1. Home
  2. ਖੇਤੀ ਬਾੜੀ

Profitable Business: ਕੱਦੂ ਜਾਤੀ ਦੀਆਂ ਫ਼ਸਲਾਂ ਦਾ ਅਗੇਤਾ ਝਾੜ ਲੈਣ ਲਈ ਲੋਅ ਟਨਲ, ਪੋਲੀਥੀਨ ਲਿਫਾਫਿਆਂ ਅਤੇ ਪਲੱਗ ਟ੍ਰੇ ਵਿਧੀ ਅਪਣਾਓ, ਮਿਲੇਗਾ ਫਸਲਾਂ ਦਾ ਵਧੀਆ ਝਾੜ

ਸਬਜ਼ੀਆਂ ਦਾ ਵਧੀਆ ਮੁੱਲ ਅਗੇਤੀ ਜਾਂ ਪਛੇਤੀ ਫਸਲ ਤੋਂ ਲਿਆ ਜਾ ਸਕਦਾ ਹੈ ਜਿਸ ਨਾਲ ਸਬਜ਼ੀਆਂ ਦੀ ਖੇਤੀ ਲਾਹੇਵੰਦ ਬਣ ਸਕਦੀ ਹੈ। ਕੱਦੂ ਜਾਤੀ ਦੀਆਂ ਫ਼ਸਲਾਂ ਦਾ ਅਗੇਤਾ ਝਾੜ ਲੈਣ ਲਈ ਕੁਛ ਨੁਸਖੇ ਸਾਂਝੇ ਕਰ ਰਹੇਂ ਹਾਂ ਜੋ ਇਸ ਪ੍ਰਕਾਰ ਹਨ-

Gurpreet Kaur Virk
Gurpreet Kaur Virk
ਕੱਦੂ ਜਾਤੀ ਦੀਆਂ ਫ਼ਸਲਾਂ ਦਾ ਅਗੇਤਾ ਝਾੜ ਲੈਣ ਲਈ ਕੁਝ ਨੁਸਖੇ

ਕੱਦੂ ਜਾਤੀ ਦੀਆਂ ਫ਼ਸਲਾਂ ਦਾ ਅਗੇਤਾ ਝਾੜ ਲੈਣ ਲਈ ਕੁਝ ਨੁਸਖੇ

Vegetable Nursery Raising Techniques: ਕੱਦੂ ਜਾਤੀ ਗਰੁੱਪ ਦੇ ਵਿੱਚ ਖਰਬੂਜਾ, ਤਰਬੂਜ, ਤੋਰੀ, ਚੱਪਣ ਕੱਦੂ, ਘੀਆ ਕੱਦੂ, ਕਰੇਲਾ, ਖੀਰਾ, ਵੰਗਾਂ, ਤਰ, ਹਲਵਾ ਕੱਦੂ ਆਦਿ ਸਬਜ਼ੀਆਂ ਆਉਂਦੀਆਂ ਹਨ ਅਤੇ ਲਗਭਗ ਇਹ ਸਾਰੀਆਂ ਫ਼ਸਲਾਂ ਪੰਜਾਬ ਦੇ ਵਿੱਚ ਉਗਾਈਆਂ ਜਾਂਦੀਆਂ ਹਨ। ਜ਼ਿਲ੍ਹਾ ਤਰਨ ਤਾਰਨ ਵਿਖੇ ਕਰੇਲਾ, ਤੋਰੀ, ਘੀਆ ਕੱਦੂ, ਚੱਪਣ ਕੱਦੂ, ਘੀਆ ਕੱਦੂ ਅਤੇ ਤਰਬੂਜ ਦੀ ਕਾਸ਼ਤ ਕੀਤੀ ਜਾਂਦੀ ਹੈ।

ਜਦੋਂ ਵੀ ਸਬਜ਼ੀਆਂ ਦੀ ਖੇਤੀ ਦੀ ਗੱਲ ਕਰਦੇ ਹਾਂ ਤਾਂ ਕਿਸਾਨ ਵੀਰਾਂ ਵੱਲੋਂ ਬਾਜ਼ਾਰ ਵਿੱਚ ਸਬਜ਼ੀ ਦਾ ਘੱਟ ਮੁੱਲ ਮਿਲਣ ਦੀ ਸ਼ਿਕਾਇਤ ਮਿਲਦੀ ਹੈ। ਇਹ ਉਦੋਂ ਹੁੰਦਾ ਹੈ ਜਦੋਂ ਉਹ ਸਬਜ਼ੀ ਸਾਰੇ ਕਿਸਾਨਾਂ ਦੇ ਖੇਤ ਵਿੱਚ ਬੇਚਣ ਲਈ ਤਿਆਰ ਹੋ ਜਾਂਦੀ ਹੈ ਅਤੇ ਬਾਜ਼ਾਰ ਵਿੱਚ ਉਸ ਸਬਜ਼ੀ ਦੀ ਸਪਲਾਈ ਮੰਗ ਤੋਂ ਜਿਆਦਾ ਹੋ ਜਾਂਦੀ ਹੈ। ਕਈ ਬਾਰ ਰੇਟ ਇਹਨਾਂ ਘਟ ਜਾਂਦਾ ਹੈ ਕਿ ਕਿਸਾਨ ਵੀਰਾਂ ਨੂੰ ਸਬਜ਼ੀਆਂ ਮੰਡੀ ਵਿੱਚ ਸੁੱਟਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਕਿਸਾਨ ਦਾ ਸਬਜ਼ੀ ਦੀ ਖੇਤੀ ਤੋਂ ਮਨ ਖੱਟਾ ਹੋ ਜਾਂਦਾ ਹੈ। ਸਬਜ਼ੀਆਂ ਦਾ ਵਧੀਆ ਮੁੱਲ ਅਗੇਤੀ ਜਾਂ ਪਛੇਤੀ ਫਸਲ ਤੋਂ ਲਿਆ ਜਾ ਸਕਦਾ ਹੈ ਜਿਸ ਨਾਲ ਸਬਜ਼ੀਆਂ ਦੀ ਖੇਤੀ ਲਾਹੇਵੰਦ ਬਣ ਸਕਦੀ ਹੈ।

ਲੋਅ ਟਨਲ (ਸੁਰੰਗਾਂ ਵਿੱਚ ਖੇਤੀ ਕਰਨਾ)

ਇਸ ਵਿਧੀ ਵਿੱਚ ਨਵੰਬਰ ਮਹੀਨੇ ਵਿੱਚ ਕੱਦੂ ਜਾਤੀ ਦੀਆਂ ਫਸਲਾਂ ਦੀ ਪੌਧ ਖੇਤ ਵਿੱਚ ਲਗਾਕੇ, ਦਸੰਬਰ ਦੇ ਮਹੀਨੇ ਵਿੱਚ ਫ਼ਸਲਾਂ ਨੂੰ 50 ਮਾਈਕਰੋਨ ਦੀ ਮੋਟਾਈ ਦੀ ਪੋਲੀਥੀਨ ਸ਼ੀਟ ਨਾਲ ਢੱਕ ਦਿੱਤਾ ਜਾਂਦਾ ਹੈ। ਇਸ ਲਈ 2 ਮੀਟਰ ਦੇ ਪਤਲੇ ਸਰਿਏ ਜਾਂ ਮੋਟੀ ਤਾਰ ਨੂੰ ਕੱਟ ਕੇ ਅਰਧ ਗੋਲੇ ਬਣਾ ਲੈਣੇ ਚਾਹੀਦੇ ਹਨ ਅਤੇ 3 ਮੀਟਰ ਦੀ ਦੂਰੀ ਤੇ ਇਸ ਤਰਾਂ ਲਗਾ ਦੇਣੇ ਚਾਹੀਦੇ ਹਨ ਜੋ ਕਿ ਖਾਲੀਆਂ ਦੇ ਦੋਨਾਂ ਪਾਸੇ ਲੱਗੇ ਬੂਟੇ ਅਰਧ ਗੋਲੇ ਦੇ ਵਿੱਚ ਆ ਜਾਣ ਇਸਤੋਂ ਬਾਅਦ ਇਸਦੇ ਉਪਰ ਪਲਾਸਟਿਕ ਸ਼ੀਟ ਪਾ ਦੀਓ ਅਤੇ ਦੋਨਾਂ ਪਾਸਿਆਂ ਤੋਂ ਮਿੱਟੀ ਨਾਲ ਦਬਾ ਦਿਓ। ਫਰਬਰੀ ਦੇ ਮਹੀਨੇ ਵਿੱਚ ਜਦੋਂ ਠੰਡ ਅਤੇ ਪਾਲੇ ਦਾ ਪ੍ਰਕੋਪ ਘਟ ਜਾਵੇ ਅਤੇ ਵਧੀਆ ਧੁੱਪਾਂ ਲੱਗਣ ਲੱਗ ਜਾਣ ਉਦੋਂ ਦੁਪਹਿਰ ਦੇ ਸਮੇਂ ਥੋੜੀ ਦੇਰ ਲਈ ਸ਼ੀਟ ਨੂੰ ਇੱਕ ਤਰਫ ਨੂੰ ਉਤਾਰ ਕੇ ਫ਼ਸਲ ਨੂੰ ਧੁੱਪ ਲਗਾ ਦਿਓ ਅਤੇ ਸ਼ਾਮ ਨੂੰ ਫਿਰ ਢੱਕ ਦੇਣਾ ਚਾਹੀਦਾ ਹੈ। ਮਾਰਚ ਦੇ ਮਹੀਨੇ ਜਾਂ ਜਦੋਂ ਤਾਪਮਾਨ ਵੱਧ ਜਾਵੇ ਉਦੋਂ ਸ਼ੀਟਾਂ ਪੂਰੀ ਤਰਾਂ ਹਟਾ ਦੇਣੀਆਂ ਚਾਹੀਦੀਆਂ ਹਨ।

ਪੋਲੀਥੀਨ ਲਿਫਾਫਿਆਂ ਵਿੱਚ ਨਰਸਰੀ

ਇਸ ਲਈ ਕਿਸਾਨ ਵੀਰ 100 ਗੇਜ ਵਾਲੇ ਅਤੇ 15 ×10 ਸੈਂਟੀਮੀਟਰ ਆਕਾਰ ਦੇ ਪੋਲੀਥੀਨ ਦੇ ਲਿਫਾਫੇ ਵਰਤ ਸਕਦੇ ਹਨ। ਇਹਨਾਂ ਲਿਫਾਫਿਆਂ ਨੂੰ ਵਧੀਆ ਖੇਤ ਦੀ ਮਿੱਟੀ ਰੂੜੀ ਦੀ ਖਾਦ ਮਿਲਾ ਕੇ ਭਰ ਲਓ। ਬੀਜ ਜਨਵਰੀ ਦੇ ਆਖਰੀ ਹਫਤੇ ਜਾਂ ਫਰਵਰੀ ਦੇ ਪਹਿਲੇ ਹਫਤੇ ਬੀਜ ਦਿਓ ਅਤੇ ਬੀਜ 1.5 ਸੈਂਟੀਮੀਟਰ ਡੁੰਗਾਈ ਤੇ ਬੀਜਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ ਲਿਫਾਫਿਆਂ ਦੇ ਵਿੱਚ ਸੁਰਾਖ ਕੱਢ ਲੈਣੇ ਚਾਹਿਦੇ ਹਨ ਤਾਂ ਜੋ ਫਾਲਤੂ ਪਾਣੀ ਲਿਫਾਫੇ ਵਿਚੋਂ ਨਿਕਲ ਸਕੇ। ਲਿਫਾਫਿਆਂ ਨੂੰ ਕਿਸੇ ਕੰਧ ਦੇ ਨੇੜੇ ਧੁੱਪ ਵਾਲੇ ਪਾਸੇ ਰੱਖਣੇ ਚਾਹਿਦੇ ਹਨ ਅਤੇ ਜਿਥੇ ਲਿਫਾਫੇ ਰੱਖਣੇ ਹੈ ਉਹ ਜਗਾਹ ਨੀਵੀਂ ਨਾ ਹੋਵੇ ਅਤੇ ਨਾ ਹੀ ਓਥੇ ਬਰਸਾਤ ਦਾ ਪਾਣੀ ਖੜਦਾ ਹੋਵੇ।

ਇੱਕ ਏਕੜ ਦੀ ਪਨੀਰੀ ਬੀਜਣ ਲਈ 5 ਤੋਂ 6 ਕਿੱਲੋ ਲਿਫਾਫਿਆਂ ਦੀ ਲੋੜ ਪੈਂਦੀ ਹੈ। ਬਿਜਾਈ ਤੋਂ ਬਾਅਦ ਹਰ ਰੋਜ ਬਾਅਦ ਦੁਪਹਿਰ ਫ਼ਵਾਰੇ ਨਾਲੇ ਪਾਣੀ ਦਿਓ। ਜਦੋਂ ਬੂਟੇ 25-30 ਦਿਨ ਦੇ ਹੋ ਜਾਣ ਅਤੇ 2 ਅਸਲੀ ਪੱਤੇ ਨਿਕਲ ਜਾਣ ਉਦੋਂ ਖੇਤ ਵਿੱਚ ਲਗਾ ਦੇਣੇ ਚਾਹਿਦੇ ਹਨ। ਬੂਟੇ ਲਗਾਉਣ ਤੋਂ 2 ਦਿਨ ਪਹਿਲਾਂ ਪਾਣੀ ਲਗਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਅਤੇ ਬੂਟੇ ਲਗਾਉਣ ਤੋਂ ਪਹਿਲਾ ਲਿਫ਼ਾਫ਼ਾ ਕੱਟ ਕੇ ਅਲੱਗ ਕਰ ਦਿਓ। ਬੂਟੇ ਦੀ ਗਾਚੀ ਟੁੱਟਣ ਤੋਂ ਬਚਾਕੇ ਟੋਏ ਵਿੱਚ ਧਿਆਨ ਨਾਲ ਲਗਾ ਦੇਣਾ ਚਾਹੀਦਾ ਹੈ। ਇਹਨਾਂ ਤਰੀਕਿਆਂ ਨੂੰ ਵਰਤਕੇ ਕਿਸਾਨ ਵੀਰ ਦੂਜੇ ਕਿਸਾਨਾਂ ਤੋਂ 25-30 ਦਿਨ ਅਗੇਤੀ ਫਸਲ ਲੈ ਸਕਦਾ ਹੈ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਤੋਂ ਵਧੇਰਾ ਮੁਨਾਫ਼ਾ ਲੈ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ Potato Farmers ਲਈ ਵਧੀਆ ਜਾਣਕਾਰੀ, ਉੱਚ ਗੁਣਵੱਤਾ ਵਾਲੇ ਬੀਜ ਆਲੂ ਦੀ ਕਾਸ਼ਤ ਲਈ ਇਹ Advanced Techniques ਅਪਨਾਓ

ਪਲੱਗ ਟ੍ਰੇ ਵਿੱਚ ਨਰਸਰੀ

ਇਸ ਵਿਧਿ ਵਿੱਚ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਨਰਸਰੀ ਪਲਾਸਟਿਕ ਦੀਆਂ ਬਣੀਆਂ ਟਰੇਆਂ ਵਿੱਚ ਉਗਾਈ ਜਾਂਦੀ ਹੈ ਜਿਸ ਨੂੰ ਪ੍ਰੋ ਟਰੇ ਵੀ ਕਹਿੰਦੇ ਹਨ। ਇਹ ਟਰੇਆਂ 50 ਤੋਂ 100 ਖਾਨਿਆਂ ਵਾਲੀਆਂ ਹੁੰਦੀਆਂ ਹਨ ਜੋ ਕਿ ਜਿਆਦਾਤਰ ਕਾਲੇ ਰੰਗ ਵਿੱਚ ਹੁੰਦੀਆਂ ਹਨ। ਇਹ ਟਰੇਆਂ 2 ਤੋਂ 3 ਸਾਲ ਤੱਕ ਕੰਮ ਵਿੱਚ ਲਈਆਂ ਜਾ ਸਕਦੀਆਂ ਹਨ। ਇਹਨਾਂ ਟਰੇਆਂ ਨੂੰ ਕੋਕੋਪੀਟ: ਵਰਮੀਕੁਲਾਈਟ : ਪਰਲਾਈਟ (3:1:1) ਦੇ ਅਨੁਪਾਤ ਨਾਲ ਭਰ ਲਓ ਅਤੇ ਇਸਤੋਂ ਬਾਅਦ 1.5 ਤੋਂ 2 ਸੈਂਟੀਮੀਟਰ ਦੇ ਡੁੰਗਾਈ ਤੇ ਬਿਜਾਈ ਕਰ ਦੇਣੀ ਚਾਹੀਦੀ ਹੈ ਅਤੇ ਬੀਜ ਨੂੰ ਇਸੇ ਮਿਸ਼ਰਣ ਨਾਲ ਢੱਕ ਦੇਣਾ ਚਾਹੀਦਾ ਹੈ ਅਤੇ ਬਿਜਾਈ ਦੇ ਤੁਰੰਤ ਬਾਅਦ ਫਵਾਰੇ ਨਾਲ ਹਲਕਾ ਪਾਣੀ ਦੇ ਦੇਣਾ ਚਾਹੀਦਾ ਹੈ। ਇਹਨਾਂ ਟਰੇਆਂ ਨੂੰ ਕਿਸੇ ਖਾਲੀ ਕਮਰੇ ਵਿੱਚ ਰੱਖ ਸਕਦੇ ਹੋ ਜਾਂ ਪਲਾਸਟਿਕ ਸ਼ੀਟ ਨਾਲ ਢੱਕਿਆ ਜਾ ਸਕਦਾ ਹੈ। ਜਦੋਂ ਪੌਧੇ ਦੇ 2 ਤੋਂ 4 ਅਸਲੀ ਪੱਤੇ ਨਿਕਲ ਜਾਣ ਉਦੋਂ ਖੇਤ ਵਿੱਚ ਲਗਾਏ ਜਾ ਸਕਦੇ ਹਨ। ਇਸ ਵਿਧੀ ਨਾਲ 25 ਤੋਂ 30 ਦਿਨ ਅਗੇਤੀ ਫਸਲ ਲਈ ਜਾ ਸਕਦੀ ਹੈ। ਇਹਨਾਂ ਤਕਨੀਕਾਂ ਦੀ ਵਰਤੋਂ ਕਰਕੇ ਕਿਸਾਨ ਵੀਰ ਕੱਦੂ ਜਾਤੀ ਦੀਆਂ ਸਬਜ਼ੀਆਂ ਤੋਂ ਚੰਗਾ ਮੁਨਾਫ਼ਾ ਲੈ ਸਕਦੇ ਹਨ।

ਸਰੋਤ: ਡਾ. ਨਿਰਮਲ ਸਿੰਘ ਅਤੇ ਡਾ. ਗਗਨਦੀਪ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਤਰਨਤਾਰਨ ਖਾਲਸਾ ਕਾਲਜ, ਅੰਮ੍ਰਿਤਸਰ

Summary in English: Profitable Business: Early cultivation of pumpkin vegetables, With Vegetable Nursery Raising Techniques, farmers will get good yield of crops

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters