1. Home
  2. ਬਾਗਵਾਨੀ

Smart Kheti: ਕਿਸਾਨ ਵੀਰੋਂ ਇਨ੍ਹਾਂ ਵਿਚੋਂ ਕੋਈ ਵੀ ਤਰੀਕਾ ਵਰਤ ਕੇ ਚੰਗੀ ਗੁਣਵਤਾ ਵਾਲੀ ਖਜੂਰ ਪ੍ਰਾਪਤ ਕਰੋ

ਭਾਰਤ ਵਿੱਚ ਕਿਸਾਨ ਹੁਣ ਰਵਾਇਤੀ ਫ਼ਸਲਾਂ ਤੋਂ ਇਲਾਵਾ ਹੋਰ ਨਵੀਆਂ ਫ਼ਸਲਾਂ ਦੀ ਕਾਸ਼ਤ ਵੱਲ ਵੱਧ ਰਹੇ ਹਨ। ਕਿਸਾਨਾਂ ਨੂੰ ਇਸ ਤੋਂ ਚੰਗਾ ਮੁਨਾਫਾ ਵੀ ਮਿਲ ਰਿਹਾ ਹੈ। ਖਜੂਰ ਵੀ ਇਸੇ ਤਰ੍ਹਾਂ ਦੀ ਖੇਤੀ ਹੈ। ਤੁਸੀਂ ਹਰ ਇੱਕ ਖਜੂਰ ਦੇ ਦਰੱਖਤ ਤੋਂ ਇੱਕ ਸਾਲ ਵਿੱਚ 50 ਹਜ਼ਾਰ ਰੁਪਏ ਆਸਾਨੀ ਨਾਲ ਕਮਾ ਸਕਦੇ ਹੋ।

Gurpreet Kaur Virk
Gurpreet Kaur Virk
ਖਜੂਰ ਦੀ ਕਾਸ਼ਤ

ਖਜੂਰ ਦੀ ਕਾਸ਼ਤ

Date Palm Farming: ਖਜੂਰ ਦਾ ਦਰਖੱਤ ਸਿੱਧਾ ਵਧਦਾ ਹੈ। ਸਰਦੀਆਂ ਵਿੱਚ ਇਸਦੇ ਸੁੱਕੇ, ਪੁਰਾਣੇ ਅਤੇ ਟੁੱਟੇ ਹੋਏ ਪੱਤੇ ਕੱਟ ਦੇਣੇ ਚਾਹੀਦੇ ਹਨ। ਜਿਹੜੇ ਪੱਤੇ ਫਲਾਂ ਦੇ ਗੁੱਛਿਆਂ ਦੇ ਨੇੜੇ ਨਿਕਲਦੇ ਹਨ, ਉਹਨਾਂ ਪੱਤਿਆਂ ਦੇ ਕੰਡਿਆਂ ਨੂੰ ਕੱਟ ਦੇਣਾ ਚਾਹੀਦਾ ਹੈ ਤਾਂਕਿ ਪਰਾਗਨ ਵੇਲੇ, ਗੁੱਛਿਆਂ ਨੂੰ ਵਿਰਲਾ ਕਰਨ ਵੇਲੇ ਅਤੇ ਗੁੱਛਿਆਂ ਨੂੰ ਤੋੜਨ ਸਮੇਂ ਮੁਸ਼ਕਲ ਨਾ ਆਵੇ।

ਫਲ ਬਣਨ ਤੋਂ ਬਾਅਦ (ਅਪ੍ਰੈਲ-ਮਈ) ਗੁੱਛਿਆਂ ਨੂੰ ਝੁਕਾ ਦੇਣਾ ਚਾਹੀਦਾ ਹੈ ਤਾਕਿ ਹਵਾ ਨਾਲ ਇਹ ਨਾ ਟੁੱਟਣ। ਚੰਗਾ ਝਾੜ ਲੈਣ ਲਈ 70-100 ਪੱਤੇ ਪ੍ਰਤੀ ਬੂਟਾ ਰੱਖਣੇ ਚਾਹੀਦੇ ਹਨ। ਗੁੱਛੇ ਦੀਆਂ ਲੜੀਆਂ ਦਾ ਉਪਰ ਵਾਲੇ ਪਾਸੋਂ ਤਿੱਜਾ ਹਿੱਸਾ ਕੱਟਕੇ ਚੰਗੀ ਗੁਣਵਤਾ ਵਾਲਾ ਫਲ ਲਿਆ ਜਾ ਸਕਦਾ ਹੈ।

ਪਰਪਰਾਗਣ

ਖਜ਼ੂਰਾਂ ਦੀ ਫਸਲ ਵਿੱਚ ਨਰ ਅਤੇ ਮਾਦਾ ਦੇ ਫੁੱਲ ਅਲੱਗ-ਅਲੱਗ ਬੂਟਿਆਂ ਤੇ ਆਉਂਦੇ ਹਨ, ਫਸਲ ਲੈਣ ਲਈ ਖਜ਼ੂਰਾਂ ਦਾ ਪਰਾਗਣ ਹੱਥੀ ਕਰਨਾ ਅਤੀ ਜ਼ਰੂਰੀ ਹੈ। ਇਸ ਫਸਲ ਦੇ ਪੌਦੇ ਲਗਾਓੁਣ ਤੋਂ 5-6 ਸਾਲਾਂ ਬਾਅਦ ਫੁੱਲ ਦੇਣ ਲੱਗ ਜਾਂਦੇ ਹਨ।ਇਸ ਲਈ ਨਰ ਅਤੇ ਮਾਦਾ ਦੇ ਫੁੱਲਾਂ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ। ਨਰ ਦੇ ਫੁੱਲ ਕਰੀਮ ਚਿੱਟੇ ਰੰਗ ਤੇ ਝੋਂਨੇ ਦੇ ਫੁੱਲਾ ਵਾਂਗ ਹੁੰਦੇ ਹਨ ਅਤੇ ਮਾਦਾ ਦੇ ਫੁੱਲ ਹਲਕੇ ਪੀਲੇ ਅਤੇ ਜੁਆਰ ਦੇ ਫੁੱਲਾਂ ਵਾਂਗ ਦਿਖਾਈ ਦਿੰਦੇੇ ਹਨ। ਨਰ ਦੇ ਸਪੇਥ (ਜਿਸ ਵਿੱਚ ਫੁੱਲ ਲੁਕਿਆ ਹੁੰਦਾ ਹੈ) ਛੋਟੇ, ਚੌੜੇ ਤੇ ਜ਼ਿਆਦਾ ਲੜੀਆਂ ਵਾਲੇ ਅਤੇ ਝਾੜੂ ਵਾਂਗ ਹੁੰਦੇ ਹਨ। ਮਾਦਾ ਦੇ ਸਪੇਥ ਲੰਬੇ ਅਤੇ ਘੱਟ ਲੜੀਆਂ ਵਾਲੇ ਹੁੰਦੇ ਹਨ। ਇੱਕ ਨਰ ਦੇ ਬੂੱਟੇ ਦੇ ਪੋਲਨ (ਨਰ ਫੁੱਲਾਂ ਦਾ ਪਰਾਗ) ਤੋਂ ਦੱਸ ਮਾਦਾ ਦੇ ਬੂਟਿਆਂ ਨੂੰ ਪਰਾਗਣ ਕੀਤਾ ਜਾ ਸਕਦਾ ਹੈ, ਇਸ ਕਰਕੇ ਚੰਗਾ ਪਰਾਗਣ ਕਰਨ ਵਾਸਤੇ ਦੱਸ ਮਾਦਾ ਦੇ ਬੂਟਿਆਂ ਪਿੱਛੇ ਇੱਕ ਨਰ ਦਾ ਬੂੱਟਾ ਲਗਾਉਣਾ ਚਾਹੀਦਾ ਹੈ।

ਇਸ ਫਸਲ ਦੇ ਫੁੱਲ ਮਾਰਚ ਦੇ ਅੱਧ ਤੋਂ ਅਪ੍ਰੈਲ ਦੇ ਪਹਿਲੇ ਹਫਤੇ ਤੱਕ (15-20 ਦਿਨ) ਨਿਕਲਦੇ ਰਹਿੰਦੇ ਹਨ। ਜੇਕਰ ਉਸ ਸਮੇਂ ਤਾਪਮਾਨ ਜ਼ਿਆਦਾ ਹੋਵੇ ਤਾਂ ਕੁਝ ਦਿਨ ਪਹਿਲਾ ਨਿਕਲ ਆਉਂਦੇ ਹਨ ਤੇ ਜੇਕਰ ਘੱਟ ਹੋਵੇ ਤਾ ਥੋੜੇ ਦਿਨ ਲੇਟ ਤੱਕ ਆਉਂਦੇ ਰਹਿੰਦੇ ਹਨ। ਨਰ ਦੇ ਬੂਟਿਆਂ ਦੇ ਫੁੱਲ ਮਾਦਾ ਦੇ ਬੂਟਿਆਂ ਨਾਲੋਂ ਕੁੱਝ ਦਿਨ (7 ਤੋ 10 ਦਿਨ) ਪਹਿਲਾ ਨਿਕਲਣ ਲੱਗ ਜਾਂਦੇ ਹਨ। ਪੋਲਨ ਇਕੱਠਾ ਕਰਨ ਲਈ ਸਪੇਥ ਨੂੰ ਖੁੱਲਣ ਤੋਂ ਪਹਿਲਾਂ ਤੋੜ ਕੇ ਛਾਵੇਂ ਸੁਕਾਉਣਾ ਚਾਹੀਦਾ ਹੈ ਤਾਂਕਿ ਪੋਲਨ ਅਸਾਨੀ ਨਾਲ ਨਿਕਲ ਸਕੇ। ਪੋਲਨ ਨੂੰ ਕੱਢਣ ਤੋਂ ਬਾਅਦ 6 ਘੰਟੇ ਧੁੱਪੇ ਅਤੇ 18 ਘੰਟੇ ਛਾਵੇਂ ਸੁਕਾਉਣ ਤੋਂ ਬਾਅਦ ਕੱਚ ਦੀਆਂ ਸ਼ੀਸ਼ੀਆਂ ਵਿੱਚ ਛਾਵੇਂ ਪਾਕੇ ਰੱਖਣਾ ਚਾਹੀਦਾ ਹੈ। ਪੋਲਨ ਨੂੰ ਤਿੰਨ ਮਹੀਨਿਆਂ ਤੱਕ ਕਮਰੇ ਦੇ ਤਾਪਮਾਨ ਤੇ ਸੰਭਾਲ ਕੇ ਰੱਖ ਸਕਦੇ ਹਾਂ ਤੇ ਜਦੋਂ ਮਾਦਾ ਦੇ ਫੁੱਲ ਨਿਕਲ ਆਉਂਣ ਤਾਂ ਜਿਹੜਾ ਪੋਲਨ ਇਕੱਠਾ ਕੀਤਾ ਹੈ ਉਸਨੂੰ ਪਰਾਗਣ ਲਈ ਵਰਤਨਾ ਚਾਹੀਦਾ ਹੈ।

ਹੱਥੀਂ ਪਰਾਗਣ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਜਿਵੇਂ ਕੇ ਪੋਲਨ ਨੂੰ ਮਾਦਾ ਦੇ ਫੁੱਲਾਂ ਤੇ ਰੂਈਂ ਦੇ ਬੂੜੇ ਨਾਲ ਲਗਾਉਣਾਂ ਜਾਂ ਛਿੜਕਣਾਂ, ਰੂਈਂ ਦੇ ਬੂੜੇ ਤੇ ਪੋਲਨ ਲਗਾ ਕੇ ਮਾਦਾ ਦੇ ਫੁੱਲਾਂ ਦੇ ਵਿਚਕਾਰ ਰੱਖਣਾ ਅਤੇ 3-4 ਨਰ ਦੇ ਫੁਲਾਂ ਦੀਆਂ ਲੜੀਆਂ ਨੂੰ ਉਲਟਾ ਕਰਕੇ ਮਾਦਾ ਦੇ ਫੁੱਲਾਂ ਦੇ ਵਿਚਕਾਰ ਰੱਖਣਾਂ। ਨਰ ਦੇ ਫੁੱਲਾਂ ਦੀਆਂ ਲੜੀਆਂ ਨੂੰ ਮਾਦਾ ਦੇ ਫੁੱਲਾ ਦੇ ਵਿਚਕਾਰ ਉਲਟਾ ਰੱਖਣ ਵਾਲਾ ਤਰੀਕਾ ਸਭ ਤੋਂ ਅਸਾਨ ਹੈ। ਜੇਕਰ ਇਹ ਤਰੀਕਾ ਵਰਤਣਾਂ ਹੋਵੇ ਤਾਂ ਜਿਸ ਮਾਦਾ ਦੇ ਫੁੱਲਾਂ ਨੂੰ ਪਰਾਗਣ ਕਰਨਾ ਹੁੰਦਾ ਹੈ ਉਸ ਨੂੰ ਉਲਟਾ ਰੱਖੇ ਨਰ ਦੇ ਫੁੱਲਾ ਦੀ ਲੜੀ ਨਾਲ ਤਿਲਕਣ ਵਾਲੀ ਗੰਢ ਪਾਉਣੀ ਪੈਂਦੀ ਹੈ ਤਾਂ ਕਿ ਨਰ ਦੀ ਲੜੀ ਪਰਾਗਣ ਹੋਣ ਤੱਕ ਸਹੀ ਥਾਂ ਤੇ ਲੱਗੀ ਰਹੇ।

ਇਹ ਵੀ ਪੜ੍ਹੋ: Fruit Garden: ਕਿਸਾਨ ਵੀਰੋ ਯੋਜਨਾਬੰਦੀ ਨਾਲ ਫ਼ਲਦਾਰ ਬੂਟਿਆਂ ਦਾ ਬਾਗ ਲਗਾਓ, ਪਰ ਬਾਗ ਲਾਉਣ ਤੋਂ ਪਹਿਲਾਂ ਇਹ ਕੰਮ ਕਰਨਾ ਨਾ ਭੁੱਲਿਓ

ਇਹਨਾਂ ਵਿਚੋਂ ਕੋਈ ਵੀ ਤਰੀਕਾ ਵਰਤ ਕੇ ਵਧੀਆ ਗੁਣਵੱਤਾ ਵਾਲਾ ਫਲ ਲਿਆ ਜਾ ਸਕਦਾ ਹੈ, ਮਾਦਾ ਦੇ ਫੁੱਲ ਨਿਕਲਣ ਤੋਂ 3-4 ਦਿਨਾਂ ਦੇ ਅੰਦਰ ਪਰਾਗਣ ਕਰ ਦੇਣਾ ਚਾਹੀਦਾ ਹੈ ਤਾਂ ਜੋ ਵਧੀਆ ਫਲ ਟਿੱਕ ਸਕੇ। ਜੇਕਰ ਅਸੀਂ ਪਰਾਗਣ ਨਹੀਂ ਕਰਦੇ ਤਾਂ ਖਜ਼ੂਰ ਦਾ ਫਲ ਬਹੁਤ ਛੋਟਾ, ਬਿਨਾਂ ਬੀਜ ਵਾਲਾ ਤੇ ਨਾ ਪੱਕਣ ਵਾਲਾ ਬਣੇਗਾ।

ਖਾਦਾਂ

ਖਜ਼ੂਰ ਦੇ ਬੂਟਿਆਂ ਨੂੰ ਸਰਦੀਆਂ ਦੇ ਮਹੀਨਿਆਂ ਵਿੱਚ ਰੂੜੀ ਦੀ ਖਾਦ ਪਾਉਣੀ ਚਾਹੀਦੀ ਹੈ। ਬੂਟਿਆਂ ਨੂੰ 10 ਕਿੱਲੇ ਪ੍ਰਤੀ ਬੂਟਾ ਪ੍ਰਤੀ ਸਾਲ ਦੇ ਹਿਸਾਬ ਨਾਲ ਗਲੀ ਸੜੀ ਰੂੜੀ ਦੀ ਖਾਦ ਪਾਉ। ਪੰਜਵੇਂ ਸਾਲ ਅਤੇ ਇਸ ਤੋਂ ਬਾਅਦ 50 ਕਿੱਲੋ ਰੂੜੀ ਦੀ ਖਾਦ ਵੀ ਹਰ ਵਰ੍ਹੇ ਪਾਉਂਦੇ ਰਹੇ। ਇਸ ਤੋਂ ਇਲਾਵਾ ਪੰਜਵੇਂ ਸਾਲ ਤੋਂ ਬਾਅਦ 4.4 ਕਿੱਲੋ ਯੂਰੀਆ ਦੋ ਕਿਸ਼ਤਾਂ ਵਿੱਚ, ਪਹਿਲੀ ਕਿਸ਼ਤ ਫੁੱਲਾਂ ਤੋਂ ਪਹਿਲਾ (ਫਰਵਰੀ) ਤੇ ਦੂਜੀ ਫਲ ਬਣਨ ਤੋਂ ਬਾਅਦ ਅਪ੍ਰੈਲ ਵਿੱਚ ਪਾਉਣੀ ਚਾਹੀਦੀ ਹੈ।

ਸਿੰਚਾਈ

ਨਵੇਂ ਬੂਟਿਆਂ ਨੂੰ ਪਾਣੀ ਹਫਤੇ ਪਿੱਛੋਂ ਲਗਾਉਂਦੇ ਰਹਿਣਾ ਚਾਹੀਦਾ ਹੈ। ਚੰਗੀ ਫਸਲ ਲੈਣ ਲਈ ਸਮੇਥ ਨਿਕਲਣ ਤੋਂ ਪਹਿਲਾਂ ਇੱਕ ਪਾਣੀ ਜ਼ਰੂਰ ਲਗਾਉਣਾ ਚਾਹੀਦਾ ਹੈ। ਫਰਵਰੀ ਫਲ ਬਣਨ ਤੋਂ ਬਾਅਦ ਸਾਨੂੰ ਪਾਣੀ ਲਗਾਉਂਦੇ ਰਹਿਣਾ ਚਾਹੀਦਾ ਹੈ। ਸਿੰਚਾਈ ਦਾ ਵਕਫਾ ਮਿੱਟੀ ਅਤੇ ਮੋਸਮ ਤੇ ਨਿਰਭਰ ਕਰਦਾ ਹੈ। ਰੇਤਲੀਆਂ ਜ਼ਮੀਨਾਂ ਵਿੱਚ ਗਰਮੀਆਂ ਦੌਰਾਨ 10-15 ਦਿਨਾਂ ਬਾਅਦ ਅਤੇ ਸਰਦੀਆਂ ਵਿੱਚ 30-40 ਦਿਨਾਂ ਬਾਅਦ ਪਾਣੀ ਲਗਾਉਣਾ ਚਾਹੀਦਾ ਹੈ।

ਸਰੋਤ: ਅਨਿਲ ਕੁਮਾਰ, ਸੰਦੀਪ ਰਹੇਜਾ, ਸੁਭਾਸ਼ ਚੰਦਰ

Summary in English: Smart Kheti, Profitable Farming, Dates Farming, Date Palm Farming, Get good quality dates using any of these methods

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters