1. Home
  2. ਖੇਤੀ ਬਾੜੀ

Wheat Crop: ਕਣਕ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਕਰੋ ਖਾਦਾਂ ਦੀ ਸੁੱਚਜੀ ਵਰਤੋਂ, ਆਉ Organic ਅਤੇ Chemical Fertilizers ਨਾਲ ਕਰੀਏ ਪੋਸ਼ਟਿਕ ਤੱਤਾਂ ਦਾ ਪ੍ਰਬੰਧਨ

ਪੰਜਾਬ ਐਗਰੀਕਲਚਰਲ ਯੂਨਿਵਰਸਿਟੀ ਨੇ ਇੱਹ ਸਪਸ਼ਟ ਕੀਤਾ ਹੈ ਕਿ ਕਣਕ ਦੇ ਵਾਧੇ ਲਈ ਰਸਾਇਣਿਕ ਤੇ ਜੈਵਿਕ ਖਾਦਾਂ ਦੀ ਮਿਲੀ ਜੁਲੀ ਵਰਤੋਂ ਕਰਕੇ ਲੋੜੀਂਦੇ ਪੋਸ਼ਟਿਕ ਤੱਤਾਂ ਦੀ ਕਮੀ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ, ਜਿਸ ਨਾਲ ਕਿਸਾਨ ਲੋੜੀਂਦੀ ਖਾਦ ਪਾ ਕੇ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਨ।

Gurpreet Kaur Virk
Gurpreet Kaur Virk
ਕਣਕ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਕਰੋ ਖਾਦਾਂ ਦੀ ਸੁੱਚਜੀ ਵਰਤੋਂ

ਕਣਕ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਕਰੋ ਖਾਦਾਂ ਦੀ ਸੁੱਚਜੀ ਵਰਤੋਂ

Wheat Farming: ਕਣਕ ਇੱਕ ਪ੍ਰਮੁੱਖ ਫ਼ਸਲ ਹੈ ਅਤੇ ਵੱਧ ਝਾੜ ਲਈ ਇਸ ਦੀ ਪੌਸ਼ਟਿਕ ਲੋੜ ਨੂੰ ਯਕੀਨੀ ਬਣਾਉਣਾ ਜਰੂਰੀ ਹੈ। ਕਣਕ ਨੂੰ ਜਰੂਰੀ ਪੋਸ਼ਟਿਕ ਤੱਤਾਂ ਜਿਵੇਂ ਕਿ ਨਾਈਟ੍ਰੋਜਨ, ਫਾਸਫੋਰਸ ਪੋਟਾਸ਼ੀਅਮ ਅਤੇ ਸੂਖਮ ਪੋਸ਼ਟਿਕ ਤੱਤਾਂ ਦੀ ਸੰਤੁਲਿਤ ਮਾਤਰਾ ਵਿੱਚ ਸਪਲਾਈ ਦੀ ਲੋੜ ਹੁੰਦੀ ਹੈ, ਜੋ ਮਿੱਟੀ ਵਿਚੋਂ ਜਾਂ ਖਾਦਾਂ ਦੀ ਬਾਹਰੀ ਸਪਲਾਈ ਨਾਲ ਪੂਰੀ ਕੀਤੀ ਜਾਂਦੀ ਹੈ। ਕੁਦਰਤੀ ਉਪਜਾਊ ਸ਼ਕਤੀ ਦੇ ਅਧਾਰ ਤੇ ਫਸਲਾਂ ਨੂੰ ਪੋਸ਼ਟਿਕ ਤੱਤਾਂ ਦੀ ਸਪਲਾਈਕਰਨ ਲਈ ਵੱਖ-ਵੱਖ ਮਿੱਟੀ ਦੀ ਵੱਖੋ ਵੱਖਰੀ ਸਮਰੱਥਾ ਹੁੰਦੀ ਹੈ। ਉੱਚ ਉਤਪਾਦਕਤਾ ਪ੍ਰਾਪਤ ਕਰਨ ਲਈ ਕਣਕ ਦੀ ਫਸਲ ਨੂੰ ਸਰਵੋਤਮ ਪੋਸ਼ਟਿਕ ਤੱਤਾਂ ਦੀ ਸਪਲਾਈ, ਪੋਸ਼ਟਿਕ ਤੱਤਾਂ ਦੀ ਘਾਟ ਦੀ ਪਛਾਣ ਕਰਨ ਅਤੇ ਢੁਕਵੇਂ ਨਿਯੰਤਰਣ ਉਪਾਵਾਂ ਨੂੰ ਲਾਗੂ ਕਰਨ ਲਈ ਨਿਯਮਤ ਮਿੱਟੀ ਦੀ ਜਾਂਚ ਮਦਦਗਾਰ ਹੁੰਦੀ ਹੈ।

ਮਿੱਟੀ ਦੀ ਪਰਖ ਦੇ ਨਤੀਜਿਆਂ ਦੇ ਅਧਾਰ ਤੇ ਪੰਜਾਬ ਐਗਰੀਕਲਚਰਲ ਯੂਨਿਵਰਸਿਟੀ ਨੇ ਇੱਹ ਸਪਸ਼ਟ ਕੀਤਾ ਹੈ ਕਿ ਕਣਕ ਦੇ ਵਾਧੇ ਲਈ ਰਸਾਇਣਿਕ ਤੇ ਜੈਵਿਕ ਖਾਦਾਂ ਦੀ ਮਿਲੀ ਜੁਲੀ ਵਰਤੋਂ ਕਰਕੇ ਲੋੜੀਂਦੇ ਪੋਸ਼ਟਿਕ ਤੱਤਾਂ ਦੀ ਕਮੀ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ। ਇਸ ਨਾਲ ਕਿਸਾਨ ਲੋੜੀਂਦੀ ਖਾਦ ਪਾ ਕੇ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਨ। ਇਹ ਲੇਖ ਮਿੱਟੀ ਦੀ ਸਿਹਤ ਨੂੰ ਵਧਾਉਣ ਅਤੇ ਕਣਕ ਦੇ ਵੱਧ ਝਾੜ ਲੈਣ ਲਈ ਵਧੀਆ ਪੋਸ਼ਟਿਕ ਪ੍ਰਬੰਧਨ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰੇਗਾ।

ਮਿੱਟੀ ਦੀ ਖਾਸ ਪੋਸ਼ਟਿਕ ਸਪਲਾਈ ਸਥਿਤੀ ਨੂੰ ਨਿਰਧਾਰਤ ਕਰਨ ਅਤੇ ਕਿਸੇ ਕਮੀ ਜੁਾਂ ਅਸੰਤੁਲਨ ਦੀ ਪਛਾਣ ਕਰਨ ਲਈ ਮਿੱਟੀ ਦੀ ਜਾਂਚ ਸਭ ਤੋਂ ਵਧੀਆ ਤਰੀਕਾ ਹੈ। ਇਸ ਨਾਲ ਕਿਸਾਨ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਪਾ ਕੇ ਵੱਧ ਤੋਂ ਵੱਧ ਝਾੜ ਪ੍ਰਾਪਤ ਕੀਤਾ ਜਾਵੇ। ਇਸ ਤੋਂ ਇਲਾਵਾ, ਮਿੱਟੀ ਦੀ ਜਾਂਚ ਕਿਸਾਨਾਂ ਨੂੰ ਸਮੇਂ ਦੇ ਨਾਲ ਮਿੱਟੀ ਦੀ ਸਿਹਤ ਵਿੱਚ ਤਬਦੀਲੀਆਂ ਦੀ ਜਾਣਕਾਰੀ ਦਿੰਦੀ ਹੈ ਤੇ ਕਿਸਾਨ ਲੋੜਂੀਦੀ ਕਮੀ ਸਮੇਂ ਸਿਰ ਪੂਰੀ ਕਰਕੇ ਆਪਣੇ ਖੇਤ ਦੀ ਉਪਜਾਊ ਸ਼ਕਤੀ ਬਰਕਰਾਰ ਰੱਖ ਸਕਦਾ ਹੈ। ਮਿੱਟੀ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕਈ ਮਿੱਟੀ ਪਰਖ ਪ੍ਰਯੋਗਸ਼ਾਲਾਵਾਂ ਵਿੱਚ ਕੀਤਾ ਜਾ ਸਕਦਾ ਹੈ, ਜੋ ਪੰਜਾਬ ਐਗਰੀਕਲਚਰ ਯੂਨਿਵਰਸਿਟੀ (ਪੀ.ਏ.ਯੂ) ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਵਿੱਚ ਸਥਿਤ ਹਨ, ਅਤੇ ਨਾਲ ਹੀ ਪੀ ਏ ਯੂ ਕੈਂਪਸ ਵਿੱਚ ਸਥਿਤ ਭੂਮੀ ਵਿਗਿਆਨ ਵਿਭਾਗ ਦੁਆਰਾ ਸੰਚਾਲਿਤ ਮਿੱਟੀ ਪਰਖ ਪ੍ਰਯੋਗਸ਼ਾਲਾ ਵੀ ਹੈ। ਲੁਧਿਆਣਾ ਸ਼ਹਿਰ ਪੀ ਏ ਯੂ ਵੈਬਸਾਈਟ ਮਿੱਟੀ ਦੇ ਨਮੂਨੇ ਇੱਕਠੇ ਕਰਨ ਅਤੇ ਉਹਨਾਂ ਨੂੰ ਜਾਂਚ ਲਈ ਤਿਆਰ ਕਰਨ ਲਈ ਉਚਿਤ ਪ੍ਰਕ੍ਰਿਆਵਾਂ ਬਾਰੇ ਵਿਆਪਕ ਨਿਰਦੇਸ਼ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ, ਪੀ ਏ ਯੂ ਨੇ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਦੀ ਜਾਣਕਾਰੀ ਲਈ ਕਿਤਾਬਾਂ ਤਿਆਰ ਕੀਤੀਆ ਹਨ। ਜਿਸ ਵਿੱਚ ਮਿੱਟੀ ਦੇ ਨਮੂਨੇ ਇੱਕਤਰ ਕਰਨ ਅਤੇ ਜਾਂਚ ਲਈ ਜਮ੍ਹਾਂ ਕਰਨ ਤੋਂ ਪਹਿਲਾ ਪ੍ਰੋਸੈਸਿੰਗ ਬਾਰੇ ਪੂਰੀ ਜਾਣਕਾਰੀ ਸ਼ਾਮਲ ਹੈ।ਫਸਲਾਂ ਦੀ ਸਰਵੋਤਮ ਪੈਦਾਵਾਰ ਤੇ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਜੈਵਿਕ ਅਤੇ ਰਸਾਇਣਿਕ ਖਾਦ ਦੇ ਸਹੀ ਸੁਮੇਲ ਨਾਲ ਏਕੀਕ੍ਰਿਤ ਪੋਸ਼ਟਿਕ ਪ੍ਰਬੰਧਨ ਦੀ ਸਹੀ ਸਲਾਹ ਦਿੱਤੀ ਜਾਂਦੀ ਹੈ।

1. ਏਕੀਕ੍ਰਿਤ ਪੋਸ਼ਟਿਕ ਪ੍ਰਬੰਧਨ

ਜੀਵਾਣੂੰ ਖਾਦ ਨਾਲ ਬੀਜ ਦਾ ਟੀਕਾਕਰਨ : ਜੀਵਾਣੂ ਖਾਦਾਂ ਮਿੱਟੀ ਦੀ ਗੁਣਵੱਤਾ ਅਤੇ ਫਸਲ ਦੀ ਉਤਪਾਦਕਤਾ ਵਿੱਚ ਸੁਧਾਰ ਕਰਦੀਆਂ ਹਨ। ਇੱਕ ਏਕੜ ਵਿੱਚ ਸਿਫਾਰਸ਼ ਕੀਤੇ ਬੀਜ ਨੂੰ 500 ਗ੍ਰਾਮ ਕੰਸੋਟਰੀਅਮ ਜਾਂ 250 ਗ੍ਰਾਮ ਅੇਜੋਟੋਬੈਕਟਰ ਅਤੇ 250 ਗ੍ਰਾਮ ਸਟੈਰਪਟੋਮਾਈਸਿਸ (ਐਜੋ-ਐਸ) ਬਾਇਓ ਖਾਦ ਅਤੇ ਇੱਕ ਲੀਟਰ ਪਾਣੀ ਵਿੱਚ ਪਾ ਕੇ ਪੱਕੇ ਫਰਸ਼ ਤੇ ਖਿਲਾਰ ਕੇ ਛਾਂ ਵਾਲ਼ੀ ਥਾਂ ਤੇ ਸੁੱਕਣ ਦਿਉ, ਇਹ ਤੁਰੰਤ ਬਿਜਾਈ ਕਰੋ। ਕਣਕ ਦੇ ਬੀਜ ਲਈ ਕੀਟਨਾਸ਼ਕ ਅਤੇ ਕੰਸੋਟਰੀਅਮ ਟ੍ਰੀਟਮੈਂਟ ਵਿਚਕਾਰ ਘੱਟੋ ਘੱਟ 6 ਘੰਟੇ ਦਾ ਅੰਤਰ ਰੱਖੋ। ਜੀਵਾਣੂੰ ਖਾਦਾਂ ਨੂੰ ਲੁਧਿਆਣਾ ਦੇ ਗੇਟ ਨੰਬਰ 1 ਸਥਿਤ ਪੀ ਏ ਯੂ ਦੀ ਬੀਜਾਂ ਦੀ ਦੁਕਾਨ ਅਤੇ ਵੱਖ ਵੱਖ ਜਿਲ੍ਹਿਆਂ ਦੇ ਕੇ. ਵੀ. ਕੇ ਤੋਂ ਖਰੀਦਿਆ ਜਾ ਸਕਦਾ ਹੈ।

ਜੈਵਿਕ ਖਾਦਾਂ ਦੀ ਵਰਤੋਂ

ਰੂੜੀ ਦੀ ਖਾਦ: ਕਣਕ ਦੀ ਬਿਜਾਈ ਤੋਂ ਪਹਿਲਾਂ, ਮਿੱਟੀ ਵਿੱਚ ਰੂੜੀ ਦੀ ਖਾਦ ਪਾਓ ਅਤੇ ਨਾਈਟ੍ਰੋਜਨ (ਐਨ) ਅਤੇ ਫਾਸਫੋਰਸ (ਪੀ) ਨੂੰ ਕ੍ਰੰਮਵਾਰ 2 ਕਿਲੋ ਅਤੇ 1 ਕਿਲੋ ਪ੍ਰਤੀ ਟਨ ਘਟਾਓ। ਜੇਕਰ ਆਲੂ ਦੀ ਕਾਸ਼ਤ ਤੋਂ ਬਾਅਦ ਕਣਕ ਬੀਜਣੀ ਹੈ ਤਾਂ 10 ਟਨ ਰੂੜੀ ਪ੍ਰਤੀ ਏਕੜ ਦੇ ਨਾਲ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ, ਤੇ ਫਾਸਫੋਰਸ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਅੱਧੀ ਨਾਈਟ੍ਰੋਜਨ ਖੁਰਾਕ, (25 ਕਿਲੋ ਐਨ ਜਾਂ 55 ਕਿਲੋ ਯੂਰੀਆ) ਪ੍ਰਤੀ ਏਕੜ ਪਾਉਣੀ ਚਾਹੀਦੀ ਹੈ।

ਮੁਰਗੀਆਂ ਦੀ ਖਾਦ/ਗੋਬਰ ਗੈਸ ਪਲਾਂਟ ਦੀ ਸਲੱਰੀ/ਪ੍ਰੈਸਮੱਡ: ਜੇਕਰ ਝੋਨੇ ਵਿੱਚ 2.5 ਟਨ ਪ੍ਰਤੀ ਏਕੜ ਮੁਰਗੀਆਂ ਦੀ ਖਾਦ/2.4 ਟਨ ਗੈਸ ਪਲਾਂਟ ਵਿਚੋਂ ਨਿਕਲੀ ਹੋਈ ਸਲੱਰੀ ਨੂੰ ਸੁਕੱਣ ਉਪਰੰਤ ਪਾਈ ਹੋਵੇ ਤਾਂ ਕਣਕ ਵਿੱਚ ਇੱਕ ਚੌਥਾਈ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਲਈ 37 ਕਿਲੋ ਨਾਈਟ੍ਰੋਜਨ ਜਾਂ 80 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਦੋ ਬਰਾਬਰ ਕਿਸ਼ਤਾਂ ਵਿੱਚ (ਪਹਿਲੇ ਅਤੇ ਦੂਜੇ ਪਾਣੀ ਨਾਲ) ਪਾਉ। ਇਸ ਤੋਂ ਬਿਨ੍ਹਾਂ 75 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਦੀ ਵਰਤੋਂ ਕਰੋ। ਜੇ ਡੀ ਏ ਪੀ ਖਾਦ ਦੀ ਵਰਤੋਂ ਕਰਨੀ ਹੋਵੇ ਤਾਂ 28 ਕਿਲੋ ਡੀ ਏ ਪੀ ਬਿਜਾਈ ਵੇਲੋੇ ਅਤੇ 35 ਕਿਲੋ ਯੂਰੀਆ ਪ੍ਰਤੀ ਏਕੜ ਪਹਿਲੇ ਅਤੇ ਦੂਜੇ ਪਾਣੀ ਨਾਲ ਪਾਉ। ਜੇਕਰ ਝੋਨੇ ਵਿੱਚ 6 ਟਨ ਪ੍ਰਤੀ ਏਕੜ ਪ੍ਰੈਸਮੱਡ ਪਾਈ ਹੋਵੇ ਤਾਂ ਕਣਕ ਵਿੱਚ 75 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿੱਚ ਪਾਉ ਅਤੇ ਬਿਜਾਈ ਸਮੇਂ 28 ਕਿਲੋ ਡੀ ਏ ਪੀ ਜਾਂ 75 ਕਿਲੋ ਸੁਪਰ ਫਾਸਫੇਟ ਪਾਉ।

ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ : ਕਣਕ ਨੂੰ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੱੁਦੀ ਦੀ ਸਵਾਹ 4 ਟਨ ਪ੍ਰ੍ਰਤੀ ਏਕੜ ਦੇ ਹਿਸਾਬ ਨਾਲ ਅਖੀਰਲੀ ਵਹਾਈ ਤੋਂ ਪਹਿਲਾ ਪਾਉ ਅਤੇ ਬਿਜਾਈ ਵੇਲੇ ਸਿਫਾਰਸ਼ ਕੀਤੀ ਗਈ ਫਾਸਫੋਰਸ ਦੀ ਅੱਧੀ ਮਾਤਰਾ (28 ਕਿਲੋ ਡੀ ਏ ਪੀ ਜਾਂ 75 ਕਿਲੋ ਸੁਪਰ ਫਾਸਫੇਟ) ਹੀ ਵਰਤੋਂ। ਅਜਿਹਾ ਕਰਨ ਨਾਲ ਕਣਕ ਦੇ ਵਧੇਰੇ ਝਾੜ ਤੋਂ ਇਲਾਵਾ ਜਮੀਨ ਦੀ ਸਿਹਤ ਵੀ ਚੰਗੇਰੀ ਰਹਿੰਦੀ ਹੈ।

ਇਹ ਵੀ ਪੜ੍ਹੋ: Wheat Varieties: ਕਣਕ ਦੀਆਂ ਇਹ ਤਿੰਨ ਕਿਸਮਾਂ ਘੱਟ ਪਾਣੀ ਅਤੇ ਸੋਕੇ ਵਿੱਚ ਵੀ ਦੇਣਗੀਆਂ ਵੱਧ ਝਾੜ

ਪਰਾਲੀ ਚਾਰ: ਜੇਕਰ 2 ਟਨ ਪਰਾਲੀ ਅਖੀਰਲੇ ਹਲ ਵਾਹੁਣ ਤੋਂ ਪਹਿਲਾਂ ਪਾਈ ਜਾਵੇ ਤਾਂ ਪ੍ਰਤੀ ਏਕੜ ਯੂਰੀਆ ਦੀ ਲੋੜ 35 ਕਿਲੋ ਘੱਟ ਜਾਵੇਗੀ।

ਫਲੀਦਾਰ ਫਸਲਾਂ ਤੋਂ ਬਾਅਦ ਕਣਕ ਦੀ ਕਾਸ਼ਤ: ਫਲੀਦਾਰ ਫਸਲਾਂ ਤੋਂ ਬਾਅਦ ਬੀਜੀ ਗਈ ਕਣਕ ਨੂੰ, 80 ਕਿਲੋ ਯੂਰੀਆ ਪ੍ਰਤੀ ਏਕੜ ਦੋ ਬਰਾਬਰ ਹਿੱਸਿਆ ਵਿੱਚ ਦੋ ਵਾਰ ਪਾਉ।

2. ਰਸਾਇਣਿਕ ਖਾਦਾਂ ਦੀ ਵਰਤੋਂ ਕਰਕੇ ਪੋਸ਼ਟਿਕ ਤੱਤਾਂ ਦਾ ਪ੍ਰਬੰਧਨ

● ਪੋਸ਼ਟਿਕ ਤੱਤ - ਨਾਈਟ੍ਰੋਜਨ
● ਖਾਦ - ਨਿੰਮ ਕੋਟਿਡ ਯੂਰੀਆ
● ਮਾਤਰਾ (ਕਿੋਲਗ੍ਰਾਮ/ਏਕੜ) - 110 ਕਿਲੋ/ਏਕੜ
● ਸਮਾਂ ਅਤੇ ਪਾਉਣ ਦਾ ਤਰੀਕਾ
- ਜੇਕਰ ਡੀ ਏ ਪੀ ਸਰੋਤ ਵਜੋਂ ਲਾਗੂ ਕੀਤਾ ਜਾਵੇ ਤਾਂ ਬਿਜਾਈ ਸਮੇਂ ਯੂਰੀਆ ਪਾਉਣ ਦੀ ਲੋੜ ਨਹੀ ਹੈ। ਸਮੇਂ ਸਿਰ ਅਤੇ ਪਛੇਤੀ ਬੀਜੀ ਕਣਕ ਨੂੰ ਕ੍ਰਮਵਾਰ 45 ਅਤੇ 35 ਕਿਲੋ ਯੂਰੀਆ ਪਹਿਲੀ ਅਤੇ ਦੂਜੀ ਸਿੰਚਾਈ ਤੇ ਪਾਉ।
- ਜੇਕਰ ਫਾਸਫੋਰਸ ਐਸ ਐਸ ਪੀ ਰਾਹੀਂ ਪਾਉਣੀ ਹੋਵੇ ਤਾਂ ਬਿਜਾਈ ਸਮੇਂ 20 ਕਿਲੋ ਯੂਰੀਆ ਪ੍ਰਤੀ ਏਕੜ ਪਾਉ।
- ਯੂਰੀਆ ਦੀ ਵਰਤੋਂ ਸੁਪਰ ਸੀਡਰ ਵਾਲੀ ਕਣਕ ਵਿੱਚ ਸਿੰਚਾਈ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੀਤੀ ਜਾ ਸਕਦੀ ਹੈ।
-ਜੇਕਰ ਕਣਕ ਨੂੰ ਹੈਪੀ ਸੀਡਰ ਨਾਲ ਤਿੰਨ ਸਾਲ ਲਗਾਤਾਰ ਬੀਜਿਆ ਜਾਵੇ ਤਾਂ ਚੌਥੇ ਸਾਲ ਤੋ 20 ਕਿਲੋ ਯੂਰੀਆ ਪ੍ਰਤੀ ਏਕੜ ਘਟਾ ਦਿਉ।

● ਪੋਸ਼ਟਿਕ ਤੱਤ - ਫਾਸਫੋਰਸ
● ਖਾਦ - ਡੀ.ਏ.ਪੀ
● ਮਾਤਰਾ (ਕਿੋਲਗ੍ਰਾਮ/ਏਕੜ) - 55 ਜਾਂ 65 ਕਿਲੋ/ਏਕੜ
● ਸਮਾਂ ਅਤੇ ਪਾਉਣ ਦਾ ਤਰੀਕਾ - ਝੋਨੇ ਦੀ ਪਰਾਲੀ ਨੂੰ ਹਟਾਏ ਗਏ ਖੇਤ ਵਿੱਚ 55 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਡ੍ਰਿਲ ਕਰੋ। ਝੋਨੇ ਦੀ ਪਰਾਲੀ ਨੂੰ ਸੰਭਾਲੇ ਖੇਤ ਵਿੱਚ 65 ਕਿਲੋ ਪ੍ਰਤੀ ਏਕੜ ਡ੍ਰਿਲ ਕਰੋ।

● ਪੋਸ਼ਟਿਕ ਤੱਤ - ਫਾਸਫੋਰਸ
● ਖਾਦ - ਐਸ ਐਸ ਪੀ
● ਮਾਤਰਾ (ਕਿੋਲਗ੍ਰਾਮ/ਏਕੜ) - 155 ਕਿਲੋ /ਏਕੜ
● ਸਮਾਂ ਅਤੇ ਪਾਉਣ ਦਾ ਤਰੀਕਾ - ਬਿਜਾਈ ਵੇਲੇ ਡ੍ਰਿਲ ਕਰੋ।

● ਪੋਸ਼ਟਿਕ ਤੱਤ - ਪੋਟਾਸ਼ੀਅਮ
● ਖਾਦ - ਐਮ ਓ ਪੀ (ਸਿਰਫ ਘੱਟ ਪੋਟਾਸ਼ੀਅਮ ਮਿੱਟੀ ਲਈ)
● ਮਾਤਰਾ (ਕਿੋਲਗ੍ਰਾਮ/ਏਕੜ) - 20 ਕਿਲੋ/ਏਕੜ
● ਸਮਾਂ ਅਤੇ ਪਾਉਣ ਦਾ ਤਰੀਕਾ - ਬਿਜਾਈ ਵੇਲੇ ਡ੍ਰਿਲ ਕਰੋ।

ਇਹ ਵੀ ਪੜ੍ਹੋ: Wheat Varieties: ਕਣਕ ਦੀ ਸਫ਼ਲ ਕਾਸ਼ਤ ਲਈ PBW 826 ਸਮੇਤ ਇਨ੍ਹਾਂ ਸੁਧਰੀਆਂ ਕਿਸਮਾਂ ਦੀ ਕਰੋ ਬਿਜਾਈ, ਜਾਣੋ ਪਿਛੇਤੀ ਬਿਜਾਈ ਲਈ ਸਿਫਾਰਸ਼ ਕਿਸਮਾਂ

ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਬਿਜਾਈ ਸਮੇਂ 40 ਕਿਲੋ ਐਮਓਪੀ ਪ੍ਰਤੀ ਏਕੜ ਪਾਉ।

3. ਪੀ.ਏ.ਯੂ. – ਲੀਫ ਕਲਰ ਚਾਰਟ (ਪੀ ਏ ਯੂ-ਐਲ ਸੀ ਸੀ) ਕਿਸਾਨਾਂ ਲਈ ਸਸਤਾ ਸਾਧਨ ਹੈ ਜਿਸ ਦੀ ਵਰਤੋਂ ਕਰਕੇ ਲੋੜੀਂਦੇ ਨਾਈਟ੍ਰੋਜਨ ਖਾਦ ਨਾਲ ਵਧੀਆ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ।ਪੀ ਏ ਯੂ-ਐਲ ਸੀ ਸੀ ਦੀ ਵਰਤੋਂ ਲਈ ਹੇਠ ਲਿਖੇ ਨੁਕਤਿਆਂ ਦੀ ਪਾਲਣਾ ਕਰੋ ।

● ਬਿਜਾਈ ਸਮੇਂ ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਜਮੀਨਾਂ ਵਿੱਚ 55 ਕਿਲੋ ਡੀ ਏ ਪ੍ਰਤੀ ਏਕੜ ਡਰਿੱਲ ਕਰੋ।

● ਪਹਿਲੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ 40 ਕਿਲੋ ਅਤੇ ਪਛੇਤੀ (ਅੱਧ ਦਸੰਬਰ ਤੋਂ ਬਾਅਦ ਬੀਜੀ) ਕਣਕ ਨੂੰ 25 ਕਿਲੋ ਯੂਰੀਆ ਪ੍ਰਤੀ ਏਕੜ ਪਾਉ।

● ਦੂਜੇ ਪਾਣੀ ਤੋਂ ਪਹਿਲਾਂ (ਬਿਜਾਈ ਤੋਂ ਲਗਭਗ 50-55 ਦਿਨਾਂ ਬਾਅਦ) ਫ਼ਸਲ ਦੀ ਨੁਮਾਇੰਦਗੀ ਕਰਨ ਵਾਲੇ 10 ਬੂਟਿਆਂ ਦੇ ਉਪਰੋਂ ਪੂਰੇ ਖੁੱਲੇ ਪਹਿਲੇ ਪੱਤੀਆਂ ਦਾ ਰੰਗ ਪੌਦੇ ਨਾਲੋਂ ਤੋੜੇ ਬਿਨਾਂ ਪੀ ਏ ਯੂ ਲੀਫ ਕਲਰ ਚਾਰਟ ਨਾਲ ਆਪਣੇ ਪਰਛਾਵੇਂ ਹੇਠ ਮਿਲਾਉ।

● ਦੂਜੇ ਪਾਣੀ ਨਾਲ 10 ਪੱਤਿਆਂ ਵਿਚੋਂ 6 ਜਾਂ ਵੱਧ ਪੱਤਿਆਂ ਦੇ ਰੰਗ ਦੇ ਅਧਾਰ ਤੇ ਹੇਠ ਲਿਖੇ ਅਨੁਸਾਰ ਯੂਰੀਆ ਖਾਦ ਪਾਉ।

ਪੀ ਏ ਯੁ ਪੱਤਾ ਰੰਗ ਚਾਰਟ ਅਨੁਸਾਰ ਪੱਤੇ ਦਾ ਰੰਗ      

ਟਿੱਕੀ ਨੰਬਰ 5.0 ਤੋਂ ਜਿਆਦਾ

         

ਟਿੱਕੀ ਨੰਬਰ 5.0 ਤੋਂ ਜਿਆਦਾ

ਤੱਕ     

ਟਿੱਕੀ ਨੰਬਰ 4.0 ਤੋਂ 4.5 ਤੱਕ

ਟਿੱਕੀ ਨੰਬਰ 4.0 ਤੋਂ ਘੱਟ

ਕਿਲੋ/ਏਕੜ

15

30

40

55

ਰਵਾਇਤੀ ਢੰਗ ਜਾਂ ਵੱਖ ਵੱਖ ਢੰਗਾਂ ਨਾਲ ਪਰਾਲੀ ਦੀ ਖੇਤ ਵਿੱਚ ਸੰਭਾਲ ਉਪਰੰਤ ਬੀਜੀ ਕਣਕ ਨੂੰ ਲੋੜ ਅਨੁਸਾਰ ਨਾਈਟ੍ਰੋਜਨ ਖਾਦ ਪਾ ਕੇ ਪੂਰਾ ਝਾੜ ਲੈਣ ਲਈ ਪੱਤਾ ਰੰਗ ਚਾਰਟ ਵਿਧੀ ਬਹੁਤ ਲਾਹੇਵੰਦ ਹੈ।

ਇਹ ਵੀ ਪੜ੍ਹੋ: Potato Farming: ਆਲੂ ਦੀ ਕਾਸ਼ਤ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਘੱਟ ਖਰਚੇ 'ਤੇ ਮਿਲੇਗਾ ਵੱਧ ਮੁਨਾਫਾ

ਕਣਕ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਕਰੋ ਖਾਦਾਂ ਦੀ ਸੁੱਚਜੀ ਵਰਤੋਂ

ਕਣਕ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਕਰੋ ਖਾਦਾਂ ਦੀ ਸੁੱਚਜੀ ਵਰਤੋਂ

4. ਪਾਣੀ ਦੀ ਖੜੋਤ ਹੇਠ ਯੂਰੀਆਂ ਸਪਰੇਅ: ਜੇਕਰ ਪਾਣੀ ਦੂਜੀ ਸਿੰਚਾਈ ਦੇ ਨੇੜੇ ਫਸਲ ਵਿੱਚ ਖੜ੍ਹ ਜਾਵੇ ਤਾਂ ਯੂਰੀਆ ਦੀ ਦੂਜੀ ਖੁਰਾਕ ਮਿੱਟੀ ਵਿੱਚ ਨਾ ਪਾਉ। ਇਸ ਦੀ ਬਜਾਏ, ਬਿਜਾਈ ਤੋ 42 ਅਤੇ 54 ਦਿਨਾਂ ਬਾਅਦ 7.5 ਯੂਰੀਆਂ ਘੋਲ (15 ਕਿਲੋ ਯੂਰੀਆ 200 ਲਿਟਰ ਪਾਣੀ ਵਿੱਚ ਪ੍ਰਤੀ ਏਕੜ) ਦੀਆਂ ਦੋ ਸਪਰੇਆਂ ਕਰੋ। ਜੇਕਰ ਪੱਤਿਆਂ ਦੀ ਹਰਿਆਲੀ ਪੀ ਏ ਯੂ – ਐਲ ਸੀ ਸੀ ਸ਼ੇਡ 5.6 ਤੋਂ ਘੱਟ ਹੈ, ਤਾਂ 10 ਯੂਰੀਆ ਘੋਲ (20 ਕਿਲੋ ਯੂਰੀਆ 200 ਲੀਟਰ ਪਾਣੀ ਵਿੱਚ ਪ੍ਰਤੀ ਏਕੜ) ਦਾ ਛਿੜਕਾਅ ਕਰੋ। ਵਧੇਰੇ ਲਾਭ ਲੈਣ ਲਈ ਧੁੱਪ ਵਾਲੇ ਦਿਨਾਂ ਵਿੱਚ ਸਪਰੇਅ ਕਰੋ।

5. ਸੂਖਮ ਪੋਸ਼ਟਿਕ ਤੱਤਾਂ ਦਾ ਪ੍ਰਬੰਧਨ: ਜੇਕਰ ਗੰਧਕ, ਮੈਗਨੀਜ਼ ਅਤੇ ਜ਼ਿੰਕ ਦੀ ਸਪਲਾਈ ਕਣਕ ਦੀਆਂ ਪੌਸ਼ਟਿਕ ਲੋੜਾਂ ਨੂੰ ਪੂਰਾ ਕਰਨ ਲਈ ਨਾਕਾਫੀ ਹੈ ਤਾਂ ਕਣਕ ਦਾ ਝਾੜ ਘੱਟ ਜਾਂਦਾ ਹੈ।

1. ਤੱਤ: ਮੈਗਨੀਜ਼

ਲ਼ੱਛਣ: ਮੈਗਨੀਜ਼ ਦੀ ਘਾਟ ਆਮ ਤੌਰ ਤੇ ਝੋਨਾ-ਕਣਕ ਪਸਲੀ ਚੱਕਰ ਵਾਲੀਆਂ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਵੇਖਣ ਵਿੱਚ ਆਉਂਦੀ ਹੈ। ਇਸ ਦੀਆਂ ਨਿਸ਼ਾਨੀਆਂ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੁਰੇ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀਆਂ ਹਨ। ਇਹ ਧੱਬੇ ਪੱਤਿਆਂ ਦੇ ਮੁੱਢ ਵਾਲੇ 2/3 ਹਿੱਸੇ ਵਿੱਚ ਜਿਆਦਾ ਹੁੰਦੇ ਹਨ। ਬਾਅਦ ਵਿੱਚ ਇਹ ਧੱਬੇ ਨਾੜੀਆ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇੱਕਠੇ ਹੋ ਕੇ ਇੱਕ ਲੰਮੀ ਧਾਰੀ ਦਾ ਆਕਾਰ ਧਾਰਨ ਕਰ ਲੈਂਦੇ ਹਨ। ਬਹੁਤ ਝਿਆਦਾ ਘਾਟ ਆਉਣ ਨਾਲ ਬੂਟੇ ਬਿਲਕੁਲ ਸੁੱਕ ਜਾਂਦੇ ਹਨ। ਸਿੱਟੇ ਨਿਕਲਣ ਸਮੇਂ, ਘਾਟ ਦੀਆਂ ਨਿਸ਼ਾਨੀਆਂ ਟੀ ਸੀ ਦੇ ਪੱਤੇ ਤੇ ਸਾਫ ਦਿਖਾਈ ਦਿੰਦੀਆਂ ਹਨ।

ਪ੍ਰਬੰਧਨ: ਘਾਟ ਵਾਲੀਆਂ ਜ਼ਮੀਨਾਂ ਵਿੱਚ 0.5% ਮੈਗਨੀਜ਼ ਸਲਫੇਟ (ਇੱਕ ਕਿਲੋ ਮੈਗਨੀਜ਼ ਸਲਫੇਟ 200 ਲਿਟਰ ਪਾਣੀ ਵਿੱਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ 3 ਛਿੜਕਾਅ ਹਫਤੇ ਹਫਤੇ ਦੇ ਫ਼ਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨਾਂ ਵਿੱਚ ਕਰੋ। ਰੇਤਲੀਆਂ ਜ਼ਮੀਨਾਂ ਵਿੱਚ ਵਡਾਨਕ ਕਿਸਮਾਂ ਨਾ ਬੀਜੋ। ਮੈਗਨੀਜ਼ ਸਲਫੇਟ ਦੀ ਸਿਰਫ ਸਪਰੇਅ ਹੀ ਕਰੋ, ਇਸ ਨੂੰ ਜ਼ਮੀਨ ਵਿੱਚ ਨਾ ਪਾਉ।

ਇਹ ਵੀ ਪੜ੍ਹੋ: Crop Protection: ਮਾਹਿਰਾਂ ਵੱਲੋਂ ਆਲੂਆਂ ਦੀ ਫ਼ਸਲ ਲਈ ਕਿਸਾਨਾਂ ਨੂੰ ਸਲਾਹ, ਪਿਛੇਤੇ ਝੁਲਸ ਰੋਗ ਸੰਬੰਧੀ ਕੀਤੀਆਂ ਸਿਫ਼ਾਰਿਸ਼ਾਂ ਜਾਰੀ

2. ਤੱਤ: ਜ਼ਿੰਕ

ਲ਼ੱਛਣ: ਜੇ ਸਾਉਣੀ ਦੀ ਫਸਲ ਨੂੰ ਸਿਫਾਰਸ਼ ਕੀਤੀ ਜ਼ਿੰਕ ਸਲਫੇਟ ਦੀ ਮਾਤਰਾ ਪਾਈ ਗਈ ਹੋਵੇ ਤਾਂ ਉਸ ਜਮੀਨ ਵਿੱਚ ਬੀਜੀ ਕਣਕ ਨੂੰ ਜ਼ਿੰਕ ਪਾਉਣ ਦੀ ਲੋੜ ਨਹੀ। ਕਣਕ ਦੀ ਫਸਲ ਤੇ ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਬੂਟੇ ਝਾੜੀ ਵਰਗੇ ਬਣ ਜਾਂਦੇ ਹਨ। ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿੱਚ ਉਥੋਂ ਟੁੱਟ ਕੇ ਲਮਕ ਜਾਂਦੇ ਹਨ।

ਪ੍ਰਬੰਧਨ: ਜ਼ਿੰਕ ਦੀ ਘਾਟ ਵਾਲੀਆ ਜਮੀਨਾਂ ਵਿੱਚ ਬਿਜਾਈ ਸਮੇਂ 25 ਕਿਲੋ ਜ਼ਿੰਕ ਸਲਫੇਟ (21% ਜ਼ਿੰਕ) ਪ੍ਰਤੀ ਏਕੜ ਜਮੀਨ ਵਿੱਚ ਛਿੱਟੇ ਨਾਲ ਪਾਉ। ਇਹ 2-3 ਸਾਲ ਲਈ ਕਾਫੀ ਹੁੰਦਾ ਹੈ। ਜ਼ਿੰਕ ਦੀ ਘਾਟ ਵਾਲੀ ਫਸਲ ਉਤੇ ਜ਼ਿੰਕ ਸਲਫੇਟ 0.5% ਦੀ ਸਪਰੇਅ ਕਰਨ ਨਾਲ ਵੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ ਇੱਕ ਕਿਲੋ ਜ਼ਿੰਕ ਸਲਫੇਟ ਅਤੇ ਅੱਧਾ ਕਿਲੋ ਜ਼ਿੰਕ ਸਲਫੇਟ ਅਤੇ ਅੱਧਾ ਕਿਲੋ ਅਣਬੁਝਿਆ ਚੂਨਾ 200 ਲਿਟਰ ਪਾਣੀ ਵਿੱਚ ਘੋਲ ਕੇ 15 ਦਿਨਾਂ ਦੀ ਵਿੱਥ ਤੇ 2-3 ਵਾਰ ਛਿੜਕਾਅ ਕਰੋ।

3. ਤੱਤ: ਗੰਧਕ

ਲ਼ੱਛਣ: ਗੰਧਕ ਦੀ ਘਾਟ ਰੇਤਲੀਆਂ ਜਮੀਨਾਂ ਵਿੱਚ ਜਿਆਦਾ ਆਉਂਦੀ ਹੈ ਜਦੋਂ ਕਣਕ ਦੇ ਵਾਧੇ ਦੇ ਮੁੱਢਲੇ ਸਮੇਂ ਸਰਦੀਆਂ ਦੀ ਵਰਖਾ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੀ ਵੱਧ ਹੁੰਦੀ ਹੈ। ਇਸ ਦੀ ਘਾਟ ਵਿੱਚ ਬੁਟੇ ਦੇ ਨਵੇਂ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦਕਿ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ। ਨਾਈਟ੍ਰੋਜਨ ਦੀ ਘਾਟ ਨਾਲੋਂ ਇਸ ਘਾਟ ਦਾ ਇਹ ਫਰਕ ਹੈ ਕਿ ਨਾਈਟ੍ਰੋਜਨ ਦੀ ਘਾਟ ਹੇਠਲੇ ਪੱਤਿਆਂ ਦੇ ਪੀਲੇ ਹੋਣ ਨਾਲ ਸ਼ੁਰੂ ਹੁੰਦੀ ਹੈ।

ਪ੍ਰਬੰਧਨ: ਗੰਧਕ ਦੀ ਘਾਟ ਵਾਲੀਆ ਜ਼ਮੀਨਾਂ ਵਿੱਚ ਜਿੱਥੇ ਫਾਸਫੋਰਸ ਤੱਤ ਸਿੰਗਲ ਸੁਪਰਫਾਸਫੇਟ ਦੀ ਬਜਾਏ ਡੀ ਏ ਪੀ ਰਾਹੀਂ ਪਾਇਆ ਹੋਵੇ, ਉੱਥੇ 100 ਕਿਲੋ ਬੈਂਟੋਨਾਈਟ-ਸਲਫਰ 90% ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾ ਦਿਉ ਤਾਂ ਜੋ ਕਣਕ ਵਿੱਚ ਗੰਧਕ ਦੀ ਲੋੜ ਪੂਰੀ ਹੋ ਜਾਵੇ। ਜੇਕਰ ਜਿਪਸਮ ਦੀ ਸਿਫਾਰਸ਼ ਕੀਤੀ ਮਾਤਰਾ ਮੂੰਗਫਲੀ ਦੀ ਫਸਲ ਨੂੰ ਪਾਈ ਹੋਵੇ ਤਾਂ ਸਿਰਫ 50 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਜੇਕਰ ਗੰਧਕ ਦੀ ਘਾਟ ਜਾਪੇ ਤਾਂ ਖੜ੍ਹੀ ਫਸਲ ਵਿੱਚ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਜੈਵਿਕ ਖਾਦਾਂ ਦੀ ਵਰਤੋਂ ਪੌਸ਼ਟਿਕ ਤੱਤਾਂ ਦੇ ਇੱਕ ਕੀਮਤੀ ਸਰੋਤ ਵਜੋਂ ਕੰੰਮ ਕਰਦੀ ਹੈ ਤੇ ਮਿੱਟੀ ਦੀ ਸਮੁੱਚੀ ਸਿਹਤ ਲਈ ਵੀ ਲਾਭਕਾਰੀ ਹੁੰਦੀ ਹੈ। ਇਸ ਲਈ, ਇੱਕਲੇ ਰਸਾਇਣਿਕ ਖਾਦ ਪਾਉਣ ਨਾਲੋਂ ਏਕੀਕ੍ਰਿਤ ਪੋਸ਼ਟਿਕ ਪ੍ਰਬੰਧਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਕਣਕ ਦੀਆਂ ਪੋਸ਼ਟਿਕ ਲੋੜਾਂ ਨੂੰ ਢੁਕਵੇਂ ਢੰਗ ਨਾਲ ਪਰਾ ਕਰਨ ਲਈ ਲੋੜੀਂਦੇ ਪੋਸ਼ਟਿਕ ਤੱਤਾਂ ਦੀ ਸਹੀ ਸਮੇਂ ਅਤੇ ਸਹੀ ਮਾਤਰਾ ਵਿੱਚ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਖਾਦ ਦੀ ਬਹੁਤ ਜਿਆਦਾ ਵਰਤੋਂ ਫਸਲਾਂ ਦੇ ਉਤਪਾਦਨ ਨੂੰ ਲਾਭ ਨਹੀ ਦਿੰਦੀ, ਇਸ ਦੀ ਬਿਜਾਏ, ਇਸ ਦਾ ਵਾਤਾਵਰਣ ਅਤੇ ਮਿੱਟੀ ਦੀ ਸਿਹਤ ਤੇ ਨੁਕਸਾਨਦੇਹ ਪ੍ਰਭਾਵ ਪੈਂਦਾ ਹੈ ਅਤੇ ਵਿੱਤੀ ਨੁਕਸਾਨ ਹੁੰਦਾ ਹੈ।

ਸਰੋਤ: 1ਅਰਸ਼ ਆਲਮ ਸਿੰਘ ਗਿੱਲ, 2ਗੁਰਮੀਤ ਸਿੰਘ ਢੇਰੀ ਅਤੇ 3ਵਿਜੇ ਕਾਂਤ ਸਿੰਘ
1ਪੀ ਏ ਯੂ – ਬੀਜ ਫਾਰਮ, ਨਾਭਾ – 147201
2ਪੀ ਏ ਯੂ-ਭੂਮੀ ਵਿਗਿਆਨ ਵਿਭਾਗ, ਲੁਧਿਆਣਾ – 141004

Summary in English: Wheat Crop: Proper use of fertilizers to get maximum yield of wheat, Let's manage nutrients through organic and chemical fertilizers

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters