Seed Production: ਹਾਲ ਹੀ ਦੇ ਸਾਲਾਂ ਵਿੱਚ ਆਲੂਆਂ ਦੀ ਖੇਤੀ ਨੇ ਭਾਰਤ ਵਿੱਚ ਇੱਕ ਵਧੇੇਰੇ ਆਮਦਨ ਵਾਲੀ ਫਸਲ ਵਜੋਂ ਮਹੱਤਵਪੂਰਨ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਵਿਸ਼ਵ ਪੱਧਰ 'ਤੇ ਦੂਜਾ ਸਭ ਤੋਂ ਵੱਡਾ ਆਲੂ ਉਤਪਾਦਕ ਹੋਣ ਦੇ ਬਾਵਜੂਦ ਵੀ ਭਾਰਤ ਨੂੰ ਆਲੂ ਦੇ ਬੀਜਾਂ ਦੀ ਗੁਣਵੱਤਾ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਅਕਸਰ ਹੀ ਨੀਂਵੇ ਦਰਜੇ ਦੇ ਹੁੰਦੇ ਹਨ।
ਆਲੂ ਦੀ ਕਾਸ਼ਤ ਦੇ ਕੁੱਲ ਖਰਚੇ ਵਿੱਚ 40-50% ਯੋਗਦਾਨ ਆਲੂ ਦੇ ਬੀਜ ਦਾ ਹੁੰਦਾ ਹੈ। ਹਾਲਾਂਕਿ, ਪਿਛਲੇ ਕੁਝ ਸਾਲਾਂ ਤੋਂ ਆਲੂ ਦੇ ਬੀਜ ਉਤਪਾਦਨ ਵਿੱਚ ਸੁਧਾਰ ਦੇਖਿਆ ਗਿਆ ਹੈ, ਪਰ ਅਜੇ ਵੀ ਭਾਰਤ ਵਿੱਚ ਮੁੱਖ ਤੌਰ 'ਤੇ ਪਰੰਪਰਾਗਤ ਬੀਜ ਉਤਪਾਦਨ ਵਿਧੀਆਂ, ਜਿਵੇਂ ਕਿ ਵਾਇਰਸ ਪ੍ਰਬੰਧਨ ਲਈ ਟਿਅੂਬਰ ਦੀ ਸਿਕੁਏਸਿੰਗ ਆਦਿ ਵਿਧੀਆਂ ਵਰਤੀਆਂ ਜਾਂਦੀਆਂ ਹਨ।
ਭਾਰਤ ਨੇ ਆਲੂ ਬੀਜ ਉਤਪਾਦਨ ਵਿੱਚ ਤਰੱਕੀ ਕਰਦੇ ਹੋਏ ਉੱਨਤ ਤਕਨੀਕਾਂ ਜਿਵੇਂ ਕਿ ਟਿਸ਼ੂ ਕਲਚਰ, ਮਾਈਕ੍ਰੋਪਿਗਮੈਂਟੇਸ਼ਨ, ਨੈੱਟ ਹਾਊਸ ਅਤੇ ਐਰੋਪੋਨਿਕਸ ਵਰਗੀਆਂ ਵਿਧਿਆਂ ਨੂੰ ਸ਼ਾਮਲ ਕੀਤਾ ਹੈ। ਉਦਾਹਰਨ ਲਈ "ਟਿਸ਼ੂ ਕਲਚਰ" ਵਿਧੀ, ਖਾਸ ਗੁਣਾਂ ਦੇ ਆਧਾਰ 'ਤੇ ਆਲੂ ਬੀਜ ਉਤਪਾਦਨ ਨੂੰ ਤੇਜੀ ਨਾਲ ਵਧਾਉਣ ਲਈ ਸਹਾਈ ਹੁੰਦੀ ਹੈ ਅਤੇ ਆਲੂ ਬੀਜ ਦੀ ਪਹਿਲੀ ਪੀੜ੍ਹੀ ਵਿੱਚ 27 ਵੱਖ-ਵੱਖ ਵਾਇਰਸਾਂ ਦਾ ਪਤਾ ਲਗਾਉਣ ਦੇ ਯੋਗ ਬਣਾਉਂਦੀ ਹੈ। ਰਵਾਇਤੀ ਤਰੀਕਿਆਂ ਦੀ ਤੁਲਨਾ ਵਿੱਚ, ਇਸ ਤਕਨੀਕ ਦੇ ਨਤੀਜੇ ਵਜੋਂ ਉੱਚ ਉਤਪਾਦਨਦਰ ਦੇ ਨਾਲ-ਨਾਲ, ਉੱਚ-ਗੁਣਵੱਤਾ ਵਾਲੇ ਪ੍ਰਮਾਣਿਤ ਬੀਜ ਪੈਂਦਾ ਹੁੰਦੇ ਹਨ, ਜਿਨ੍ਹਾਂ ਦੀ ਜੋਖਮ ਮਿਆਦ ਸੱਤ ਸਾਲਾਂ ਤੱਕ ਹੁੰਦੀ ਹੈ ਅਤੇ ਪਿਹਲੇ ਪੰਜ ਸਾਲਾਂ ਤੱਕ ਜੋਖਮ ਵਾਲੇ ਕਾਰਕ ਘੱਟ ਹੁੰਦੇ ਹਨ।
ਨੈੱਟ ਹਾਊਸ ਦੇ ਅਧੀਨ ਉੱਚ-ਘਣਤਾ ਵਾਲੇ ਆਲੂ ਦੇ ਪੌਦੇ ਲਗਾਉਣਾ
ਨੈੱਟ ਹਾਊਸ ਪਲਾਂਟਿੰਗ ਵਿੱਚ ਉੱਚ-ਘਣਤਾ ਵਾਲੀਆਂ ਤਕਨੀਕਾਂ ਰਿਜ (ਵੱਟ) ਅਤੇ ਫਰੋ (ਖਾਲ) ਵਿਧੀ (ਕਤਾਰ ਦੀ ਵਿੱਥ 30 ਸੈਂਟੀਮੀਟਰ ਅਤੇ ਇੱਕ ਪੌਦੇ ਤੋਂ ਪੌਦੇ ਦੀ ਦੂਰੀ 10-15 ਸੈਂਟੀਮੀਟਰ ਦੇ ਨਾਲ) ਦੀ ਵਰਤੋਂ ਕਰਦੇ ਹੋਏ ਅਨੁਕੂਲ ਵਿਕਾਸ ਅਤੇ ਜਗ੍ਹਾ ਦੀ ਵਰਤੋਂ ਨੂੰ ਯਕੀਨੀ ਬਣਾਉਂਦੀਆਂ ਹਨ। ਇਸ ਵਿੱਚ ਆਲੂ ਦੇ ਪੌਦਿਆਂ ਦੀ ਵੱਧ ਮਾਤਰਾ ਲਗਾਉਣ ਨਾਲੋ, ਨੈੱਟ ਹਾਊਸ ਦੀਆਂ ਸਾਫ ਸਥਿਤੀਆਂ ਉੱਚ-ਗੁਣਵੱਤਾ ਵਾਲੇ ਟਿਊਬਰ ਦੇ ਉਤਪਾਦਨ ਵਿੱਚ ਮਹੱਤਵਪੂਰਨ ਵਾਧਾ ਕਰਦੀਆਂ ਹਨ। ਇਸ ਤਰੀਕੇ ਨਾਲ ਟਿਊਬਰਾਂ ਦੇ ਉਤਪਾਦਨ ਵਿਚ ਬਿਹਤਰ ਸਥਿਰਤਾ ਹਾਂਸਲ ਕੀਤੀ ਜਾ ਸਕਦੀ ਹੈ।ਉੱਚੀਆਂ ਵੱਟਾਂ 'ਤੇ ਜਿਆਦਾ ਘਣਤਾ ਵਾਲੀ ਵਿਧੀ ਜਿਸ ਵਿੱਚਕਤਾਰਾਂ ਅਤੇ ਪੌਦਿਆਂ ਵਿਚਕਾਰ 10 ਸੈਂਟੀਮੀਟਰ ਦੀ ਦੂਰੀ ਹੋਵੇ, ਇਸ ਨੂੰ ਵਰਤਣ ਨਾਲ ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਛੋਟੇ ਟਿਊਬਰ ਨਿਕਲ ਕੇ ਆਉਂਦੇ ਹਨ। ਇਸ ਨਾਲ ਪ੍ਰਤੀ ਯੂਨਿਟ ਖੇਤਰ ਦੀ ਬੀਜ ਉਤਪਾਦਕਤਾ ਵਧਦੀ ਹੈ ਅਤੇ ਸਮੁੱਚੇ ਬੀਜ ਉਪਜ ਵਿੱਚ ਸੁਧਾਰ ਵੀ ਹੁੰਦਾ ਹੈ।
ਮਿੰਨੀ ਟਿਊਬਰ ਜਾਂ ਮਾਈਕਰੋਪਲਾਂਟ ਆਲੂ ਬੀਜਣਾ
ਆਲੂ ਬੀਜਣ ਦਾ ਅਭਿਆਸ ਆਮ ਤੌਰ 'ਤੇ ਭਾਰਤ ਦੇ ਉੱਤਰ-ਪੱਛਮੀ ਮੈਦਾਨੀ ਖੇਤਰਾਂ ਵਿੱਚ ਕੀਤਾ ਜਾਂਦਾ ਹੈ, ਜੋ ਕਿ ਆਲੂ ਦੇ ਬੀਜ ਉਤਪਾਦਨ ਦੇ ਸਭ ਤੋਂ ਮਹੱਤਵਪੂਰਨ ਖੇਤਰਾਂ ਵਿੱਚੋਂ ਇੱਕ ਹੈ। ਇਸ ਖੇਤਰ ਵਿੱਚ ਆਲੂਆਂ ਨੂੰ ਵਧਣ ਲਈਲਗਭਗ 200 ਦਿਨ ਲੱਗਦੇ ਹਨ, ਪਰ ਆਲੂ ਦੇ ਬੀਜਾਂ ਦੀ ਕਾਸ਼ਤ ਥੋੜ੍ਹੇ ਸਮੇ (ਅਕਤੂਬਰ ਤੋਂ ਦਸੰਬਰ) ਵਿੱਚ ਹੀ ਕੀਤੀ ਜਾ ਸਕਦੀ ਹੈ। ਆਲੂ ਉਗਣ ਤੋਂ ਪਹਿਲਾਂ ਅਤੇ ਬਾਅਦ ਦੋਨੋ ਸਮੇਂ ਦੌਰਾਨ ਖਾਸ ਤੌਰ 'ਤੇ ਚਿੱਟੀ ਮੱਖੀਆਂ ਅਤੇ ਤੇਲੇ ਤੋਂ ਵਾਇਰਸ ਫੈਲਣ ਦਾ ਇੱਕ ਬਹੁਤ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ, ਜਿਸ ਨਾਲ ਬੀਜ ਦੀ ਗੁਣਵੱਤਾ ਅਤੇ ਉਤਪਾਦਕਤਾ ਘੱਟਦੀ ਹੈ।ਸਰਦੀਆਂ ਦੇ ਮੌਸਮ ਵਿੱਚ ਕੀਟ-ਪ੍ਰੂਫ ਨੈੱਟ ਹਾਊਸ ਦੇ ਹੇਠਾਂ ਆਲੂ ਦੇ ਬੀਜ ਦੀ ਕਾਸ਼ਤ ਕਰਨ ਨਾਲ ਫਸਲ ਨੂੰ ਕੀੜੇ-ਮਕੌੜਿਆਂ ਤੋਂ ਬਚਾਇਆ ਜਾ ਸਕਦਾ ਹੈ। ਜਿਸ ਨਾਲ ਬੀਜ ਦੀ ਵਧਿਆ ਗੁਣਵੱਤਾ ਅਤੇ ਉੱਚ ਉਤਪਾਦਕਤਾ ਯਕੀਨੀ ਹੁੰਦੀ ਹੈ। ਨੈੱਟ ਹਾਊਸਾਂ ਹੇਠ ਉਗਾਏ ਗਏ ਆਲੂਆਂ ਦੀ ਕਟਾਈ 90 ਦਿਨਾਂ ਦੇ ਅੰਦਰ ਕੀਤੀ ਜਾ ਸਕਦੀ ਹੈ। ਜਿਸ ਨਾਲ ਇੱਕ ਸਾਲ ਵਿੱਚ ਲਗਾਤਾਰ ਦੋ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਇਹ ਵਿਧੀ ਸ਼ੁਰੂਆਤੀ ਬੀਜ ਉਤਪਾਦਨ ਨੂੰ ਦੁੱਗਣਾ ਕਰ ਸਕਦੀ ਹੈ ਅਤੇ ਆਲੂ ਦੇ ਬੀਜ ਉਤਪਾਦਨ, ਪੈਦਾਵਾਰ ਅਤੇ ਪ੍ਰਕਿਰਿਆ ਵਿੱਚ ਸੁਧਾਰ ਕਰ ਸਕਦੀ ਹੈ।
ਇਹ ਵੀ ਪੜ੍ਹੋ: Mustard Crop: ਸਰ੍ਹੋਂ ਦੇ ਮੁੱਖ ਕੀੜੇ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਲਈ ਅਪਣਾਓ ਇਹ ਤਰੀਕੇ, ਮਿਲੇਗਾ ਬੰਪਰ ਝਾੜ
ਨੈੱਟ ਹਾਊਸ ਦੇ ਅਧੀਨ ਛਾਉਣੀ ਪ੍ਰਬੰਧਨ
ਨੈੱਟ ਹਾਊਸ ਵਾਲੀ ਖੇਤੀ, ਜਗ੍ਹਾ ਦੀ ਸਹੀ ਵਰਤੋਂ ਕਰਨ ਵਿਚ ਯੋਗ ਹੁੰਦੀ ਹੈ; ਇਸ ਖੇਤੀ ਵਿੱਚ ਰਵਾਇਤੀ ਖੁੱਲੇ ਖੇਤ ਦੀ ਖੇਤੀ ਦੇ ਮੁਕਾਬਲੇ ਉੱਚ-ਘਣਤਾ ਤੇ ਪੌਦੇ ਲਗਾਏ ਜਾ ਸਕਦੇ ਹਨ। ਹਾਲਾਂਕਿ, ਅਜਿਹੀਆਂ ਤਕਨੀਕਾਂ ਵਿੱਚ ਬਹੁਤ ਜ਼ਿਆਦਾ ਭੀੜੇ ਲਗਾਏ ਪੌਦੇ, ਨਤੀਜੇ ਵਜੋਂ ਪੌਦਿਆਂ ਵਿਚਕਾਰ ਹਵਾ ਦੀ ਨਿਕਾਸੀ, ਰੋਸ਼ਨੀ ਦੇ ਪ੍ਰਵੇਸ਼ ਨੂੰ ਘਟਾ ਸਕਦੇ ਹਨ ਅਤੇ ਸੀਮਤ ਹਵਾ ਦਾ ਪ੍ਰਵਾਹ ਪੌਦਿਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਛੋਟੇ ਟਿਊਬਰ ਨਿਕਲਦੇ ਹਨ ਅਤੇ ਉਤਪਾਦਕਤਾ ਵੀ ਘੱਟ ਹੋ ਸਕਦੀ ਹੈ। ਇਸ ਤੋਂ ਇਲਾਵਾ ਭੀੜ-ਭੜੱਕੇ ਨਾਲ ਪੌਦਿਆਂ ਵਿਚਕਾਰ ਇੱਕ ਛੱਤਰੀ ਵਾਂਗ (ਮਾਇਕਰੋਕਲਾਇਮਟ) ਗੇਰਾ ਬਣ ਜਾਂਦਾ ਹੈ, ਜੋ ਕੀੜਿਆਂ ਅਤੇ ਬਿਮਾਰੀਆਂ ਦੇ ਏਜੰਟਾਂ ਨੂੰ ਪਨਾਹ ਦਿੰਦਾ ਹੈ ਅਤੇ ਫਸਲ ਦੀ ਪੈਦਾਵਾਰ ਨੂੰ ਹੋਰ ਪ੍ਰਭਾਵਤ ਕਰ ਸਕਦਾ ਹੈ।
ਕੈਨੋਪੀ ਪ੍ਰਬੰਧਨ ਤਕਨੀਕਾਂ, ਜਿਸ ਵਿੱਚ 75 × 75 ਮਮ ਮੋਰਿਆਂ ਵਾਲਾ ਨਾਈਲੋਨ ਦੇ ਜਾਲ ਦੀ ਵਰਤੋਂ, ਆਲੂ ਦੇ ਪੌਦਿਆਂ ਲਈ ਸਹਾਇਤਾ ਪ੍ਰਦਾਨ ਕਰਨ ਅਤੇ ਸਿੱਧੇ ਰੱਖਣ ਵਿੱਚ ਮਦਦ ਕਰਦੀ ਹੈ। ਇਨ੍ਹਾਂ ਜਾਲਾਂ ਨੂੰ ਪਲਾਟ ਦੇ ਕੋਨਿਆਂ 'ਤੇ ਨਿਸ਼ਚਿਤ/ਸਥਿਰਕੋਣਾਂ 'ਤੇ ਸੁਰੱਖਿਅਤ ਕੀਤਾ ਜਾ ਸਕਦਾ ਹੈ ਤਾਂ ਜੋ ਪੌਦੇ ਦੀ ਸਹੀ ਸੰਰਚਨਾ ਨੂੰ ਯਕੀਨੀ ਬਣਾਇਆ ਜਾ ਸਕੇ। ਫਸਲ ਦੇ ਵਾਧੇ ਦੌਰਾਨ ਕੀੜਿਆਂ ਦੀ ਗਤੀਵਿਧੀ ਦੀ ਨਿਗਰਾਨੀ ਕਰਨ ਲਈ ਟ੍ਰੈਪਾਂ ਨੂੰ ਵਰਤਿਆ ਜਾਂਦਾ ਹੈ। ਪ੍ਰਯੋਗਾਂ ਦੇ ਨਤੀਜੇ ਇਹ ਸੁਝਾਅ ਦਿੰਦੇ ਹਨ ਕਿ ਕੈਨੋਪੀ ਨੈਟਿੰਗ ਛੋਟੇ ਟਿਊਬਰਾਂ ਦੀ ਗਿਣਤੀ ਨੂੰ ਘਟਾਉਂਦੀ ਹੈ ਅਤੇ ਨਾਲ ਹੀ ਟਿਊਬਰ ਦੇ ਸਹੀ ਆਕਾਰ ਨੂੰ ਵਧਾਉਂਦੀ ਹੈ, ਜੋ ਕਿਆਲੂ ਦੇ ਬੀਜ ਉਤਪਾਦਨ ਨੂੰ ਵਧੇਰੇ ਲਾਗਤ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ।
ਇਹ ਵੀ ਪੜ੍ਹੋ: Bumper Profit: ਕਿਸਾਨ ਵੀਰੋਂ ਸੂਰਜਮੁਖੀ ਦੀ ਸਫਲ ਕਾਸ਼ਤ ਲਈ ਅਪਣਾਓ ਇਹ ਕਿਸਮਾਂ, ਮਿਲੇਗਾ ਪ੍ਰਤੀ ਏਕੜ 8 ਤੋਂ 9 ਕੁਇੰਟਲ ਝਾੜ
ਮਿੱਟੀ ਰਹਿਤ ਆਲੂ ਦਾ ਬੀਜ ਉਤਪਾਦਨ
ਮਿੱਟੀ ਰਹਿਤ ਆਲੂ ਬੀਜ ਉਤਪਾਦਨ ਰਾਂਹੀ, ਟਿਸ਼ੂ ਕਲਚਰ, ਨੈੱਟ ਹਾਊਸ ਅਤੇ ਐਰੋਪੋਨਿਕਸ ਵਰਗੀਆਂ ਉੱਨਤ ਤਕਨੀਕਾਂ ਦਾ ਲਾਭ ਉਠਾਇਆ ਜਾ ਸਕਦਾ ਹੈ। ਇਸ ਵਿਧੀ ਵਿੱਚ ਬਿਮਾਰੀ ਰਹਿਤ ਆਲੂਆਂ ਨੂੰ ਪਹਿਲਾਂ ਟਿਸ਼ੂ ਕਲਚਰ ਵਿੱਚ ਮਾਈਕ੍ਰੋਪਲਾਂਟ ਵਜੋਂ ਗਿਣਤੀ ਵਿੱਚ ਵਧਾਇਆ ਜਾਂਦਾ ਹੈ। ਇਹ ਮਾਈਕ੍ਰੋਪਲਾਂਟ ਫਿਰ ਨੈੱਟ ਹਾਉਸ ਜਾਂ ਐਰੋਪੋਨਿਕਸ ਪ੍ਰਣਾਲੀਆਂ ਵਿੱਚ ਮਿੰਨੀ ਟਿਊਬਰ ਪੈਦਾ ਕਰਨ ਲਈ ਵਰਤੇ ਜਾਂਦੇ ਹਨ। ਐਰੋਪੋਨਿਕਸ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਇੱਕ ਕਿਫਾਇਤੀ ਵਿਕਲਪ ਹੈ। ਹਾਲਾਂਕਿ ਇਸਦਾ ਵੱਡੇ ਪੈਮਾਨੇ 'ਤੇ ਪ੍ਰਬੰਧਨ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ। ਉੱਤਰੀ ਭਾਰਤ ਵਰਗੇ ਖੇਤਰਾਂ ਵਿੱਚ ਜਿੱਥੇ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਫਸਲ ਨੂੰ ਪ੍ਰਭਾਵਿਤ ਕਰਦਾ ਹੈ, ਕੋਕੋਪੀਟ ਵਰਗੇ ਮਿੱਟੀ ਰਹਿਤ ਮਾਧਿਅਮ ਦੀ ਵਰਤੋਂ ਵਾਤਾਵਰਣ ਨੂੰ ਰੋਗਾਣੂ ਮੁਕਤ ਕਰਨ ਅਤੇ ਰੋਗ ਮੁਕਤ ਬੀਜ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਫਸਲੀ ਚੱਕਰਾਂ ਦੇ ਵਿਚਕਾਰ ਕੀਤੀ ਜਾ ਸਕਦੀ ਹੈ।
ਇਹ ਨੈੱਟ ਹਾਊਸ ਵਾਲੀ ਖੇਤੀ ਦੀ ਕੁਸ਼ਲਤਾ ਨੂੰ ਵੱਧਾਉਂਦਾ ਹੈ ਅਤੇ ਇਸ ਨਾਲ ਕਈ ਫਸਲੀ ਚੱਕਰ ਲਏ ਜਾ ਸਕਦੇ ਹਨ। ਇੱਕ ਤਜਰਬੇ ਦੇ ਆਧਾਰ 'ਤੇ, ਪ੍ਰਤੀ ਸੀਜ਼ਨ ਤਿੰਨ ਫਸਲੀ ਕ੍ਰਮਾਂ ਦੇ ਅੰਦਰ ਮਾਈਕ੍ਰੋਪਲਾਂਟ ਤੋਂ ਦੋ ਅਤੇ ਮਿਨੀਟਿਊਬਰ ਤੋਂ ਤਿੰਨ ਫਸਲਾਂ ਉਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਪਹੁੰਚ ਨਾ ਸਿਰਫ਼ ਮਹਿੰਗੇ ਨੈੱਟ ਹਾਊਸ ਦੀ ਜਗ੍ਹਾ ਦੀ ਵਰਤੋਂ ਨੂੰ ਅਨੁਕੂਲ ਬਣਾਉਂਦੀ ਹੈ, ਸਗੋਂ ਮਿੱਟੀ ਤੋਂ ਬਿਨਾਂ ਪੈਦਾ ਕੀਤੇ ਟਿਊਬਰ ਲਈ ਵਧੇਰੇ ਕੀਮਤਾਂ ਵੀ ਲਾਜਮੀ ਬਣਾਉਂਦੀ ਹੈ। ਇਹ ਵਿਧੀ ਉਹਨਾਂ ਖੇਤਰਾਂ ਵਿੱਚ ਵਿਸ਼ੇਸ਼ ਤੌਰ 'ਤੇ ਲਾਹੇਵੰਦ ਹੈ ਜਿੱਥੇ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਰਵਾਇਤੀ ਆਲੂ ਦੇ ਬੀਜ ਉਤਪਾਦਨ ਨੂੰ ਨੁਕਸਾਨ ਕਰਦੀਆਂ ਹਨ।
ਸਰੋਤ: ਹਰਜੋਤ ਸਿੰਘ ਸੋਹੀ ਅਤੇ ਤੇਜਪਾਲ ਸਿੰਘ ਸਰ੍ਹਾਂ, ਕ੍ਰਿਸ਼ੀ ਵਿਗਿਆਨ ਕੇਂਦਰ (ਬਰਨਾਲਾ ਅਤੇ ਮਾਨਸਾ)
Summary in English: Hi-tech potato seed production using Net House method, Dr. Harjot Singh Sohi and Dr. Tejpal Singh Sarhan shared great information