Fruit Trees: ਫ਼ਲਦਾਰ ਬੂਟਿਆਂ ਦਾ ਬਾਗ ਲਾਉਣ ਲਈ ਅਤੇ ਉਸ ਤੋਂ ਪੂਰੀ ਪੈਦਾਵਾਰ ਲੇਣ ਲਈ ਕਾਫ਼ੀ ਪੈਸਾ, ਮਜਦੂਰੀ ਅਤੇ ਤਕਨੀਕੀ ਗਿਆਨ ਦੀ ਜ਼ਰੁਰਤ ਹੁੰਦੀ ਹੈ। ਇਹ ਇਕ ਲੰਬੇ ਸਮੇ ਦਾ ਨਿਵੇਸ਼ ਹੋਣ ਕਰਕੇ ਇਸਨੂੰ ਧਿਆਨ ਨਾਲ ਯੋਜਨਾਬੱਧ ਕੀਤਾ ਜਾਣਾ ਚਾਹੀਦਾ ਹੈ।
ਸ਼ੁਰੂਆਤੀ ਤੌਰ 'ਤੇ ਜਗਾਹ ਦੀ ਚੋਣ, ਮਿੱਟੀ, ਫ਼ਲਾਂ ਦੀ ਕਿਸਮ ਅਤੇ ਜੜ- ਮੁਢ ਦੀ ਚੋਣ, ਬੂਟਿਆਂ ਦੇ ਵਿਚ ਫਾਸਲਾ, ਸਿੰਚਾਈ ਦੀ ਸੁਵਿਧਾ ਆਦੀ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ। ਇਸ ਤਰ੍ਹਾਂ ਬਾਗ ਲਾਉਣ ਤੋਂ ਪਹਿਲਾਂ ਬਾਗ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਤਾਂ ਜੋ ਸਹੀ ਯੋਜਨਾਬੰਦੀ ਤੋਂ ਬਾਅਦ ਹੀ ਨਵਾਂ ਬਾਗ ਲਗਾਇਆ ਜਾ ਸਕੇ।
ਪੱਤਝੜੀ ਫਲਦਾਰ ਬੂਟੇ ਰੇਤਲੀ ਦੋਮਟ ਤੋਂ ਲੈ ਕੇ ਦੁਮਟੀਆਂ ਮਿੱਟੀ ਵਿੱਚ ਜਿਹੜੀ ਜੈਵਿਕ ਪਦਾਰਥਾਂ ਨਾਲ ਭਰਪੂਰ ਹੋਵੇ ਅਤੇ ਜਿਨ੍ਹਾ ਦਾ ਪੀ.ਐਚ. 5.5 ਤੋਂ 7.5 ਹੁੰਦਾ ਹੈ ਵਿਚ ਲਗਾਏ ਜਾਂਦੇ ਹਨ। ਬਾਗ ਲਾਉਣ ਤੋਂ ਪਹਿਲਾਂ ਮਿੱਟੀ ਅਤੇ ਪਾਣੀ ਦੀ ਜਾਂਚ ਹਮੇਸ਼ਾ ਕਰਾ ਲੈਣੀ ਚਾਹੀਦੀ ਹੈ। ਪੱਤਝੜੀ ਫਲਦਾਰ ਬੂਟਿਆਂ ਵਿੱਚ ਨਾਸ਼ਪਾਤੀ, ਆੜੂ, ਅਲੂਚਾ ਅਤੇ ਅੰਗੂਰ ਸ਼ਾਮਲ ਹਨ ਜਿਹੜੇ ਸਰਦੀਆਂ ਦੇ ਮੌਸਮ ਦੋਰਾਨ ਆਪਣੇ ਪੱਤੇ ਝਾੜ ਦੇਂਦੇ ਹਨ ਅਤੇ ਸਿਥੱਲ ਅਵਸਥਾ ਵਿੱਚ ਹੁੰਦੇ ਹਨ। ਇਹ ਬੂਟੇ ਨਵੀਂ ਫ਼ੋਟ ਸ਼ੁਰੂ ਹੋਣ ਤੋਂ ਪਹਿਲਾ ਅੱਧ ਜਨਵਰੀ ਤੱਕ ਜ਼ਰੂਰ ਲਾ ਦਿਓੁ ਜਿਵੇਂ ਕਿ ਆੜੂ ਅਤੇ ਅਲੁਚਾ। ਨਾਸ਼ਪਤੀ ਅਤੇ ਅੰਗੂਰ ਅੱਧ ਫ਼ਰਵਰੀ ਤਕ ਲਾ ਦਿਓੁ। ਹਰ ਫ਼ਲਦਾਰ ਬੂਟੇ ਨੂ ਲਾਉਣ ਦਾ ਫ਼ਾਸਲਾ ਵੀ ਵੱਖ-ਵੱਖ ਹੁੰਦਾ ਹੈ ਜਿਹੜਾ ਹੇਠ ਦਿਤਾ ਗਿਆ ਹਨ:
ਹਰ ਫ਼ਲਦਾਰ ਬੂਟੇ ਨੂ ਲਾਉਣ ਦਾ ਫ਼ਾਸਲਾ ਵੀ ਵੱਖ-ਵੱਖ ਹੁੰਦਾ ਹੈ ਜਿਹੜਾ ਹੇਠ ਦਿਤਾ ਗਿਆ ਹਨ:
ਫ਼ਲਦਾਰ ਬੂਟੇ |
ਫ਼ਾਸਲਾ (ਮੀਟਰ) |
ਬੂਟੇ ਪ੍ਰਤੀ ਏਕੜ |
ਬੱਗੁਗੋਸ਼ਾ/ਅਲੁਚਾ |
6.0 x 6.0 |
110 |
ਆੜੂ |
6.5 x 6.5 |
90 |
ਨਾਸ਼ਪਾਤੀ |
7.5 x 7.5 |
72 |
ਅੰਗੂਰ |
3.0 x 3.0 |
440 |
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੀਆਂ ਪੱਤਝੜੀ ਫ਼ਲਾਂ ਦੀਆਂ ਕਿਸਮਾਂ:
ਫ਼ਲਦਾਰ ਬੂਟੇ |
ਕਿਸਮਾਂ |
ਨਾਸ਼ਪਾਤੀ |
ਸਖ਼ਤ ਨਾਸ਼ਪਾਤੀ: ਪੰਜਾਬ ਨਾਖ, ਪਥਰਨਾਖ ਅਰਧ ਨਰਮ ਨਾਸ਼ਪਾਤੀ: ਪੰਜਾਬ ਗੋਲਡ, ਪੰਜਾਬ ਨੇਕਟਰ, ਪੰਜਾਬ ਬਿਊਟੀ, ਬੱਗੂਗੋਸ਼ਾ ਨਰਮ ਨਾਸ਼ਪਾਤੀ: ਨਿਜੀਸਿਕੀ ਅਤੇ ਪੰਜਾਬ ਸੌਫਟ |
ਆੜੂ |
ਪੀਲੇ ਗੁੱਦੇ ਵਾਲੀਆਂ ਕਿਸਮਾਂ: ਅਰਲੀ ਗਰੈਂਡ, ਫਲੋਰਿਡਾ ਪ੍ਰਿੰਸ, ਪਰਤਾਪ ਅਤੇ ਸ਼ਾਨੇ-ਪੰਜਾਬ ਚਿੱਟੇ ਗੁੱਦੇ ਵਾਲੀਆਂ ਕਿਸਮਾਂ: ਪ੍ਰਭਾਤ ਅਤੇ ਸ਼ਰਬਤੀ |
ਅਲੂਚਾ |
ਸਤਲੁਜ ਪਰਪਲ ਅਤੇ ਕਾਲਾ ਅੰਮ੍ਰਿਤਸਰੀ |
ਅੰਗੂਰ |
ਸੁਪੀਰੀਅਰ ਸੀਡਲੈੱਸ, ਪੰਜਾਬ MACS ਪਰਪਲ, ਫਲੇਮ ਸੀਡਲੈੱਸ, ਬਿਊਟੀ ਸੀਡਲੈੱਸ ਅਤੇ ਪਰਲਿਟ |
ਕਿਸਾਨ ਵੀਰ, ਉਪਰੋਕਤ ਲਿਖੇ ਗਏ ਫ਼ਲਦਾਰ ਬੂਟੇ ਵੱਖ-ਵੱਖ ਜਿਲਿਆਂ ਵਿਚ ਸਥਾਪਤ ਪੀ.ਏ.ਯੂ. ਦੇ ਕੇਂਦਰਾਂ ਤੋਂ ਪ੍ਰਾਪਤ ਕਰ ਸਕਦੇ ਹਨ। ਇਹ ਫ਼ਲਦਾਰ ਬੂਟੇ ਫ਼ਲ ਵਿਗਿਆਨ ਵਿਭਾਗ ਪੀਏਯੂ, ਲੁਧਿਆਣਾ, ਜੇ.ਸੀ. ਬਕਸ਼ੀ ਖੇਤਰੀ ਖੋਜ ਕੇਂਦਰ ਅਬੋਹਰ, ਫ਼ਲ ਖੋਜ ਕੇਂਦਰ ਬਹਾਦਰਗੜ੍ਹ, ਖੇਤਰੀ ਖੋਜ ਕੇਂਦਰ ਬਠਿੰਡਾ, ਫ਼ਲ ਖੋਜ ਕੇਂਦਰ ਜੱਲੋਵਾਲ ਲੇਸਰੀਵਾਲ, ਐਮ ਐਸ ਰੰਧਾਵਾ ਫ਼ਲ ਖੋਜ ਕੇਂਦਰ ਗੰਗੀਆਂ ਅਤੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ: Dr. Swaran Singh Mann ਵੱਲੋਂ ਜਨਵਰੀ-ਫਰਵਰੀ ਮਹੀਨੇ ਵਿੱਚ ਲੱਗਣ ਵਾਲੇ ਫਲਦਾਰ ਬੂਟਿਆਂ ਸਬੰਧੀ ਮੁੱਢਲੀ ਜਾਣਕਾਰੀ ਸਾਂਝੀ
ਬੂਟੇ ਲਾਉਣ ਦਾ ਤਰੀਕਾ
ਬੂਟੇ ਲਾਉਣ ਤੋਂ ਪਹਿਲਾ ਬਾਗ ਦੀ ਵਿਉਂਤਬੰਦੀ ਕਰ ਲਓ। ਬੂਟੇ ਲਾਉਣ ਲਈ 1 ਮੀਟਰ ਡੂੰਘੇ ਅਤੇ 1 ਮੀਟਰ ਘੇਰੇ ਵਾਲੇ ਟੋਏ ਪੁਟ ਲਓ ਅਤੇ ਘੱਟੋ-ਘੱਟ 15 ਦਿਨਾਂ ਲਈ ਖੁੱਲ੍ਹਾ ਛੱਡ ਦਿਓੁ ਤਾਂ ਜੋ ਕੀੜੇ ਅਤੇ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾਵੇ। ਟੋਏ ਨੂੰ ਉਪਰਲੀ ਮਿੱਟੀ ਅਤੇ ਰੁੜ੍ਹੀ ਦੀ ਬਰਾਬਰ ਮਾਤਰਾ ਵਿਚ ਪਾ ਕੇ ਜ਼ਮੀਨ ਤੋਂ ਉਚੇ ਭਰ ਦਿਓੁ। ਟੋਏ ਨੂੰ ਦੁਬਾਰਾ ਭਰਨ ਵੇਲੇ, ਕਲੋਰਪਾਈਰੀਫੋਸ @ 15 ਮਿਲੀਲੀਟਰ ਪ੍ਰਤੀ 2 ਕਿਲੋ ਮਿੱਟੀ ਵਿੱਚ ਰਲਾ ਕੇ ਸਿਉਂਕ ਤੋਂ ਬਚਾਉਣ ਲਈ ਪਾਓੁ।
ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਤੋਂ ਰਹਿਤ ਚੰਗੀ ਨਸਲ ਦੇ ਸਿਹਤਮੰਦ ਫ਼ਲਦਾਰ ਬੂਟੇ ਭਰੋਸੇਯੋਗ ਨਰਸਰੀ ਤੋਂ ਹੀ ਲੈਣੇ ਚਾਹੀਦੇ ਹਨ। ਪਤਝੜ ਵਾਲੇ ਬੂਟਿਆਂ ਨੂੰ ਗਾਚੀ ਦੀ ਲੋੜ ਨਹੀਂ ਹੁੰਦੀ ਹੈ। ਬੂਟਿਆਂ ਨੂੰ ਨਰਸਰੀ ਵਿੱਚੋਂ ਲੈ ਜਾਣ ਸਮੇਂ ਛੋਟੇ-ਛੋਟੇ ਗੱਠੇ ਬੰਣਾ ਕੇ ਬੰਨ ਲਓੁ ਅਤੇ ਜੜ ਵਾਲਾ ਹਿੱਸਾ ਗਾਰੇ ਵਿੱਚ ਡੁਬੋ ਕੇ ਕੱਡ ਲਓੁ। ਫਿਰ ਜੜ ਵਾਲੇ ਹਿਸੇ ਨੂੰ ਗਿੱਲੀ ਬੋਰੀ, ਪਰਾਲੀ ਜਾਂ ਪੋਲੀਥੀਨ ਸ਼ੀਟ ਵਿੱਚ ਚੰਗੀ ਤਰ੍ਹਾਂ ਢੱਕ ਕੇ ਬੰਨ੍ਹ ਲਓੁ।
ਛੋਟੇ ਬੂਟਿਆਂ ਨੂੰ ਪਲਾਂਟਿੰਗ ਬੋਰਡ ਦੀ ਮਦਦ ਨਾਲ ਚੰਗੀ ਤਰ੍ਹਾਂ ਤਿਆਰ ਕੀਤੇ ਟੋਏ ਦੇ ਵਿਚਕਾਰ ਇਸ ਤਰ੍ਹਾਂ ਲਾਓੁ ਕਿ ਪਿਉਂਦ ਵਾਲਾ ਹਿੱਸਾ ਜ਼ਮੀਨ ਤੋਂ 6 ਤੋਂ 9 ਇੰਚ ਉੱਚਾ ਹੋਵੇ। ਬੂਟਿਆਂ ਦੇ ਆਲੇ ਦੁਆਲੇ ਮਿੱਟੀ ਨੂੰ ਹਲਕਾ ਦਬਾਉਣ ਤੋਂ ਬਾਅਦ ਹਲਕਾ ਪਾਣੀ ਲਗਾ ਲੇਣਾ ਚਾਹਿਦਾ ਹੈ। ਛੋਟੇ ਬੂਟਿਆਂ ਨੂ ਜੇ ਲੋੜ ਹੋਵੇ ਤਾਂ ਸਹਾਰੇ ਨਾਲ ਖੜਾ ਕੀਤਾ ਜਾਣਾ ਚਾਹੀਦਾ ਹੈ ਪਰ ਜੜ੍ਹਾਂ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ।
ਛੋਟੇ ਬੂਟਿਆਂ ਦੀ ਦੇਖਭਾਲ:
• ਬੂਟਿਆਂ ਦੇ ਬੇਸਿਨ ਨੂੰ ਨਦੀਨਾਂ ਤੋਂ ਮੁਕਤ ਰੱਖਣਾ ਚਾਹੀਦਾ ਹੈ। ਸੁੱਕੇ ਘਾਹ ਨਾਲ ਮਲਚਿੰਗ ਕਾਫ਼ੀ ਲਾਭਦਾਇਕ ਹੁੰਦੀ ਹੈ। ਇਹ ਮਿੱਟੀ ਦੀ ਨਮੀ ਨੂੰ ਬਚਾਉਂਦਾ ਹੈ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਧਾਰਦਾ ਹੈ ਅਤੇ ਮਿੱਟੀ ਨੂੰ ਨਦੀਨਾਂ ਤੋਂ ਮੁਕਤ ਰੱਖਦਾ ਹੈ।
• ਬਰਸਾਤ ਦੇ ਮੌਸਮ ਤੋਂ ਪਹਿਲਾਂ ਮਲਚ ਨੂੰ ਹਟਾਇਆ ਜਾ ਸਕਦਾ ਹੈ ਅਤੇ ਬਾਗ ਦੀ ਨਮੀ ਦੇ ਅਨੁਸਾਰ ਪਾਣੀ ਲਗਾਓਣਾ ਚਾਹਿਦਾ।
• ਬਰਸਾਤ ਦੇ ਮੌਸਮ ਦੌਰਾਨ, ਬੂਟਿਆਂ ਦੇ ਆਲੇ ਦੁਆਲੇ ਪਾਣੀ ਖੜਾ ਨਹੀਂ ਹੋਣਾ ਚਾਹੀਦਾ।
• ਸੁੱਕੀ ਹੋਈ ਅਤੇ ਰੋਗੀ ਟਾਹਣੀਆਂ ਨੂੰ ਸਾਵਧਾਨੀ ਨਾਲ ਕਟ ਦਿਓੁ ਅਤੇ ਚੰਗਾ ਝਾੜ ਲੇਣ ਲਈ ਹਰ ਸਾਲ ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ ਜਰੂਰ ਕਰੋ।
• ਸਿਓੰਕ ਦੇ ਹਮਲੇ ਲਈ ਕਲੋਰਪਾਈਰੀਫਾਸ ਅੱਧਾ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓੁ ਅਤੇ ਹਲਕਾ ਪਾਣੀ ਲਾਓੁ।
• ਨਿਯਮਿਤ ਤੌਰ ਤੇ ਛੋਟੇ ਬੂਟਿਆਂ ਦੀ ਜਾਂਚ ਕਰਦੇ ਰਹੋ ਅਤੇ ਜੜ ਮੁਢ ਤੋਂ ਨਿਕਲੀ ਕੋਈ ਵੀ ਨਵੀਂ ਟਾਹਣੀ ਨੂ ਤੋੜ ਦੋ।
ਬਾਗ ਨੂੰ ਤੇਜ਼ ਹਵਾ ਵਾਲੇ ਤੂਫਾਨਾਂ ਤੋਂ ਬਚਾਉਣ ਲਈ ਆਮਦਨ ਦੇਣ ਵਾਲੇ ਬੂਟੇ ਜਿਵੇਂ ਕਿ ਜਾਮੁਨ, ਅੰਬ, ਸ਼ਹਿਤੂਤ, ਯੂਕੇਲਿਪਟਸ ਆਦਿ ਦੀ ਰੋਕ ਲਗਾਓ। ਇਨ੍ਹਾਂ ਰੋਕਾਂ ਲਈ ਲਾਏ ਗਏ ਦਰਖਤਾਂ ਦੇ ਵਿਚਕਾਰ ਬੋਗਨਵਿਲੀਆ ਜੱਟੀ-ਖੱਟੀ, ਗਲਗਲ, ਕਰੌਂਦਾ ਆਦਿ ਦੀ ਵਾੜ ਵੀ ਲਾ ਦੇਣੀ ਚਾਹੀਦੀ ਹੈ।
ਸਰੋਤ: ਇੰਦਿਰਾ ਦੇਵੀ, ਫਾਰਮ ਸਲਾਹਕਾਰ ਸੇਵਾ ਕੇਂਦਰ, ਹੁਸ਼ਿਆਰਪੁਰ
Summary in English: Plant a fruit tree garden with planning, this work is essential before planting a garden