1. Home
  2. ਖੇਤੀ ਬਾੜੀ

Cultivation in Tunnels: ਇਹ ਤਕਨੀਕ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਸੰਗਰੂਰ ਵਿੱਚ ਪ੍ਰਚਲਿਤ, ਕਿਸਾਨਾਂ ਨੂੰ ਅਗੇਤੀ ਸਬਜ਼ੀਆਂ ਤੋਂ ਮਿਲ ਰਿਹਾ ਹੈ ਤਗੜਾ ਮੁਨਾਫ਼ਾ

ਪੰਜਾਬ ਵਿਚ ਕਈ ਜਿਲ੍ਹੇ ਜਿਵੇਂ ਕਿ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਸੰਗਰੂਰ ਵਿਚ ਇਹ ਤਕਨੀਕ ਬਹੁਤ ਹੀ ਜ਼ਿਆਦਾ ਪ੍ਰਚੱਲਤ ਹੈ ਅਤੇ ਕਿਸਾਨ ਵੀਰ ਅਗੇਤੀਆਂ ਸਬਜ਼ੀਆਂ ਲਗਾ ਕੇ ਕਾਫ਼ੀ ਮੁਨਾਫ਼ਾ ਕਮਾ ਰਹੇ ਹਨ। ਇਸ ਤਕਨੀਕ ਨਾਲ ਕਿਸਾਨ 20-30 ਦਿਨ ਅਗੇਤੀ ਸਬਜ਼ੀ ਲੈ ਸਕਦੇ ਹਨ, ਜਿਸ ਦਾ ਮੰਡੀ ਵਿਚ ਮੁੱਲ ਵੱਧ ਮਿਲਦਾ ਹੈ।

Gurpreet Kaur Virk
Gurpreet Kaur Virk
ਸ਼ਿਮਲਾ ਮਿਰਚ, ਖੀਰਾ ਅਤੇ ਬੈਂਗਣ ਦੀ ਸੁਰੰਗਾਂ ਵਿੱਚ ਕਾਸ਼ਤ

ਸ਼ਿਮਲਾ ਮਿਰਚ, ਖੀਰਾ ਅਤੇ ਬੈਂਗਣ ਦੀ ਸੁਰੰਗਾਂ ਵਿੱਚ ਕਾਸ਼ਤ

Farming in Tunnels: ਸਬਜ਼ੀਆਂ ਦੀ ਸੁਰੰਗਾਂ ਵਿੱਚ ਕਾਸ਼ਤ ਇੱਕ ਮਹੱਤਵਪੂਰਨ ਤਕਨੀਕ ਹੈ, ਜੋ ਕਿ ਪੰਜਾਬ ਵਿਚ ਬਹੁਤ ਜ਼ਿਆਦਾ ਪ੍ਰਚੱਲਤ ਹੈ। ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਪੰਜਾਬ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਬਹੁਤ ਘੱਟ ਹੁੰਦਾ ਹੈ, ਜਿਸ ਕਰਕੇ ਅਸੀਂ ਸਬਜ਼ੀਆਂ ਦੀ ਕਾਸ਼ਤ ਨਹੀਂ ਕਰ ਸਕਦੇ। ਸੁਰੰਗਾਂ ਵਿੱਚ ਅਗੇਤੀ ਸਬਜ਼ੀਆਂ ਜਿਵੇਂ ਕਿ ਖੀਰਾ, ਸ਼ਿਮਲਾ ਮਿਰਚ ਅਤੇ ਬੈਂਗਣ ਆਦਿ ਲਗਾ ਕੇ ਕਿਸਾਨ ਵੀਰ ਬਹੁਤ ਹੀ ਜ਼ਿਆਦਾ ਮੁਨਾਫ਼ਾ ਕਮਾ ਸਕਦੇ ਹਨ।

ਪੰਜਾਬ ਵਿਚ ਕਈ ਜਿਲ੍ਹੇ ਜਿਵੇਂ ਕਿ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਸੰਗਰੂਰ ਵਿਚ ਇਹ ਤਕਨੀਕ ਬਹੁਤ ਹੀ ਜ਼ਿਆਦਾ ਪ੍ਰਚੱਲਤ ਹੈ ਅਤੇ ਕਿਸਾਨ ਵੀਰ ਅਗੇਤੀਆਂ ਸਬਜ਼ੀਆਂ ਲਗਾ ਕੇ ਕਾਫ਼ੀ ਮੁਨਾਫ਼ਾ ਕਮਾ ਰਹੇ ਹਨ। ਇਸ ਤਕਨੀਕ ਨਾਲ ਕਿਸਾਨ 20-30 ਦਿਨ ਅਗੇਤੀ ਸਬਜ਼ੀ ਲੈ ਸਕਦੇ ਹਨ, ਜਿਸ ਦਾ ਮੰਡੀ ਵਿਚ ਮੁੱਲ ਵੱਧ ਮਿਲਦਾ ਹੈ।

ਸੁਰੰਗਾਂ ਵਾਲੀ ਤਕਨੀਕ ਵਿਚ ਪੌਲੀਥੀਨ ਦੀ ਚਾਦਰ ਨਾਲ ਇੱਕ ਜਾਂ ਇੱਕ ਤੋਂ ਜ਼ਿਆਦਾ ਕਤਾਰਾਂ ਵਿੱਚ ਸਰਦੀਆਂ ਦੇ ਦਿਨਾਂ ਵਿੱਚ ਢੱਕ ਦਿੰਦੇ ਹਾਂ, ਜਿਸ ਨਾਲ ਬੂਟੇ ਦੇ ਆਲੇ ਦੁਆਲੇ ਤਾਪਮਾਨ ਵੱਧ ਜਾਂਦਾ ਹੈ, ਜੋ ਕੇ ਬੂਟੇ ਦੇ ਵਧਣ ਵਿੱਚ ਸਹਾਈ ਹੁੰਦਾ ਹੈ। ਸੁਰੰਗਾਂ ਵਿਚ ਬੈਂਗਣ, ਟਮਾਟਰ ਅਤੇ ਸ਼ਿਮਲਾ ਮਿਰਚ ਦੀ ਕਾਸ਼ਤ ਸਰਦੀਆਂ ਵਿੱਚ ਕੀਤੀ ਜਾ ਸਕਦੀ ਹੈ। ਇਹ ਤਕਨੀਕ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਉੱਤਮ ਹੈ ਕਿਉਂਕਿ ਇਹ ਦੂਜੀਆਂ ਸੁਰੱਖਅਿਤ ਖੇਤੀ ਦੀਆਂ ਤਕਨੀਕਾਂ ਨਾਲੋਂ ਘਟ ਲਾਗਤ ਵਾਲੀ ਹੈ ਅਤੇ ਇਸਦਾ ਰਖ-ਰਖਾਵ ਵੀ ਸੌਖਾ ਹੈ।

ਸੁਰੰਗਾਂ ਵਿਚ ਅਗੇਤੀ ਕਾਸ਼ਤ ਕਰਕੇ ਚੰਗਾ ਮੁਨਾਫਾ 

ਸ਼ਿਮਲਾ ਮਰਿਚ ਦੀ ਅਗੇਤੀ ਕਾਸ਼ਤ ਲਈ ਪੀ ਐੱਸ ਐੱਮ-1 ਦੀ ਪਨੀਰੀ ਅਕਤੂਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜੋ। ਇਸ ਸਮੇਂ ਚਿੱਟੀ ਮੱਖੀ ਦਾ ਹਮਲਾ ਵਧੇਰੇ ਹੁੰਦਾ ਹੈ, ਜੋ ਕਿ ਵਿਸ਼ਾਣੂ ਰੋਗ ਫੈਲਾਉਂਦੀ ਹੈ। ਇਸ ਲਈ ਉੱਗ ਰਹੀ ਪਨੀਰੀ ਨੂੰ 40 ਮੈਸ਼ ਦੀ ਨਾਈਲੋਨ ਨੈਟ ਨਾਲ ਢੱਕ ਦਿਓ। ਜਦੋਂ ਬੂਟੇ 4 ਤੋਂ 5 ਹਫਤੇ ਦੇ ਹੋ ਜਾਣ ਤਾਂ ਬੂਟਆਿਂ ਨੂੰ 130 ਸੈਂਟੀਮੀਟਰ ਚੌੜ੍ਹੀਆਂ ਪੱਟੀਆਂ ਦੇ ਦੋਵੇਂ ਪਾਸੇ 3.0 ਸੈਂਟੀਮੀਟਰ ਦੀ ਵਿੱਥ 'ਤੇ ਲਗਾ ਦਿਓ। ਦਸੰਬਰ ਦੇ ਸ਼ੁਰੂ ਵਿਚ ਲੋਹੇ ਦੇ ਸਰੀਏ ਦੇ ਅਰਧ ਗੋਲੇ ਬਣਾਕੇ 2.2 ਮੀਟਰ ਦੀ ਵਿਚ ਉੱਪਰ ਲਗਾ ਦਿਓ, ਤਾਂ ਜੋ ਖਾਲ਼ੀਆਂ ਦੇ ਦੋਨੇ ਪਾਸੇ ਦੇ ਬੂਟੇ ਇਹਨਾਂ ਅਰਧ ਗੋਲਿਆਂ ਦੇ ਵਿਚ ਚਕਾਰ ਆ ਜਾਣ। ਅਰਧ ਗੋਲੇ ਬਣਾਉਣ ਲਈ 2 ਮੀਟਰ ਲੰਬੇ ਸਰੀਏ ਮੋੜ ਕੇ ਇਸ ਤਰ੍ਹਾਂ ਬਣਾ ਲਓ ਕਿ ਜਦੋਂ ਜ਼ਮੀਨ ਵਿਚ ਗੱਡੀਏ ਤਾਂ ਇਹਨਾਂ ਦੀ ਉੱਚਾਈ ਜ਼ਮੀਨ ਤੋਂ 45-60 ਸੈਂਟੀਮੀਟਰ ਹੋ ਜਾਏ। ਇਹਨਾਂ ਅਰਧ ਗੋਲਿਆਂ ਉੱਪਰ ਪਲਾਸਟਿਕ ਦੀ ਸ਼ੀਟ ਪਾ ਦਿਓ। ਪਲਾਸਟਿਕ ਦੀਆਂ ਸ਼ੀਟਾ ਨੂੰ ਪਾਸਿਆਂ ਤੋਂ ਮਿੱਟੀ ਨਾਲ ਦਬਾ ਦਿਓ। ਜਦੋਂ ਫਰਵਰੀ ਦੇ ਮਹੀਨੇ ਵਿੱਚ ਤਾਪਮਾਨ ਵਧ ਜਾਵੇ ਤਾਂ ਇਹਨਾ ਸ਼ੀਟਾਂ ਨੂੰ ਉਤਾਰ ਦਿਓ।

ਖੀਰੇ ਦੀ ਅਗੇਤੀ ਪੈਦਾਵਾਰ ਲੈਣ ਲਈ ਸੁਰੰਗੀ ਢੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਢੰਗ ਨਾਲ ਅਸੀਂ ਬੂਟਿਆਂ ਨੂੰ ਦਸੰਬਰ ਤੋਂ ਫ਼ਰਵਰੀ ਤੱਕ ਠੰਢ ਅਤੇ ਕੋਰੇ ਤੋਂ ਬਚਾ ਸਕਦੇ ਹਾਂ। ਅਜਿਹਾ ਕਰਨ ਲਈ ਢਾਈ-ਢਾਈ ਮੀਟਰ ਦੀਆਂ ਚੌੜੀਆਂ ਪਟੜੀਆਂ ਬਣਾ ਲਉ ਅਤੇ ਦਸੰਬਰ ਦੇ ਪਹਿਲੇ ਪੰਦਰਵਾੜੇ ਵਿਚ ਪਟੜੀਆਂ ਦੇ ਦੋਨੋਂ ਪਾਸੇ 45 ਸੈਂਟੀਮੀਟਰ ਦੇ ਫ਼ਾਸਲੇ ਉੱਪਰ ਬਿਜਾਈ ਕਰੋ। ਬਿਜਾਈ ਕਰਨ ਤੋਂ ਪਹਿਲਾ ਦੋ ਮੀਟਰ ਲੰਬੇ ਸਰੀਏ ਦੇ ਅਰਧ ਗੋਲੇ ਬਣਾ ਲਉ ਅਤੇ ਇਨ੍ਹਾਂ ਨੂੰ ਦੋ-ਦੋ ਮੀਟਰ ਦੇ ਫ਼ਾਸਲੇ ਉੱਪਰ ਇਸ ਤਰ੍ਹਾਂ ਗੱਡ ਦਿਓ ਤਾਂ ਜੋ ਖਾਲ਼ੀ ਦੇ ਦੋਨੋਂ ਪਾਸੇ ਢੱਕੇ ਜਾਣ ਅਤੇ ਬੂਟੇ ਵਿਚ ਆ ਜਾਣ। ਇਸ ਤੋਂ ਬਾਅਦ ਅਰਧ ਗੋਲਿਆਂ ਉੱਪਰ 100 ਗੇਜ ਦੀਆਂ ਪਲਾਸਟਿਕ ਸ਼ੀਟਾਂ ਵਿਛਾ ਦਿਓ ਅਤੇ ਇਨ੍ਹਾਂ ਦੇ ਪਾਸਿਆਂ ਨੂੰ ਜ਼ਮੀਨ ਵਿੱਚ ਦਬਾ ਦਿਓ। ਫ਼ਰਵਰੀ ਦੇ ਮਹੀਨੇ ਵਿਚ ਜਦੋਂ ਹਵਾ ਦਾ ਤਾਪਮਾਨ ਵਧ ਜਾਵੇ ਤਾਂ ਇਨ੍ਹਾਂ ਸ਼ੀਟਾਂ ਨੂੰ ਉਤਾਰ ਕੇ ਸੰਭਾਲ ਲਉ।

ਬੈਂਗਣ-ਸ਼ਿਮਲਾ ਮਿਰਚ ਦੀ ਅਗੇਤੀ ਕਾਸ਼ਤ ਲਈ ਇਸਦੀ ਪਨੀਰੀ ਨੂੰ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੈੱਡ ਉੱਤੇ ਲਗਾ ਦਿਓ। ਕਤਾਰ ਤੋਂ ਕਤਾਰ ਦਾ ਫਾਸਲਾ 90 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 30 ਸੈਂਟੀਮੀਟਰ ਰੱਖੋ। ਦਸੰਬਰ ਦੇ ਪਹਿਲੇ ਹਫਤੇ ਲੋਹੇ ਦੇ ਸਰੀਏ ਦੇ ਅਰਧ ਗੋਲੇ ਬਣਾ ਕੇ 2-2 ਮੀਟਰ ਦੀ ਵਿਚ ਤੇ ਲਗਾ ਦਿਓ ਅਤੇ ਇਹਨਾਂ ਗੋਲਿਆਂ ਉੱਪਰ 50 ਮਾਈਕ੍ਰੋਨ ਮੋਟੀ ਪਲਾਸਟਿਕ ਸ਼ੀਟ ਪਾ ਕੇ ਬੂਟਿਆਂ ਨੂੰ ਸੁਰੰਗਾਂ ਹੇਠਾਂ ਢੱਕ ਦਿਓ ਅਤੇ ਅੱਧ ਫਰਵਰੀ ਵਿੱਚ ਜਦੋਂ ਤਾਪਮਾਨ ਵਧ ਜਾਵੇ ਪਲਾਸਟਿਕ ਸ਼ੀਟ ਨੂੰ ਚੁੱਕ ਦਿਓ। ਇਸ ਤਰ੍ਹਾਂ ਬੈਂਗਣ ਦੀ ਫ਼ਸਲ ਅਗੇਤੀ (ਮਾਰਚ-ਅਪ੍ਰੈਲ) ਦੇ ਨਾਲ-ਨਾਲ ਪੈਦਾਵਾਰ ਦੀ ਜ਼ਿਆਦਾ ਮਿਲੇਗੀ।

ਇਹ ਵੀ ਪੜ੍ਹੋ: Wheat Farming Tips: ਕਣਕ ਦੀ ਬਿਮਾਰੀ ਰਹਿਤ ਫਸਲ ਲਈ ਬਿਜਾਈ ਤੋਂ ਪਹਿਲਾਂ ਲੈਣ ਵਾਲੇ ਫੈਸਲੇ ਅਤੇ ਕਾਰਵਾਈਆਂ 'ਤੇ ਇੱਕ ਨਜ਼ਰ

ਨਦੀਨਾਂ ਦੀ ਰੋਕਥਾਮ

ਸੁਰੰਗੀ ਖੇਤੀ ਵਿਚ ਪਲਾਸਟਿਕ ਦੀ ਕਾਲੀ ਸ਼ੀਟ (ਬਲੈਕ ਮਲਚ) ਕਰਨ ਨਾਲ ਜਿੱਥੇ ਬੂਟੇ ਦਾ ਵਾਧਾ ਹੁੰਦਾ ਹੈ ਉੱਥੇ ਨਦੀਨਾਂ ਦੀ ਰੋਕਥਾਮ ਵੀ ਹੁੰਦੀ ਹੈ।

ਚੂਹਿਆਂ ਦੀ ਰੋਕਥਾਮ

ਸੁਰੰਗਾਂ ਵਿਚ ਚੂਹੇ ਉੱਗਣ ਵੇਲੇ ਪੁੰਗਰਦੇ ਬੀਜਾਂ ਅਤੇ ਛੋਟੇ ਪੌਦਿਆਂ ਨੂੰ ਕੁਤਰਦੇ ਹਨ ਅਤੇ ਫ਼ਸਲ ਪੱਕਣ ਵੇਲੇ ਫ਼ਲਾਂ ਨੂੰ ਨੁਕਸਾਨ ਕਰਦੇ ਹਨ। ਅੰਨ੍ਹਾ ਚੂਹਾ ਬੂਟਿਆਂ ਦੀਆਂ ਜੜ੍ਹਾਂ ਲਾਗੇ ਜ਼ਮੀਨ ਨੂੰ ਖੁੱਡਾਂ ਬਨਾਉਣ ਵੇਲੇ ਖੋਖਲੀ ਕਰ ਦਿੰਦਾ ਹੈ, ਜਿਸ ਨਾਲ ਬੂਟੇ ਸੁੱਕ ਜਾਂਦੇ ਹਨ।

ਜ਼ਹਿਰੀਲਾ ਚੋਗਾ ਬਣਾਉਣ ਦੀ ਵਿਧੀ

(1) 2% ਜਿੰਕ ਫ਼ਾਸਫ਼ਾਈਡ (ਕਾਲੀ ਦਵਾਈ) ਵਾਲਾ ਚੋਗਾ: ਬਾਜਰਾ, ਜਵਾਰ ਜਾਂ ਕਣਕ ਦਾ ਦਲੀਆ ਜਾਂ ਇਨ੍ਹਾਂ ਸਾਰਿਆਂ ਅਨਾਜਾਂ ਦਾ ਮਿਸ਼ਰਣ ਇਕ ਕਿਲੋ ਲਉ ਤੇ ਉਸ ਵਿੱਚ 20 ਗ੍ਰਾਮ ਖਾਣ ਵਾਲਾ ਰਿਫਾਇੰਡ ਤੇਲ, 20 ਗ੍ਰਾਮ ਪੀਸੀ ਹੋਈ ਖੰਡ ਤੇ 25 ਗ੍ਰਾਮ 80% ਤਾਕਤ ਵਾਲੀ ਜ਼ਿੰਕ ਫ਼ਾਸਫ਼ਾਈਡ ਦਵਾਈ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਉ।

(2) 0.005% ਬਰੋਮਾਡਾਇਲੋਨ ਵਾਲਾ ਚੋਗਾ: 0.25% ਤਾਕਤ ਦਾ 20 ਗ੍ਰਾਮ ਬਰੋਮਾਡਾਇਲੋਨ ਪਾਊਡਰ, 20 ਗ੍ਰਾਮ ਪੀਸੀ ਖੰਡ ਅਤੇ 20 ਗ੍ਰਾਮ ਖਾਣ ਵਾਲਾ ਰਿਫਾਇੰਡ ਤੇਲ ਇੱਕ ਕਿੱਲੋ ਕਿਸੇ ਵੀ ਅਨਾਜ ਦੇ ਆਟੇ ਜਾਂ ਬਾਜਰਾ, ਜਵਾਰ ਜਾਂ ਕਣਕ ਦੇ ਦਲੀਏ ਵਿੱਚ ਮਿਲਾਉ।

ਸਰੋਤ: ਅਜੈ ਕੁਮਾਰ ਅਤੇ ਬਿਕਰਮਜੀਤ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ

Summary in English: Farming in Tunnels: Cultivation of capsicum, cucumber and brinjal in tunnels, Farmers are getting huge profits from early vegetables

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters