1. Home
  2. ਖੇਤੀ ਬਾੜੀ

Crop Yield: ਕਿਸਾਨ ਵੀਰੋਂ, ਇਨ੍ਹਾਂ ਤਰੀਕਿਆਂ ਨਾਲ ਦਾਲਾਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਕਰੋ ਅਤੇ ਪੂਰਾ ਝਾੜ ਲਉ

ਦਾਲਾਂ ਨੂੰ ਇੱਕ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ। ਇਹ ਪ੍ਰੋਟੀਨ, ਚਰਬੀ, ਕਾਰਬੋਹਾਈਡਰੇਟ, ਕੈਲਸ਼ੀਅਮ, ਆਇਰਨ, ਜ਼ਿੰਕ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦੇ ਹਨ। ਅਜਿਹੇ ਵਿੱਚ ਦਾਲਾਂ ਦੀ ਚੰਗੀ ਪੈਦਾਵਾਰ ਲਈ ਸਹੀ ਤਰੀਕੇ ਨਾਲ ਖਾਦਾਂ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ।

Gurpreet Kaur Virk
Gurpreet Kaur Virk
ਦਾਲਾਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ

ਦਾਲਾਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ

Crop Production: ਅਨਾਜ ਸੁਰੱਖਿਆ ਦੇ ਨਾਲ-ਨਾਲ ਦਾਲਾਂ ਦੀ ਫ਼ਸਲ ਦਾ ਵਾਤਾਵਰਨ ਅਤੇ ਮਿੱਟੀ ਦੀ ਸਿਹਤ ਨੂੰ ਸੁਧਾਰਨ ਵਿੱਚ ਵੀ ਅਹਿਮ ਯੋਗਦਾਨ ਹੈ। ਅੱਜਕੱਲ੍ਹ, ਸਾਡੀ ਖੇਤੀ ਪ੍ਰਣਾਲੀ ਮਿੱਟੀ ਦੀ ਸਿਹਤ, ਪਾਣੀ ਦੀ ਕਮੀ, ਗਲੋਬਲ ਵਾਰਮਿੰਗ, ਜੈਵ ਵਿਭਿੰਨਤਾ, ਨਾਈਟ੍ਰੋਜਨ ਦੀ ਘਾਟ ਆਦਿ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਇਸ ਦੇ ਸਿੱਟੇ ਵਜੋਂ ਖੇਤੀ ਉਤਪਾਦਨ ਅਤੇ ਗੁਣਵੱਤਾ ਦਿਨੋਂ-ਦਿਨ ਘਟਦੀ ਜਾ ਰਹੀ ਹੈ। ਇਹ ਦਾਲਾਂ ਦੀਆਂ ਫ਼ਸਲਾਂ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਦਾਲਾਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਦੀ ਆਪਣੀ ਸੁਭਾਵਿਕ ਯੋਗਤਾ ਕਾਰਨ ਫਸਲਾਂ ਦੇ ਉਤਪਾਦਨ ਅਤੇ ਟਿਕਾਊ ਖੇਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਦਾਲਾਂ ਦੀ ਪੈਦਾਵਾਰ ਨੂੰ ਬਦਲਦੇ ਵਾਤਾਵਰਣ ਵਿੱਚ ਮਨੁੱਖੀ ਪੋਸ਼ਣ, ਪਸ਼ੂਆਂ ਦੀ ਖੁਰਾਕ, ਵਾਤਾਵਰਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਦਾ ਇੱਕ ਟਿਕਾਊ ਸਰੋਤ ਕਿਹਾ ਜਾ ਸਕਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਾਲਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਦਾਲਾਂ ਨੂੰ ਇੱਕ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ। ਇਹ ਪ੍ਰੋਟੀਨ, ਚਰਬੀ, ਕਾਰਬੋਹਾਈਡਰੇਟ, ਕੈਲਸ਼ੀਅਮ, ਆਇਰਨ, ਜ਼ਿੰਕ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦੇ ਹਨ। ਅਜਿਹੇ ਵਿੱਚ ਦਾਲਾਂ ਦੀ ਚੰਗੀ ਪੈਦਾਵਾਰ ਲਈ ਸਹੀ ਤਰੀਕੇ ਨਾਲ ਖਾਦਾਂ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਦਾਲਾਂ ਵਿੱਚ ਫ਼ਾਸਫ਼ੋਰਸ ਤੱਤ ਦੀ ਪੂਰਤੀ ਡੀ.ਏ.ਪੀ. ਦੀ ਜਗ੍ਹਾ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਨਾਲ ਕੀਤੀ ਜਾਂਦੀ ਹੈ। ਸਿੰਗਲ ਸੁਪਰ ਫਾਸਫੇਟ ਵਿੱਚ 16% ਫ਼ਾਸਫ਼ੋਰਸ ਤੱਤ ਦੇ ਨਾਲ-ਨਾਲ 11-12% ਸਲਫਰ ਅਤੇ 18-21% ਕੈਲਸ਼ੀਅਮ ਤੱਤ ਵੀ ਮਿਲਦੇ ਹਨ। ਇਸ ਵਿੱਚ ਸਲਫਰ ਤੱਤ ਮੌਜੂਦ ਹੋਣ ਕਾਰਨ ਇਹ ਖਾਦ ਦਾਲਾਂ ਦੀਆਂ ਫ਼ਸਲਾਂ ਲਈ ਹੋਰ ਖਾਦਾਂ ਦੇ ਮੁਕਾਬਲੇ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਦਾਲਾਂ ਵਿਚਲਾ ਪ੍ਰੋਟੀਨ ਬਨਾਉਣ ਵਿੱਚ ਮੁੱਖ ਕੰਮ ਸਲਫਰ ਦਾ ਹੀ ਹੈ। ਸੋ ਵੱਖਰੇ ਤੌਰ ਤੇ ਮਹਿੰਗਾ ਸਲਫਰ ਖਰੀਦ ਕੇ ਫ਼ਸਲਾਂ ਨੂੰ ਪਾਉਣ ਦੀ ਜਗ੍ਹਾ ਸਾਨੂੰ ਡੀ. ਏ. ਪੀ. ਦੀ ਜਗ੍ਹਾ ਸਿੰਗਲ ਸੁਪਰ ਫਾਸਫੇਟ ਨੂੰ ਤਰਜੀਹ ਦੇਣੀ ਚਾਹੀਦੀ ਹੈ। 

ਖਾਦਾਂ ਦੀ ਵਰਤੋਂ ਕਰੋ:

ਛੋਲੇ: ਬਿਜਾਈ ਤੋਂ ਪਹਿਲਾਂ ਬੀਜ ਨੂੰ ਮੀਜ਼ੋਰਾਈਜ਼ੋਬੀਅਮ ਅਤੇ ਰਾਈਜ਼ੋਬੈਕਟੀਰੀਅਮ ਨਾਂਅ ਦਾ ਜੀਵਾਣੂੰ ਖਾਦ ਦਾ ਟੀਕਾ ਜ਼ਰੂਰ ਲਗਾਓ। ਇਸ ਦੇ ਨਾਲ ਹੀ ਦੇਸੀ ਛੋਲ਼ਿਆਂ ਨੂੰ 13 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਪਾਓ। ਇਹ ਸਾਰੀ ਖਾਦ ਬਿਜਾਈ ਸਮੇਂ ਹੀ ਡਰਿੱਲ ਨਾਲ ਪੋਰ ਦਿਉ। ਕਾਬਲੀ ਛੋਲ਼ਿਆਂ ਨੂੰ 13 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰ ਫਾਸਫੇਟ ਖਾਦ ਪਾਓ। ਵਧੇਰੇ ਝਾੜ ਲੈਣ ਵਾਸਤੇ, ਉਪਰੋਕਤ ਖਾਦਾਂ ਤੋਂ ਇਲਾਵਾ, ਫ਼ਸਲ ਬੀਜਣ ਤੋਂ 90 ਅਤੇ 110 ਦਿਨਾਂ ਤੇ 2% ਯੂਰੀਆ (3 ਕਿਲੋ ਯੂਰੀਆ 150 ਲਿਟਰ ਪਾਣੀ ਵਿੱਚ ਪ੍ਰਤੀ ਏਕੜ) ਛਿੜਕੋ। ਇਸ ਤੋਂ ਇਲਾਵਾ ਛੋਲ਼ਿਆਂ ਦੇ ਦਾਣਿਆਂ ਵਿੱਚ ਜ਼ਿੰਕ ਦੀ ਮਾਤਰਾ ਵਧਾਉਣ ਲਈ ਫ਼ਸਲ ਬੀਜਣ ਤੋਂ 90 ਅਤੇ 110 ਦਿਨਾਂ ਬਾਅਦ 0.5% ਜ਼ਿੰਕ ਸਲਫ਼ੇਟ ਹੈਪਟਾਹਾਈਡਰੇਟ (21% ਜ਼ਿੰਕ) (750 ਗ੍ਰਾਮ ਪ੍ਰਤੀ ਏਕੜ) + 2% ਯੂਰੀਆ ( 3 ਕਿਲੋ ਪ੍ਰਤੀ ਏਕੜ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਇਸ ਛਿੜਕਾਅ ਦੇ ਨਾਲ ਝਾੜ ਵੀ ਵੱਧਦਾ ਹੈ।

 

ਮਸਰ: ਮਸਰਾਂ ਦੇ ਬੀਜ ਨੂੰ ਰਾਈਜ਼ੋਬਿਯਮ ਦਾ ਟੀਕਾ ਜ਼ਰੂਰ ਲਾਉ । ਮਸਰਾਂ ਦੀ ਬਿਜਾਈ ਵੇਲੇ 11 ਕਿਲੋ ਯੂਰੀਆ ਪ੍ਰਤੀ ਏਕੜ ਅਤੇ 50 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਡਰਿੱਲ ਕਰੋ। ਜੇਕਰ ਬੀਜ ਨੂੰ ਟੀਕਾ ਨਾ ਲਾਇਆ ਹੋਵੇ ਤਾਂ 100 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਉ।

ਪਕਾਵੇਂ ਮਟਰ: ਮਟਰਾਂ ਦੇ ਬੀਜ ਨੂੰ ਰਾਈਜ਼ੋਬਿਯਮ ਜੀਵਾਣੂੰ ਖਾਦ ਦਾ ਟੀਕਾ ਲਗਾਉਣ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ। ਬਿਜਾਈ ਵੇਲੇ 26 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ, ਡਰਿੱਲ ਦੁਆਰਾ ਲਾਈਨਾਂ ਦੇ ਨਾਲ ਪੋਰੋ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Crop Yield: Use fertilizers properly in pulses in these ways for better yield

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters