1. Home
  2. ਬਾਗਵਾਨੀ

ਸੀਜ਼ਨਲ ਫੁੱਲਾਂ ਦੀ ਪਨੀਰੀ ਲਗਾਉਣ ਅਤੇ ਵਾਤਾਵਰਨ ਨੂੰ ਮਨਮੋਹਕ ਬਣਾਉਣ ਲਈ Best Tips, ਜਾਣੋ ਸਰਦੀ ਰੁੱਤ ਦੀਆਂ ਪਨੀਰੀਆਂ ਬਾਰੇ Dr. Swaran Singh Mann ਤੋਂ ਪੂਰੀ ਜਾਣਕਾਰੀ

ਅੱਜ ਅਸੀਂ ਡਾ. ਸਵਰਨ ਸਿੰਘ ਮਾਨ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ, ਪਟਿਆਲਾ ਵੱਲੋਂ ਸੀਜ਼ਨਲ ਫੁੱਲਾਂ ਦੀ ਪਨੀਰੀ ਲਗਾਉਣ ਅਤੇ ਵਾਤਾਵਰਨ ਨੂੰ ਮਨਮੋਹਕ ਬਣਾਉਣ ਬਾਬਤ ਸਾਂਝੇ ਕੀਤੇ ਸੁਝਾਅ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ।

Gurpreet Kaur Virk
Gurpreet Kaur Virk
ਸਰਦੀ ਰੁੱਤ ਦੀਆਂ ਪਨੀਰੀਆਂ ਬਾਰੇ ਵਧੀਆ ਜਾਣਕਾਰੀ

ਸਰਦੀ ਰੁੱਤ ਦੀਆਂ ਪਨੀਰੀਆਂ ਬਾਰੇ ਵਧੀਆ ਜਾਣਕਾਰੀ

Floriculture in India: ਅਕਤੂਬਰ-ਨਵੰਬਰ ਮਹੀਨੇ ਸਰਦੀ ਰੁੱਤ ਦੀਆਂ ਪਨੀਰੀਆਂ ਲਗਾਉਣ ਲਈ ਬਹੁਤ ਹੀ ਢੁੱਕਵਾਂ ਹੈ, ਇਹਨਾਂ ਦੇ ਫੁੱਲ ਫਰਵਰੀ-ਮਾਰਚ ਵਿਚ ਪੂਰੀ ਤਰ੍ਹਾਂ ਖਿੜ ਜਾਣਗੇ, ਜਿਸ ਨਾਲ ਆਲਾ-ਦੁਆਲਾ ਸੁੰਦਰ, ਰੰਗੀਨ, ਮਨਮੋਹਕ ਅਤੇ ਸੁਗੰਧੀਆਂ ਭਰਿਆ ਹੋ ਜਾਵੇਗਾ।

ਤੁਸੀਂ ਫਰਵਰੀ-ਮਾਰਚ 2025 ਮਹੀਨਿਆਂ ਵਿਚ ਲੱਗਣ ਵਾਲੇ ਜ਼ਿਲ੍ਹਾ ਪੱਧਰੀ, ਰਾਜ ਪੱਧਰੀ, ਪੀ.ਏ.ਯੂ. ਲੁਧਿਆਣਾ ਅਤੇ ਐਮ.ਸੀ. ਚੰਡੀਗੜ੍ਹ ਵੱਲੋਂ ਲਗਾਏ ਜਾਣ ਵਾਲੇ ਫਲਾਵਰ ਸ਼ੋਆਂ ਵਿਚ ਭਾਗ ਲੈ ਸਕਦੇ ਹੋ, ਜਿਸ ਨਾਲ ਤੁਹਾਨੂੰ ਮਾਨਸਿਕ ਤੌਰ 'ਤੇ ਬਹੁਤ ਖੁਸ਼ੀ ਹੋਵੇਗੀ, ਜਦੋਂ ਤੁਸੀਂ ਇਨਾਮ ਪ੍ਰਾਪਤ ਕਰੋਗੇ। 

ਤੁਸੀਂ ਫਰਵਰੀ-ਮਾਰਚ 2025 ਮਹੀਨਿਆਂ ਵਿਚ ਲੱਗਣ ਵਾਲੇ ਜ਼ਿਲ੍ਹਾ ਪੱਧਰੀ, ਰਾਜ ਪੱਧਰੀ, ਪੀ.ਏ.ਯੂ. ਲੁਧਿਆਣਾ ਅਤੇ ਐਮ.ਸੀ. ਚੰਡੀਗੜ੍ਹ ਵੱਲੋਂ ਲਗਾਏ ਜਾਣ ਵਾਲੇ ਫਲਾਵਰ ਸ਼ੋਆਂ ਵਿਚ ਭਾਗ ਲੈ ਸਕਦੇ ਹੋ, ਜਿਸ ਨਾਲ ਤੁਹਾਨੂੰ ਮਾਨਸਿਕ ਤੌਰ 'ਤੇ ਬਹੁਤ ਖੁਸ਼ੀ ਹੋਵੇਗੀ, ਜਦੋਂ ਤੁਸੀਂ ਇਨਾਮ ਪ੍ਰਾਪਤ ਕਰੋਗੇ।

(ੳ) ਉੱਚੇ ਕੱਦ ਵਾਲੀਆਂ

ਗੁਲਦਾਉਂਦੀ, ਕੋਰਨ ਫਲਾਵਰ, ਸਵੀਟ ਸੁਲਤਾਨ, ਡੇਹਲੀਆ, ਲਾਰਕਸਪਰ, ਅਫਰੀਕਨ ਗੇਂਦਾ, ਐਂਟਰਾਈਨਮ, ਹੈਲੀਕਰਾਈਸਮ, ਹੋਲੀਹਾਕ, ਕਾਸਮਾਸ, ਸਵੀਟ ਪੀ, ਬਿਲਜ਼ ਆਫ ਆਇਰਲੈਂਡ।

(ਅ) ਦਰਮਿਆਨੇ ਕੱਦ ਵਾਲੀਆਂ

ਐਕਰੋਕਲਾਈਜ਼ਮ, ਐਸਟਰ, ਕਾਰਨੇਸ਼ਨ, ਸਵੀਟ ਵਿਲੀਅਮ ਪਟੂਨੀਆ, ਕਲਾਰਕੀਆ, ਕੈਲੇਫੋਰਨੀਆਂ ਪੋਪੀ ਨਮੋਸ਼ੀਆਂ, ਰਾਜਾਨੀਆਂ, ਸਾਲਵੀਆ ਵਾਲ ਫਲਾਵਰ, ਜਿਪਸੋਫਿਲਾ, ਸਟੇਟਿਸ ਕੋਡੀਡਫਟ, ਕਲੈਡਲਾ, ਫਲੈਕਸ ਵਰਬੀਨਾ, ਡਾਈਮੋਰਫੇਧੀਕਾ, ਨਸਟਰਸ਼ੀਅਮ, ਸਿਨੇਰੇਰੀਆ।

(ੲ) ਛੋਟੇ ਕੱਦ ਵਾਲੀਆਂ

ਬਹੈਚੀਕਮ ਭੇਜੀ, ਪੇਜ਼ੀ, ਆਈਸ ਪਲਾਂਟ, ਸਵੀਟ ਅਲਾਈਸਮ, ਫੜੈਚ ਮੈਰੀਗੋਲਡ।

ਵੱਖ-ਵੱਖ ਸਥਾਨਾਂ ਲਈ ਹੇਠ ਲਿਖੇ ਅਨੁਸਾਰ ਸਰਦੀ ਰੁੱਤ ਦੀਆਂ ਪਨੀਰੀਆਂ ਲਗਾਈਆਂ ਜਾ ਸਕਦੀਆਂ ਹਨ:

1. ਫਲਾਵਰ ਬਿਡਜ਼: ਕਲੈਡਲਾ, ਫਲੈਕਸ, ਵਰਵੀਨਾ, ਡੇਹਲੀਆ, ਪਟੁਨੀਆ, ਨਮੇਸ਼ੀਆ, ਸਵੀਟ ਸੁਲਤਾਨ, ਐਟਰਾਈਨਮ, ਐਸਟਰ, ਮੈਰੀਗੋਲਡ

2. ਗਮਲੇ ਲਈ: ਐਸਟਰ, ਪਟੁਨੀਆ, ਗਜ਼ਾਨੀਆ, ਸਿਨੇਰੇਰੀਆ, ਸਾਲਵੀਆ, ਨਮੋਸ਼ੀਆ, ਬਰੈਚੀਕਮ, ਪੇਜ਼ੀ ਆਈਸ ਪਲਾਂਟ ਆਦਿ।

3. ਖੁਸ਼ਬੂਦਾਰ ਫੁੱਲਾ ਲਈ: ਸਵੀਟ ਸੁਲਤਾਨ, ਸਵੀਟ ਵਿਲੀਅਮ, ਸਜਾਵਟੀ ਮਟਰ, ਸਵੀਟ ਅਲਾਈਸਮ।

4. ਛਾਂ ਵਾਲੀਆਂ ਬਾਰਾਂ ਲਈ: ਸਾਲਵੀਆ, ਸਿਨੇਰੇਰੀਆ।

5. ਪਰਦਾ ਕਰਨ ਲਈ: ਸਜਾਵਟੀ ਮਟਰ, ਹੈਲੀਹਾਕ।

6. ਹਾਕਰੀ ਲਈ: ਸਵੀਟ ਅਲਾਦੀਸ਼ਮ ਫਲੈਕਸ, ਬਰੋਜੀਕਮ, ਨਸ਼ਟਰਸੀਅਮ।

7. ਸੁਕਾ ਕੇ ਰੱਖਣ ਲਈ: ਨਈਜੇਲਾ, ਬਿਲਜ ਆਫ ਆਇਰਲੈਂਡ, ਸਟੈਟਿਸ ਹੈਲੀਕਰਾਈਮ ਐਕਰ-ਕਲਾਈਨਮ।

ਇਹ ਵੀ ਪੜ੍ਹੋ: Kitchen Hacks: ਰੋਜ਼ਾਨਾ ਪਾਓ ਗੇਂਦੇ ਦੇ ਪੌਦੇ ਵਿੱਚ ਇਹ ਚੀਜ਼, Marigold Flowers ਨਾਲ ਭਰ ਜਾਵੇਗਾ ਤੁਹਾਡਾ ਬਾਗ

ਉਕਤ ਤੇ ਬਿਨਾਂ ਗਲੈਡੀਓਲਸ ਅਤੇ ਜਾਫਰੀ ਦੇ ਫੁੱਲ ਘਰੇਲੂ ਵਰਤੋਂ ਲਈ ਅਤੇ ਵਪਾਰਕ ਪੱਧਰ 'ਤੇ ਵੀ ਲਗਾਏ ਜਾ ਸਕਦੇ ਹਨ। ਜਿਸ ਲਈ ਬਾਗਬਾਨੀ ਵਿਭਾਗ ਪੰਜਾਬ ਕੌਮੀ ਬਾਰਬਨੀ ਮਿਸ਼ਨ ਅਧੀਨ 25 ਤੋਂ 40% ਤੱਕ ਸਬਸਿਡੀ ਮੁਹੱਈਆ ਕਰਦਾ ਹੈ। ਵਪਾਰਕ ਪੱਧਰ ਦੀ ਖੇਤੀ ਲਈ ਜਿਰਬਰਾ, ਦੇਸੀ ਗੁਲਾਬ ਅਤੇ ਗਰਾਫਟਿਡ ਗੁਲਾਬ ਆਦਿ ਵੀ ਲਗਾਏ ਜਾ ਸਕਦੇ ਹਨ। ਕਈ ਪਾਈਵੇਟ ਕੰਪਨੀਆਂ ਜਿਵੇਂ ਬਾਇਓਕਰਵ ਸੀਡਜ਼ ਅਤੇ ਹਾਰਵੈਸਟ ਗ੍ਰੀਨ ਸੀਡਜ ਕੰਪਨੀਆਂ ਪਟਿਆਲਾ ਤੋਂ ਬਾਈਬੈਕ ਸਕੀਮ ਅਧੀਨ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਫਲਾਵਰ ਸੀਡਜ਼ ਤਿਆਰ ਕਰਵਾ ਕੇ ਖਰੀਦ ਲੈਂਦੀਆਂ ਹਨ ਅਤੇ ਇਹ ਸੀਡਜ਼ ਅਮਰੀਕਾ, ਕਨੇਡਾ, ਯੂਰਪ ਅਤੇ ਆਸਟਰੇਲੀਆ ਆਦਿ ਦੇਸ਼ਾਂ ਨੂੰ ਭੇਜੇ ਜਾਂਦੇ ਹਨ। ਬਾਗਬਾਨੀ ਵਿਭਾਗ ਪੰਜਾਬ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਅਧੀਨ ਫੁੱਲਾਂ ਦਾ ਬੀਜ ਤਿਆਰ ਕਰਨ ਲਈ 35 ਹਜ਼ਾਰ ਰੁਪਏ ਪ੍ਰਤੀ ਹੈਕਟੇ ਅਰ ਦੇ ਹਿਸਾਬ ਸਬਸਿਡੀ ਮਹੱਈਆ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: Kitchen Garden: ਸਤੰਬਰ ਅਤੇ ਅਕਤੂਬਰ ਮਹੀਨੇ ਵਿੱਚ ਉਗਾਓ ਇਹ ਸਬਜ਼ੀਆਂ, ਸਰਦੀਆਂ 'ਚ ਮਿਲਣਗੀਆਂ Organic Vegetables

ਆਪਣੇ ਘਰਾਂ ਅਤੇ ਪਾਰਕਾਂ ਵਿਚ ਫਰੰਸ਼ ਫਲਾਵਰ ਉਗਾਉਣ ਦੇ ਫਾਇਦੇ:

1. ਫੁੱਲ ਕੁਦਰਤ ਦੀ ਬਹੁਤ ਹੀ ਅਦਭੁਤ ਸੁੰਦਰਤਾ ਦਿੰਦੇ ਹਨ। ਇਹ ਸਾਨੂੰ ਤਾਜ਼ੀ ਆਕਸੀਜਨ ਮੁਹੱਈਆ ਕਰਦੇ ਹਨ ਅਤੇ ਬਹੁਤ ਵਧੀਆ ਜਿਉਣ ਦਾ ਮੌਕਾ ਦਿੰਦੇ ਹਨ।

2. ਫੁੱਲ ਸਟਰੈਸ ਅਤੇ ਡਿਪਰੈਸ਼ਨ ਨੂੰ ਦੂਰ ਕਰਦੇ ਹਨ ਅਤੇ ਮੈਂਟਲ ਹੈਲਥ ਨੂੰ ਗੈਲੈਕਸ ਕਰਦੇ ਹਨ।

3. ਇਹ ਸੀਨੀਅਰ ਸਿਟੀਜਨ ਵਿਅਕਤੀਆਂ ਵਿਚ ਯਾਦਾਸਤ ਵਧਾਉਂਦੇ ਹਨ।

4. ਫੁੱਲ ਸਾਡੇ ਮੂੜ ਨੂੰ ਠੀਕ ਕਰਦੇ ਹਨ ਅਤੇ ਇਹਨਾਂ ਦੇ ਕੋਲ ਰਹਿਣ ਵਾਲੇ ਵਿਅਕਤੀ ਵਧੀਆ ਡੂੰਘੀ ਨੀਂਦ ਮਹਿਸੂਸ ਕਰਦੇ ਹਨ।

5. ਫੁੱਲ ਸਾਨੂੰ ਪੋਜ਼ੇਟਿਵ ਈਮੇਸ਼ਨਜ਼ ਸਪਲਾਈ ਕਰਦੇ ਹਨ।

6. ਫੁੱਲਾਂ ਦੀ ਸੁਗੰਧ ਸਾਡੇ ਦਿਮਾਗ ਨੂੰ ਐਕਟੀਵੇਟ ਕਰਦੀ ਹੈ।

7. ਫੁੱਲ ਸਾਡੇ ਘਰਾਂ ਅਤੇ ਪਾਰਕਾਂ ਵਿੱਚ ਖਾਲੀ ਪਈ ਜਗ੍ਹਾਂ ਨੂੰ ਸਵੱਛਤਾ ਮੁਹੱਈਆ ਕਰਦੇ ਹਨ, ਨਹੀਂ ਤਾਂ ਇਹਨਾਂ ਜਗ੍ਹਾ ਉੱਤੇ ਨਦੀਨ ਉੱਗ ਪੈਦੇ ਹਨ ।

8. ਫੁੱਲ ਕੁਦਰਤ ਦੇ ਵੱਖ-ਵੱਖ ਰੰਗਾਂ ਨਾਲ ਆਲੇ-ਦੁਆਲੇ ਦੀ ਦਿੱਖ ਨੂੰ ਚਾਰ-ਚੰਨ ਲਾਉਂਦੇ ਹਨ। 9. ਫੁੱਲ ਸਾਡੀ ਪ੍ਰੋਡਕਟੀਵਿਟੀ ਅਤੇ ਕਰੀਏਟੀਵਿਟੀ ਨੂੰ ਵਧਾਉਂਦੇ ਹਨ।

9. ਫੁੱਲ ਬਿਮਾਰ ਵਿਅਕਤੀਆਂ ਨੂੰ ਤੰਦਰੁਸਤ ਮਹਿਸੂਸ ਕਰਨ ਵਿੱਚ ਮਦਦ ਕਰਦੇ ਹਨ।

10. ਵਿਹਲੇ ਸਮੇਂ ਦੀ ਵਰਤੋਂ ਯੋਗ ਕੰਮਾਂ ਦੇ ਲਈ ਹੋ ਸਕਦੀ ਹੈ ਅਤੇ ਸਰੀਰ ਦੀ ਕਸਰਤ ਵੀ ਹੁੰਦੀ ਰਹਿੰਦੀ ਹੈ।

11. ਬੇਰੁਜ਼ਗਾਰ ਵਿਅਕਤੀ ਫੁੱਲਾਂ ਵਾਲੇ ਰਮਲੇ ਤਿਆਰ ਕਰਕੇ ਵੇਚ ਸਕਦੇ ਹਨ ਅਤੇ ਆਮਦਨ ਦਾ ਸਾਧਨ ਬਣ ਸਕਦਾ ਹੈ।

12. ਵੱਖ-ਵੱਖ ਫੁੱਲਾਂ ਦੇ ਮੁਕਾਬਲਿਆਂ ਵਿੱਚ ਜਾ ਕੇ ਭਾਗ ਲੈ ਸਕਦੇ ਹਾਂ ਅਤੇ ਇਨਾਮ ਪ੍ਰਾਪਤ ਕਰਕੇ ਆਪਣੀ ਵੱਖਰੀ ਪਹਿਚਾਣ ਸਮਾਜ ਵਿਚ ਬਣ ਸਕਦੀ ਹੈ।

ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਬਾਗਬਾਨੀ ਵਿਭਾਗ ਪੰਜਾਬ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਰਬਾਨੀ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹੋ। 

ਸਰੋਤ: ਡਾ. ਸਵਰਨ ਸਿੰਘ ਮਾਨ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ, ਪਟਿਆਲਾ

Summary in English: Best Tips for Planting Seasonal Flowers and Enchanting the Environment, Know Complete Information about Winter Plants from Dr Swaran Singh Mann

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters