1. Home
  2. ਖੇਤੀ ਬਾੜੀ

Wheat Crop: ਬੀਜ ਸੋਧ ਰਾਹੀਂ ਕਣਕ ਦੇ ਕੀੜਿਆਂ ਅਤੇ ਬਿਮਾਰੀਆਂ ਨੂੰ ਕਰੋ ਕੰਟਰੋਲ, ਫਸਲ ਦੇ ਉਤਪਾਦਨ ਵਿੱਚ ਵਾਧਾ ਬਣਾਓ ਯਕੀਨੀ

ਬੀਜ ਸੋਧਣ ਨਾਲ ਕਿਸਾਨ ਵੀਰ ਘੱਟ ਖਰਚੇ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਕਰਕੇ ਫਸਲੀ ਪੈਦਾਵਾਰ ਵਿੱਚ ਵਾਧਾ ਕਰ ਸਕਦੇ ਹਾਂ।

Gurpreet Kaur Virk
Gurpreet Kaur Virk
ਫਸਲ ਦੇ ਉਤਪਾਦਨ ਵਿੱਚ ਵਾਧਾ ਬਣਾਓ ਯਕੀਨੀ

ਫਸਲ ਦੇ ਉਤਪਾਦਨ ਵਿੱਚ ਵਾਧਾ ਬਣਾਓ ਯਕੀਨੀ

Wheat Cultivation: ਬਿਮਾਰੀ ਰਹਿਤ ਬੀਜ ਫਸਲ ਦੇ ਭਰਪੂਰ ਉਤਪਾਦਨ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਫਸਲਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਅਤੇ ਕੀੜੇ, ਬੀਜ ਰਾਹੀਂ ਨਵੀਂ ਫਸਲ ਵਿੱਚ ਫੈਲਦੇ ਹਨ।

ਬੀਜ ਸੋਧਣ ਨਾਲ ਅਸੀਂ ਘੱਟ ਖਰਚੇ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਕਰਕੇ ਫਸਲੀ ਪੈਦਾਵਾਰ ਵਿੱਚ ਵਾਧਾ ਕਰ ਸਕਦੇ ਹਾਂ।

ਇਹ ਬੀਜ ਸੋਧ ਤਕਨੀਕ ਸਾਡੇ ਮਿੱਤਰ ਕੀੜਿਆਂ, ਮਨੁੱਖੀ ਸਿਹਤ ਅਤੇ ਪਰਾਗਣ ਵਾਲੇ ਕੀੜਿਆਂ ਲਈ ਵੀ ਬਹੁਤ ਵਧੀਆ ਹੈ।ਕਣਕ ਪੰਜਾਬ ਵਿੱਚ ਅਨਾਜ ਦੀ ਮੁੱਖ ਫ਼ਸਲ ਹੈ।ਕਣਕ ਦਾ ਝਾੜ ਕੀੜਿਆਂ ਅਤੇ ਬਿਮਾਰੀਆਂ ਨਾਲ ਬਹੁਤ ਪ੍ਰਭਾਵਿਤ ਹੁੰਦਾ ਹੈ।ਇਹਨਾਂ ਤੋਂ ਬਚਾਅ ਲਈ ਕਣਕ ਵਿੱਚ ਬੀਜ ਸੋਧ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ।

ੳ) ਕੀੜੇ

ਸਿਉਂਕ: ਸਿਉਂਕ ਫਸਲ ਬੀਜਣ ਤੋਂ ਕੁਝ ਸਮਾਂ ਬਾਅਦ ਹੀ ਅਤੇ ਫੇਰ ਪੱਕਣ ਸਮੇਂ ਬਹੁਤ ਨੁਕਸਾਨ ਕਰਦੀ ਹੈ।ਇਸ ਦੇ ਹਮਲੇ ਨਾਲ ਬੂਟੇ ਪੀਲੇ ਹੋ ਕੇ ਸੁੱਕ ਜਾਂਦੇ ਹਨ ਅਤੇ ਸੌਖੇ ਹੀ ਪੁੱਟੇ ਜਾ ਸਕਦੇ ਹਨ।ਜ਼ਿਆਦਾਤਰ ਸਿਉਂਕ ਦਾ ਹਮਲਾ ਰੇਤਲੀਆਂ ਜ਼ਮੀਨਾਂ ਵਿੱਚ ਜਿਆਦਾ ਹੁੰਦਾ ਹੈ ਅਤੇ ਪਾਣੀ ਲਗਾਉਣ ਨਾਲ ਕੁੱਝ ਹੱਦ ਤੱਕ ਠੀਕ ਹੋ ਜਾਦਾਂ ਹੈ।

ਇਸ ਦੀ ਰੋਕਥਾਮ ਲਈ 40 ਗ੍ਰਾਮ ਕਰੂਜ਼ਰ (ਥਾਇਆਮੀਥੋਕਸਮ) ਜਾਂ 160 ਮਿਲੀਲਿਟਰ ਡਰਸਬਾਨ/ਰੂਬਾਨ/ਡਰਮਟ 20 ਈ ਸੀ (ਕਲੋਰਪਾਈਰੀਫ਼ਾਸ) ਜਾਂ 80 ਮਿਲੀਲਿਟਰ ਨਿਉਨਿਕਸ 20 ਐਫ ਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਲੈ ਕੇ ਇੱਕ ਲਿਟਰ ਪਾਣੀ ਵਿੱਚ ਘੋਲ ਕੇ 40 ਕਿਲੋ ਬੀਜ ਦੀ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰਕੇ ਬੀਜ ਨੂੰ ਸੋਧੋ।ਜੇਕਰ ਹਮਲਾ ਜ਼ਿਆਦਾ ਹੋਵੇ ਤਾਂ 7 ਕਿਲੋ ਮੋਰਟਲ 0.3 ਜੀ (ਫਿਪਰੋਨਿਲ) ਜਾਂ 1.2 ਲਿਟਰ ਡਰਸਬਾਨ 20 ਈ ਸੀ (ਕਲੋਰਪਾਈਰੀਫ਼ਾਸ) ਨੂੰ 20 ਕਿਲੋ ਸਲ੍ਹਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਲਗਾਉਣ ਤੋ ਪਹਿਲਾ ਛੱਟਾ ਦੇਵੋ।

ਇਹ ਵੀ ਪੜ੍ਹੋ: Production and Profit: ਵਰਖਾ ਰੁੱਤ ਦੇ ਟਮਾਟਰ ਅਤੇ ਸਾਉਣੀ ਦੇ ਪਿਆਜ਼ ਦੀ ਵਧੀਆ ਪੈਦਾਵਾਰ ਲਈ ਮਾਹਿਰਾਂ ਵੱਲੋਂ ਨੁਕਤੇ ਸਾਂਝੇ

ਅ) ਬਿਮਾਰੀਆਂ

ਕਾਂਗਿਆਰੀ (ਸਿੱਟੇ ਦੀ ਕਾਂਗਿਆਰੀ): ਇਸ ਬੀਮਾਰੀ ਨਾਲ ਸਿੱਟਿਆਂ ਦੇ ਅੰਦਰ ਦਾਣਿਆਂ ਦੀ ਥਾਂ ਤੇ ਕਾਲਾ ਧੂੜਾ ਬਣ ਜਾਂਦਾ ਹੈ ਅਤੇ ਇਸ ਤੋਂ ਬਚਾਅ ਲਈ ਕਣਕ ਨੂੰ ਚੰਗੀ ਤਰ੍ਹਾਂ ਸੁਕਾ ਕੇ ਰੱਖੋ ਅਤੇ ਬੀਜ ਨੂੰ ਸਿਫ਼ਾਰਸ਼ ਕੀਤੇ ਉੱਲੀ ਨਾਸ਼ਕਾਂ (13 ਮਿਲੀਲਿਟਰ ਰੈਕਸਲ ਈਜ਼ੀ/ੳਰੀਅਸ 6 ਐਫ ਐਸ (ਟੈਬੂਕੋਨਾਜ਼ੋਲ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ, ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ ਪੀ ਜਾਂ 40 ਗ੍ਰਾਮ ਟੈਬੂਸੀਡ ਪ੍ਰਤੀ 40 ਕਿੱਲੋ ਬੀਜ ਦੇ ਹਿਸਾਬ ਨਾਲ ਸੋਧੋ।

ਪੱਤਿਆਂ ਦੀ ਕਾਂਗਿਆਰੀ: ਇਸ ਬਿਮਾਰੀ ਦੇ ਕਣ ਬੀਜ ਅਤੇ ਮਿੱਟੀ ਵਿੱਚ ਰਹਿੰਦੇ ਹਨ ਅਤੇ ਇਹ ਬਿਮਾਰੀ ਜ਼ਿਆਦਾਤਰ ਹੁਸ਼ਿਆਰਪੁਰ ਦੇ ਕੰਢੀ ਖੇਤਰਾਂ ਵਿੱਚ ਦੂਜੇ ਖੇਤਰਾਂ ਦੇ ਮੁਕਾਬਲੇ ਵੱਧ ਪਾਈ ਜਾਂਦੀ ਹੈ। ਇਸ ਬਿਮਾਰੀ ਨਾਲ ਪੱਤਿਆਂ ਅਤੇ ਤਣੇ ਉੱਤੇ ਸਲੇਟੀ ਜਾਂ ਕਾਲੇ ਰੰਗ ਦੀਆਂ ਲੰਬੀਆਂ ਧਾਰੀਆਂ ਬਣ ਜਾਂਦੀਆਂ ਹਨ। ਉੱਲੀ ਦੇ ਇਹ ਕਣ ਪਹਿਲਾਂ ਪੱਤੇ ਦੀ ਪਤਲੀ ਸਤਹਿ ਹੇਠਾਂ ਰਹਿੰਦੇ ਹਨ ਅਤੇ ਬਾਅਦ ਵਿੱਚ ਫਟਣ ਤੇ ਫਸਲ ਦੀ ਕਟਾਈ ਦੌਰਾਨ ਕਈ ਦਾਣਿਆਂ ਉੱਤੇ ਲੱਗ ਜਾਂਦੇ ਹਨ।ਇਸ ਬਿਮਾਰੀ ਨੂੰ ਰੋਕਣ ਲਈ ਡੂੰਘੀ ਬਿਜਾਈ ਨਾ ਕਰੋ। ਬੀਜ ਸੋਧ ਦੇ ਬਾਵਜੂਦ ਵੀ ਜੇ ਬਿਮਾਰੀ ਵਾਲੇ ਪੌਦੇ ਨਜ਼ਰ ਆਉਣ ਤਾਂ ਉਹਨਾਂ ਨੂੰ ਪੁੱਟ ਕੇ ਨਸ਼ਟ ਕਰ ਦਿਉ। ਸਿੱਟੇ ਦੀ ਕਾਂਗਿਆਰੀ ਲਈ ਸਿਫਾਰਿਸ਼ ਕੀਤੇ ਉੱਲੀਨਾਸ਼ਕ ਇਸ ਕਾਂਗਿਆਰੀ ਨੂੰ ਰੋਕਣ ਲਈ ਵਰਤੇ ਜਾ ਸਕਦੇ ਹਨ।

ਨੋਟ:

  • ਬੀਜ ਦੀ ਸੋਧ ਬਿਜ਼ਾਈ ਤੋਂ ਕਦੇ ਵੀ ਇੱਕ ਮਹੀਨਾ ਪਹਿਲਾਂ ਨਾ ਕਰੋ।
  • ਬੀਜ ਨੂੰ ਸੋਧਣ ਲਈ ਬੀਜ ਸੋਧ ਡਰੰਮ ਦੀ ਵਰਤੋਂ ਕਰੋ।
  • ਕਿਸਾਨਾਂ ਨੂੰ ਬੀਜ ਦੀ ਸੋਧ ਹੱਥਾਂ ਨਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਚਮੜੀ ਨੂੰ ਨੁਕਸਾਨ ਕਰ ਸਕਦੀ ਹੈ।

ਸਰੋਤ: ਸੁਮਨ ਕੁਮਾਰੀ, ਪ੍ਰਭਜੋਤ ਕੌਰ ਅਤੇ ਹਰਿੰਦਰ ਸਿੰਘ
ਕੇ.ਵੀ.ਕੇ ਕਪੂਰਥਲਾ
ਕੇ.ਵੀ.ਕੇ ਹੁਸ਼ਿਆਰਪੁਰ

Summary in English: Wheat Crop: Prevent wheat pests and diseases through seed treatment, increase crop production

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters