1. Home
  2. ਬਾਗਵਾਨੀ

Gardening in Grow Bags: ਹੁਣ ਗ੍ਰੋ ਬੈਗਸ ਦੀ ਮਦਦ ਨਾਲ ਘਰੇ ਉਗਾਓ Chemical Free Vegetables, ਜਾਣੋ ਕਿਹੜੀਆਂ ਗੱਲਾਂ ਦਾ ਰੱਖਣਾ ਹੈ ਖ਼ਾਸ ਧਿਆਨ?

ਅੱਜ ਨਾ ਸਿਰਫ਼ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ, ਸਗੋਂ ਸ਼ਹਿਰਾਂ ਦੇ ਲੋਕ ਵੀ ਖੇਤੀਬਾੜੀ ਅਤੇ ਬਾਗਬਾਨੀ ਵਿੱਚ ਪੂਰੀ ਦਿਲਚਸਪੀ ਲੈ ਰਹੇ ਹਨ। ਇਹੀ ਵਜ੍ਹਾ ਹੈ ਕਿ ਅੱਜ ਲੋਕ ਆਪਣੇ ਲਈ ਖਾਣਾ ਆਪ ਉਗਾਉਣਾ ਪਸੰਦ ਕਰਦੇ ਹਨ ਅਤੇ ਇਸ ਕੰਮ ਨੂੰ ਸੁਖਾਲਾ ਬਣਾਇਆ ਹੈ ਗ੍ਰੋ ਬੈਗਸ (Grow Bags) ਨੇ। ਜੀ ਹਾਂ, ਹੁਣ ਗ੍ਰੋ ਬੈਗਸ ਦੀ ਮਦਦ ਨਾਲ ਬਾਗਬਾਨੀ ਕਰਨਾ ਬਹੁਤ ਸੌਖਾ ਹੋ ਗਿਆ ਹੈ, ਤੁਸੀਂ ਬੱਸ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਅਤੇ ਆਪਣੇ ਘਰੇ ਉਗਾਓ ਆਪਣੀਆਂ ਮਨਪਸੰਦ ਸਬਜ਼ੀਆਂ, ਉਹ ਵੀ Chemical Free।

Gurpreet Kaur Virk
Gurpreet Kaur Virk
ਗ੍ਰੋ ਬੈਗਸ ਵਿੱਚ ਉਗਾਓ ਆਪਣੀਆਂ ਮਨਪਸੰਦ ਸਬਜ਼ੀਆਂ

ਗ੍ਰੋ ਬੈਗਸ ਵਿੱਚ ਉਗਾਓ ਆਪਣੀਆਂ ਮਨਪਸੰਦ ਸਬਜ਼ੀਆਂ

Grow Bags Technique: ਇੱਕ ਸਮਾਂ ਸੀ ਜਦੋਂ ਬਾਗਬਾਨੀ ਨੂੰ ਇੱਕ ਔਖਾ ਕੰਮ ਮੰਨਿਆ ਜਾਂਦਾ ਸੀ, ਜਿਸ ਲਈ ਪੌਦਿਆਂ ਦੇ ਵਧਣ ਲਈ ਵਧੇਰੇ ਜ਼ਮੀਨ, ਪਾਣੀ ਅਤੇ ਹੋਰ ਜ਼ਰੂਰੀ ਲੋੜਾਂ ਹੁੰਦੀਆਂ ਸੀ। ਪਰ ਅੱਜ ਅਜਿਹਾ ਨਹੀਂ ਹੈ ਕਿਉਂਕਿ ਅੱਜ ਬਾਗਬਾਨੀ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਬਦਲ ਗਿਆ ਹੈ। ਅੱਜ ਸ਼ਹਿਰਾਂ ਵਿੱਚ ਰਹਿੰਦੇ ਲੋਕਾਂ ਨੇ ਆਪਣੇ ਘਰਾਂ ਦੇ ਵਿਹੜੇ ਜਾਂ ਛੱਤਾਂ 'ਤੇ ਬਾਗ ਅਤੇ ਨਰਸਰੀਆਂ ਨੂੰ ਉਗਾਉਣਾ ਸ਼ੁਰੂ ਕਰ ਦਿੱਤਾ ਹੈ।

ਕੀ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜੋ ਘਰੇਲੂ ਬਾਗਬਾਨੀ ਕਰਨ ਦੀ ਤਿਆਰੀ ਕਰ ਰਹੇ ਹੋ, ਜੇਕਰ ਹਾਂ ਤਾਂ ਫਿਰ ਇਹ ਕੰਮ ਕਿਵੇਂ ਸ਼ੁਰੂ ਕਰਨਾ ਹੈ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ।

ਅੱਜ-ਕੱਲ੍ਹ ਲੋਕ ਬਾਗਬਾਨੀ ਵੱਲ ਜ਼ਿਆਦਾ ਰੁਚੀ ਰੱਖਦੇ ਹਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਲਈ ਗ੍ਰੋਥ ਬੈਗ ਵਿੱਚ ਬਾਗਬਾਨੀ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਗ੍ਰੋਥ ਬੈਗਾਂ ਵਿੱਚ ਬਾਗਬਾਨੀ ਕਰਨਾ ਇੱਕ ਆਸਾਨ ਤਰੀਕਾ ਹੈ। ਅਸਲ ਵਿੱਚ, ਗ੍ਰੋਥ ਬੈਗ ਵਿੱਚ ਬਾਗਬਾਨੀ ਇਸ ਸਮੇਂ ਬਾਗਬਾਨੀ ਕਰਨ ਵਾਲੇ ਲੋਕਾਂ ਦੀ ਪਹਿਲੀ ਪਸੰਦ ਬਣ ਰਹੀ ਹੈ। ਇਸ ਆਸਾਨ ਤਕਨੀਕ ਨਾਲ ਜ਼ਿਆਦਾਤਰ ਸ਼ਹਿਰਾਂ ਵਿੱਚ ਬਾਗਬਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਇਹ ਤਰੀਕਾ ਹੌਲੀ-ਹੌਲੀ ਬਹੁਤ ਮਸ਼ਹੂਰ ਹੋ ਰਿਹਾ ਹੈ ਕਿਉਂਕਿ ਗ੍ਰੋਥ ਬੈਗ ਵਿੱਚ ਤੁਸੀਂ ਘੱਟ ਜਗ੍ਹਾ ਵਿੱਚ ਆਸਾਨੀ ਨਾਲ ਜ਼ਿਆਦਾ ਫਲ ਅਤੇ ਸਬਜ਼ੀਆਂ ਉਗਾ ਸਕਦੇ ਹੋ। ਆਓ ਜਾਣਦੇ ਹਾਂ ਗ੍ਰੋ ਬੈਗਸ ਤਕਨੀਕ ਕੀ ਹੈ ਅਤੇ ਤੁਸੀਂ ਇਸ ਤਕਨੀਕ ਦੀ ਵਰਤੋਂ ਕਿਵੇਂ ਕਰ ਸਕਦੇ ਹੋ?

ਜਾਣੋ ਕੀ ਹੁੰਦੇ ਹਨ ਗ੍ਰੋ ਬੈਗਸ?

ਗ੍ਰੋ ਬੈਗ ਇੱਕ ਅਜਿਹਾ ਬੈਗ ਹੁੰਦਾ ਹੈ ਜੋ ਕੱਪੜੇ ਜਾਂ ਪਲਾਸਟਿਕ ਦੇ ਰੇਸ਼ਿਆਂ ਦਾ ਬਣਿਆ ਗਮਲਾ ਹੁੰਦਾ ਹੈ। ਇਸ ਵਿੱਚ ਕੋਈ ਵੀ ਪੌਦੇ ਅਤੇ ਸਬਜ਼ੀਆਂ ਆਸਾਨੀ ਨਾਲ ਉਗਾਈਆਂ ਜਾ ਸਕਦੀਆਂ ਹਨ। ਇਸ ਵਿੱਚ ਅਜਿਹੇ ਪੌਦੇ ਉਗਾਏ ਜਾਂਦੇ ਹਨ ਜਿਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਹੁੰਦੀਆਂ, ਜਿਵੇਂ ਜੜੀ ਬੂਟੀਆਂ ਵਾਲੇ ਪੌਦੇ। ਇਸ ਤੋਂ ਇਲਾਵਾ ਸਾਗ ਅਤੇ ਟਮਾਟਰ ਨੂੰ ਗ੍ਰੋ ਬੈਗ ਵਿਚ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ।

ਗ੍ਰੋ ਬੈਗਸ ਵਿੱਚ ਉਗਾਓ ਇਹ ਸਬਜ਼ੀਆਂ

ਹਰ ਕਿਸਮ ਦੇ ਫਲ ਅਤੇ ਸਬਜ਼ੀਆਂ ਨੂੰ ਗ੍ਰੋ ਬੈਗਸ ਵਿੱਚ ਨਹੀਂ ਉਗਾਇਆ ਜਾ ਸਕਦਾ। ਤੁਸੀਂ ਇਸ ਬੈਗ ਵਿੱਚ ਕੁਝ ਚੁਣੀਆਂ ਹੋਈਆਂ ਸਬਜ਼ੀਆਂ ਹੀ ਉਗਾ ਸਕਦੇ ਹੋ। ਇਸ ਵਿੱਚ ਤੁਸੀਂ ਟਮਾਟਰ, ਮਿਰਚਾਂ, ਗਾਜਰ, ਬੈਂਗਣ, ਮਟਰ ਅਤੇ ਕੁਝ ਔਸ਼ਧੀ ਪੌਦਿਆਂ ਆਦਿ ਨੂੰ ਆਸਾਨੀ ਨਾਲ ਉਗਾ ਸਕਦੇ ਹੋ।

ਇਹ ਵੀ ਪੜ੍ਹੋ: ਸੀਜ਼ਨਲ ਫੁੱਲਾਂ ਦੀ ਪਨੀਰੀ ਲਗਾਉਣ ਅਤੇ ਵਾਤਾਵਰਨ ਨੂੰ ਮਨਮੋਹਕ ਬਣਾਉਣ ਲਈ Best Tips, ਜਾਣੋ ਸਰਦੀ ਰੁੱਤ ਦੀਆਂ ਪਨੀਰੀਆਂ ਬਾਰੇ Dr. Swaran Singh Mann ਤੋਂ ਪੂਰੀ ਜਾਣਕਾਰੀ

ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਬਾਗਬਾਨੀ ਲਈ ਤੁਹਾਨੂੰ ਸਹੀ ਗ੍ਰੋ ਬੈਗਸ ਦੀ ਚੋਣ ਕਰਨੀ ਚਾਹੀਦੀ ਹੈ। ਜਿਹੜੇ ਗ੍ਰੋ ਬੈਗਸ ਦੀ ਤੁਸੀਂ ਚੋਣ ਕਰ ਰਹੇ ਹੋ, ਉਹ ਥੋੜੇ ਮਜ਼ਬੂਤ ਹੋਣੇ ਚਾਹੀਦੇ ਹਨ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸਦਾ ਕੱਪੜਾ ਮਜ਼ਬੂਤ ਹੋਵੇ। ਗ੍ਰੋ ਬੈਗ ਵਿੱਚ ਉਗਾਏ ਪੌਦਿਆਂ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਹੈ। ਅਜਿਹੇ 'ਚ ਇਸ ਨੂੰ ਇਸ ਨੂੰ ਅਜਿਹੀ ਜਗ੍ਹਾ 'ਤੇ ਰੱਖੋ ਜਿੱਥੇ ਇਸ ਦੀ ਮਿੱਟੀ ਆਸਾਨੀ ਨਾਲ ਸੁੱਕ ਸਕੇ। ਇਸ ਵਿੱਚ ਉਗਾਏ ਪੌਦਿਆਂ ਨੂੰ ਵਧੇਰੇ ਖਾਦ ਦਿੱਤੀ ਜਾਣੀ ਚਾਹੀਦੀ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਤੁਸੀਂ ਬੈਗ ਬਦਲ ਰਹੇ ਹੋ, ਤਾਂ ਬੈਗ ਨੂੰ ਸਾਬਣ ਨਾਲ ਧੋਵੋ, ਤਾਂ ਜੋ ਇਸ ਵਿੱਚ ਵਧਣ ਵਾਲੇ ਬੈਕਟੀਰੀਆ ਅਤੇ ਫੰਗਸ ਮਰ ਜਾਣ।

ਗ੍ਰੋ ਬੈਗਸ ਦੇ ਫਾਇਦੇ

ਗ੍ਰੋ ਬੈਗਸ ਵਿੱਚ ਬਾਗਬਾਨੀ ਕਰਨ ਦੇ ਬਹੁਤ ਸਾਰੇ ਫਾਇਦੇ ਹਨ। ਗਰਮੀਆਂ ਦੇ ਦਿਨਾਂ ਵਿੱਚ ਗ੍ਰੋ ਬੈਗ ਵਿੱਚ ਪੌਦੇ ਉਗਾਉਣਾ ਲਾਹੇਵੰਦ ਹੈ ਕਿਉਂਕਿ ਹਵਾਦਾਰੀ ਕਾਰਨ ਪੌਦਾ ਸੁੱਕਦਾ ਨਹੀਂ ਅਤੇ ਮਰਦਾ ਨਹੀਂ। ਨਾਲ ਹੀ, ਤੁਸੀਂ ਆਸਾਨੀ ਨਾਲ ਗ੍ਰੋ ਬੈਗ ਕਿਤੇ ਵੀ ਲੈ ਜਾ ਸਕਦੇ ਹੋ ਕਿਉਂਕਿ ਇਹ ਹਲਕੇ ਹੁੰਦੇ ਹਨ। ਹਾਲਾਂਕਿ, ਗਮਲੇ ਦੇ ਵਾਧੂ ਭਾਰ ਕਾਰਨ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਔਖਾ ਹੁੰਦਾ ਹੈ। ਪਰ ਗ੍ਰੋ ਬੈਗ ਵਿੱਚ ਉਗਾਏ ਪੌਦਿਆਂ ਨਾਲ ਅਜਿਹਾ ਨਹੀਂ ਹੈ, ਕਿਉਂਕਿ ਇਸ ਵਿੱਚ ਉਗਾਏ ਪੌਦਿਆਂ ਦੀਆਂ ਜੜ੍ਹਾਂ ਜਲਦੀ ਨਹੀਂ ਵਧਦੀਆਂ ਅਤੇ ਇਨ੍ਹਾਂ ਦਾ ਜ਼ਿਆਦਾ ਭਾਰ ਵੀ ਨਹੀਂ ਹੁੰਦਾ।

Summary in English: Now grow Chemical Free Vegetables at home with the help of Grow Bags, keep these things in mind?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters