1. Home
  2. ਖੇਤੀ ਬਾੜੀ

Fertilizers for Rabi Crops: ਹਾੜ੍ਹੀ ਦੀਆਂ ਮੁੱਖ ਫ਼ਸਲਾਂ ਵਿੱਚ ਕਰੋ ਇਨ੍ਹਾਂ ਸਿਫ਼ਾਰਿਸ਼ ਕੀਤੀਆਂ ਖਾਦਾਂ ਦੀ ਵਰਤੋਂ, ਖੁਰਾਕੀ ਤੱਤਾਂ ਦੇ ਨਾਲ ਵਧੇਗਾ ਫਸਲਾਂ ਦਾ ਝਾੜ

ਬਿਹਤਰ ਫਸਲ ਉਤਪਾਦਕਤਾ ਲਈ ਇਹ ਦੇਖਿਆ ਗਿਆ ਹੈ ਕਿ ਕਿਸਾਨ ਆਮ ਤੌਰ 'ਤੇ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਵਰਤੋਂ ਕਰਨ 'ਤੇ ਜ਼ਿਆਦਾ ਜ਼ੋਰ ਦਿੰਦੇ ਹਨ। ਹਾਲਾਂਕਿ, ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਵਧੇਰੇ ਵਰਤੋਂ, ਫਸਲ ਦੇ ਡਿੱਗਣ ਦਾ ਕਾਰਨ ਬਣਦੀ ਹੈ ਅਤੇ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੇ ਹਮਲੇ ਦੀ ਸੰਭਾਵਨਾ ਨੂੰ ਵਧਾਉਂਦੀ ਹੈ ਜਿਸ ਦੇ ਨਤੀਜੇ ਵਜੋਂ ਮਾੜੀ ਪੈਦਾਵਾਰ ਹੁੰਦੀ ਹੈ। ਨਿਰੰਤਰ ਅਧਾਰ ਫਸਲ ਦੀ ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ, ਫਸਲ ਨੂੰ ਲੋੜੀਂਦੀ ਮਾਤਰਾ ਵਿੱਚ ਸਾਰੇ ਜ਼ਰੂਰੀ ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ।

Gurpreet Kaur Virk
Gurpreet Kaur Virk
ਹਾੜ੍ਹੀ ਦੀਆਂ ਮੁੱਖ ਫ਼ਸਲਾਂ ਵਿੱਚ ਕਿਵੇਂ ਕਰੀਏ ਖਾਦਾਂ ਦਾ ਸੁਚੱਜਾ ਪ੍ਰਬੰਧਨ?

ਹਾੜ੍ਹੀ ਦੀਆਂ ਮੁੱਖ ਫ਼ਸਲਾਂ ਵਿੱਚ ਕਿਵੇਂ ਕਰੀਏ ਖਾਦਾਂ ਦਾ ਸੁਚੱਜਾ ਪ੍ਰਬੰਧਨ?

Recommended Fertilizers: ਵਿਗਿਆਨਕ ਖੋਜ਼ ਮੋਤਾਬਕ ਹਰ ਪੌਦੇ ਨੂੰ ਆਪਣਾ ਜੀਵਨ ਕਾਲ (ਬੀਜ ਪੁੰਗਰਨ ਤੋਂ ਲੈ ਕੇ ਮੁੜ ਬੀਜ ਬਣਨ ਤੱਕ) ਪੂਰਾ ਕਰਨ ਲਈ 16 ਖੁਰਾਕੀ ਤੱਤਾਂ ਦੀ ਜਰੂਰਤ ਹੁੰਦੀ ਹੈ। ਪੌਦਿਆਂ ਦੁਆਰਾ ਲੋੜੀਂਦੀ ਮਾਤਰਾ ਦੇ ਅਨੁਸਾਰ ਇਹਨਾਂ ਜ਼ਰੂਰੀ ਖੁਰਾਕੀ ਤੱਤਾਂ ਨੂੰ ਮੁੱਖ ਖੁਰਾਕੀ ਤੱਤਾਂ (ਆਕਸੀਜਨ, ਕਾਰਬਨ, ਹਾਈਡ੍ਰੋਜਨ, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਸਲਫਰ) ਅਤੇ ਸੂਖਮ ਖੁਰਾਕੀ ਤੱਤਾਂ (ਜ਼ਿੰਕ, ਲੋਹਾ, ਮੈਂਗਨੀਜ਼, ਤਾਂਬਾ, ਬੋਰਾਨ, ਕਲੋਰੀਨ, ਮੋਲੀਬਿਡੀਂਅਮ) ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ।

ਇਹਨਾਂ ਵਿੱਚੋਂ ਕਿਸੇ ਵੀ ਜ਼ਰੂਰੀ ਖੁਰਾਕੀ ਤੱਤ ਦੀ ਘਾਟ ਕਾਰਨ, ਪੌਦੇ ਲਈ ਆਪਣੇ ਜੀਵਨ ਚੱਕਰ ਦੇ ਬਨਸਪਤੀ ਜਾਂ ਪ੍ਰਜਨਨ ਪੜਾਅ ਨੂੰ ਪੂਰਾ ਕਰਨਾ ਅਸੰਭਵ ਹੈ। ਅਜਿਹੇ ਖਾਸ ਤੱਤ ਦੀ ਕਮੀ ਦੇ ਲੱਛਣ, ਖਾਸ ਤੱਤ ਦੁਆਰਾ ਦਰਸਾਏ ਜਾਂਦੇ ਹਨ ਅਤੇ ਕੇਵਲ ਉਸ ਤੱਤ ਦੀ ਹੀ ਪੁਰਤੀ ਕਰਕੇ ਰੋਕੇ ਜਾਂ ਠੀਕ ਕੀਤੇ ਜਾ ਸਕਦਾ ਹਨ।

ਬਿਹਤਰ ਫਸਲ ਉਤਪਾਦਕਤਾ ਲਈ ਇਹ ਦੇਖਿਆ ਗਿਆ ਹੈ ਕਿ ਕਿਸਾਨ ਆਮ ਤੌਰ 'ਤੇ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਵਰਤੋਂ ਕਰਨ 'ਤੇ ਜ਼ਿਆਦਾ ਜ਼ੋਰ ਦਿੰਦੇ ਹਨ। ਹਾਲਾਂਕਿ, ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਵਧੇਰੇ ਵਰਤੋਂ, ਫਸਲ ਦੇ ਡਿੱਗਣ ਦਾ ਕਾਰਨ ਬਣਦੀ ਹੈ ਅਤੇ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੇ ਹਮਲੇ ਦੀ ਸੰਭਾਵਨਾ ਨੂੰ ਵਧਾਉਂਦੀ ਹੈ ਜਿਸ ਦੇ ਨਤੀਜੇ ਵਜੋਂ ਮਾੜੀ ਪੈਦਾਵਾਰ ਹੁੰਦੀ ਹੈ। ਨਿਰੰਤਰ ਅਧਾਰ ਫਸਲ ਦੀ ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ, ਫਸਲ ਨੂੰ ਲੋੜੀਂਦੀ ਮਾਤਰਾ ਵਿੱਚ ਸਾਰੇ ਜ਼ਰੂਰੀ ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ। ਫਸਲ ਦੀ ਚੰਗੀ ਪੈਦਾਵਾਰ, ਰਸਾਇਣਕ ਖਾਦਾਂ, ਜੈਵਿਕ ਖਾਦਾਂ ਅਤੇ ਸਿਫ਼ਾਰਿਸ਼ ਕੀਤੀਆਂ ਖਾਦਾਂ ਦੀ ਸਰਵਪੱਖੀ ਵਰਤੋਂ ਕਰਕੇ ਅਤੇ ਫ਼ਸਲ ਦੀ ਲੋੜ ਅਨੁਸਾਰ ਸਮੇਂ ਅਤੇ ਢੰਗ ਨੂੰ ਸਮਕਾਲੀ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਮਿੱਟੀ ਪਰਖ ਦੇ ਆਧਾਰ 'ਤੇ ਖਾਦਾਂ ਦੀ ਸਿਫ਼ਾਰਸ਼ ਕਰਕੇ ਵੱਧ ਝਾੜ ਅਤੇ ਖਾਦਾਂ ਦੀ ਵਰਤੋਂ ਵਿੱਚ ਕੁਸ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਮਿੱਟੀ ਨੂੰ ਮਿੱਟੀ ਪਰਖ ਮੁੱਲਾਂ ਦੇ ਆਧਾਰ 'ਤੇ ਘੱਟ, ਦਰਮਿਆਨੇ ਅਤੇ ਉੱਚੇ ਤੌਰ 'ਤੇ ਉਪਲਬਧ ਖੁਰਾਕੀ ਤੱਤਾਂ ਦੀ ਸਥਿਤੀ ਦੇ ਸਬੰਧ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਹਾਲਾਂਕਿ, ਮਿੱਟੀ ਦੀ ਪਰਖ ਦੀ ਅਣਹੋਂਦ ਵਿੱਚ, ਮੱਧਮ ਉਪਜਾਊ ਸ਼ਕਤੀ ਵਾਲੇ ਮਿੱਟੀ ਲਈ ਹਾੜੀ ਦੀਆਂ ਫ਼ਸਲਾਂ ਲਈ ਖਾਦਾਂ ਦੀਆਂ ਸਿਫ਼ਾਰਸ਼ਾਂ ਹੇਠਾਂ ਦਿੱਤੀਆਂ ਗਈਆਂ ਹਨ:

ਸਾਰਣੀ-1: ਹਾੜ੍ਹੀ ਦੀਆਂ ਮੁੱਖ ਫ਼ਸਲਾਂ ਵਿੱਚ ਖਾਦਾਂ ਦੀਆਂ ਸਿਫ਼ਾਰਿਸ਼ਾਂ

ਫ਼ਸਲ

ਤੱਤ ਕਿਲੋ ਪ੍ਰਤੀ ਏਕੜ

ਖਾਦਾਂ ਕਿਲੋ ਪ੍ਰਤੀ ਏਕੜ

ਨਾਈਟਰੋਜਨ

ਫਾਸਫੋਰਸ

ਪੋਟਾਸ਼

ਯੂਰੀਆ

ਡੀਏਪੀ/ਸਿੰਗਲ ਸੁਪਰ ਫਾਸਫੇਟ*

ਮਿਊਰੇਟ ਆਫ ਪੋਟਾਸ਼

ਕਣਕ

50

25

12

110

55

20

ਜੌਂ

25

12

6

55

27

10

ਛੋਲੇ

6

8

-

13

50*

-

ਮਸਰ

5

8

-

11

50*

-

ਮਟਰ

12

16

-

26

100*

-

ਤੋਰੀਆ

25

8

-

55

50*

-

ਰਾਇਆ, ਗੋਭੀ ਸਰ੍ਹੋਂ ਅਤੇ ਅਫਰੀਕਨ ਸਰ੍ਹੋਂ

 

40

 

12

 

6

 

90

 

75!

 

10

ਬਰਸੀਮ

10

30

-

22

185*

-

ਸ਼ਫ਼ਤਲ

5

20

-

11

125*

-

ਲੂਸਣ

10

32

-

22

200*

-

ਜਵੀਂ

15

8

-

33

50*

-

ਬਰਸੀਮ

10

30

-

22

185*

-

ਇਹ ਵੀ ਪੜ੍ਹੋ: Cultivation in Tunnels: ਇਹ ਤਕਨੀਕ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਸੰਗਰੂਰ ਵਿੱਚ ਪ੍ਰਚਲਿਤ, ਕਿਸਾਨਾਂ ਨੂੰ ਅਗੇਤੀ ਸਬਜ਼ੀਆਂ ਤੋਂ ਮਿਲ ਰਿਹਾ ਹੈ ਤਗੜਾ ਮੁਨਾਫ਼ਾ

ਨੋਟ

• ਜੇਕਰ ਜ਼ਮੀਨ ਵਿੱਚ ਮਿੱਟੀ ਪਰਖ਼ ਦੇ ਆਧਾਰ ਤੇ ਕਿਸੇ ਤੱਤ ਦੀ ਉਪਲਬੱਧਤਾ ਘਾਟ ਵਾਲੀ ਸ਼੍ਰੇਣੀ ਵਿਚ ਹੋਵੇ ਤਾਂ ਫਿਰ ਉਸ ਤੱਤ ਦੀ 25% ਵਧੇਰੇ ਮਾਤਰਾ ਪਾਉਣੀ ਪਵੇਗੀ। ਇਸੇ ਤਰ੍ਹਾਂ ਜੇ ਤੱਤਾਂ ਦੀ ਉਪਲੱਬਧਤਾ ਜ਼ਿਆਦਾ ਵਾਲੀ ਸ਼੍ਰੇਣੀ ਵਿਚ ਹੋਵੇ ਤਾਂ ਸਾਰਣੀ-1 ਵਿਚ ਦਿੱਤੀ ਮਾਤਰਾ 25% ਘਟਾ ਦਿਓ।

• ਸਾਉਣੀ ਦੀਆਂ ਫ਼ਸਲਾਂ ਦੇ ਮੁਕਾਬਲੇ, ਕਣਕ, ਫ਼ਾਸਫ਼ੋਰਸ ਖਾਦ ਨੂੰ ਵਧੇਰੇ ਮੰਨਦੀ ਹੈ। ਇਸ ਕਰਕੇ ਫ਼ਾਸਫ਼ੋਰਸ ਵਾਲੀ ਖਾਦ ਕਣਕ ਨੂੰ ਪਾਓ ਅਤੇ ਕਣਕ ਪਿੱਛੋਂ ਬੀਜੀ ਜਾਣ ਵਾਲੀ ਸਾਉਣੀ ਦੀ ਫ਼ਸਲ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ।

• ਜਿੱਥੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਤਿੰਨ ਸਾਲਾਂ ਤੋਂ ਲਗਾਤਾਰ ਕੀਤੀ ਜਾ ਰਹੀ ਹੈ, ਉੱਥੇ ਚੋਥੇ ਸਾਲ ਤੋਂ ਕਣਕ ਵਿੱਚ 20 ਕਿੱਲੋ ਯੂਰੀਆ ਪ੍ਰਤੀ ਏਕੜ ਘੱਟ ਪਾਉ।

• ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਬੀਜੀ ਕਣਕ ਵਿੱਚ ਬਿਜਾਈ ਵੇਲੇ 65 ਕਿਲੋ ਡੀ ਏ ਪੀ ਪ੍ਰਤੀ ਏਕੜ ਪੋਰ ਦਿਓ। 40 ਕਿਲੋ ਯੂਰੀਏ ਦੀਆਂ ਦੋ ਬਰਾਬਰ ਕਿਸ਼ਤਾਂ ਪਹਿਲੇ ਪਾਣੀ ਅਤੇ ਦੂਜੇ ਪਾਣੀ ਤੋਂ ਪਹਿਲਾਂ ਛੱਟੇ ਨਾਲ ਪਾਓ।

• ਕਣਕ ਨੂੰ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਲਈ ਅਤੇ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) (4 ਕਿਲੋਗਰਾਮ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ) ਪਹਿਲਾਂ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰੋ।

• ਪੋਟਾਸ਼ ਖਾਦ ਦੀ ਵਰਤੋਂ ਸਿਰਫ਼ ਘਾਟ ਵਾਲੀਆਂ ਜ਼ਮੀਨਾਂ (ਜਿਨ੍ਹਾਂ ਵਿੱਚ ਉਪਲੱਭਧ ਪੋਟਾਸ਼ 55 ਕਿੱਲੋ ਪ੍ਰਤੀ ਏਕੜ ਤੋਂ ਘੱਟ ਹੋਵੇ) ਵਿੱਚ ਹੀ ਕਰੋ। ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਜਿਲ੍ਹਿਆਂ ਲਈ ਸਾਰਣੀ ਵਿੱਚ ਦੱਸੀ ਪੋਟਾਸ਼ ਦੀ ਦੁਗਣੀ ਮਾਤਰਾ ਪਾਓ।

• ਡੀ.ਏ.ਪੀ. ਖਾਦ ਵਿੱਚ ਫਾਸਫੋਰਸ ਦੇ ਨਾਲ-ਨਾਲ ਨਾਈਟਰੋਜਨ ਤੱਤ ਵੀ ਹੁੰਦਾ ਹੈ, ਇਸ ਲਈ ਜਿੱਥੇ ਇਹ ਖਾਦ ਵਰਤੀ ਹੋਵੇ, ਉਥੇ ਫ਼ਸਲ ਨੂੰ ਯੂਰੀਆ ਦੀ ਕੁਝ ਘੱਟ ਮਾਤਰਾ ਦੀ ਲੋੜ ਪੈਂਦੀ ਹੈ। ਕਣਕ, ਸਿਆਲੂ ਮੱਕੀ ਨੂੰ ਜਿਥੇ 55 ਕਿਲੋ ਅਤੇ ਜੌਂਆਂ ਨੂੰ 27 ਕਿੱਲੋ ਡੀ.ਏ.ਪੀ. ਖਾਦ ਬਿਜਾਈ ਵੇਲੇ ਪਾਈ ਹੋਵੇ ਤਾਂ ਇਹਨਾਂ ਫ਼ਸਲਾਂ ਨੂੰ ਕ੍ਰਮਵਾਰ 20 ਅਤੇ 10 ਕਿਲੋੁ ਯੂਰੀਆ ਘੱਟ ਪਾਉ।

• ਗੰਧਕ ਦੀ ਘਾਟ ਦੀ ਪੂਰਤੀ ਲਈ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਨੂੰ ਤਰਜੀਹ ਦਿਓ। ਜੇਕਰ ਇਹ ਖਾਦ ਉਪਲੱਬਧ ਨਾ ਹੋਵੇ ਤਾਂ ਕਣਕ ਨੂੰ ਬਿਜਾਈ ਵੇਲੇ 100 ਕਿਲੋ ਅਤੇ ਤੇਲ ਬੀਜਾਂ ਨੂੰ 50 ਕਿਲੋ ਜਿਪਸਮ ਪ੍ਰਤੀ ਏਕੜ ਪਾਓ।

• ਤੇਲਬੀਜ਼ ਫ਼ਸਲਾਂ ਵਿੱਚ ਫ਼ਾਸਫ਼ੋਰਸ ਤੱਤ ਦੀ ਪੂਰਤੀ ਲਈ ਸਿੰਗਲ ਸੁਪਰਫ਼ਾਸਫ਼ੇਟ ਖਾਦ ਨੂੰ ਪਹਿਲ ਦਿਉ। ਜੇ ਇਹ ਖਾਦ ਨਾ ਮਿਲੇ ਤਾਂ ਖਾਸ ਕਰਕੇ ਗੰਧਕ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 80 ਕਿੱਲੋ ਜਿਪਸਮ ਜਾਂ 13 ਕਿੱਲੋ ਬੈਂਟੋਨਾਈਟ-ਸਲਫ਼ਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਅਤੇ ਫ਼ਾਸਫ਼ੋਰਸ ਅਤੇ ਨਾਈਟ੍ਰੋਜਨ ਤੱਤਾਂ ਦੀ ਪੂਰਤੀ ਲਈ 26 ਕਿੱਲੋ ਡੀ.ਏ.ਪੀ. ਅਤੇ 35 ਕਿਲੋ ਯੂਰੀਆ ਪ੍ਰਤੀ ਏਕੜ ਪਾਓ।

ਇਹ ਵੀ ਪੜ੍ਹੋ: Wheat Farming Tips: ਕਣਕ ਦੀ ਬਿਮਾਰੀ ਰਹਿਤ ਫਸਲ ਲਈ ਬਿਜਾਈ ਤੋਂ ਪਹਿਲਾਂ ਲੈਣ ਵਾਲੇ ਫੈਸਲੇ ਅਤੇ ਕਾਰਵਾਈਆਂ 'ਤੇ ਇੱਕ ਨਜ਼ਰ

ਖਾਦਾਂ ਪਾਉਣ ਦਾ ਸਮਾਂ

ਸਾਰੀਆਂ ਫ਼ਸਲਾਂ ਵਿੱਚ ਸਿਫਾਰਸ਼ ਕੀਤੀ ਫਾਸਫੋਰਸ ਅਤੇ ਪੋਟਾਸ਼ ਵਾਲੀਆਂ ਖਾਦਾਂ ਬਿਜਾਈ ਵੇਲੇ ਪਾਓ। ਕਣਕ, ਰਾਇਆ, ਗੋਭੀ ਸਰ੍ਹੋਂ ਅਤੇ ਅਫਰੀਕਣ ਸਰ੍ਹੋਂ ਨੂੰ ਅੱਧੀ ਨਾਈਟਰੋਜਨ ਬਿਜਾਈ ਵੇਲੇ ਅਤੇ ਬਾਕੀ ਰਹਿੰਦੀ ਅੱਧੀ ਨਾਈਟਰੋਜਨ ਦੀ ਮਾਤਰਾ ਪਹਿਲੇ ਪਾਣੀ ਤੇ ਪਾਓ। ਹਲਕੀਆਂ ਜ਼ਮੀਨਾਂ ਵਿੱਚ ਕਣਕ ਨੂੰ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ, ਚੌਥਾ ਹਿੱਸਾ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ ਰਹਿੰਦਾ ਚੌਥਾ ਹਿੱਸਾ ਦੂਸਰੇ ਪਾਣੀ ਤੋਂ ਤੁਰੰਤ ਬਾਅਦ ਪਾਓ। ਜ਼ੌਂ, ਛੋਲੇ, ਮਸਰ, ਮਟਰ, ਤੋਰੀਆ, ਬਰਸੀਮ, ਸ਼ਫ਼ਤਲ ਅਤੇ ਲੂਸਣ ਨੂੰ ਸਾਰੀਆਂ ਖਾਦਾਂ ਬਿਜਾਈ ਵੇਲੇ ਹੀ ਪਾਓ।

ਛੋਟੇ ਤੱਤਾਂ ਬਾਰੇ ਸਿਫਾਰਸ਼ਾਂ

ਮੈਂਗਨੀਜ਼ ਦੀ ਘਾਟ: ਰੇਤਲੀਆਂ ਜ਼ਮੀਨਾਂ ਵਿੱਚ ਜਿਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ। ਮਿੱਟੀ ਪਰਖ਼ ਆਧਾਰ ਤੇ ਜੇਕਰ ਜ਼ਮੀਨ ਵਿੱਚ ਉਪਲਬਧ ਮੈਂਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ ਅਤੇ ਬਰਸੀਮ ਵਿੱਚ ਮੈਂਗਨੀਜ਼ ਦੀ ਘਾਟ ਆਵੇਗੀ। ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਂਗਨੀਜ਼ ਸਲਫ਼ੇਟ (1 ਕਿਲੋ ਮੈਂਗਨੀਜ਼ ਸਲਫੇਟ 200 ਲੀਟਰ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜਿਨ੍ਹਾਂ ਖੇਤਾਂ ਵਿਚ ਇਹ ਘਾਟ ਆਉਂਦੀ ਹੈ, ਉਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ। ਇਸ ਤੋਂ ਬਾਅਦ ਹਫ਼ਤੇ-ਹਫ਼ਤੇ ਦੀ ਵਿੱਥ ਤੇ 3 ਸਪਰੇਅ ਹੋਰ ਕਰੋ। ਬਰਸੀਮ ਵਿੱਚ ਇਸ ਤੱਤ ਦੀ ਘਾਟ ਉਦੋਂ ਆਉਂਦੀ ਹੈ, ਜਦੋਂ ਬਰਸੀਮ ਵੱਢਣ ਯੋਗ ਹੋ ਜਾਂਦਾ ਹੈ। ਅਜਿਹੀ ਫ਼ਸਲ ਨੂੰ ਕੱਟਣ ਉਪਰੰਤ ਤਕਰੀਬਨ 2 ਹਫ਼ਤੇ ਦੇ ਨਵੇਂ ਫੁਟਾਰੇ ਤੇ 0.5% ਮੈਂਗਨੀਜ਼ ਸਲਫੇਟ ਦਾ ਸਪਰੇਅ ਕਰੋ।

ਜ਼ਿੰਕ ਦੀ ਘਾਟ: ਹਾੜ੍ਹੀ ਦੇ ਮੁਕਾਬਲੇ ਸਾਉਣੀ ਦੀਆਂ ਫ਼ਸਲਾਂ ਜ਼ਿੰਕ ਨੂੰ ਵਧੇਰੇ ਮੰਨਦੀਆਂ ਹਨ, ਜੇਕਰ ਝੋਨੇ ਨੂੰ ਸਿਫਾਰਸ਼ ਕੀਤੀ ਜਿੰਕ ਦੀ ਮਾਤਰਾ ਪਾਈ ਹੋਵੇ ਤਾਂ ਉਸ ਪਿਛੋਂ ਬੀਜੀ ਕਣਕ ਨੂੰ ਜ਼ਿੰਕ ਖਾਦ ਪਾਉਣ ਦੀ ਲੋੜ ਨਹੀਂ। ਜੇਕਰ ਝੋਨੇ ਨੂੰ ਜ਼ਿੰਕ ਨਾ ਪਾਇਆ ਹੋਵੇ ਤਾਂ ਕਣਕ ਨੂੰ ਬਿਜਾਈ ਵੇਲੇ 25 ਕਿਲੋ ਜ਼ਿੰਕ ਸਲਫ਼ੇਟ (21% ਜ਼ਿੰਕ) ਜਾਂ 16 ਕਿੱਲੋ ਜ਼ਿੰਕ ਸਲਫੇਟ (33%) ਪ੍ਰਤੀ ਏਕੜ ਛਿੱਟੇ ਨਾਲ ਪਾਓ। ਇਸੇ ਤਰ੍ਹਾਂ ਜ਼ਿ਼ੰਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਰਾਇਆ ਨੂੰ 10 ਕਿਲੋ ਜ਼ਿ਼ੰਕ ਸਲਫ਼ੇਟ (21% ਜ਼ਿੰਕ) ਜਾਂ 6.5 ਕਿੱਲੋ ਜ਼ਿੰਕ ਸਲਫੇਟ (33%) ਬਿਜਾਈ ਵੇਲੇ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਸਰੋਤ: ਫਤਿਹਜੀਤ ਸਿੰਘ ਸੇਖੌਂ ਅਤੇ ਓਪਿੰਦਰ ਸਿੰਘ ਸੰਧੂ, ਫਾਰਮ ਸਲਾਹਕਾਰ ਸੇਵਾ ਕੇਂਦਰ, ਫਰੀਦਕੋਟ

Summary in English: Fertilizers for Rabi Crops: Use these recommended fertilizers in the main crops of Rabi, the crop yield will increase along with nutrients.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters