1. Home
  2. ਖੇਤੀ ਬਾੜੀ

Garlic Sowing: ਲਸਣ ਦੀ ਬਿਜਾਈ ਦਾ ਸਭ ਤੋਂ ਵਧੀਆ ਸਮਾਂ, ਫ਼ਸਲ ਦੇਵੇਗੀ ਬੰਪਰ ਮੁਨਾਫਾ, ਮਾਹਿਰਾਂ ਨੇ ਦਿੱਤੇ ਸੁਝਾਅ

ਲਸਣ ਦੀ ਬਿਜਾਈ ਸਮੇਂ ਬੈੱਡ ਵਿੱਚ ਚੰਗੀ ਨਿਕਾਸ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਮਿੱਟੀ ਢਿੱਲੀ, ਥੋੜੀ ਤੇਜ਼ਾਬੀ ਅਤੇ ਉਪਜਾਊ ਹੋਣੀ ਚਾਹੀਦੀ ਹੈ। ਲਸਣ ਨੂੰ ਵਿਕਾਸ ਲਈ ਸੂਰਜ ਦੀ ਰੌਸ਼ਨੀ ਦੀ ਲੋੜ ਹੁੰਦੀ ਹੈ।

Gurpreet Kaur Virk
Gurpreet Kaur Virk
ਫ਼ਸਲ ਦੇਵੇਗੀ ਬੰਪਰ ਮੁਨਾਫਾ, ਮਾਹਿਰਾਂ ਨੇ ਦਿੱਤੇ ਸੁਝਾਅ

ਫ਼ਸਲ ਦੇਵੇਗੀ ਬੰਪਰ ਮੁਨਾਫਾ, ਮਾਹਿਰਾਂ ਨੇ ਦਿੱਤੇ ਸੁਝਾਅ

Garlic Cultivation: ਕੀ ਤੁਸੀਂ ਜਾਣਦੇ ਹੋ ਕਿ ਸਾਡੀ ਰਸੋਈ ਵਿੱਚ ਸ਼ਾਮਲ ਲਸਣ ਨੂੰ ਉਗਾਉਣ ਦਾ ਸਹੀ ਸਮਾਂ ਕੀ ਹੁੰਦਾ ਹੈ ਅਤੇ ਇਸ ਫ਼ਸਲ ਤੋਂ ਬੰਪਰ ਝਾੜ ਕਿਵੇਂ ਲਿਆ ਜਾ ਸਕਦਾ ਹੈ। ਜੇਕਰ ਨਹੀਂ, ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਲਸਣ ਦੀ ਕਾਸ਼ਤ ਲਈ 12 ਮਹੀਨਿਆਂ ਵਿੱਚੋਂ ਕਿਹੜਾ ਸਮਾਂ ਸਭ ਤੋਂ ਵਧੀਆ ਹੈ ਅਤੇ ਕਿਸਾਨ ਇਨ੍ਹਾਂ ਮਹੀਨਿਆਂ ਵਿੱਚ ਲਸਣ ਉਗਾ ਕੇ ਭਾਰੀ ਮੁਨਾਫਾ ਕਿਵੇਂ ਕਮਾ ਸਕਦੇ ਹਨ?

ਦਰਅਸਲ, ਸਤੰਬਰ ਦੇ ਅਖੀਰਲੇ ਮਹੀਨੇ ਅਤੇ ਅਕਤੂਬਰ ਦੇ ਸ਼ੁਰੂ ਵਿੱਚ ਲਸਣ ਦੀ ਬਿਜਾਈ ਕਰਨ ਨਾਲ ਫ਼ਸਲ ਵਿੱਚ ਚੰਗਾ ਮੁਨਾਫ਼ਾ ਮਿਲਦਾ ਹੈ। ਇਨ੍ਹਾਂ ਮਹੀਨਿਆਂ ਵਿਚਲਾ ਸਮਾਂ ਲਸਣ ਦੀ ਬਿਜਾਈ ਲਈ ਬਿਹਤਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਮੌਸਮੀ ਹਾਲਾਤ ਬਿਜਾਈ ਲਈ ਅਨੁਕੂਲ ਹੁੰਦੇ ਹਨ। ਇਸ ਨਾਲ ਲਸਣ ਦੀ ਫ਼ਸਲ ਨੂੰ ਵਧਣ ਲਈ ਲੋੜੀਂਦਾ ਸਮਾਂ ਮਿਲਦਾ ਹੈ।

ਮਾਹਿਰਾਂ ਮੁਤਾਬਕ ਲਸਣ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਦੇ ਆਖ਼ਰੀ ਹਫ਼ਤੇ ਤੋਂ ਅਕਤੂਬਰ ਦੇ ਪਹਿਲੇ ਹਫ਼ਤੇ ਵਿਚਕਾਰ ਹੁੰਦਾ ਹੈ। ਇਸ ਸਮੇਂ ਬਿਜਾਈ 30 ਸਤੰਬਰ ਤੋਂ 10 ਅਕਤੂਬਰ ਦੇ ਵਿਚਕਾਰ ਕਰਨੀ ਚਾਹੀਦੀ ਹੈ। ਲਸਣ ਦੀ ਬਿਜਾਈ ਲਈ, ਕਲੀ ਨੂੰ ਗੰਢ ਤੋਂ ਵੱਖਰਾ ਕੱਢ ਲੈਣਾ ਚਾਹੀਦਾ ਹੈ ਅਤੇ ਲਸਣ ਦੀਆਂ ਕਲੀਆਂ ਨੂੰ ਗਰਮ ਖੇਤਰਾਂ ਵਿੱਚ 1 ਤੋਂ 2 ਇੰਚ ਦੀ ਡੂੰਘਾਈ ਵਿੱਚ ਅਤੇ ਠੰਡੇ ਖੇਤਰਾਂ ਵਿੱਚ 3 ਤੋਂ 4 ਇੰਚ ਦੀ ਡੂੰਘਾਈ ਵਿੱਚ ਲਗਾਉਣਾ ਚਾਹੀਦਾ ਹੈ। ਲਸਣ ਦੀਆਂ ਕਲੀਆਂ ਬੀਜਣ ਵੇਲੇ, ਸਮਤਲ ਹਿੱਸਾ ਹੇਠਾਂ ਅਤੇ ਨੋਕ ਵਾਲਾ ਹਿੱਸਾ ਉੱਪਰ ਹੋਣਾ ਚਾਹੀਦਾ ਹੈ। ਇੱਕ ਨਾਲੀ ਜ਼ਮੀਨ ਵਿੱਚ ਲਗਭਗ 10 ਕਿਲੋ ਬੀਜ ਦੀ ਲੋੜ ਹੁੰਦੀ ਹੈ। ਪੌਦੇ ਤੋਂ ਪੌਦੇ ਦੀ ਦੂਰੀ 10 ਸੈਂਟੀਮੀਟਰ ਅਤੇ ਕਤਾਰ ਤੋਂ ਕਤਾਰ ਦੀ ਦੂਰੀ 15 ਸੈਂਟੀਮੀਟਰ ਹੋਣੀ ਚਾਹੀਦੀ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਲਸਣ ਦੀ ਬਿਜਾਈ ਸਮੇਂ ਬੈੱਡ ਵਿੱਚ ਪਾਣੀ ਦੀ ਚੰਗੀ ਨਿਕਾਸੀ ਨੂੰ ਯਕੀਨੀ ਬਣਾਉਣ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਮਿੱਟੀ ਢਿੱਲੀ, ਥੋੜੀ ਤੇਜ਼ਾਬੀ ਅਤੇ ਉਪਜਾਊ ਹੋਣੀ ਚਾਹੀਦੀ ਹੈ। ਲਸਣ ਨੂੰ ਵਿਕਾਸ ਲਈ ਸੂਰਜ ਦੀ ਰੌਸ਼ਨੀ ਦੀ ਲੋੜ ਹੁੰਦੀ ਹੈ। ਜਦੋਂ ਹੌਲੀ-ਹੌਲੀ ਕਲੀ ਨਿਕਲਣ ਲੱਗੇ ਤਾਂ ਲਸਣ ਨੂੰ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ। ਸਿੰਚਾਈ ਕਰਦੇ ਸਮੇਂ ਪਾਣੀ ਦੀ ਮਾਤਰਾ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।

ਸੁਧਰੀਆਂ ਕਿਸਮਾਂ

● ਪੀ ਜੀ 18: ਇਸਦੇ ਬੂਟੇ ਤੋਂ ਨਾੜ ਨਹੀਂ ਨਿਕਲਦੀ। ਇਸਦੇ ਗੱਠੇ ਵੱਡੇ ਹੁੰਦੇ ਹਨ ਅਤੇ 26 ਤੁਰੀਆਂ ਹੁੰਦੀਆਂ ਹਨ। ਇਹ ਤੁਰੀਆਂ ਮੋਟੀਆਂ ਤੇ ਚਿੱਟੇ ਰੰਗ ਦੀਆਂ ਹੁੰਦੀਆਂ ਹਨ। ਇਸਦਾ ਔਸਤਨ ਝਾੜ 51 ਕੁਇੰਟਲ ਪ੍ਰਤੀ ਏਕੜ ਹੈ।

● ਪੀ ਜੀ 17: ਇਸਦੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਗੱਠੇ ਇਕਸਾਰ ਅਤੇ ਚਿੱਟੇ ਰੰਗ ਦੇ ਹੁੰਦੇ ਹਨ। ਇੱਕ ਗੱਠੇ ਵਿਚ 25 ਤੋਂ 30 ਤੁਰੀਆਂ ਹੁੰਦੀਆਂ ਹਨ ਅਤੇ ਔਸਤਨ ਝਾੜ 50 ਕੁਇੰਟਲ ਪ੍ਰਤੀ ਏਕੜ ਹੈ।

ਇਹ ਵੀ ਪੜ੍ਹੋ: Coastal Area: ਬਰਾਨੀ ਇਲਾਕਿਆਂ ਵਿੱਚ ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਸੁਚੱਜੀ ਕਾਸ਼ਤ ਲਈ ਨੁਕਤੇ, ਇਸ ਤਰ੍ਹਾਂ ਕਰੋ ਬੀਜ ਦੀ ਸੋਧ ਅਤੇ ਨਦੀਨਾਂ ਦੀ ਰੋਕਥਾਮ

ਕੀੜੇ ਅਤੇ ਹਮਲੇ ਦੀਆਂ ਨਿਸ਼ਾਨੀਆਂ:

1. ਥਰਿੱਪ (ਜੂੰ): ਲਸਣ ਦਾ ਇਹ ਪੀਲੇ ਰੰਗ ਦਾ ਛੋਟਾ ਜਿਹਾ ਕੀੜਾ ਫ਼ਰਵਰੀ ਤੋਂ ਮਈ ਦੇ ਦੌਰਾਨ ਭੂਕਾਂ ਦਾ ਰਸ ਚੂਸਦਾ ਹੈ, ਨਤੀਜੇ ਵਜੋਂ ਉਨ੍ਹਾਂ 'ਤੇ ਚਿੱਟੇ ਧੱਬੇ ਪੈਦਾ ਕਰਦਾ ਹੈ ਅਤੇ ਫੁੱਲ ਪੈਣ ਸਮੇਂ ਭਾਰੀ ਨੁਕਸਾਨ ਕਰਦਾ ਹੈ। ਜੇਕਰ ਇਸ ਕੀੜੇ ਨੂੰ ਨਾ ਰੋਕਿਆ ਜਾਵੇ ਤਾਂ ਲਗਭਗ 50 ਪ੍ਰਤੀਸ਼ਤ ਤੱਕ ਝਾੜ ਘਟ ਜਾਂਦਾ ਹੈ। ਦੱਸ ਦੇਈਏ ਕਿ ਇਹ ਖੁਸ਼ਕ ਵਾਤਾਵਰਨ ਵਿੱਚ ਆਮ ਤੌਰ ਤੇ ਆੳਂਦਾ ਹੈ।

● ਥਰਿੱਪ (ਜੂੰ) ਦੀ ਰੋਕਥਾਮ: ਇਸ ਨੂੰ ਰੋਕਣ ਲਈ 30 ਗ੍ਰਾਮ ਜੰਪ 80 ਡਬਲ਼ਯੂ ਜੀ (ਫਿਪਰੋਨਿਲ) ਜਾਂ 250 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।

2. ਚਿੱਟੀ ਸੁੰਡੀ: ਇਸਦਾ ਕੁਝ ਖੇਤਾਂ ਵਿੱਚ ਹਮਲਾ ਜਨਵਰੀ-ਫ਼ਰਵਰੀ ਮਹੀਨਿਆਂ ਵਿੱਚ ਬਹੁਤ ਹੁੰਦਾ ਹੈ। ਹਮਲੇ ਵਾਲੇ ਬੂਟਿਆਂ ਦੀਆਂ ਭੂਕਾਂ ਕੋਨਿਆਂ ਤੋਂ ਹੇਠਾਂ ਵੱਲ ਨੂੰ ਭੂਰੀਆਂ ਹੋਣ ਲੱਗ ਜਾਂਦੀਆਂ ਹਨ। ਲਸਣ ਅਤੇ ਭੂਕਾਂ ਜ਼ਮੀਨ ਵਾਲੇ ਪਾਸੇ ਤੋਂ ਢਿੱਲੇ ਪੈ ਜਾਂਦੇ ਹਨ ਅਤੇ ਗਲ ਜਾਂਦੇ ਹਨ। ਇਨ੍ਹਾਂ ਗਲੇ ਹੋਏ ਲਸਣ ਵਿੱਚ ਅੱਧਾ ਸੈਂਟੀਮੀਟਰ ਲੰਮੀਆਂ ਸੁੰਡੀਆਂ ਹੁੰਦੀਆਂ ਹਨ, ਜਿਹੜੀਆਂ ਕਿ ਇੱਕ ਸਿਰੇ ਵੱਲੋਂ ਤਿੱਖੀਆਂ ਹੁੰਦੀਆਂ ਹਨ।

● ਚਿੱਟੀ ਸੁੰਡੀ ਦੀ ਰੋਕਥਾਮ: ਇਸ ਨੂੰ ਰੋਕਣ ਲਈ ਕਾਰਬਰਿਲ 4 ਕਿਲੋਗ੍ਰਾਮ ਜਾਂ ਫੋਰੇਟ 4 ਕਿਲੋਗ੍ਰਾਮ ਜਮੀਨ ਵਿੱਚ ਪਾ ਕੇ ਹਲਕੀ ਸਿੰਚਾਈ ਕਰੋ ਜਾਂ ਕਲੋਰਪਾਈਰੀਫੋਸ 1 ਲੀਟਰ ਪ੍ਰਤੀ ਏਕੜ ਪਾਣੀ ਅਤੇ ਰੇਤ ਨਾਲ ਮਿਲਾ ਕੇ ਪਾਉ।

ਬਿਮਾਰੀ ਅਤੇ ਨਿਸ਼ਾਨੀਆਂ ਰੋਕਥਾਮ:

1. ਜਾਮਣੀ ਅਤੇ ਪੀਲੇ ਧੱਬੇ: ਪੱਤਿਆਂ ਅਤੇ ਫੁੱਲਾਂ ਵਾਲੀ ਡੰਡੀ ਉੱਪਰ ਜਾਮਨੀ ਰੰਗ ਦੇ ਦਾਗ ਪੈ ਜਾਂਦੇ ਹਨ। ਪੀਲੀਆਂ ਧਾਰੀਆਂ ਭੂਰੇ ਰੰਗ ਦੀਆਂ ਹੋ ਕੇ ਪੱਤਿਆ ਦੇ ਸਿਰਿਆਂ ਤੱਕ ਪਹੁੰਚ ਜਾਦੀਆ ਹਨ। ਇਸ ਦਾ ਅਸਰ ਲਸਣ ਅਤੇ ਬੀਜਾਂ ਉੱਪਰ ਵੀ ਪੈਂਦਾ ਹੈ। ਹਮਲੇ ਦੀ ਸੂਰਤ ਵਿੱਚ ਲਗਭਗ 70 % ਤੱਕ ਨੁਕਸਾਨ ਹੋ ਜਾਂਦਾ ਹੈ।

● ਬਿਮਾਰੀ ਦੀ ਰੋਕਥਾਮ: ਇਸਨੂੰ ਰੋਕਣ ਲਈ ਪ੍ਰੋਪੀਨੇਬ 70% WP 350 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ, 10 ਦਿਨਾਂ ਦੇ ਵਕਫੇ 'ਤੇ ਦੋ ਵਾਰ ਕਰੋ। ਨਾਲ ਹੀ ਰੋਗ ਰਹਿਤ ਬੀਜ ਦੀ ਵਰਤੋਂ ਕਰੋ।

ਪੁਟਾਈ ਅਤੇ ਭੰਡਾਰ ਕਰਨਾ

ਪੁਟਾਈ ਤੋਂ 15 ਦਿਨ ਪਹਿਲਾਂ ਫ਼ਸਲ ਦੀ ਸਿੰਚਾਈ ਬੰਦ ਕਰ ਦਿਉ, ਇਸ ਤਰ੍ਹਾਂ ਕਰਨ ਨਾਲ ਗੰਢੀਆਂ ਦਾ ਜ਼ਿਆਦਾ ਦੇਰ ਤੱਕ ਭੰਡਾਰਨ ਕੀਤਾ ਜਾ ਸਕਦਾ ਹੈ। ਪੁਟਾਈ ਤੋਂ ਪਿੱਛੋਂ ਲੱਸਣ ਨੂੰ 5-7 ਦਿਨਾ ਲਈ ਛਾਂਵੇਂ ਸੁਕੀ ਥਾਂ ਤੇ ਰੱਖੋ ਅਤੇ ਛੋਟੀਆਂ-ਛੋਟੀਆਂ ਗੁੱਟੀਆਂ ਵਿੱਚ ਬੰਨ੍ਹ ਦਿਉ। ਫਿਰ ਸੁੱਕੀ ਤੇ ਹਵਾਦਾਰ ਥਾਂ ਤੇ ਭੰਡਾਰ ਕਰੋ। ਬਰਸਾਤ ਦੇ ਮੌਸਮ ਵਿੱਚ ਸੁੱਕੀਆਂ ਅਤੇ ਗਲੀਆਂ ਹੋਈਆਂ ਗੰਢੀਆਂ ਨੂੰ ਕੱਢ ਦਿਉ।

Summary in English: Garlic Sowing: How and When to Plant Garlic, the crop will give bumper profits, experts gave suggestions

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters