1. Home
  2. ਸੇਹਤ ਅਤੇ ਜੀਵਨ ਸ਼ੈਲੀ

Village Business Idea in India: ਪਿੰਡ ਵਿੱਚ ਖੋਲ੍ਹ ਸਕਦੇ ਹੋ Soil Testing Center, ਸਰਕਾਰ ਦਿੰਦੀ ਹੈ Subsidy

ਖਾਦਾਂ ਦੀ ਦੁਰਵਰਤੋਂ ਨਾ ਕੇਵਲ ਭੂਮੀ ਅਤੇ ਫ਼ਸਲਾਂ ਦੀ ਸਿਹਤ ਤੇ ਮਾੜਾ ਅਸਰ ਪਾਉਂਦੀ ਹੈ ਸਗੋਂ ਵਾਤਾਵਰਣ ਨੂੰ ਵੀ ਖਰਾਬ ਕਰਦੀ ਹੈ। ਅਜਿਹੇ 'ਚ ਮਿੱਟੀ ਪਰਖ ਰਾਹੀਂ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ। ਮਿੱਟੀ ਪਰਖ ਤੋਂ ਸਾਨੂੰ ਜ਼ਮੀਨ ਦੀ ਉਪਜਾਊ ਸ਼ਕਤੀ, ਉਸ ਦੇ ਖਾਰੀ ਅੰਗ, ਜੀਵਕ ਕਾਰਬਨ ਅਤੇ ਜ਼ਰੂਰੀ ਤੱਤਾਂ ਦੀ ਉਪਲਬਧੀ ਦਾ ਪਤਾ ਲੱਗਦਾ ਹੈ ਜਿਸ ਅਨੁਸਾਰ ਖਾਦਾਂ ਦੀ ਮਾਤਰਾ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਜੇਕਰ ਕੋਈ ਕਿਸਾਨ ਪਿੰਡ ਵਿੱਚ ਮਿੱਟੀ ਪਰਖ ਕੇਂਦਰ ਦਾ ਕਾਰੋਬਾਰ ਸ਼ੁਰੂ ਕਰਦਾ ਹੈ ਤਾਂ ਉਹ ਆਸਾਨੀ ਨਾਲ ਮਹੀਨੇ ਵਿੱਚ 20 ਹਜ਼ਾਰ ਰੁਪਏ ਤੋਂ ਵੱਧ ਕਮਾ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰ ਸਬਸਿਡੀ ਰਾਹੀਂ ਕਿਸਾਨਾਂ ਦੀ ਮਦਦ ਵੀ ਕਰਦੀ ਹੈ।

Gurpreet Kaur Virk
Gurpreet Kaur Virk
ਮਿੱਟੀ ਪਰਖ ਕੇਂਦਰ ਖੋਲ੍ਹਣ 'ਤੇ ਸਰਕਾਰ ਵੱਲੋਂ ਸਬਸਿਡੀ

ਮਿੱਟੀ ਪਰਖ ਕੇਂਦਰ ਖੋਲ੍ਹਣ 'ਤੇ ਸਰਕਾਰ ਵੱਲੋਂ ਸਬਸਿਡੀ

Soil Testing Center: ਖੇਤੀਬਾੜੀ ਜਾਂ ਇਸ ਨਾਲ ਸਬੰਧਤ ਕੰਮ ਹੁਣ ਰਵਾਇਤੀ ਨਹੀਂ ਰਹੇ। ਬਦਲਦੇ ਸਮੇਂ ਦੇ ਨਾਲ ਇਸ ਖੇਤਰ ਵਿੱਚ ਹਰ ਰੋਜ਼ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਵਿਗਿਆਨ ਅਤੇ ਤਕਨਾਲੋਜੀ ਇਸ ਤਬਦੀਲੀ ਦੇ ਮਹੱਤਵਪੂਰਨ ਕਾਰਕ ਹਨ। ਜੇਕਰ ਦੇਖਿਆ ਜਾਵੇ ਤਾਂ ਇਹ ਤਬਦੀਲੀਆਂ ਖੇਤੀ ਖੇਤਰ ਨੂੰ ਵਿਕਾਸ ਅਤੇ ਪਸਾਰ ਵੱਲ ਲੈ ਜਾ ਰਹੀਆਂ ਹਨ। ਇਸ ਖੇਤਰ ਵਿੱਚ ਲਗਾਤਾਰ ਨਵੇਂ ਰਸਤੇ ਉੱਭਰ ਰਹੇ ਹਨ। ਇਹੀ ਕਾਰਨ ਹੈ ਕਿ ਹੁਣ ਨਵੀਂ ਪੜ੍ਹੀ-ਲਿਖੀ ਪੀੜ੍ਹੀ ਵੀ ਖੇਤੀ ਵਿੱਚ ਹੱਥ ਅਜ਼ਮਾ ਰਹੀ ਹੈ।

ਅਸੀਂ ਖਾਸ ਤੌਰ 'ਤੇ ਕੋਰੋਨਾ ਦੇ ਦੌਰ ਦੌਰਾਨ ਦੇਖਿਆ ਹੈ ਕਿ ਬਹੁਤ ਸਾਰੇ ਲੋਕ ਸ਼ਹਿਰਾਂ ਤੋਂ ਵਾਪਸ ਪਿੰਡਾਂ ਵਿੱਚ ਗਏ ਅਤੇ ਖੇਤੀ ਦੇ ਖੇਤਰ ਵਿੱਚ ਨਵੀਂ ਸ਼ੁਰੂਆਤ ਕੀਤੀ ਅਤੇ ਉਹ ਸਫਲ ਵੀ ਹੋਏ। ਜੇਕਰ ਤੁਸੀਂ ਵੀ ਕਿਸੇ ਪਿੰਡ ਵਿੱਚ ਰਹਿੰਦੇ ਹੋ ਅਤੇ ਰੁਜ਼ਗਾਰ ਦੀ ਭਾਲ ਵਿੱਚ ਹੋ ਜਾਂ ਖੇਤੀਬਾੜੀ ਖੇਤਰ ਵਿੱਚ ਆਪਣੇ ਹੁਨਰ ਨੂੰ ਅਜ਼ਮਾਉਣਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਹੈ, ਕਿਉਂਕਿ ਅੱਜ ਅਸੀਂ ਤੁਹਾਨੂੰ ਪਿੰਡ ਵਿੱਚ ਮਿੱਟੀ ਪਰਖ ਕੇਂਦਰ (Soil Testing Center) ਸ਼ੁਰੂ ਕਰਨ ਬਾਰੇ ਜਾਣਕਾਰੀ ਦੇ ਰਹੇ ਹਾਂ, ਜਿਸ ਤੋਂ ਤੁਸੀਂ ਚੰਗਾ ਮੁਨਾਫਾ ਕਮਾ ਸਕਦੇ ਹੋ।

ਅਕਸਰ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਪਿੰਡਾਂ ਵਿੱਚ ਰਹਿੰਦੇ ਕਿਸਾਨ ਹੀ ਸਿਰਫ ਖੇਤੀ ਅਤੇ ਪਸ਼ੂ ਪਾਲਣ ਦੇ ਧੰਦੇ ਨਾਲ ਜੁੜੇ ਹੋਏ ਹਨ। ਪਰ ਅਜਿਹਾ ਨਹੀਂ ਹੈ, ਪਿੰਡਾਂ ਦੇ ਪੜ੍ਹੇ-ਲਿਖੇ ਨੌਜਵਾਨ ਵੀ ਘਰ ਬੈਠੇ ਵਪਾਰ ਕਰ ਰਹੇ ਹਨ, ਜਿਸ ਵਿੱਚ ਕਈ ਪੇਂਡੂ ਕਾਰੋਬਾਰ ਸ਼ਾਮਿਲ ਹਨ। ਪਰ ਜਿਸ ਬਾਰੇ ਅੱਜ ਅਸੀਂ ਗੱਲ ਰਹੇ ਹਾਂ ਉਹ ਧੰਦਾ ਵੀ ਪਿੰਡ ਪੱਧਰ 'ਤੇ ਕਾਫੀ ਵੱਧ-ਫੁੱਲ ਰਿਹਾ ਹੈ ਅਤੇ ਕਿਸਾਨ ਉਸ ਤੋਂ ਚੰਗਾ ਮੁਨਾਫ਼ਾ ਵੀ ਕਮਾ ਰਹੇ ਹਨ। ਜੇਕਰ ਤੁਸੀਂ ਵੀ ਪਿੰਡ ਵਿੱਚ ਰਹਿੰਦੇ ਹੋ ਅਤੇ ਵਧੀਆ ਕਾਰੋਬਾਰ ਦੀ ਭਾਲ ਕਰ ਰਹੇ ਹੋ, ਤਾਂ ਤੁਸੀਂ ਮਿੱਟੀ ਪਰਖ ਕੇਂਦਰ ਖੋਲ੍ਹ ਸਕਦੇ ਹਨ। ਦੱਸ ਦੇਈਏ ਕਿ ਇਸ ਕਾਰੋਬਾਰ ਨਾਲ ਕਿਸਾਨਾਂ ਨੂੰ ਚੰਗੀ ਆਮਦਨ ਹੋਵੇਗੀ। ਖਾਸ ਗੱਲ ਇਹ ਹੈ ਕਿ ਲੋਕਾਂ ਨੂੰ ਮਿੱਟੀ ਪਰਖ ਕੇਂਦਰ ਖੋਲ੍ਹਣ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਰਕਾਰ ਇਸ ਲਈ ਸਬਸਿਡੀ ਵੀ ਦੇ ਰਹੀ ਹੈ। ਹੁਣ ਤੱਕ ਦੇਸ਼ ਦੇ ਲੱਖਾਂ ਪਿੰਡਾਂ ਵਿੱਚ ਮਿੱਟੀ ਪਰਖ ਕੇਂਦਰ ਨਹੀਂ ਖੁੱਲ੍ਹੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਡੇ ਕੋਲ ਇਸ ਕਾਰੋਬਾਰ ਵਿੱਚ ਆਪਣਾ ਹੱਥ ਅਜ਼ਮਾਉਣ ਦਾ ਸੁਨਹਿਰੀ ਮੌਕਾ ਹੈ।

ਦੋ ਤਰ੍ਹਾਂ ਦੇ ਮਿੱਟੀ ਪਰਖ ਕੇਂਦਰ

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਮਿੱਟੀ ਪਰਖ ਕੇਂਦਰਾਂ ਨੂੰ ਉਤਸ਼ਾਹਿਤ ਕਰਨ ਲਈ ਸੋਇਲ ਹੈਲਥ ਕਾਰਡ ਨਾਂ ਦੀ ਸਕੀਮ ਸ਼ੁਰੂ ਕੀਤੀ ਹੋਈ ਹੈ। ਇਸ ਸਕੀਮ ਤਹਿਤ ਸਰਕਾਰ ਪੰਚਾਇਤ ਪੱਧਰ 'ਤੇ ਮਿੰਨੀ ਮਿੱਟੀ ਪਰਖ ਕੇਂਦਰ ਖੋਲ੍ਹਣ ਵਿੱਚ ਮਦਦ ਕਰਦੀ ਹੈ। ਇਸ ਲੈਬ ਵਿੱਚ ਪੰਚਾਇਤ ਅਤੇ ਇਸ ਦੇ ਨੇੜੇ ਦੇ ਪਿੰਡਾਂ ਦੇ ਖੇਤਾਂ ਦੀ ਮਿੱਟੀ ਦੀ ਪਰਖ ਕੀਤੀ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇੱਥੇ ਦੋ ਤਰ੍ਹਾਂ ਦੇ ਮਿੱਟੀ ਪਰਖ ਕੇਂਦਰ ਹਨ। ਪਹਿਲੀ ਅਚੱਲ ਮਿੱਟੀ ਪਰਖ ਪ੍ਰਯੋਗਸ਼ਾਲਾ ਹੈ। ਮਤਲਬ ਕਿ ਤੁਸੀਂ ਦੁਕਾਨ ਕਿਰਾਏ 'ਤੇ ਲੈ ਕੇ ਮਿੱਟੀ ਪਰਖ ਕੇਂਦਰ ਸ਼ੁਰੂ ਕਰ ਸਕਦੇ ਹੋ। ਜਦੋਂਕਿ, ਦੂਜੀ ਮੋਬਾਈਲ ਮਿੱਟੀ ਪਰਖ ਪ੍ਰਯੋਗਸ਼ਾਲਾ ਹੈ। ਇਸ ਦੇ ਤਹਿਤ ਤੁਹਾਨੂੰ ਇੱਕ ਵਾਹਨ ਖਰੀਦਣਾ ਹੋਵੇਗਾ, ਜਿਸ ਵਿੱਚ ਮਿੱਟੀ ਪਰਖ ਕੇਂਦਰ ਦਾ ਸਾਰਾ ਸਾਮਾਨ ਰੱਖਿਆ ਜਾ ਸਕੇਗਾ।

ਮਹੱਤਵਪੂਰਨ ਜਾਣਕਾਰੀ

ਜੇਕਰ ਤੁਸੀਂ ਵੀ ਪਿੰਡ ਵਿੱਚ ਮਿੱਟੀ ਪਰਖ ਕੇਂਦਰ ਖੋਲ੍ਹਣਾ ਚਾਹੁੰਦੇ ਹੋ ਤਾਂ ਸੋਇਲ ਹੈਲਥ ਕਾਰਡ ਸਕੀਮ ਤਹਿਤ ਤੁਹਾਡੀ ਉਮਰ 18 ਤੋਂ 40 ਸਾਲ ਹੋਣੀ ਚਾਹੀਦੀ ਹੈ। ਨਾਲ ਹੀ, ਲਾਭਪਾਤਰੀਆਂ ਲਈ 10ਵੀਂ ਪਾਸ ਹੋਣਾ ਵੀ ਲਾਜ਼ਮੀ ਹੈ। ਇਸ ਤੋਂ ਇਲਾਵਾ ਲਾਭਪਾਤਰੀ ਨੂੰ ਐਗਰੀ ਕਲੀਨਿਕ ਅਤੇ ਖੇਤੀਬਾੜੀ ਬਾਰੇ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਲਾਭਪਾਤਰੀ ਕਿਸਾਨ ਪਰਿਵਾਰ ਵਿੱਚੋਂ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਜੇਕਰ ਬਣਨਾ ਚਾਹੁੰਦੇ ਹੋ Agronomist, ਤਾਂ ਇੱਥੇ ਜਾਣੋ ਕੋਰਸ, ਯੋਗਤਾ ਅਤੇ ਹੋਰ ਵੇਰਵੇ

ਸਕੀਮ ਦਾ ਲਾਭ ਲੈਣ ਲਈ ਇੱਥੇ ਕਰੋ ਸੰਪਰਕ

● ਜੇਕਰ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਅਤੇ ਇੱਕ ਮਿੰਨੀ ਮਿੱਟੀ ਪਰਖ ਕੇਂਦਰ ਖੋਲ੍ਹਣਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਦਫ਼ਤਰ ਵਿੱਚ ਜਾਣਾ ਹੋਵੇਗਾ ਅਤੇ ਡਿਪਟੀ ਡਾਇਰੈਕਟਰ ਜਾਂ ਸੰਯੁਕਤ ਡਾਇਰੈਕਟਰ ਨੂੰ ਮਿਲਣਾ ਹੋਵੇਗਾ।

● ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਮਿੱਟੀ ਪਰਖ ਕੇਂਦਰ ਖੋਲ੍ਹਣ ਲਈ agricoop.nic.in ਵੈੱਬਸਾਈਟ ਅਤੇ soilhealth.dac.gov.in 'ਤੇ ਅਧਿਕਾਰੀਆਂ ਨਾਲ ਵੀ ਸੰਪਰਕ ਕਰ ਸਕਦੇ ਹੋ। ਤੁਸੀਂ ਵਧੇਰੇ ਜਾਣਕਾਰੀ ਲਈ ਕਿਸਾਨ ਕਾਲ ਸੈਂਟਰ (1800-180-1551) 'ਤੇ ਵੀ ਕਾਲ ਕਰ ਸਕਦੇ ਹੋ।

● ਸਭ ਤੋਂ ਪਹਿਲਾਂ ਖੇਤੀਬਾੜੀ ਅਫਸਰ ਤੁਹਾਨੂੰ ਭਰਨ ਲਈ ਇੱਕ ਫਾਰਮ ਦੇਵੇਗਾ। ਤੁਹਾਨੂੰ ਫਾਰਮ ਦੇ ਨਾਲ ਸਾਰੇ ਲੋੜੀਂਦੇ ਦਸਤਾਵੇਜ਼ ਨੱਥੀ ਕਰਨੇ ਪੈਣਗੇ ਅਤੇ ਇਸਨੂੰ ਖੇਤੀਬਾੜੀ ਵਿਭਾਗ ਨੂੰ ਜਮ੍ਹਾ ਕਰਨਾ ਹੋਵੇਗਾ।

ਸਰਕਾਰ ਵੱਲੋਂ ਸਬਸਿਡੀ

ਜੇਕਰ ਤੁਸੀਂ ਪੰਚਾਇਤ ਪੱਧਰੀ ਮਿੱਟੀ ਪਰਖ ਕੇਂਦਰ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਨੂੰ 5 ਲੱਖ ਰੁਪਏ ਦੀ ਲੋੜ ਪਵੇਗੀ। ਪਰ ਜੇਕਰ ਤੁਸੀਂ ਸੋਇਲ ਹੈਲਥ ਕਾਰਡ ਸਕੀਮ ਤਹਿਤ ਮਿੱਟੀ ਪਰਖ ਕੇਂਦਰ ਖੋਲ੍ਹਦੇ ਹੋ ਤਾਂ ਸਰਕਾਰ ਵੱਲੋਂ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਭਾਵ ਤੁਹਾਨੂੰ ਸਰਕਾਰ ਤੋਂ 3.75 ਲੱਖ ਰੁਪਏ ਗ੍ਰਾਂਟ ਵਜੋਂ ਮਿਲਣਗੇ। ਤੁਹਾਨੂੰ ਆਪਣੀ ਜੇਬ ਤੋਂ ਸਿਰਫ 1.25 ਲੱਖ ਰੁਪਏ ਖਰਚ ਕਰਨੇ ਪੈਣਗੇ।

Summary in English: Village Business Idea in India: You can open a Soil Testing Center in the village, the government gives subsidy

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters