਕਿ ਅੱਸੀ ਕਿ ਖਾ ਰਹੇ ਹਾਂ ਅਤੇ ਇਸ ਦੇ ਕਿ ਨੁਕਸਾਨ ਹਨ । ਜੇਕਰ ਸੁਆਦ ਨੇ ਨਾਲ ਨਾਲ ਭਾਰ ਘਟਾਉਣ ਦੀ ਗੱਲ ਕਿੱਤੀ ਜਾਵੇ ਤਾਂ ਇਸ ਦੀ ਗੱਲ ਹੀ ਵੱਖ ਹੋਵੇ । ਅਜਿਹਾ ਸੰਭਵ ਹੋ ਸਕਦਾ ਹੈ , ਅੱਸੀ ਤੁਹਾਨੂੰ ਕੁਝ ਅਜਿਹੇ ਪ੍ਰੋਟੀਨ ਸੂਪ ( Protein soup ) ਦੇ ਬਾਰੇ ਦੱਸਣ ਜਾ ਰਹੇ ਹਾਂ , ਜੋ ਸੁਆਦ ਵਿਚ ਵੀ ਵਧੀਆ ਹੋਵੇਗਾ , ਨਾਲ ਹੀ ਭਾਰ ਘਟਾਉਣ ਵਿਚ ਵੀ ਮਦਦਗਾਰ ਹੋ ਸਕਦਾ ।

ਸਰਦੀਆਂ ਦੇ ਮੌਸਮ ਵਿਚ ਸੂਪ ਦਾ ਸੇਵਨ ਸਿਹਤ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ । ਦਰਅਸਲ ,ਸੂਪ ਪੀਣ ਤੋਂ ਸ਼ਰੀਰ ਅੰਦਰੋਂ ਗਰਮ ਰਹਿੰਦਾ ਹੈ ਅਤੇ ਇਸ ਮੌਸਮ ਵਿਚ ਲੱਗਣ ਵਾਲਿਆਂ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ । ਆਓ ਤੁਹਾਨੂੰ ਦੱਸਦੇ ਹਾਂ , ਸੂਪ ਦੇ ਬਾਰੇ ਵਿਚ ਜੋ ਸਰਦੀਆਂ ਦੇ ਮੌਸਮ ਵਿਚ ਭਾਰ ਘਟਾਉਣ ਵਿਚ ਅਸਰਦਾਰ ਮੰਨੇ ਜਾਂਦੇ ਹਨ ।

ਗੋਭੀ ਦਾ ਸੂਪ

ਕਈ ਤਰ੍ਹਾਂ ਦੇ ਸਿਹਤ ਲਾਭ ਲਈ ਗੋਭੀ ਦਾ ਸੂਪ ਪੀਣਾ ਬਹੁਤ ਸਿਹਤਮੰਦ ਮੰਨਿਆ ਜਾਂਦਾ ਹੈ। ਇਸ ਹਰੀ ਸਬਜ਼ੀ ਦੇ ਗੁਣਾਂ ਕਾਰਨ ਇਹ ਸਿਹਤਮੰਦ ਰਹਿਣ ਵਿਚ ਮਦਦ ਕਰਦੀ ਹੈ। ਇਸ ਸੂਪ ਨੂੰ ਪੀਣ ਨਾਲ ਤੁਹਾਨੂੰ ਕੈਲੋਰੀ ਦੀ ਚਿੰਤਾ ਨਹੀਂ ਹੋਵੇਗੀ। ਤੁਸੀਂ ਦਿਨ ਦੇ ਕਿਸੇ ਵੀ ਸਮੇਂ ਇਸ ਦੇ ਸੂਪ ਦਾ ਸੇਵਨ ਕਰ ਸਕਦੇ ਹੋ।

ਚਿਕਨ ਸੂਪ

ਸੁਆਦ ਵਿਚ ਸ਼ਾਨਦਾਰ ਚਿਕਨ ਸੂਪ ਦੀ ਖਾਸੀਅਤ ਇਹ ਹੈ ਕਿ ਇਹ ਵਧੇ ਹੋਏ ਭਾਰ ਨੂੰ ਘੱਟ ਕਰਨ ਵਿਚ ਅਸਰਦਾਰ ਹੈ। ਜੇਕਰ ਤੁਸੀਂ ਮਾਸਾਹਾਰੀ ਭੋਜਨ ਖਾਣਾ ਪਸੰਦ ਕਰਦੇ ਹੋ, ਤਾਂ ਸਰਦੀਆਂ ਦੇ ਮੌਸਮ ਵਿੱਚ ਚਿਕਨ ਸੂਪ ਪੀਣਾ ਤੁਹਾਡੇ ਲਈ ਸਭ ਤੋਂ ਵਧੀਆ ਸਾਬਤ ਹੋ ਸਕਦਾ ਹੈ। ਤੁਸੀਂ ਚਾਹੋ ਤਾਂ ਚਿਕਨ ਤੋਂ ਬਣੇ ਸੂਪ ਵਿਚ ਬੀਨਜ਼ ਅਤੇ ਟਮਾਟਰ ਵੀ ਸ਼ਾਮਲ ਕਰ ਸਕਦੇ ਹੋ।

ਪਾਲਕ ਦਾ ਸੂਪ

ਸਰਦੀਆਂ ਦੇ ਮੌਸਮ ਵਿਚ ਪਾਲਕ ਦਾ ਸੂਪ ਬਣਾ ਸਕਦੇ ਹੋ । ਇਸ ਨੂੰ ਮਿੰਟਾ ਵਿਚ ਤਿਆਰ ਕਿੱਤਾ ਜਾ ਸਕਦਾ ਹੈ । ਦਰਅਸਲ , ਪਾਲਕ ਵਿਚ ਮੌਜੂਦ ਗੁਣ ਪੇਟ ਅਤੇ ਅੱਖਾਂ ਨੂੰ ਵੀ ਸਿਹਤਮੰਦ ਰੱਖਣ ਵਿਚ ਅਸਰਦਾਰ ਮੰਨਿਆ ਜਾਂਦਾ ਹੈ । ਪਾਲਕ ਦਾ ਸੂਪ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਅਤੇ ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।

ਗਾਜਰ ਅਤੇ ਟਮਾਟਰ ਦਾ ਸੂਪ

ਗਾਜਰ ਅਤੇ ਟਮਾਟਰ ਦੇ ਸਿਹਤ ਲਈ ਕੀ ਫਾਇਦੇ ਹਨ, ਜ਼ਿਆਦਾਤਰ ਲੋਕ ਇਸ ਤੋਂ ਜਾਣੂ ਹਨ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਸੇਵਨ ਕਰਨਾ ਸਿਹਤ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਹੈ। ਖਾਸ ਗੱਲ ਇਹ ਹੈ ਕਿ ਗਾਜਰ ਅਤੇ ਟਮਾਟਰ ਦਾ ਸੂਪ ਪੀਣ ਨਾਲ ਭਾਰ ਵਧਣ ਦੀ ਬਜਾਏ ਘੱਟ ਕੀਤਾ ਜਾ ਸਕਦਾ ਹੈ। ਜੇਕਰ ਇਨ੍ਹਾਂ ਦਾ ਸੂਪ ਠੀਕ ਤਰ੍ਹਾਂ ਨਾਲ ਤਿਆਰ ਕੀਤਾ ਜਾਵੇ ਤਾਂ ਇਸ ਦਾ ਸਵਾਦ ਵੀ ਵਧੀਆ ਹੋਵੇਗਾ।

ਇਹ ਵੀ ਪੜ੍ਹੋ : ਪੌਲੀ ਹਾਊਸ ਵਿਚ ਸਬਜ਼ੀਆਂ ਦੀ ਖੇਤੀ ਕਰਕੇ, ਲਿਖੀ ਸਫਲਤਾ ਦੀ ਕਹਾਣੀ

Summary in English: Use this soup to lose weight in winter season

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters