1. Home
  2. ਖੇਤੀ ਬਾੜੀ

IARI ਵੱਲੋਂ ਕਣਕ ਦੀ ਨਵੀਂ ਕਿਸਮ HD 3386 ਨਾਲ ਕਿਸਾਨਾਂ ਨੂੰ ਦੁੱਗਣਾ ਮੁਨਾਫ਼ਾ, ਇਹ ਕਿਸਮ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਤੋਂ ਰਹਿਤ, ਝਾੜ 65 ਤੋਂ 80 ਕੁਇੰਟਲ ਪ੍ਰਤੀ ਹੈਕਟੇਅਰ

ਪੂਸਾ ਯੂਨੀਵਰਸਿਟੀ ਨਵੀਂ ਦਿੱਲੀ ਵਾਲਿਆਂ ਦੀ ਨਵੀਂ ਕਣਕ HD 3386, ਜੋ ਕਿ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਤੋਂ ਰਹਿਤ ਹੈ, ਇਸ ਵਿੱਚ ਗਿਰਨ ਦੀ ਵੀ ਕੋਈ ਸਮੱਸਿਆ ਨਹੀਂ ਆਉਂਦੀ ਅਤੇ ਨਿਕਾਲ ਵੀ ਬਹੁਤ ਵਧੀਆ ਹੈ। ਜੇਕਰ ਇਸ ਕਣਕ ਦੀ ਬਿਜਾਈ ਸਮੇਂ ਸਿਰ ਕੀਤੀ ਜਾਵੇ ਤਾਂ ਅਨੁਕੂਲ ਹਾਲਤਾਂ ਵਿੱਚ ਇਹ ਕਣਕ 65-80 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਝਾੜ ਦਿੰਦੀ ਹੈ। ਇਸ ਕਿਸਮ ਦਾ ਬੀਜ ਸਿਰਫ਼ ਸੀਮਤ ਗਿਣਤੀ ਵਿੱਚ ਕਿਸਾਨਾਂ ਨੂੰ ਹੀ ਉਪਲਬਧ ਹੈ, ਇਸ ਲਈ ਕਿਸਾਨਾਂ ਨੂੰ ਪੂਰੀ ਜਾਗਰੂਕਤਾ ਨਾਲ ਬੀਜ ਖਰੀਦਣ ਦੀ ਅਪੀਲ ਕੀਤੀ ਜਾਂਦੀ ਹੈ।

Gurpreet Kaur Virk
Gurpreet Kaur Virk
ਕਣਕ ਦੀ ਨਵੀਂ ਕਿਸਮ HD 3386

ਕਣਕ ਦੀ ਨਵੀਂ ਕਿਸਮ HD 3386

Wheat Variety: ਸਾਉਣੀ ਦੀਆਂ ਫ਼ਸਲਾਂ ਦਾ ਸੀਜ਼ਨ ਖ਼ਤਮ ਹੋਣ ਵਾਲਾ ਹੈ ਅਤੇ ਹਾੜੀ ਦੀਆਂ ਫ਼ਸਲਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਸ ਸੀਜ਼ਨ ਵਿੱਚ ਕਿਸਾਨ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਸ਼ੁਰੂ ਕਰ ਦੇਣਗੇ। ਪਿਛਲੇ ਦੋ-ਤਿੰਨ ਸਾਲਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਕਣਕ ਦੀ ਕਾਸ਼ਤ ਵਿੱਚ ਚੰਗਾ ਮੁਨਾਫਾ ਹੋ ਰਿਹਾ ਹੈ। ਪਰ ਪਿਛਲੇ ਕੁਝ ਸਾਲਾਂ ਦੌਰਾਨ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਕਾਰਨ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ।

ਕਿਸਾਨਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਖੇਤੀ ਵਿਗਿਆਨੀ ਅਜਿਹੀਆਂ ਸੁਧਰੀਆਂ ਕਿਸਮਾਂ ਵਿਕਸਿਤ ਕਰ ਰਹੇ ਹਨ ਜੋ ਮੌਸਮ ਦੇ ਅਜਿਹੇ ਬਦਲਾਅ ਦੌਰਾਨ ਚੰਗਾ ਝਾੜ ਦਿੰਦੀਆਂ ਹਨ ਅਤੇ ਬਿਮਾਰੀਆਂ ਪ੍ਰਤੀ ਰੋਧਕ ਵੀ ਹੁੰਦੀਆਂ ਹਨ।

ਕਣਕ ਇੱਕ ਪ੍ਰਮੁੱਖ ਹਾੜੀ ਦੀ ਫਸਲ ਹੈ, ਜੋ ਮੁੱਖ ਤੌਰ 'ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ ਅਤੇ ਗੁਜਰਾਤ ਰਾਜਾਂ ਵਿੱਚ ਉਗਾਈ ਜਾਂਦੀ ਹੈ। ਇਸਦੇ ਚਲਦਿਆਂ ਪੂਸਾ ਯੂਨੀਵਰਸਿਟੀ ਨਵੀਂ ਦਿੱਲੀ ਵਾਲਿਆਂ ਨੇ ਕਣਕ ਦੀ ਨਵੀਂ ਕਿਸਮ HD 3386 ਵਿਕਸਿਤ ਕੀਤੀ ਹੈ। ਇਹ ਕਿਸਮ ਵੱਧ ਝਾੜ ਦੇਣ ਵਾਲੀ ਕਿਸਮ ਹੈ। ਜੇਕਰ ਇਸ ਕਣਕ ਦੀ ਬਿਜਾਈ ਸਮੇਂ ਸਿਰ ਕੀਤੀ ਜਾਵੇ ਤਾਂ ਅਨੁਕੂਲ ਹਾਲਤਾਂ ਵਿੱਚ ਇਹ ਕਣਕ 65-80 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਝਾੜ ਦਿੰਦੀ ਹੈ। ਕਣਕ ਦੀ ਇਹ ਕਿਸਮ ਉੱਤਰ-ਪੱਛਮੀ ਅਤੇ ਉੱਤਰ-ਪੂਰਬੀ ਮੈਦਾਨਾਂ ਦੇ ਖੇਤਾਂ ਲਈ ਢੁਕਵੀਂ ਮੰਨੀ ਜਾ ਰਹੀ ਹੈ।

ਕਣਕ ਦੀ ਇਹ ਕਿਸਮ ਨਾ ਸਿਰਫ਼ ਜਲਵਾਯੂ ਪਰਿਵਰਤਨ ਪ੍ਰਤੀ ਰੋਧਕ ਹੈ, ਸਗੋਂ ਇਹ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਤੋਂ ਵੀ ਰਹਿਤ ਹੈ। ਇਸ ਤੋਂ ਇਲਾਵਾ ਇਸ ਵਿਚ ਹੋਰ ਬੀਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ। ਇਸ ਕਿਸਮ ਦਾ ਔਸਤ ਉਤਪਾਦਨ ਲਗਭਗ 60 ਕੁਇੰਟਲ ਪ੍ਰਤੀ ਹੈਕਟੇਅਰ ਹੈ। ਜਦੋਂਕਿ ਆਮ ਹਾਲਤਾਂ ਵਿੱਚ ਇਸ ਦੀ ਪੈਦਾਵਾਰ ਸਮਰੱਥਾ 73.3 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਵਧ ਜਾਂਦੀ ਹੈ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਕਿਸਮ ਦੀ ਵੱਧ ਤੋਂ ਵੱਧ ਝਾੜ ਦੀ ਸੰਭਾਵਨਾ 65-80 ਕੁਇੰਟਲ ਪ੍ਰਤੀ ਹੈਕਟੇਅਰ ਹੈ। ਹਾਲਾਂਕਿ, ਜਦੋਂ ਇਸਨੂੰ ਵੱਖ-ਵੱਖ ਸਥਾਨਾਂ ਅਤੇ ਮੌਸਮੀ ਹਾਲਤਾਂ ਵਿੱਚ ਪਰਖਿਆ ਗਿਆ ਸੀ, ਤਾਂ ਇਸਦਾ ਝਾੜ 75 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਸੀ।

ਇਹ ਵੀ ਪੜ੍ਹੋ: 1000 ਰੁਪਏ ਪ੍ਰਤੀ ਕਿਲੋ ਵਿੱਕਣ ਵਾਲੀ ਕਾਲੀ ਮਿਰਚ ਨੂੰ ਕਹੋ Bye-Bye, Free ਵਿੱਚ ਘਰੇ ਉਗਾਓ Kali Mirch, ਜਾਣੋ ਗਮਲੇ ਵਿੱਚ ਕਾਲੀ ਮਿਰਚ ਉਗਾਉਣ ਦਾ ਸ਼ਾਨਦਾਰ ਤਰੀਕਾ

ਜ਼ਿਕਰਯੋਗ ਹੈ ਕਿ ਨਵੀਂ ਬੀਜ ਕਿਸਮ HD 3386 ਹਾਲ ਹੀ ਵਿੱਚ ਖੇਤੀਬਾੜੀ ਮੰਤਰਾਲੇ ਦੀ ਕੇਂਦਰੀ ਬੀਜ ਕਮੇਟੀ ਦੁਆਰਾ ਪ੍ਰਵਾਨ ਕੀਤੀ ਗਈ ਹੈ, ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਪ੍ਰਤੀ ਰੋਧਕ ਹੈ। ਦੱਸ ਦੇਈਏ ਕਿ ਇਹ ਬਿਮਾਰੀਆਂ ਮੁੱਖ ਤੌਰ 'ਤੇ ਉੱਤਰ-ਪੱਛਮੀ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਪਾਈਆਂ ਜਾਂਦੀਆਂ ਹਨ। ਕਣਕ ਦੇ ਬੀਜ ਦੀ ਨਵੀਂ ਕਿਸਮ ਵਰਤਮਾਨ ਵਿੱਚ ਵਰਤੇ ਗਏ ਬੀਜ HD2967 ਨੂੰ ਬਦਲਣ ਦਾ ਇਰਾਦਾ ਹੈ, ਜੋ ਕਿ 2010 ਵਿੱਚ ਆਈ.ਏ.ਆਰ.ਆਈ. ਦੁਆਰਾ ਵਿਕਸਤ ਕੀਤਾ ਗਿਆ ਸੀ ਅਤੇ ਪਿਛਲੇ ਸੀਜ਼ਨ ਵਿੱਚ ਦੇਸ਼ ਵਿੱਚ 34 ਮਿਲੀਅਨ ਹੈਕਟੇਅਰ ਦੇ ਕੁੱਲ ਕਣਕ ਦੇ 25% ਰਕਬੇ ਵਿੱਚ ਬੀਜਿਆ ਗਿਆ ਸੀ।

Summary in English: IARI's new wheat variety HD 3386 doubles the profits of farmers, this variety is free from yellow stem and brown stem, yields 65 to 80 quintals per hectare.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters