ਕਿਸੇ ਵੀ ਫ਼ਸਲ ਨੂੰ ਉਗਾਉਣ ਲਈ ਹਲ ਚਲਾਉਣਾ ਇਕ ਮੁਖ ਕੰਮ ਮੰਨਿਆ ਜਾਂਦਾ ਹੈ, ਜਿਸ ਵਿਚ ਕਿਸਾਨਾਂ ਨੂੰ ਕਈ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਵੇਖਦੇ ਹੋਏ ਇਕ ਨਵਾਂ ਤਰੀਕਾ ਵਰਤੋਂ ਵਿਚ ਲਿਆਇਆ ਗਿਆ ਹੈ। ਆਓ ਜਾਣਦੇ ਹਾਂ ਇਸ ਨਵੇਂ ਤੇ ਨਵੇਕਲੇ ਤਰੀਕੇ ਬਾਰੇ...
ਫ਼ਸਲ ਦੀ ਪੈਦਾਵਾਰ ਦਾ ਸਿੱਟਾ ਬਹੁਤ ਸਾਰੀਆਂ ਕਾਰਕ (ਤਤਾ) ਨੂੰ ਵੇਖ ਕੇ ਕੀਤਾ ਜਾਣਾ ਹੈ ਜਿਵੇ ਕਿ ਹਲ ਵਹਾਉਣਾ, ਸਿੰਚਾਈ ਸਾਧਨ, ਖਾਦ ਪਾਉਣਾ ਅਤੇ ਹੋਰ ਵੀ ਮੁਖ ਕਾਰਕ ਹਨ, ਇਸ ਵਿਚ ਅਉਂਦੇ ਹਨ ਜਿਵੇਂ ਚੰਗੇ ਤਰੀਕੇ ਨਾਲ ਹਲ ਚਲਾਉਣ ਨਾਲ ਫ਼ਸਲਾਂ ਵਿਚ ਚੰਗਾ ਨਿਕਾਸ ਹੁੰਦਾ ਹੈ, ਜੰਗਲੀ ਬੂਟੀ ਨੂੰ ਉਗਣ ਤੋਂ ਰੋਕਿਆ ਜਾ ਸਕਦਾ ਹੈ ,ਪੈਦਾਵਾਰ ਵਿਚ ਵੀ ਵਾਧਾ ਕੀਤਾ ਜਾਂਦਾ ਹੈ।
ਹਲ ਚਲਾਉਣ ਲਈ ਟਰੈਕਟਰ, ਹਲ ਅਤੇ ਹੋਰ ਵੀ ਕਈ ਨਵੀ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਹਰ ਕਿਸਾਨਾਂ ਦੀ ਬਰਦਾਸ਼ਤ ਤੋਂ ਬਾਰ ਹੁੰਦਾ ਹੈ, ਕਿਸਾਨਾਂ ਦੀ ਇਸ ਤਰਾਂ ਦੀ ਮੁਸ਼ਕਿਲਾਂ ਨੂੰ ਘਟਾਉਣ ਲਈ ਜ਼ੀਰੋ ਖੇਤੀ ਤਰੀਕਾ / ਬਿਨਾ ਹਲ ਵਾਉਂਣ ਨਾਲ ਵੀ ਖੇਤੀ ਵਿਚ ਵਾਧਾ ਕੀਤਾ ਜਾ ਰਿਹਾ ਹੈ।
ਬਿਨਾਂ ਹਲ ਚਲਾਏ ਖੇਤੀ ਕਿੱਦਾਂ ਕਰੀਏ ?
ਸਬ ਤੋਂ ਪਹਿਲਾ ਕਿਸਾਨਾਂ ਨੂੰ ਖੇਤ ਵਿਚ ਜੈਵਿਕ ਖਾਦਾਂ ਜਿਵੇਂ ਯੂਰੀਆ, ਜੀਵਣਾਮ੍ਰਿਤ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਸ ਨਾਲ ਖਾਦ, ਚੰਗੇ ਤੱਤ ਮਿੱਟੀ ਵਿਚ ਸਾਈ ਤਰਾਂ ਬਦਲ ਜਾਂਦੇ ਹਨ। ਇਸ ਨਾਲ ਜੰਗਲੀ ਬੂਟੀ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਲਈ ਜ਼ੀਰੋ ਟਿੱਲ ਡਰਿੱਲ ਕੱਮ ਮਸ਼ੀਨ ਜਾਂ ਹੋਰ ਵੀ ਨਵੇਂ ਉਪਕਰਨਾਂ ਦੀ ਵਰਤੋਂ ਨੂੰ ਵਧਾਵਾ ਦਿੱਤਾ ਗਿਆ ਹੈ।
ਇਹ ਵੀ ਪੜੋ: Pumpkin Farming: ਪੇਠੇ ਦੀ ਖੇਤੀ ਅਤੇ ਕੀਟਨਾਸ਼ਕਾਂ ਦੀ ਵਰਤੋਂ ਬਾਰੇ ਪੂਰੀ ਜਾਣਕਾਰੀ ਪੜੋ!
ਇਸ ਦੇ ਲਾਭ:
- ਇਸ ਨਾਲ ਘੱਟ ਤੋਂ ਘੱਟ ਲਾਗਤ ਦੀ ਲੋੜ ਹੁੰਦੀ ਹੈ।
- ਇਸ ਨਾਲ ਸਮੇਂ ਦੀ ਬਚਤ ਹੁੰਦੀ ਹੈ।
- ਇਸ ਨਾਲ ਮਿੱਟੀ ਦੀ ਬਣਤਰ ਵਿਚ ਸੁਧਾਰ ਆਉਂਦਾ ਹੈ।
- ਜਰੂਰੀ ਤਤ ਵੀ ਸਹੀ ਮਾਤਰਾ ਵਿਚ ਫਸਲਾਂ ਨੂੰ ਮਿਲ ਜਾਂਦੇ ਹਨ।
Summary in English: Agriculture can also be done without the use of plough, know the right method and benefits