ਇੰਟਰਨੈਸ਼ਨਲ ਨੋ ਡਾਈਟ ਡੇਅ (International No Diet Day) 6 ਮਈ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਹਰ ਸਾਲ ਇਸ ਦਿਨ ਲੋਕ ਪੂਰੀ ਤਰ੍ਹਾਂ ਡਾਈਟ ਟਿਪਸ ਨੂੰ ਭੁੱਲ ਕੇ ਮਨਪਸੰਦ ਫ਼ੂਡ ਦਾ ਸੇਵਨ ਕਰਦੇ ਹਨ।
ਇੰਟਰਨੈਸ਼ਨਲ ਨੋ ਡਾਈਟ ਡੇਅ ਭਾਰ ਨੂੰ ਸਵੀਕਾਰ ਕਰਨ ਦੇ ਨਾਲ ਨਾਲ ਭਾਰ ਘਟਾਉਣ ਅਤੇ ਡਾਈਟਿੰਗ ਦੇ ਖਤਰਿਆਂ ਤੋਂ ਜਾਣੂ ਹੋਣ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਤ ਕਰਨ ਲਈ ਮਨਾਇਆ ਜਾਂਦਾ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਇੰਟਰਨੈਸ਼ਨਲ ਨੋ ਡਾਈਟ ਡੇਅ (International No Diet Day) ਦੇ ਇਤਿਹਾਸ ਅਤੇ ਇਸ ਦੀ ਮਹੱਤਤਾ ਬਾਰੇ ਦਸਣ ਜਾ ਰਹੇ ਹਾਂ...
ਅੰਤਰਰਾਸ਼ਟਰੀ ਨੋ ਡਾਈਟ ਡੇਅ ਕਿ ਹੈ
ਇੰਟਰਨੈਸ਼ਨਲ ਨੋ ਡਾਈਟ ਡੇਅ (International No Diet Day) ਯਾਨੀ ਆਪਣੇ ਸਰੀਰਕ ਅਕਾਰ ਅਤੇ ਭਾਰ ਦੀ ਪਰਵਾਹ ਕੀਤੇ ਬਿਨਾਂ ਮਨਚਾਹੇ ਫ਼ੂਡ ਨੂੰ ਅਨੰਦ ਲੈਣ ਦਾ ਦਿਨ ਹੈ। ਹਰ ਸਾਲ 6 ਮਈ ਨੂੰ, ਪੂਰੀ ਦੁਨੀਆ ਦੇ ਲੋਕ ਆਪਣੇ ਸਰੀਰਕ ਸਵੀਕਾਰਨ ਨੂੰ ਕਰਦਿਆਂ ਹੋਏ ਦਿਲ ਖੋਲ੍ਹ ਕੇ ਆਪਣੇ ਮਨਪਸੰਦ ਭੋਜਨ ਦਾ ਅਨੰਦ ਲੈਂਦੇ ਹਨ। ਇਸ ਦਿਨ ਨੂੰ ਚਿਟ ਡੇਅ ਵਜੋਂ ਵੀ ਮਨਾਇਆ ਜਾਂਦਾ ਹੈ।
ਇੰਟਰਨੈਸ਼ਨਲ ਨੋ ਡਾਈਟ ਡੇਅ ਦਾ ਇਤਿਹਾਸ
ਇੰਟਰਨੈਸ਼ਨਲ ਨੋ ਡਾਈਟ ਡੇ ਸਬਤੋ ਪਹਿਲੀ ਵਾਰ ਸਾਲ 1992 ਵਿੱਚ ਯੂਕੇ ਯਾਨੀ ਬ੍ਰਿਟੇਨ ਵਿੱਚ ਮਨਾਇਆ ਗਿਆ ਸੀ। ਇਸ ਦਿਨ ਦੀ ਸ਼ੁਰੂਆਤ ਇਕ ਬ੍ਰਿਟਿਸ਼ ਮਹਿਲਾ ਮੈਰੀ ਇਵਾਨਸ ਨੇ ਕੀਤੀ ਸੀ ਤਾਂ ਕਿ ਲੋਕ ਜਿੰਦਾ ਹਨ ਉਹਵੇ ਖੁਦ ਨੂੰ ਸਵੀਕਾਰ ਕਰ ਸਕਣ ਇਸ ਦਿਨ ਨੂੰ ਮਨਾਉਣ ਲਈ ਹਲਕੇ ਨੀਲੇ ਰੰਗ ਦੇ ਰਿਬਨ ਦੀ ਪ੍ਰਤੀਕ ਵਜੋਂ ਵਰਤੋਂ ਕੀਤੀ ਜਾਂਦੀ ਹੈ।
ਇੰਟਰਨੈਸ਼ਨਲ ਨੋ ਡਾਈਟ ਡੇਅ ਦੀ ਮਹੱਤਤਾ
ਇੰਟਰਨੈਸ਼ਨਲ ਨੋ ਡਾਈਟ ਡੇ ਦੀ ਮਹੱਤਤਾ ਅੱਜ ਦੇ ਯੁੱਗ ਵਿਚ ਬਹੁਤ ਜ਼ਿਆਦਾ ਵਧ ਗਈ ਹੈ। ਜਦੋਂ ਲੋਕ ਅਕਸਰ ਸਿਹਤ ਅਤੇ ਫਿਗਰ ਨੂੰ ਕਾਇਮ ਰੱਖਣ ਲਈ ਵੱਖੋ ਵੱਖਰੇ ਤਰੀਕਿਆਂ (ਕਸਰਤ, ਯੋਗਾ) ਨਾਲ ਖੁਰਾਕ ਦੀ ਪਾਲਣਾ ਕਰਦੇ ਹਨ। ਜਿਸ ਕਾਰਨ ਕਈ ਵਾਰ ਸਰੀਰ ਵਿਚ ਪੌਸ਼ਟਿਕ ਤੱਤ ਦੀ ਘਾਟ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, 6 ਮਈ ਯਾਨੀ ਇੰਟਰਨੈਸ਼ਨਲ ਨੋ ਡਾਈਟ ਡੇਅ, ਦੇ ਦਿਨ ਡਾਈਟਿੰਗ ਅਤੇ ਮੋਟਾਪੇ ਦੀ ਚਿੰਤਾ ਛੱਡੋ ਅਤੇ ਆਪਣੇ ਮਨਪਸੰਦ ਭੋਜਨ ਦਾ ਅਨੰਦ ਲਓ।
ਅੰਤਰਰਾਸ਼ਟਰੀ ਨੋ ਡਾਈਟ ਡੇਅ 'ਤੇ ਇਨ੍ਹਾਂ ਚੀਜ਼ਾਂ ਦਾ ਲਓ ਅਨੰਦ:
1. ਫਾਸਟ ਫ਼ੂਡ
2. ਚਾਈਨੀਜ਼ ਫ਼ੂਡ
3. ਚਾਟ
4. ਆਇਲੀ ਫ਼ੂਡ
5. ਆਈਸਕਰੀਮ, ਸ਼ੇਕਸ ਅਤੇ ਸਾਫਟ ਡਰਿੰਕਸ
ਇਹ ਵੀ ਪੜ੍ਹੋ :- ਇਮਿਯੂਨਿਟੀ ਵਧਾਉਣ ਲਈ ਜਰੂਰ ਪੀਓ ਇਹ ਵਿਸ਼ੇਸ਼ ਜੂਸ
Summary in English: why International No Diet Day is celebrated?