Cauliflower Farming: ਦੇਸ਼ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਦੀ ਵਿਆਪਕ ਤੌਰ ਤੇ ਕਾਸ਼ਤ ਕੀਤੀ ਜਾਂਦੀ ਹੈ। ਇਸ ਵਿਚ ਫੁੱਲਗੋਭੀ (Cauliflower) ਵੀ ਇਕ ਮਹੱਤਵਪੂਰਣ ਫਸਲ ਹੈ। ਆਮ ਤੌਰ 'ਤੇ, ਫੁੱਲ ਗੋਭੀ ਦੀ ਸਬਜ਼ੀ ਸਰਦੀਆਂ ਦੇ ਮੌਸਮ ਵਿੱਚ ਮਿਲਦੀ ਹੈ, ਪਰ ਅੱਜ ਦੇ ਸਮੇਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਸੁਧਰੀਆਂ ਕਿਸਮਾਂ ਆ ਗਈਆਂ ਹਨ, ਜਿਨ੍ਹਾਂ ਦੀ ਕਾਸ਼ਤ ਹੋਰ ਮੌਸਮਾਂ ਵਿੱਚ ਵੀ ਕੀਤੀ ਜਾ ਸਕਦੀ ਹੈ, ਇਨ੍ਹਾਂ ਵਿਚੋਂ ਫੁੱਲਗੋਭੀ ਦੀ ਫ਼ਸਲ (Cauliflower Crop) ਵੀ ਇੱਕ ਅਜੇਹੀ ਫਸਲ ਹੈ।
ਸੁਧਰੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਅੱਜ ਅਸੀਂ ਤੁਹਾਨੂੰ ਗੋਭੀ ਦੀ ਇੱਕ ਅਜਿਹੀ ਕਿਸਮ ਬਾਰੇ ਦੱਸਣ ਜਾ ਰਹੇ ਹਾਂ, ਜਿਸਦੀ ਕਟਾਈ ਜਨਵਰੀ ਤੋਂ ਫਰਵਰੀ ਤੱਕ ਕੀਤੀ ਜਾਂਦੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਕਿਸਮ ਦੀ ਗੋਭੀ ਦੇ ਇੱਕ ਫੁੱਲ ਦਾ ਵਜ਼ਨ ਇੱਕ ਤੋਂ ਡੇਢ ਕਿੱਲੋ ਤੱਕ ਹੁੰਦਾ ਹੈ। ਜਦੋਂਕਿ, ਇਸ ਦਾ ਝਾੜ 250 ਤੋਂ 450 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਹੈ।
ਗੋਭੀ ਦੇ ਇੱਕ ਫੁੱਲ ਦਾ ਭਾਰ ਡੇਢ ਕਿਲੋ, ਹੋ ਗਏ ਨਾ ਹੈਰਾਨ, ਪਰ ਇਹ ਸੱਚ ਹੈ। ਫੁੱਲ ਗੋਭੀ ਦੀ ਇਸ ਕਿਸਮ ਦਾ ਨਾਮ ਹੈ PSBK-1, ਇਹ ਗੋਭੀ ਦੀ ਇੱਕ ਅਜਿਹੀ ਕਿਸਮ ਹੈ ਜੋ 85-95 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇੱਕ ਫੁੱਲ ਦਾ ਵਜ਼ਨ ਡੇਢ ਕਿੱਲੋ ਤੱਕ ਹੁੰਦਾ ਹੈ। ਖਾਸ ਗੱਲ ਇਹ ਹੈ ਕਿ ਇਸ ਦਾ ਝਾੜ 250 ਤੋਂ 450 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਹੈ। ਗੋਭੀ ਦੀ ਇਸ ਕਿਸਮ ਨੂੰ ਆਸਾਨੀ ਨਾਲ ਦੋਮਟ ਜਾਂ ਰੇਤਲੀ ਦੋਮਟ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਇਨ੍ਹੀਂ ਦਿਨੀਂ ਬਾਜ਼ਾਰ ਵਿੱਚ ਫੁੱਲ ਗੋਭੀ ਦੀ ਮੰਗ ਨੂੰ ਦੇਖਦੇ ਹੋਏ, PSBK-1 ਕਿਸਮ ਕਿਸਾਨਾਂ ਨੂੰ ਭਰਪੂਰ ਆਮਦਨ ਪ੍ਰਦਾਨ ਕਰ ਸਕਦੀ ਹੈ।
ਗੋਭੀ ਦੀਆਂ ਕਿਸਮਾਂ
ਮੌਸਮ ਦੇ ਹਿਸਾਬ ਨਾਲ ਗੋਭੀ ਦੀ ਵੱਖ-ਵੱਖ ਕਿਸਮਾਂ ਦੀ ਸਹੀ ਚੋਣ ਕਰਨਾ ਬਹੂਤ ਜਰੂਰੀ ਹੈ ਤਾਂ ਕਿ ਫ਼ਸਲ ਨਿਸਾਰੇ ਤੋਂ ਬਚੀ ਰਹੇ ਅਤੇ ਫੁੱਲ ਛੋਟੇ ਨਾ ਰਹਿ ਜਾਣ। PBSK-1 ਗੋਭੀ ਦੀ ਇੱਕ ਅਜਿਹੀ ਕਿਸਮ ਹੈ ਜਿਸਦੀ ਕਟਾਈ ਜਨਵਰੀ ਤੋਂ ਫਰਵਰੀ ਤੱਕ ਕੀਤੀ ਜਾ ਸਕਦੀ ਹੈ। ਗੋਭੀ ਦੀਆਂ ਹੋਰ ਕਿਸਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਪੂਸਾ ਅਸ਼ਵਿਨੀ, ਪੂਸਾ ਮੇਘਨਾ, ਪੂਸਾ ਕਾਰਤਿਕ ਅਤੇ ਪੂਸਾ ਕਾਰਤਿਕ ਹਾਈਬ੍ਰਿਡ ਸ਼ਾਮਲ ਹਨ। ਇਹ ਸਾਰੀਆਂ ਸ਼ੁਰੂਆਤੀ ਕਿਸਮਾਂ ਹਨ। ਇਸ ਤੋਂ ਇਲਾਵਾ ਹੋਰ ਅਗੇਤੀਆਂ ਕਿਸਮਾਂ ਵਿੱਚ ਪੂਸਾ ਦੀਪਾਲੀ, ਅਰਲੀ ਕੁੰਵਾਰੀ, ਅਰਲੀ ਪਟਨਾ, ਪੰਤ ਗੋਬੀ-2, ਪੰਤ ਗੋਬੀ-3, ਪੂਸਾ ਅਰਲੀ ਸਿੰਥੈਟਿਕ, ਪਟਨਾ ਅਗੇਤੀ, ਸੇਲੈਕਸ਼ਨ 327 ਅਤੇ ਸੇਲੈਕਸ਼ਨ 328 ਸ਼ਾਮਲ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਗੋਭੀ ਦੀਆਂ ਦੋ ਕਿਸਮਾਂ - ਪੂਸਾ ਸਨੋਬਾਲ-1 ਅਤੇ ਪੂਸਾ ਸਨੋਬਾਲ ਕੇ-1 ਦੀ ਸਿਫਾਰਿਸ ਕੀਤੀ ਗਈ ਹੈ।
ਖੇਤੀ ਬਾਰੇ ਜਾਣਕਾਰੀ
ਗੋਭੀ ਦੇ ਬੂਟੇ ਪਹਿਲਾਂ ਨਰਸਰੀ ਵਿੱਚ ਤਿਆਰ ਕੀਤੇ ਜਾਂਦੇ ਹਨ ਅਤੇ ਫਿਰ ਖੇਤ ਵਿੱਚ ਲਗਾਏ ਜਾਂਦੇ ਹਨ। ਫੁੱਲ ਗੋਭੀ ਦੀਆਂ ਸੁਧਰੀਆਂ ਕਿਸਮਾਂ ਵਿੱਚ ਅਰਕਾ ਵਿਮਲ ਵੀ ਸ਼ਾਮਲ ਹੈ। ਇਹ ਇੱਕ ਸ਼ੁਰੂਆਤੀ ਕਿਸਮ ਹੈ ਜਿਸ ਦੇ ਫੁੱਲ ਪੱਕੇ ਚਿੱਟੇ ਰੰਗ ਦੇ ਹੁੰਦੇ ਹਨ। ਇਸ ਦੀ ਉਪਜ 75-80 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਝਾੜ 17-18 ਟਨ ਪ੍ਰਤੀ ਹੈਕਟੇਅਰ ਹੁੰਦਾ ਹੈ। ਇਹ ਕਿਸਮ ਹਲਕੀ ਫ਼ਫ਼ੂੰਦੀ ਅਤੇ ਅਲਟਰਨੇਰੀਆ ਪੱਤੇ ਦੇ ਧੱਬੇ ਪ੍ਰਤੀ ਦਰਮਿਆਨੀ ਰੋਧਕ ਹੈ। ਕਿਸਾਨ ਇਸ ਕਿਸਮ ਦੀ ਕਾਸ਼ਤ ਕਰਕੇ ਚੰਗੀ ਆਮਦਨ ਵੀ ਕਮਾ ਸਕਦੇ ਹਨ।
ਗੋਭੀ ਦੀ ਫ਼ਸਲ ਦੀ ਖਾਸ ਗੱਲ ਇਹ ਹੈ ਕਿ ਇਹ ਬਰਸਾਤ ਦੇ ਦੋ ਮਹੀਨਿਆਂ ਨੂੰ ਛੱਡ ਕੇ ਸਾਰਾ ਸਾਲ ਝਾੜ ਦਿੰਦੀ ਹੈ। ਇਸ ਕਾਰਨ ਕਿਸਾਨਾਂ ਨੂੰ ਸਾਲ ਵਿੱਚ ਦੋ ਮਹੀਨੇ ਆਮਦਨ ਨਹੀਂ ਹੁੰਦੀ, ਪਰ ਬਾਕੀ ਮਹੀਨਿਆਂ ਵਿੱਚ ਉਹ ਗੋਭੀ ਦੀ ਖੇਤੀ ਕਰਕੇ ਆਮਦਨ ਕਮਾ ਸਕਦੇ ਹਨ। ਗੋਭੀ ਦੀਆਂ ਕੁਝ ਅਗੇਤੀਆਂ ਕਿਸਮਾਂ ਹਨ ਜੋ ਦੋ ਮਹੀਨਿਆਂ ਵਿੱਚ ਤਿਆਰ ਹੋ ਜਾਂਦੀਆਂ ਹਨ। ਡੇਢ ਤੋਂ ਦੋ ਮਹੀਨੇ ਵਿੱਚ ਤਿਆਰ ਹੋਣ ਵਾਲੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਪੂਸਾ ਦੀਪਾਲੀ, ਅਰਲੀ ਕੁੰਵਾਰੀ, ਪੰਤ ਗੋਭੀ-2, ਪੂਸਾ ਅਰਲੀ ਸਿੰਥੈਟਿਕ, ਬਰੋਕਲੀ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : ਫੁੱਲ ਗੋਭੀ ਦੀਆਂ ਇਨ੍ਹਾਂ ਦੋ ਕਿਸਮਾਂ ਦੀ ਸਾਰਾ ਸਾਲ ਕਰੋ ਕਾਸ਼ਤ
ਕਿੰਨੀ ਹੋਵੇਗੀ ਕਮਾਈ
ਕਮਾਈ ਦੀ ਗੱਲ ਕਰੀਏ ਤਾਂ ਗੋਭੀ ਦੀ ਖੇਤੀ ਦਾ ਖਰਚਾ 20 ਤੋਂ 25 ਹਜ਼ਾਰ ਰੁਪਏ ਪ੍ਰਤੀ ਵਿੱਘਾ ਹੈ। ਜੇਕਰ ਕਮਾਈ ਦੀ ਗੱਲ ਕਰੀਏ ਤਾਂ ਕਿਸਾਨ ਇਸ ਫਸਲ ਤੋਂ ਆਸਾਨੀ ਨਾਲ ਤਿੰਨ ਗੁਣਾ ਤੋਂ ਵੱਧ ਆਮਦਨ ਕਮਾ ਸਕਦੇ ਹਨ। ਜੇਕਰ ਮੰਡੀ ਵਿੱਚ ਭਾਅ ਸਾਧਾਰਨ ਹੈ ਤਾਂ 50 ਤੋਂ 60 ਹਜ਼ਾਰ ਰੁਪਏ ਅਤੇ ਜੇਕਰ ਭਾਅ ਵੱਧ ਹਨ ਤਾਂ 80-90 ਹਜ਼ਾਰ ਰੁਪਏ ਪ੍ਰਤੀ ਵਿੱਘਾ ਤੱਕ ਕਮਾਈ ਹੋ ਸਕਦੀ ਹੈ।
ਇਥੋਂ ਖਰੀਦੋ ਬੀਜ
ਜੇਕਰ ਤੁਸੀਂ ਇਸ ਦੀ ਕਾਸ਼ਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਦਾ ਬੀਜ ਕਿਸੇ ਪ੍ਰਮਾਣਿਤ ਸਥਾਨ ਤੋਂ ਹੀ ਖਰੀਦਣਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਸਰਕਾਰੀ ਸੰਸਥਾ ਨੈਸ਼ਨਲ ਸੀਡਜ਼ ਕਾਰਪੋਰੇਸ਼ਨ ਦੇ ਪੋਰਟਲ 'ਤੇ ਆਰਡਰ ਕਰ ਸਕਦੇ ਹੋ। NSC ਨੇ ਦੱਸਿਆ ਕਿ ਕਿਸਾਨ ਗੋਭੀ ਦੇ ਭਰਪੂਰ ਝਾੜ ਲਈ NSC ਦੇ PSBK-1 ਕਿਸਮ ਦੇ ਬੀਜ ਅਪਣਾ ਸਕਦੇ ਹਨ। ਕਿਸਾਨ ਸਿਰਫ਼ 290 ਰੁਪਏ ਵਿੱਚ 100 ਗ੍ਰਾਮ ਬੀਜ ਦਾ ਪੈਕੇਟ ਘਰ ਬੈਠੇ ਹੀ ਮੰਗਵਾ ਸਕਦੇ ਹਨ।
Summary in English: Profitable Crop: Cauliflower Farming, This variety of cauliflower is ready in 85 days, yield 250 to 450 quintals per hectare.