1. Home
  2. ਖੇਤੀ ਬਾੜੀ

Sugarcane Production in India: ਕਿਸਾਨ ਵੀਰੋਂ, ਗਰਮੀਆਂ ਦੇ ਮੌਸਮ ਵਿੱਚ ਇਸ ਤਰ੍ਹਾਂ ਕਰੋ ਕਮਾਦ ਦੀ ਸਾਂਭ ਸੰਭਾਲ, ਚੰਗੇ ਝਾੜ ਨਾਲ ਮਿਲੇਗਾ ਚੰਗਾ ਮੁਨਾਫ਼ਾ

ਜੇਕਰ ਬਿਜਾਈ ਤੋਂ ਬਾਅਦ ਖਾਦ, ਨਦੀਨ ਅਤੇ ਪਾਣੀ ਪ੍ਰਬੰਧ ਵਧੀਆ ਤਰੀਕਿਆਂ ਨਾਲ ਕੀਤਾ ਜਾਵੇ, ਤਾਂ ਕਮਾਦ ਦੇ ਝਾੜ ਵਿੱਚ ਚੋਖਾ ਵਾਧਾ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਗਰਮੀਆਂ ਵਿੱਚ ਕਮਾਦ ਦੀ ਸਾਂਭ ਸੰਭਾਲ ਕਿਵੇਂ ਕਰੀਏ..?

Gurpreet Kaur Virk
Gurpreet Kaur Virk
ਕਮਾਦ ਦੀ ਫਸਲ

ਕਮਾਦ ਦੀ ਫਸਲ

Sugarcane Crop: ਕਮਾਦ ਪੰਜਾਬ ਦੀ ਇੱਕ ਬਹੁਤ ਹੀ ਮਹੱਤਵਪੂਰਨ ਫ਼ਸਲ ਹੈ। ਕਿਸਾਨ ਦੀ ਆਰਥਿਕਤਾ ਵਿੱਚ ਸੁਧਾਰ ਕਰਨ ਵਿੱਚ ਕਮਾਦ ਦੀ ਫ਼ਸਲ ਵੱਡਾ ਯੋਗਦਾਨ ਪਾਉਂਦੀ ਹੈ। ਕਮਾਦ ਨੂੰ ਮੁਨਾਫ਼ੇਯੋਗ ਬਣਾਉਣ ਲਈ ਇਸ ਦੀ ਵਿਗਿਆਨਕ ਖੇਤੀ ਦੀ ਬਹੁਤ ਮਹੱਤਤਾ ਹੈ।

ਜੇਕਰ ਬਿਜਾਈ ਤੋਂ ਬਾਅਦ ਖਾਦ, ਨਦੀਨ ਅਤੇ ਪਾਣੀ ਪ੍ਰਬੰਧ ਵਧੀਆ ਤਰੀਕਿਆਂ ਨਾਲ ਕੀਤਾ ਜਾਵੇ, ਤਾਂ ਇਸ ਦੇ ਝਾੜ ਵਿੱਚ ਚੋਖਾ ਵਾਧਾ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਗਰਮੀਆਂ ਵਿੱਚ ਕਮਾਦ ਦੀ ਸਾਂਭ ਸੰਭਾਲ ਕਿਵੇਂ ਕਰੀਏ..?

ਖਾਦ ਪ੍ਰਬੰਧ:

ਫਰਵਰੀ-ਮਾਰਚ ਵਿੱਚ ਬੀਜੇ ਕਮਾਦ ਨੂੰ ਅੱਧੀ ਯੂਰੀਆ ਖਾਦ ਪਹਿਲੇ ਪਾਣੀ ਨਾਲ ਪਾ ਦਿੱਤੀ ਹੋਵੇਗੀ ਅਤੇ ਬਾਕੀ ਰਹਿੰਦੀ ਅੱਧੀ 65 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਮਈ ਅਖੀਰ ਜਾਂ ਜੂਨ ਮਹੀਨੇ ਵਿੱਚ ਕਮਾਦ ਦੀਆਂ ਕਤਾਰਾਂ ਦੇ ਨਾਲ ਪਾਉ। ਮੂਢੀ ਫ਼ਸਲ ਨੂੰ ਤੀਜੀ ਅਤੇ ਆਖਰੀ ਕਿਸ਼ਤ 65 ਕਿਲੋ ਯੂਰੀਆ ਪ੍ਰਤੀ ਏਕੜ ਪਾਉ।

ਲੋਹੇ ਦੀ ਘਾਟ:

ਰੇਤਲੀਆਂ ਜ਼ਮੀਨਾਂ ਵਿੱਚ ਲੋਹੇ ਦੀ ਘਾਟ ਆ ਜਾਂਦੀ ਹੈ ਜੋ ਕਿ ਪਹਿਲਾਂ ਨਵੇ੍ਵ ਪੱਤਿਆਂ ਵਿੱਚ ਹਰੀਆਂ ਨਾੜਾਂ ਵਿਚਕਾਰ ਪੀਲੀਆਂ ਧਾਰੀਆਂ ਦੇ ਰੂਪ ਵਿੱਚ ਆਉਂਦੀ ਹੈ। ਘਾਟ ਦੇ ਲੱਛਣ ਆਉਣ ਤੇ 2-3 ਛਿੜਕਾਅ 1 ਪ੍ਰਤੀਸ਼ਤ ਫੈਰੇਸ ਸਲਫੇਟ (1 ਕਿਲੋ ਫੈਰਸ ਸਲਫੇਟ 100 ਲਿਟਰ ਪਾਣੀ ਵਿੱਚ) ਦੇ ਹਫ਼ਤੇ -2 ਦੇ ਫਰਕ ਤੇ ਕਰੋ।

ਫ਼ਸਲਾਂ ਦੀ ਰਹਿੰਦ ਖੂੰਹਦ ਨਾਲ ਮਲਚਿੰਗ

ਕਮਾਦ ਵਿਚਲੀਆਂ ਕਤਾਰਾਂ ਨੂੰ ਝੋਨੇ ਦੀ ਪਰਾਲੀ ਜਾਂ ਧਾਨ ਦੇ ਛਿਲਕੇ ਜਾਂ ਕਮਾਦ ਦੀ ਖੋਰੀ ਨਾਲ ਢੱਕ ਦਿਉ। ਇਸ ਨਾਲ ਜਿਥੇ ਨਦੀਨ ਘੱਟ ਉਗਣਗੇ ਉਥੇ ਜ਼ਮੀਨ ਦੀ ਨਮੀਂ ਵੀ ਸਾਂਭੀ ਰਹਿੰਦੀ ਹੈ ਅਤੇ ਆਗ ਦਾ ਗੜੂੰਆ ਵੀ ਘੱਟ ਨੁਕਸਾਨ ਕਰਦਾ ਹੈ।

ਇਹ ਵੀ ਪੜ੍ਹੋ: DSR Technique: ਪਾਣੀ-ਪੈਸੇ-ਸਮੇਂ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਕਾਮਯਾਬ, ਇੱਥੇ ਜਾਣੋ ਬੀਜ ਦੀ ਸੋਧ ਤੇ ਬਿਜਾਈ ਦਾ ਢੰਗ

ਨਦੀਨਾਂ ਦਾ ਪ੍ਰਬੰਧ:

ਜੇਕਰ ਖੇਤ ਵਿੱਚ ਘਾਹ ਫੂਸ ਜਾਂ ਪਰਾਲੀ ਦੀ ਮਲਚਿੰਗ ਨਹੀ੍ਵ ਕੀਤੀ ਹੈ ਤਾਂ 2-3 ਗੋਡੀਆਂ ਤ੍ਰਿਫਾਲੀ ਜਾਂ ਟਰੈਕਟਰ ਨਾਲ ਚੱਲਣ ਵਾਲੇ ਟਿੱਲਰ ਜਾਂ ਰੋਟਰੀ ਵੀਡਰ ਨਾਲ ਕਰੋ। ਕਾਸ਼ਤਕਾਰੀ ਢੰਗਾਂ ਤੋਂ ਇਲਾਵਾ ਰਸਾਇਣਾਂ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ਕਮਾਦ ਵਿੱਚ ਮੌਸਮੀ ਘਾਹ, ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਪ੍ਰਤੀ ਏਕੜ 1200 ਗ੍ਰਾਮ ਟ੍ਰਿਸਕੇਲ$ਤ੍ਰਿਸ਼ੂਕ (2,4 ਡੀ ਸੋਡੀਅਮ ਸਾਲਟ 44% + ਮੈਟ੍ਰੀਬਿਊਜ਼ਿਨ 35% + ਪਾਈਰਾਜ਼ੋਸਲਫਿਉਰਾਨ ਈਥਾਈਲ 1 a0%) ਡਬਲਯੂ ਡੀ ਜੀ ਜਾਂ 1000 ਗ੍ਰਾਮ ਸਿੰਡਿਕਾ (2,4 ਡੀ ਸੋਡੀਅਮ ਸਾਲਟ 48% + ਮੈਟ੍ਰੀਬਿਊਜ਼ਿਨ 32% + ਕਲੋਰੀਮਿਊਰੋਨ ਈਥਾਈਲ 0 a8%) ਡਬਲਯੂ ਡੀ ਜੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ, ਜਦੋਂ ਨਦੀਨ 3-5 ਪੱਤਿਆਂ ਦੀ ਅਵੱਸਥਾ ਵਿੱਚ ਹੋਣ, ਤਾਂ ਛਿੜਕਾਅ ਕਰੋ।

ਡੀਲੇ ਦੀ ਰੋਕਥਾਮ ਲਈ ਖੜ੍ਹੀ ਫ਼ਸਲ ਵਿੱਚ 800 ਗ੍ਰਾਮ ਪ੍ਰਤੀ ਏਕੜ 2,4 ਡੀ ਸੋਡੀਅਮ ਸਾਲਟ 80 ਡਬਲਯੂ ਪੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਲਪੇਟਾ ਵੇਲ ਅਤੇ ਹੋਰ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 800 ਗ੍ਰਾਮ 2,4 ਡੀ ਸੋਡੀਅਮ ਸਾਲਟ 80 ਡਬਲਯੂ ਪੀ ਜਾਂ 400 ਮਿਲੀਲੀਟਰ 2,4 ਡੀ ਅਮਾਈਨ ਸਾਲਟ 58 ਈ ਐਸ ਐਲ ਦਾ ਛਿੜਕਾਅ ਕਰੋ . ਜੇਕਰ ਕਮਾਦ ਵਿੱਚ ਕਿਸੇ ਵੀ ਅੰਤਰ ਫ਼ਸਲ ਦੀ ਕਾਸ਼ਤ ਕੀਤੀ ਗਈ ਹੈ ਤਾਂ ਉਪਰੋਕਤ ਨਦੀਨ ਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ। ਨਰਮੇਂ ਦੀ ਕਾਸ਼ਤ ਵਾਲੇ ਇਲਾਕਿਆਂ ਵਿੱਚ 2,4 ਡੀ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ।

ਪਾਣੀ ਪ੍ਰਬੰਧ:

ਜੂਨ ਵਿੱਚ ਮੌਸਮ ਗਰਮ ਅਤੇ ਖੁਸ਼ਕ ਹੋਣ ਕਾਰਨ 7-10 ਦਿਨਾਂ ਦੇ ਵਕਫ਼ੇ ਤੇ ਲੋੜ ਮੁਤਾਬਿਕ ਪਾਣੀ ਲਾਉ੍ਵਦੇ ਰਹੋ। ਬਾਰਸ਼ਾਂ ਦੇ ਦਿਨਾਂ ਵਿੱਚ ਲੋੜ ਅਨੁਸਾਰ ਹੀ ਸਿੰਚਾਈ ਕਰੋ। ਜੇ ਹੋ ਸਕੇ ਬਾਰਸ਼ਾਂ ਦੌਰਾਨ ਵਾਧੂ ਪਾਣੀ ਖੇਤ ਵਿੱਚੋਂ ਕੱਢ ਦਿੱਤਾ ਜਾਵੇ।

ਕਮਾਦ ਨੂੰ ਡਿੱਗਣ ਤੋਂ ਬਚਾਉਣ ਲਈ:

ਕਮਾਦ ਨੂੰ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਮਿੱਟੀ ਚੜਾਉ। ਕਮਾਦ ਡਿੱਗਣ ਨਾਲ ਜਿਥੇ ਚੂਹੇ ਦਾ ਹਮਲਾ ਵੱਧ ਜਾਂਦਾ ਹੈ ਉਥੇ ਝਾੜ ਅਤੇ ਖੰਡ ਦੀ ਰਿਕਵਰੀ ਵਿੱਚ ਵੀ ਕਾਫ਼ੀ ਗਿਰਾਵਟ ਆਉਂਦੀ ਹੈ। ਅਗੱਸਤ ਦੇ ਅਖੀਰ ਜਾਂ ਸਤੰਬਰ ਦੇ ਸ਼ੁਰੂ ਵਿੱਚ ਫ਼਼ਸਲ ਦੇ ਮੂਏ ਬੰਨ੍ਹ ਦਿਉ।

ਸਰੋਤ: ਪ੍ਰਦੀਪ ਗੋਇਲ, ਜਸ਼ਨਜੋਤ ਕੌਰ ਅਤੇ ਕੁਲਦੀਪ ਸਿੰਘ, ਖੇਤਰੀ ਖੋਜ ਕੇਦਰ, ਫ਼ਰੀਦਕੋਟ ਅਤੇ ਕਪੂਰਥਲਾ

Summary in English: Sugarcane Production in India: Farmers, take care of sugarcane in the summer season, good yield will bring good profit

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters