ਗਰਮ ਰੁੱਤੀ ਮੂੰਗੀ ਅਤੇ ਮਾਂਹ ਨੂੰ ਲੱਗਭਗ ਇੱਕੋ ਜਿਹੇ ਕੀੜੇ ਤੇ ਬਿਮਾਰੀਆਂ ਲੱਗਦੀਆਂ ਹਨ। ਇਹਨਾਂ ਫ਼ਸਲਾਂ ਤੇ ਘੱਟ ਜਾਂ ਵੱਧ ਨੁਕਸਾਨ ਦਾ ਹੋਣਾ; ਇਹਨਾਂ ਦੀਆਂ ਕਿਸਮਾਂ ਤੇ ਬਹੁੱਤ ਨਿਰਭਰ ਕਰਦਾ ਹੈ ਕਿਉਂਕਿ ਕਿਸੇ ਕਿਸਮ ਨੂੰ ਕੋਈ ਕੀੜਾ ਜਾਇਦਾ ਲੱਗਦਾ ਹੈ ਤੇ ਕਿਸੇ ਨੂੰ ਘੱਟ। ਜੇਕਰ ਇਹਨਾਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਦਾ ਝਾੜ ਵੱਧ ਰਿਹਾ ਹੈ ਤਾਂ ਨਾਲ ਹੀ ਇਹਨਾਂ ਕਿਸਮਾਂ ਤੇ ਬਿਮਾਰੀਆਂ ਦੇ ਹੱਲੇ ਵਿੱਚ ਵੀ ਵਾਧਾ ਦੇਖਿਆ ਜਾ ਸਕਦਾ ਹੈ। ਫ਼ਸਲਾਂ ਦੀ ਪੈਦਾਵਾਰ ਵਿੱਚ ਵਾਧਾ ਤਾਂ ਹੀ ਹੋ ਸਕਦਾ ਹੈ ਜੇਕਰ ਉਹਨਾਂ ਉੱਤੇ ਹੋ ਰਹੇ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕੇ। ਇਸ ਲੇਖ ਵਿੱਚ ਗਰਮ ਰੁੱਤੀ ਮੂੰਗੀ ਅਤੇ ਮਾਂਹ ਦੇ ਕੀੜੇ ਅਤੇ ਬਿਮਾਰੀਆਂ ਬਾਰੇ ਲੋੜੀਂਦੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋਂ ਤੁਸੀਂ ਇਹਨਾਂ ਨੂੰ ਸਮੇਂ ਸਿਰ ਰੋਕ ਕੇ ਆਪਣੀਆਂ ਫ਼ਸਲਾਂ ਤੋਂ ਪੂਰਾ ਝਾੜ ਹਾਸਿਲ ਕਰ ਸਕੋ।
(ੳ) ਕੀੜੇ (ਮੂੰਗੀ ਅਤੇ ਮਾਂਹ)
1. ਥਰਿੱਪ: ਇਹ ਕੀੜਾ ਫੁੱਲਾਂ ਦਾ ਰੱਸ ਚੂਸਦਾ ਹੈ ਜਿਸ ਕਾਰਨ ਫੁੱਲ ਖੁੱਲਣ ਤੋਂ ਪਹਿਲਾ ਹੀ ਝੜ੍ਹ ਜਾਂਦੇ ਹਨ ਅਤੇ ਫਲੀਆਂ ਘੱਟ ਜਾਂਦੀਆਂ ਹਨ। ਇਹ ਕੀੜਾ ਬਹੁਤ ਛੋਟਾ ਤੇ ਗੂੜ੍ਹੇ ਭੂਰੇ ਰੰਗ ਦਾ ਹੁੰਦਾ ਹੈ। ਫਲੀਆਂ ਦੇ ਦਾਣਿਆਂ ਤੇ ਮਾੜਾ ਅਸਰ ਪੈਂਦਾ ਹੈ ਜਿਸ ਕਰਕੇ ਝਾੜ ਬਹੁਤ ਘੱਟ ਜਾਂਦਾ ਹੈ, ਭਾਰੀ ਹਮਲੇ ਦੀ ਸਥਿੱਤੀ ਵਿੱਚ ਪੂਰੀ ਫ਼ਸਲ ਵੀ ਤਬ੍ਹਾ ਹੋ ਸਕਦੀ ਹੈ।
(ਥਰਿੱਪ ਦਾ ਹਮਲਾ)
2. ਫਲੀ ਛੇਦਕ ਸੁੰਡੀ:
ਇਹ ਸੁੰਡੀ ਫੁੱਲਾਂ, ਫਲੀਆਂ ਅਤੇ ਦਾਣਿਆਂ ਨੂੰ ਖਾਉਂਦੀਆਂ ਹਨ। ਇਸਦਾ ਰੰਗ ਹਰਾ, ਪੀਲਾ, ਭੂਰਾ ਅਤੇ ਕਾਲਾ ਵੀ ਹੋ ਸਕਦਾ ਹੈ ਤੇ ਸਰੀਰ ਦੇ ਦੋਹਾਂ ਵੱਖੀਆਂ ਵੱਲ ਲੰਬੀਆਂ ਧਾਰੀਆਂ ਹੁੰਦੀਆਂ ਹਨ। ਇਸਦੇ ਹਮਲੇ ਦਾ ਪਤਾ ਫਲੀਆਂ ਵਿੱਚ ਹੋਇਆਂ ਮੋਰੀਆਂ, ਨੁਕਸਾਨ ਵਾਲੇ ਪੱਤੇ ਅਤੇ ਬੂਟੇ ਹੇਠਾਂ ਜ਼ਮੀਨ ਉੱਤੇ ਗਿਰੀਆਂ ਗੂੜ੍ਹੇ ਹਰੇ ਰੰਗ ਦੀਆਂ ਵਿੱਠਾਂ ਤੋਂ ਚਲਦਾ ਹੈ। ਹਮਲੇ ਵਾਲੇ ਬੂਟੇ ਨੂੰ ਹੱਥ ਨਾਲ ਹਿਲਾਉਂਦੀਆਂ ਹੀ, ਇਹ ਸੁੰਡੀਆਂ ਬੂਟੇ ਤੋਂ ਹੇਠਾਂ ਜ਼ਮੀਨ ਤੇ ਡਿੱਗ ਜਾਂਦੀਆਂ ਨੇ।
(ਫਲੀ ਛੇਦਕ ਸੁੰਡੀ)
3. ਤੰਬਾਕੂ ਸੁੰਡੀ:
ਇਸ ਕੀੜੇ ਦੀਆਂ ਸੁੰਡੀਆਂ ਝੁੰਡਾਂ ਵਿੱਚ ਪੱਤਿਆਂ ਦਾ ਹਾਰਾ ਮਾਧਾ ਖਾ ਕੇ ਪੱਤਿਆਂ ਨੂੰ ਛਾਨਣੀ ਕਰ ਦਿੰਦਿਆਂ ਹਨ। ਛੋਟੀਆਂ ਸੁੰਡੀਆਂ ਕਾਲੇ ਰੰਗ ਦੀਆਂ ਹੁੰਦੀਆਂ ਹਨ ਅਤੇ ਵੱਡੀਆਂ ਸੁੰਡੀਆਂ ਦਾ ਰੰਗ ਗੂੜਾ ਹਾਰਾ ਹੁੰਦਾ ਹੈ ਜ੍ਹਿਨਾਂ ਤੇ ਕਾਲੇ ਰੰਗ ਦੇ ਤਿਨਕੋਣੇ ਥੱਬੇ ਹੁੰਦੇ ਹਨ। ਬੂਟੇ ਦੇ ਪੱਤਿਆਂ ਦੇ ਹੇਠ ਇਸਦੇ ਪਤੰਗੇ ਅੰਡੇ ਦਿੰਦੇ ਹਨ ਜੋ ਕਿ ਭੂਰੇ ਵਾਲਾਂ ਨਾਲ ਢੱਕੇ ਹੁੰਦੇ ਹਨ। ਛੋਟੀਆਂ ਸੁੰਡੀਆਂ ਅੰਡਿਆਂ ਵਿੱਚੋਂ ਬਹਾਰ ਨਿਕਲਣ ਤੋਂ ਬਾਅਦ ਪੱਤਿਆਂ ਦਾ ਹਾਰਾ ਮਾਧਾ ਖਾਉਂਦੀਆਂ ਹਨ ਅਤੇ ਸਿੱਟੇ ਵਜੋਂ ਪੱਤਿਆਂ ਨੂੰ ਛਾਨਣੀ ਕਰ ਦਿੰਦਿਆਂ ਹਨ, ਬਾਅਦ ਵਿੱਚ ਵੱਡੀਆਂ ਸੁੰਡੀਆਂ ਸਾਰੇ ਖੇਤ ਵਿੱਚ ਖਿੱਲਰ ਕੇ ਪੱਤਿਆਂ ਦੇ ਨਾਲ ਡੋਡਿਆਂ, ਫੁੱਲ ਅਤੇ ਫਲੀਆਂ ਦਾ ਨੁਕਸਾਨ ਵੀ ਕਰਦੀਆਂ ਹਨ। ਇਸ ਕੀੜੇ ਦੀ ਸਫ਼ਲ ਰੋਕਥਾਮ ਹੇਠ ਲਿਖੇ ਸੁਧਰੇ ਢੰਗਾਂ ਨਾਲ ਕੀਤੀ ਜਾ ਸਕਦੀ ਹੈ:
ਵਾਤਾਵਰਣ ਸੁਧਾਰ ਰਾਹੀਂ ਰੋਕਥਾਮ : ਫ਼ਸਲ ਦੀ ਬਿਜਾਈ ਸਮੇਂ ਸਿਰ ਕਰੋ ਅਤੇ ਨਦੀਨਾਂ, ਖਾਸ ਤੌਰ ਤੇ ਇਟਸਿੱਟ ਦੀ ਰੋਕਥਾਮ ਕਰੋ ਕਿਉਂਕਿ ਇਹ ਤੰਬਾਕੂ ਸੁੰਡੀ ਲਈ ਬਦਲਵੀਂ ਮੇਜਵਾਂ ਦੇ ਤੌਰ ਤੇ ਕਾਮ ਕਰਦਾ ਹੈ।
ਆਮ ਤਰੀਕਿਆਂ ਨਾਲ ਰੋਕਥਾਮ : ਇਸ ਦੇ ਅੰਡਿਆਂ ਅਤੇ ਛੋਟੀਆਂ ਸੁੰਡੀਆਂ ਵਾਲੇ ਪੱਤਿਆਂ ਨੂੰ ਨਸ਼ਟ ਕਰ ਦਿਓ।
ਤੰਬਾਕੂ ਸੁੰਡੀ
(ਅ) ਬਿਮਾਰੀਆਂ (ਮੂੰਗੀ ਅਤੇ ਮਾਂਹ)
1. ਚਿਤਕਬਰਾ ਰੋਗ: ਚਿੱਟੀ ਮੱਖੀ ਇਸ ਰੋਗ ਨੂੰ ਫੈਲਾਉਂਦੀ ਹੈ। ਰੋਗੀ ਬੂਟਿਆਂ ਦੇ ਪੱਤਿਆਂ ਉੱਪਰ ਪਿੱਲੇ ਅਤੇ ਹਾਰੇ ਰੰਗ ਦੇ ਚਿਤਕਬਰੀ ਚਟਾਖ ਪੈ ਜਾਂਦੇ ਹਨ ਜਿਸ ਕਰਕੇ ਉਹਨਾਂ ਨੂੰ ਫਲੀਆਂ ਨਹੀਂ ਲੱਗਦੀਆਂ ਜਾਂ ਫਿਰ ਬਹੁੱਤ ਹੀ ਘੱਟ ਪੀਲੀਆਂ ਫਲੀਆਂ ਲੱਗਦੀਆਂ ਹਨ। ਇਸ ਬਿਮਾਰੀ ਦੇ ਰੋਕਥਾਮ ਲਈ ਹੇਠ ਦਿੱਤੇ ਗਏ ਸੁਧਰੇ ਤਰੀਕੇ ਅਪਣਾਓ:
ਫ਼ਸਲ ਨੂੰ ਸਮੇਂ ਸਿਰ ਬੀਜੋ।
ਐਸ ਐਮ ਐਲ 1827, ਮਾਂਹ 1137 ਅਤੇ ਮਾਂਹ 1008 ਕਿਸਮਾਂ ਨੂੰ ਬੀਜੋ ਜੋ ਕਿ ਇਸ ਰੋਗ ਦਾ ਟਾਕਰਾ ਕਰਦਿਆਂ ਹਨ।
ਫ਼ਸਲ ਦੇ ਸ਼ੁਰੂਵਾਤੀ ਦਿਨਾਂ ਵਿੱਚ ਰੋਗੀ ਬੁੱਟੇ ਕੱਢ ਦਿਓ।
(ਚਿਤਕਬਰਾ ਰੋਗ)
2. ਜੜ੍ਹਾਂ ਦਾ ਗਲਣਾ:
ਪੌਧੇ ਵਿੱਚ ਰੋਗੀ ਥਾਵਾਂ ਕਮਜ਼ੋਰ ਪੈ ਜਾਂਦੀਆਂ ਹਨ ਅਤੇ ਉੱਲੀ ਜਮੀ ਨਜ਼ਰ ਆਉਂਦੀ ਹੈ। ਰੋਗੀ ਬੂਟਿਆਂ ਦੇ ਪੱਤਿਆਂ, ਟਾਹਣੀਆਂ, ਤਣੇ ਅਤੇ ਜੜ੍ਹਾਂ ਉਪਰ ਕਾਲੇ ਘੇਰੇ ਬਣ ਜਾਂਦੇ ਹਨ। ਰੋਗ ਰਹਿਤ ਬੀਜ ਦੀ ਵਰਤੋਂ ਕਰਕੇ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ।
(ਜੜ੍ਹਾਂ ਦਾ ਗਲਣਾ)
3. ਝੁਲਸ ਰੋਗ:
ਬੂਟਿਆਂ ਦੇ ਵਿੱਚ ਇਹ ਬਿਮਾਰੀ ਪੱਤਿਆਂ ਦੀ ਉਪਰਲੀ ਛਿੱਲ, ਡੰਡੀਆਂ ਅਤੇ ਨਿਵਿਆਂ ਸ਼ਾਖਾਵਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਵਕ਼ਤ ਪੈਣ ਨਾਲ ਹੌਲੀ ਹੌਲੀ ਬੂਟੇ ਉਪਰੋਂ ਝੁਲਸ ਜਾਂਦੇ ਹਨ। ਝੁਲਸੇ ਹੋਏ ਬੂਟਿਆਂ ਦੀ ਧੋੜੀਆਂ ਖੇਤ ਵਿੱਚ ਦੂਰੋਂ ਹੀ ਨਜ਼ਰ ਆ ਜਾਂਦੀਆਂ ਹਨ। ਜੇਕਰ ਮੌਸਮ ਸਿੱਲ੍ਹਾ ਹੋਵੇ ਤਾਂ ਪੱਤਿਆਂ ਤੇ ਉੱਲੀ ਦੇ ਚਿੱਟੇ ਜਾਲੇ ਜਿਹੇ ਬਣ ਜਾਂਦੇ ਹਨ ਅਤੇ ਭੂਰੇ ਰੰਗ ਦੀ ਉੱਲੀ ਵੀ ਜੱਮ ਜਾਂਦੀ ਹੈ। ਆਮਤੌਰ ਤੇ ਇਹ ਬਿਮਾਰੀ ਉਹਨਾਂ ਖੇਤਾਂ ਵਿੱਚ ਆਉਂਦੀ ਹੈ ਜਿੱਥੇ ਨਦੀਨ ਜਾਇਦਾ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਬਿਮਾਰੀ ਨੂੰ ਨੱਥ ਪਾਉਣ ਲਈ ਖੇਤ ਨੂੰ ਨਦੀਨ ਰਹਿਤ ਰੱਖਣਾ ਬਹੁੱਤ ਜਰੂਰੀ ਹੈ।
(ਝੁਲਸ ਰੋਗ)
Summary in English: Successful prevention of major insects and diseases in hot rodent ants and mouth