1. Home
  2. ਖੇਤੀ ਬਾੜੀ

ਪੰਜਾਬ ਦੇ Potato Farmers ਲਈ ਵਧੀਆ ਜਾਣਕਾਰੀ, ਉੱਚ ਗੁਣਵੱਤਾ ਵਾਲੇ ਬੀਜ ਆਲੂ ਦੀ ਕਾਸ਼ਤ ਲਈ ਇਹ Advanced Techniques ਅਪਨਾਓ

Potato Cultivation: ਆਲੂ ਦੀ ਕਾਸ਼ਤ ਤੋਂ ਵਧੀਆ ਉਤਪਾਦਨ ਪ੍ਰਾਪਤ ਕਰਨਾ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਮਿੱਟੀ ਦੀ ਪਰਖ, ਸੁਧਰੇ ਹੋਏ ਬੀਜਾਂ ਦੀ ਵਰਤੋਂ ਅਤੇ ਖੇਤੀ ਦੀ ਸਹੀ ਵਿਧੀ ਜਾਣਨਾ ਜ਼ਰੂਰੀ ਹੈ।

Gurpreet Kaur Virk
Gurpreet Kaur Virk
ਆਲੂ ਦੁਨੀਆ ਦੀ ਇੱਕ ਮਹੱਤਵਪੂਰਨ ਸਬਜ਼ੀ ਫਸਲ

ਆਲੂ ਦੁਨੀਆ ਦੀ ਇੱਕ ਮਹੱਤਵਪੂਰਨ ਸਬਜ਼ੀ ਫਸਲ

Potato Farming: ਆਲੂ ਦੁਨੀਆ ਦੀ ਇੱਕ ਮਹੱਤਵਪੂਰਨ ਸਬਜ਼ੀ ਫਸਲ ਹੈ। ਇਹ ਇੱਕ ਸਸਤੀ ਅਤੇ ਕਿਫ਼ਾਇਤੀ ਫ਼ਸਲ ਹੈ, ਜਿਸ ਕਾਰਨ ਇਸ ਨੂੰ ਗਰੀਬ ਆਦਮੀ ਦਾ ਮਿੱਤਰ ਕਿਹਾ ਜਾਂਦਾ ਹੈ। ਇਹ ਫਸਲ ਦੱਖਣੀ ਅਮਰੀਕਾ ਦੀ ਹੈ ਅਤੇ ਇਸ ਵਿੱਚ ਕਾਰਬੋਹਾਈਡਰੇਟ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਆਪਣੇ ਦੇਸ਼ ਵਿੱਚ ਆਲੂ ਲਗਭਗ ਸਾਰੇ ਰਾਜਾਂ ਵਿੱਚ ਉਗਾਇਆ ਜਾਂਦਾ ਹੈ। ਇਸ ਫਸਲ ਦੀ ਵਰਤੋਂ ਸਬਜ਼ੀਆਂ ਅਤੇ ਚਿਪਸ ਬਣਾਉਣ ਲਈ ਕੀਤੀ ਜਾਂਦੀ ਹੈ।

ਇਸ ਦੇ ਨਾਲ ਹੀ ਇਸ ਫਸਲ ਦੀ ਵਰਤੋਂ ਸਟਾਰਚ ਅਤੇ ਅਲਕੋਹਲ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਭਾਰਤ ਵਿੱਚ, ਆਲੂ ਜਿਆਦਾਤਰ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ, ਕਰਨਾਟਕ, ਅਸਾਮ ਅਤੇ ਮੱਧ ਪ੍ਰਦੇਸ਼ ਵਿੱਚ ਉਗਾਇਆ ਜਾਂਦਾ ਹੈ। ਪੰਜਾਬ ਵਿੱਚ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਪਟਿਆਲਾ ਮੁੱਖ ਆਲੂ ਉਤਪਾਦਕ ਖੇਤਰ ਹਨ।

ਆਲੂ ਦੀ ਫਸਲ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਜਿਵੇਂ ਕਿ ਰੇਤਲੀ, ਲੂਣੀ, ਦੋਮਟ ਅਤੇ ਚੀਕਣੀ ਜ਼ਮੀਨ ਵਿੱਚ ਉਗਾਈ ਜਾ ਸਕਦੀ ਹੈ। ਵਧੀਆ ਜਲ ਨਿਕਾਸ ਵਾਲੀ, ਜੈਵਿਕ ਤੱਤ ਭਰਪੂਰ, ਰੇਤਲੀ ਤੋਂ ਦਰਮਿਆਨੀ ਜ਼ਮੀਨ ਵਿੱਚ ਫਸਲ ਵੱਧ ਝਾੜ ਦਿੰਦੀ ਹੈ। ਇਹ ਫਸਲ ਲੂਣ ਵਾਲੀਆਂ ਤੇਜ਼ਾਬੀ ਜ਼ਮੀਨਾਂ ਵਿੱਚ ਵੀ ਉਗਾਈ ਜਾ ਸਕਦੀ ਹੈ। ਪਰ ਬਹੁਤ ਜ਼ਿਆਦਾ ਪਾਣੀ ਖੜਨ ਵਾਲੀ ਅਤੇ ਖਾਰੀ ਜਾਂ ਲੂਣੀ ਜ਼ਮੀਨ ਇਸ ਫਸਲ ਦੀ ਖੇਤੀ ਲਈ ਉਚਿੱਤ ਨਹੀਂ ਹੁੰਦੀ ਹੈ। ਆਲੂਆਂ ਦੀ ਬਿਜਾਈ ਲਈ ਅਗੇਤੀ ਬਿਜਾਈ 15 ਤੋਂ 25 ਸਤੰਬਰ ਅਤੇ ਪਛੇਤੀ ਬਿਜਾਈ 15 ਤੋਂ 25 ਅਕਤੂਬਰ ਦਰਮਿਆਨ ਕੀਤੀ ਜਾਂਦੀ ਹੈ। ਆਲੂ ਬੀਜਣ ਤੋਂ ਪਹਿਲਾਂ ਖੇਤ ਦੀ ਮਿੱਟੀ ਨੂੰ ਆਰਗੈਨਿਕ ਤਰੀਕੇ ਨਾਲ ਤਿਆਰ ਕਰ ਲੈਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉੱਚ ਗੁਣਵੱਤਾ ਵਾਲੇ ਬੀਜ ਆਲੂ ਦੀ ਕਾਸ਼ਤ ਲਈ ਉੱਨਤ ਤਕਨੀਕਾਂ ਬਾਰੇ ਵਿਸਥਾਰ ਨਾਲ...

ਆਲੂ ਦੀ ਕਾਸ਼ਤ ਲਈ ਉੱਨਤ ਤਕਨੀਕਾਂ

ਬਿਜਾਈ ਦਾ ਸਮਾਂ ਅਤੇ ਢੰਗ: ਅਕਤੂਬਰ ਦੇ ਪਹਿਲੇ ਪੰਦਰਵਾੜੇ ਵਿੱਚ ਸਿਹਤਮੰਦ, ਵਾਇਰਸ ਮੁਕਤ ਆਲੂ (40-50 ਗ੍ਰਾਮ) ਦੀ ਬਿਜਾਈ ਕਰੋ। ਮਸ਼ੀਨ ਦੀ ਬਿਜਾਈ ਲਈ, ਪੌਦੇ ਤੋਂ ਪੌਦੇ ਅਤੇ ਆਲੂ ਤੋਂ ਆਲੂ ਦੀ ਦੂਰੀ 65 × 18.5 ਸੈਂਟੀਮੀਟਰ ਜਾਂ 75 × 15 ਸੈਂਟੀਮੀਟਰ ਰੱਖੋ।

ਸਿੰਚਾਈ: ਫ਼ਸਲ ਨੂੰ ਪਹਿਲਾ ਪਾਣੀ ਹਲਕਾ ਅਤੇ ਬੀਜਣ ਦੇ ਤੁਰੰਤ ਬਾਅਦ ਦਿਓ। ਸਿੰਚਾਈ ਦੇ ਸਮੇਂ, ਇਸ ਗੱਲ ਦਾ ਧਿਆਨ ਰੱਖੋ ਕਿ ਪਾਣੀ ਵੱਟਾਂ ਦੇ ਉੱਪਰ ਨਾ ਵਹਿ ਜਾਵੇ ਕਿਉਂਕਿ ਇਸ ਤਰ੍ਹਾਂ ਵੱਟਾਂ ਦੀ ਮਿੱਟੀ ਸੁੱਕੀ ਅਤੇ ਸਖ਼ਤ ਹੋ ਜਾਂਦੀ ਹੈ ਅਤੇ ਆਲੂਆਂ ਦੇ ਵਾਧੇ ਅਤੇ ਵਿਕਾਸ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ।

ਕੀਟ ਪ੍ਰਬੰਧਨ: ਰਸ ਚੂਸਣ ਵਾਲੇ ਕੀੜਿਆਂ ਦੇ ਹਮਲੇ ਦੇ ਬਚਾਅ ਲਈ ਪਹਿਲਾਂ 300 ਮਿਲੀਲੀਟਰ ਮੇਟਾਸਿਸਟੌਕਸ 25 ਈਸੀ ਨੂੰ 80-100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ਇਹ ਵੀ ਪੜ੍ਹੋ:IARI ਵੱਲੋਂ ਕਣਕ ਦੀ ਨਵੀਂ ਕਿਸਮ HD 3386 ਨਾਲ ਕਿਸਾਨਾਂ ਨੂੰ ਦੁੱਗਣਾ ਮੁਨਾਫ਼ਾ, ਇਹ ਕਿਸਮ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਤੋਂ ਰਹਿਤ, ਝਾੜ 65 ਤੋਂ 80 ਕੁਇੰਟਲ ਪ੍ਰਤੀ ਹੈਕਟੇਅਰ

ਬਿਮਾਰੀ ਦੀ ਰੋਕਥਾਮ: ਪਿਛੇਤਾ ਝੁਲਸ ਰੋਗ ਬਿਮਾਰੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਨਵੰਬਰ ਦੇ ਪਹਿਲੇ ਹਫ਼ਤੇ 500-700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਫ਼ਸਲ ‘ਤੇ ਐਂਟਰਾਕੋਲ ਜਾਂ ਇੰਡੋਫਿਲ ਐਮ-45/ਕਵਚ ਵਰਗੀਆਂ ਉੱਲੀਨਾਸ਼ਕਾਂ ਦਾ ਛਿੜਕਾਅ ਕਰੋ ਅਤੇ 7 ਦਿਨਾਂ ਦੇ ਵਕਫ਼ੇ ਤੇ 5 ਹੋਰ ਸਪਰੇਆਂ ਦਾ ਛਿੜਕਾਅ ਕਰੋ। ਜੇਕਰ ਬਿਮਾਰੀ ਦਾ ਹਮਲਾ ਜ਼ਿਆਦਾ ਹੋਵੇ ਤਾ ਤੀਜੇ ਅਤੇ ਚੋਥੇ ਛਿੜਕਾਅ ਲਈ 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਰਿਡੋਮਿਲ ਗੋਲਡ/ ਕੁਰਜੇਟ ਦਾ ਇਸਤੇਮਾਲ ਕਰੋ।

ਫ਼ਸਲ ਪ੍ਰਬੰਧਨ: ਦਸੰਬਰ ਦੇ ਅਖੀਰ ਵਿੱਚ ਜਾਂ ਜਨਵਰੀ ਦੇ ਪਹਿਲੇ ਹਫ਼ਤੇ, ਜਦੋਂ ਤੇਲੇ ਦੀ ਗਿਣਤੀ 20 ਕੀੜੇ ਪ੍ਰਤੀ 100 ਪੱਤਿਆਂ ਤੱਕ ਪਹੁੰਚ ਜਾਂਦੀ ਹੈ, ਤਾਂ ਬੂਟੇ ਨੂੰ ਕੱਟ ਦਿਓ। ਇਸ ਤੋਂ ਬਾਅਦ ਇਸ ਨੂੰ ਲਗਭਗ 15 ਦਿਨਾਂ ਤੱਕ ਜ਼ਮੀਨ ਵਿੱਚ ਰਹਿਣ ਦਿਓ ਤਾਂ ਕਿ ਆਲੂ ਪੂਰੀ ਤਰ੍ਹਾਂ ਤਿਆਰ ਹੋ ਜਾਣ।

ਗਰੇਡਿੰਗ ਅਤੇ ਸਟੋਰੇਜ: ਕਟਾਈ ਤੋਂ ਬਾਅਦ, ਫਸਲ ਨੂੰ ਗਰੇਡ ਕਰੋ ਅਤੇ ਇਸਨੂੰ ਕੋਲਡ ਸਟੋਰੇਜ ਵਿੱਚ ਭੇਜੋ ਅਤੇ ਪਤਝੜ ਦੀ ਵਾਢੀ ਤੱਕ ਉੱਥੇ ਰੱਖੋ। ਖਾਸ ਤੌਰ ‘ਤੇ ਮੱਧਮ ਆਕਾਰ ਦਾ ਗ੍ਰੇਡ ਲਓ, ਅਤੇ ਅਗਲੇ ਸੀਜ਼ਨ ਲਈ 75-80% ਨਮੀ ਦੇ ਨਾਲ 2-4 ਡਿਗਰੀ ਸੈਲਸੀਅਸ ‘ਤੇ ਕੋਲਡ ਸਟੋਰੇਜ ਵਿੱਚ ਸਟੋਰ ਕਰੋ।

Summary in English: Good information for potato farmers of Punjab, adopt these advanced techniques for cultivation of high quality seed potatoes

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters