1. Home
  2. ਬਾਗਵਾਨੀ

Apple Cultivation: ਕਿਸਾਨਾਂ ਨੇ ਕਰ ਦਿਖਾਇਆ ਕਮਾਲ, ਪੰਜਾਬ `ਚ ਸ਼ੁਰੂ ਕੀਤੀ ਸੇਬ ਦੀ ਖੇਤੀ

ਖੇਤੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਕੀਤਾ ਚਮਤਕਾਰ, ਪੰਜਾਬ `ਚ ਲਾਏ ਸੇਬ ਦੇ ਰੁੱਖ...

Priya Shukla
Priya Shukla
ਖੇਤੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਪੰਜਾਬ `ਚ ਲਾਏ ਸੇਬ ਦੇ ਰੁੱਖ

ਖੇਤੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਪੰਜਾਬ `ਚ ਲਾਏ ਸੇਬ ਦੇ ਰੁੱਖ

ਫ਼ਸਲੀ ਚੱਕਰ ਤੋਂ ਹੱਟ ਕੇ ਕਿਸਾਨ ਬਾਗਬਾਨੀ ਫ਼ਸਲਾਂ ਦੀ ਖੇਤੀ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕੇ ਤੁਸੀਂ ਹੁਣ ਪੰਜਾਬ `ਚ ਯਾਨੀ ਕੇ ਮੈਦਾਨੀ ਇਲਾਕਿਆਂ `ਚ ਸੇਬ ਦੀ ਖੇਤੀ ਕਰ ਸਕਦੇ ਹੋ। ਪੰਜਾਬ ਦੇ ਕਈ ਹਿੱਸਿਆਂ `ਚ ਕਿਸਾਨਾਂ ਨੇ ਸੇਬ ਦੀ ਕਾਸ਼ਤ ਕਰਨੀ ਸ਼ੁਰੂ ਵੀ ਕਰ ਦਿੱਤੀ ਹੈ ਤੇ ਇਸ ਰਾਹੀਂ ਚੰਗਾ ਮੁਨਾਫ਼ਾ ਵੀ ਕਮਾ ਰਹੇ ਹਨ।

ਸੇਬ ਦੀ ਖੇਤੀ ਪਹਿਲਾਂ ਸਿਰਫ਼ ਪਹਾੜੀ ਖੇਤਰਾਂ `ਚ ਹੀ ਕੀਤੀ ਜਾਂਦੀ ਸੀ। ਪਰ ਹੁਣ ਖੇਤੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਇਹ ਪੰਜਾਬ ਦੇ ਮੈਦਾਨੀ ਇਲਾਕਿਆਂ `ਚ ਵੀ ਮੁਕੰਮਲ ਕਰਕੇ ਵਖਾਇਆ ਹੈ। ਇਨ੍ਹਾਂ ਖੇਤੀ ਵਿਗਿਆਨੀਆਂ ਨੂੰ ਸੇਬ ਦੇ ਰੁੱਖ ਲਗਾਉਣ ਦਾ ਕਾਫ਼ੀ ਤਜਰਬਾ ਹੈ।

ਖੇਤੀ ਵਿਗਿਆਨ ਕੇਂਦਰ (Agricultural Science Center) ਦੇ ਵਿਗਿਆਨੀਆਂ ਨੇ ਪਠਾਨਕੋਟ ਦੇ ਸੁਜਾਨਪੁਰ ਹਲਕੇ ਦੇ ਪਿੰਡ ਘੋਹ ਵਿਖੇ ਸੇਬ ਦੇ ਦਰੱਖਤ ਲਗਾਉਣ ਦਾ ਪ੍ਰਯੋਗ ਕੀਤਾ ਹੈ, ਜਿਨ੍ਹਾਂ 'ਤੇ ਸੇਬਾਂ ਦਾ ਉਤਪਾਦਨ ਸ਼ੁਰੂ ਵੀ ਹੋ ਗਿਆ ਹੈ ਤੇ ਜਲਦੀ ਹੀ ਇਹ ਸੇਬ ਪੱਕ ਕੇ ਤਿਆਰ ਵੀ ਹੋ ਜਾਣਗੇ। ਸੇਬ ਦੀ ਖੇਤੀ ਪੰਜਾਬ ਦੇ ਲੋਕਾਂ ਲਈ ਇੱਕ ਚੰਗਾ ਰੁਜ਼ਗਾਰ ਸਾਬਤ ਹੋ ਸਕਦੀ ਹੈ।

ਇਹ ਵੀ ਪੜ੍ਹੋ : 2 ਏਕੜ ਬਾਗ ਬਣਿਆ 6 ਲੱਖ ਆਮਦਨ ਦਾ ਸਰੋਤ

ਸੇਬ ਦੀ ਕਾਸ਼ਤ ਲਈ ਢੁਕਵੇਂ ਖੇਤਰ:

ਪੰਜਾਬ ਦੇ ਕੰਢੀ ਖੇਤਰ `ਚ ਪੈਂਦੇ ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਇਲਾਕੇ ਸੇਬ ਦੀ ਖੇਤੀ ਲਈ ਕਾਫੀ ਢੁਕਵੇਂ ਹਨ। ਇਨ੍ਹਾਂ ਖੇਤਰਾਂ `ਚ ਸੇਬ ਦੀਆਂ ਘੱਟ ਠੰਢਕ ਵਾਲੀਆਂ ਕਿਸਮਾਂ ਗੋਲਡਨ ਡੋਰਸੈੱਟ (Golden Dorset) ਤੇ ਅੰਨਾ (Anna) ਉਗਾਈਆਂ ਜਾ ਸਕਦੀਆਂ ਹਨ ਤੇ ਝੋਨੇ ਨਾਲੋਂ ਘੱਟ ਮਿਹਨਤ ਕਰਕੇ ਕਿਸਾਨ ਵੱਧ ਮੁਨਾਫਾ ਖੱਟ ਸਕਦੇ ਹਨ। ਇਨ੍ਹਾਂ ਇਲਾਕਿਆਂ `ਚ ਤਜ਼ਰਬੇ ਦੇ ਤੌਰ ’ਤੇ ਲਗਾਏ ਸੇਬ ਦੇ ਪੌਦਿਆਂ ਤੋਂ ਕਿਸਾਨਾਂ ਨੂੰ ਘੱਟ ਸਮੇਂ `ਚ ਬੰਪਰ ਪੈਦਾਵਾਰ ਪ੍ਰਾਪਤ ਹੋਈ ਹੈ।

ਸੇਬ ਦੀ ਕਾਸ਼ਤ ਤੋਂ ਕਮਾਈ:

ਸੇਬ ਦੇ ਰੁੱਖਾਂ ਦੀ ਚੰਗੀ ਸਾਂਭ ਸੰਭਾਲ ਨਾਲ ਕਿਸਾਨ ਭਰਾ ਇਸਦੀ ਕਾਸ਼ਤ ਰਾਹੀਂ ਆਸਾਨੀ ਨਾਲ 4 ਤੋਂ 5 ਲੱਖ ਰੁਪਏ ਪ੍ਰਤੀ ਕਿੱਲਾ ਮੁਨਾਫਾ ਕਮਾ ਸਕਦੇ ਹਨ।

Summary in English: Farmers have done a great job, apple farming has started in Punjab

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters