1. Home
  2. ਖੇਤੀ ਬਾੜੀ

Onion Cultivation: ਪਿਆਜ਼ ਦੀ ਸਫਲ ਕਾਸ਼ਤ ਲਈ ਵਰਤੋਂ ਇਹ ਅਨੋਖੀ ਖਾਦ, ਮਿਹਨਤ ਘੱਟ - ਝਾੜ ਵੱਧ, ਜਾਣੋ ਸਹੀ ਦੇਖਭਾਲ ਅਤੇ ਤਕਨੀਕ ਦੀ ਇਹ ਪੂਰੀ ਪ੍ਰਕਿਰਿਆ

ਕਿਸਾਨ ਵੀਰੋਂ ਜੇਕਰ ਤੁਸੀਂ ਵੀ ਪਿਆਜ਼ ਦੀ ਕਾਸ਼ਤ ਤੋਂ ਚੰਗਾ ਮੁਨਾਫ਼ਾ ਲੈਣਾ ਚਾਹੁੰਦੇ ਹੋ, ਤਾਂ ਫਸਲ ਦੀ ਸਹੀ ਦੇਖਭਾਲ ਦੇ ਨਾਲ-ਨਾਲ ਤਕਨੀਕ 'ਤੇ ਵੀ ਧਿਆਨ ਦਿਓ। ਦਰਅਸਲ, ਪਿਆਜ਼ ਦੀ ਕਾਸ਼ਤ ਕਿਸਾਨਾਂ ਲਈ ਬਹੁਤ ਲਾਹੇਵੰਦ ਮੰਨੀ ਜਾਂਦੀ ਹੈ, ਪਰ ਚੰਗਾ ਝਾੜ ਲੈਣ ਲਈ ਕਿਸਾਨਾਂ ਨੂੰ ਕਿਹੜੀ ਖਾਦ ਵਰਤਣੀ ਹੈ, ਇਸ ਬਾਰੇ ਬਹੁਤਾ ਗਿਆਨ ਨਹੀਂ ਹੁੰਦਾ, ਜਿਸ ਕਾਰਨ ਉਹ ਆਪਣੀ ਫਸਲ ਤੋਂ ਚੰਗਾ ਮੁਨਾਫ਼ਾ ਨਹੀਂ ਲੈ ਪਾਉਂਦੇ, ਪਰ ਅੱਜ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਇੱਕ ਅਜਿਹੀ ਅਨੋਖੀ ਖਾਦ ਬਾਰੇ ਦੱਸ ਰਹੇ ਹਾਂ, ਜਿਸ ਦੀ ਵਰਤੋਂ ਨਾਲ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਹਾਸਿਲ ਹੋਵੇਗਾ।

Gurpreet Kaur Virk
Gurpreet Kaur Virk
ਪਿਆਜ਼ ਦੀ ਸਫਲ ਕਾਸ਼ਤ ਲਈ ਸਹੀ ਦੇਖਭਾਲ ਅਤੇ ਤਕਨੀਕ ਦੀ ਲੋੜ

ਪਿਆਜ਼ ਦੀ ਸਫਲ ਕਾਸ਼ਤ ਲਈ ਸਹੀ ਦੇਖਭਾਲ ਅਤੇ ਤਕਨੀਕ ਦੀ ਲੋੜ

Onion Cultivation Tips: ਸ਼ਬਜ਼ੀਆਂ ਦਾ ਉੱਤਪਾਦਨ ਜਿੱਥੇ ਖੇਤੀ-ਵਿਭੰਨਤਾ ਅਤੇ ਛੋਟੇ ਤੇ ਸੀਮਾਂਤ ਕਿਸਾਨਾਂ ਲਈ ਆਰਥਿਕ ਪੱਖੋਂ ਵਰਦਾਨ ਹੈ, ਉੱਥੇ ਇਸ ਦੀ ਵਰਤੋਂ ਮਨੁੱਖਤਾ ਦੀ ਤੰਦਰੁਸਤ ਸਿਹਤ ਲਈ ਰੋਜ਼ਾਨਾ ਖੁਰਾਕ ਦਾ ਜਰੂਰੀ ਹਿੱਸਾ ਹੈ। ਪਿਆਜ਼ ਦੀ ਵਰਤੋਂ ਦਾ ਸਾਡੀ ਰੋਜਾਨਾ ਦੀ ਖੁਰਾਕ ਤੋਂ ਇਲਾਵਾ ਕੌਸਮੈਟਿਕਸ ਅਤੇ ਮੈਂਡੀਸ਼ਨ ਇਂਡਸਟਰੀ ਵਿੱਚ ਮਹੱਤਵ ਹੋਣ ਕਰਕੇ ਸ਼ਬਜੀਆਂ ਦੀ ਕਾਸ਼ਤ ਵਿੱਚ ਇਸ ਦਾ ਮਹੱਤਵ-ਪੂਰਨ ਸਥਾਨ ਹੈ।

ਦੱਸ ਦੇਈਏ ਕਿ ਪਿਆਜ਼ ਦੀ ਕਾਸ਼ਤ ਭਾਰਤ ਵਿੱਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ ਅਤੇ ਸਾਉਣੀ ਦਾ ਮੌਸਮ ਇਸ ਦੀ ਕਾਸ਼ਤ ਲਈ ਢੁਕਵਾਂ ਮੰਨਿਆ ਜਾਂਦਾ ਹੈ। ਸਾਡੇ ਦੇਸ਼ ਵਿੱਚ ਪਿਆਜ਼ ਸਾਰਾ ਸਾਲ ਉਪਲੱਬਧ ਹੋ ਜਾਂਦਾ ਹੈ। ਪਿਆਜ਼ ਦੀ ਕਾਸ਼ਤ ਲੋੜ ਮੁਤਾਬਿਕ ਘਰੇਲੂ ਬਗੀਚੀ ਅਤੇ ਵਪਾਰਕ ਪੱਧਰ ਤੇ ਕੀਤੀ ਜਾਂਦੀ ਹੈ। ਅਜਿਹੇ 'ਚ ਭਾਰਤ ਦੁਨੀਆਂ ਦਾ ਪਿਆਜ਼ ਪੈਦਾ ਕਰਨ ਵਾਲਾ ਚੀਨ ਤੋਂ ਬਾਅਦ ਦੂਜਾ ਵੱਡਾ ਦੇਸ਼ ਹੈ।

ਪਿਆਜ਼ ਦੀ ਕਾਸ਼ਤ ਕਿਸਾਨਾਂ ਲਈ ਬਹੁਤ ਲਾਹੇਵੰਦ ਮੰਨੀ ਜਾਂਦੀ ਹੈ, ਪਰ ਚੰਗਾ ਝਾੜ ਲੈਣ ਲਈ ਫ਼ਸਲ ਦੀ ਸਹੀ ਸੰਭਾਲ ਅਤੇ ਸਹੀ ਤਕਨੀਕ ਦੀ ਵਰਤੋਂ ਕਰਨੀ ਪੈਂਦੀ ਹੈ। ਪਿਆਜ਼ ਦੀ ਕਾਸ਼ਤ ਕਰਦੇ ਸਮੇਂ ਕਿਸਾਨਾਂ ਨੂੰ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਫਸਲ ਨੂੰ ਸੁਰੱਖਿਅਤ ਰੱਖਣਾ ਅਤੇ ਸਹੀ ਖਾਦ ਦੀ ਵਰਤੋਂ ਕਰਨਾ ਸ਼ਾਮਲ ਹੈ। ਜੇਕਰ ਖੇਤੀ ਸਹੀ ਤਕਨੀਕ ਨਾਲ ਕੀਤੀ ਜਾਵੇ ਤਾਂ ਕਿਸਾਨ ਪਿਆਜ਼ ਦੀ ਖੇਤੀ ਤੋਂ ਚੰਗਾ ਮੁਨਾਫਾ ਕਮਾ ਸਕਦੇ ਹਨ।

ਪਿਆਜ਼ ਦੀ ਕਾਸ਼ਤ

ਦੋਮਟ ਜਾਂ ਰੇਤਲੀ ਦੋਮਟ ਨੂੰ ਪਿਆਜ਼ ਦੀ ਬਿਜਾਈ ਲਈ ਢੁਕਵਾਂ ਮੰਨਿਆ ਜਾਂਦਾ ਹੈ, ਜਿਸ ਵਿੱਚ ਪਾਣੀ ਦੀ ਚੰਗੀ ਨਿਕਾਸੀ ਹੁੰਦੀ ਹੈ। ਜੇਕਰ ਅਸੀਂ ਪਿਆਜ਼ ਦੀਆਂ ਮੁੱਖ ਸੁਧਰੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਲਾਲ, ਚਿੱਟੇ ਅਤੇ ਪੀਲੇ ਪਿਆਜ਼ ਸ਼ਾਮਲ ਹਨ। ਪਿਆਜ਼ ਦੀ ਬਿਜਾਈ ਕਰਦੇ ਸਮੇਂ ਕਿਸਾਨਾਂ ਨੂੰ ਖੇਤ ਦੀ ਡੂੰਘੀ ਵਾਹੀ ਕਰਕੇ ਜ਼ਮੀਨ ਨੂੰ ਨਰਮ ਬਣਾਉਣਾ ਚਾਹੀਦਾ ਹੈ।

ਪਿਆਜ਼ ਦੇ ਬੀਜ ਜਾਂ ਇਸ ਦੇ ਬੂਟਿਆਂ ਨੂੰ ਬੀਜਣ ਸਮੇਂ ਤੁਹਾਨੂੰ ਢੁਕਵੀਂ ਦੂਰੀ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ, ਇੱਕ ਬੂਟੇ ਤੋਂ ਦੂਜੇ ਬੂਟੇ ਦੀ ਦੂਰੀ ਲਗਭਗ 15 ਤੋਂ 20 ਸੈਂਟੀਮੀਟਰ ਹੋਣੀ ਚਾਹੀਦੀ ਹੈ। ਪਿਆਜ਼ ਦੀ ਫ਼ਸਲ ਨੂੰ ਨਿਯਮਤ ਸਿੰਚਾਈ ਅਤੇ ਨਦੀਨਾਂ ਦੀ ਰੋਕਥਾਮ ਦੀ ਲੋੜ ਹੁੰਦੀ ਹੈ। ਇਸ ਦੀ ਫ਼ਸਲ 100 ਤੋਂ 120 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ, ਜਦੋਂ ਇਸ ਦੇ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਸਹੀ ਢੰਗ ਨਾਲ ਸਟੋਰ ਕੀਤਾ ਜਾਵੇ ਤਾਂ ਇਸ ਦੀ ਫ਼ਸਲ ਲੰਬੇ ਸਮੇਂ ਤੱਕ ਤਾਜ਼ੀ ਰਹਿੰਦੀ ਹੈ।

ਇਹ ਵੀ ਪੜ੍ਹੋ : Short-Duration Varieties: ਝੋਨੇ ਦੀਆਂ ਘੱਟ ਸਮੇਂ ਵਾਲੀਆਂ ਇਨ੍ਹਾਂ ਸੁਧਰੀਆਂ ਕਿਸਮਾਂ ਦੀ ਕਰੋ ਕਾਸ਼ਤ, ਜਾਣੋ ਨਰਸਰੀ ਦੀ ਲੁਆਈ ਦਾ ਸਮਾਂ ਅਤੇ ਸਿੰਚਾਈ ਦੇ ਪਾਣੀ ਨੂੰ ਸੰਜਮ ਨਾਲ ਵਰਤਣ ਦੇ ਸੁਝਾਅ

ਕਿਸਾਨ ਵੀਰੋ ਇਸ ਖਾਦ ਦੀ ਕਰੋ ਵਰਤੋਂ

ਪਿਆਜ਼ ਦੀ ਫ਼ਸਲ ਤੋਂ ਚੰਗਾ ਝਾੜ ਲੈਣ ਲਈ ਕਿਸਾਨਾਂ ਨੂੰ ਜੈਵਿਕ ਖਾਦਾਂ ਵਿੱਚ ਗੋਬਰ ਦੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਪਿਆਜ਼ ਦੇ ਖੇਤਾਂ ਵਿੱਚ ਬਿਜਾਈ ਤੋਂ 10 ਤੋਂ 15 ਦਿਨ ਪਹਿਲਾਂ ਗੋਬਰ ਦੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਪ੍ਰਤੀ ਹੈਕਟੇਅਰ 20 ਤੋਂ 23 ਟਨ ਗੋਬਰ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਫ਼ਸਲ ਨੂੰ ਬਿਜਾਈ ਤੋਂ ਤੁਰੰਤ ਬਾਅਦ ਪੌਸ਼ਟਿਕ ਤੱਤ ਮਿਲਣੇ ਸ਼ੁਰੂ ਹੋ ਜਾਂਦੇ ਹਨ।

ਪਿਆਜ਼ ਦੇ ਖੇਤਾਂ ਵਿੱਚ ਨਾਈਟ੍ਰੋਜਨ ਦੀ ਭਰਪਾਈ ਕਰਨ ਲਈ ਕਿਸਾਨਾਂ ਨੂੰ ਅਮੋਨੀਅਮ ਸਲਫੇਟ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਅਮੋਨੀਅਮ ਸਲਫੇਟ ਉਪਲਬਧ ਨਹੀਂ ਹੈ, ਤਾਂ ਤੁਸੀਂ ਖੇਤ ਵਿੱਚ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਵੀ ਕਰ ਸਕਦੇ ਹੋ। ਅਜਿਹਾ ਕਰਨ ਨਾਲ ਇਸ ਦੀ ਫ਼ਸਲ ਵਿੱਚ ਸਲਫਰ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ।

ਪਿਆਜ਼ ਦੇ ਖੇਤ ਦੀ ਸਿੰਚਾਈ

ਪਿਆਜ਼ ਦੇ ਬੈੱਡਾਂ ਦੀ ਸਿੰਚਾਈ ਲਗਭਗ 10 ਤੋਂ 12 ਵਾਰ ਕੀਤੀ ਜਾਂਦੀ ਹੈ, ਪਰ ਹਾੜੀ ਦੇ ਸੀਜ਼ਨ ਵਿੱਚ, ਪਿਆਜ਼ ਦੀ ਆਖਰੀ ਸਿੰਚਾਈ ਇਸ ਦੀ ਖੁਦਾਈ ਤੋਂ ਲਗਭਗ 15 ਤੋਂ 20 ਦਿਨ ਪਹਿਲਾਂ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਪਿਆਜ਼ ਦੀ ਫ਼ਸਲ ਦਾ ਸਹੀ ਵਿਕਾਸ ਹੁੰਦਾ ਹੈ ਅਤੇ ਝਾੜ ਵੀ ਕਾਫ਼ੀ ਵਧਦਾ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ।

Summary in English: Onion Cultivation: Use this unique fertilizer for successful onion cultivation, less effort - more yield, know this complete process of proper care and technique.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters