1. Home
  2. ਖਬਰਾਂ

232 Mobile Applications Ban, ਗ੍ਰਹਿ ਮੰਤਰਾਲੇ ਦੇ ਹੁਕਮਾਂ ਮਗਰੋਂ ਕਾਰਵਾਈ

ਗ੍ਰਹਿ ਮੰਤਰਾਲੇ ਦੇ ਹੁਕਮਾਂ ਮਗਰੋਂ ਹੋਈ ਵੱਡੀ ਕਾਰਵਾਈ, ਚੀਨੀ ਐਪਸ ਸਣੇ 232 ਮੋਬਾਈਲ ਐਪਲੀਕੇਸ਼ਨਾਂ Ban

Gurpreet Kaur Virk
Gurpreet Kaur Virk
ਚੀਨੀ ਐਪਸ ਸਣੇ 232 ਮੋਬਾਈਲ ਐਪਲੀਕੇਸ਼ਨਾਂ ਬੈਨ

ਚੀਨੀ ਐਪਸ ਸਣੇ 232 ਮੋਬਾਈਲ ਐਪਲੀਕੇਸ਼ਨਾਂ ਬੈਨ

Big News: ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ 232 ਮੋਬਾਈਲ ਐਪਲੀਕੇਸ਼ਨਾਂ 'ਤੇ ਪਾਬੰਦੀ ਲਗਾਉਣ ਦਾ ਵੱਡਾ ਫੈਸਲਾ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਗ੍ਰਹਿ ਮੰਤਰਾਲੇ ਦੇ ਹੁਕਮਾਂ ਮਗਰੋਂ ਚੀਨੀ ਲਿੰਕ ਨਾਲ 138 ਸੱਟੇਬਾਜ਼ੀ ਐਪਸ ਅਤੇ 94 ਲੋਨ ਦੇਣ ਵਾਲੇ ਐਪਸ ਨੂੰ ਬੈਨ ਅਤੇ ਬਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

Mobile Apps Ban: ਜ਼ਿਕਰਯੋਗ ਹੈ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਇਹ ਫ਼ੈਸਲਾ ਲਿਆ ਹੈ। ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ ਇਸ ਹਫਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਇਨ੍ਹਾਂ ਐਪਸ ਨੂੰ ਬੈਨ ਅਤੇ ਬਲਾਕ ਕਰਨ ਦੀ ਸਿਫਾਰਿਸ਼ ਕੀਤੀ ਸੀ ਅਤੇ ਮੰਤਰਾਲੇ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਐਪਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਚੀਨ ਨਾਲ ਸਬੰਧਤ ਸਨ।

ਰਿਪੋਰਟ ਮੁਤਾਬਕ ਕੁੱਲ 232 ਐਪਸ ਨੂੰ ਬੈਨ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਐਪਸ ਨੂੰ ਆਈਟੀ ਐਕਟ ਦੀ ਧਾਰਾ 69 ਤਹਿਤ ਬੈਨ ਕੀਤਾ ਗਿਆ ਹੈ।

ਪਹਿਲਾਂ ਕਰਜ਼ਾ, ਫਿਰ ਤੰਗ-ਪਰੇਸ਼ਾਨ

ਦੱਸ ਦੇਈਏ ਕਿ ਐਪਸ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਮੰਨਿਆ ਜਾ ਰਿਹਾ ਸੀ ਅਤੇ ਕਈ ਐਪਸ ਅਜਿਹੇ ਸਨ ਜੋ ਲੋਕਾਂ ਨੂੰ ਕਰਜ਼ਾ ਦੇਣ ਤੋਂ ਬਾਅਦ ਉਨ੍ਹਾਂ ਦੇ ਕਰਜ਼ੇ ਵਾਪਸ ਲੈਣ ਦੀ ਧਮਕੀ ਦਿੰਦੇ ਸਨ। ਸ਼ਿਕਾਇਤਕਰਤਾਵਾਂ ਨੇ ਇਨ੍ਹਾਂ ਐਪਸ ਤੋਂ ਮਾਮੂਲੀ ਰਕਮ ਦਾ ਕਰਜ਼ਾ ਲਿਆ ਸੀ, ਬਾਅਦ ਵਿੱਚ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾਣ ਲੱਗਾ।

ਐਪਸ ਪਲੇ ਸਟੋਰ 'ਤੇ ਉਪਲਬਧ ਨਹੀਂ

ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਜਿਨ੍ਹਾਂ ਐਪਸ ਨੂੰ ਬੈਨ ਕੀਤਾ ਗਿਆ ਹੈ ਉਸ ਵਿੱਚ ਜ਼ਿਆਦਾਤਰ ਐਪਸ ਸਮਾਰਟਫੋਨ 'ਤੇ ਡਾਊਨਲੋਡ ਕਰਨ ਲਈ ਪਲੇ ਸਟੋਰ 'ਤੇ ਉਪਲਬਧ ਵੀ ਨਹੀਂ ਹਨ, ਪਰ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸੱਟੇਬਾਜ਼ੀ ਐਪਸ ਅਤੇ ਗੇਮਸ ਨੂੰ ਥਰਡ ਪਾਰਟੀ ਲਿੰਕ ਜਾਂ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਅਸ਼ਲੀਲ ਮੈਸੇਜ ਅਤੇ ਧਮਕੀ ਦੇਣ ਦਾ ਧੰਦਾ

ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਐਪ ਲੋਕਾਂ ਨੂੰ ਲੋਨ ਲੈਣ ਦਾ ਲਾਲਚ ਦਿੰਦੇ ਹਨ ਅਤੇ ਸੱਟੇਬਾਜ਼ੀ ਰਾਹੀਂ ਲੱਖਾਂ ਰੁਪਏ ਜਿੱਤਾਂ ਦਾ ਝਾਂਸਾ ਦਿੰਦੇ ਹਨ। ਬਾਅਦ 'ਚ ਕਰਜ਼ਾ ਨਾ ਮੋੜਨ 'ਤੇ ਉਨ੍ਹਾਂ ਨੂੰ ਅਸ਼ਲੀਲ ਮੈਸੇਜ ਭੇਜਦੇ ਸਨ, ਇੱਥੋਂ ਤੱਕ ਕਿ ਉਨ੍ਹਾਂ ਦੀਆਂ ਫੋਟੋਆਂ ਨਾਲ ਛੇੜਛਾੜ ਕਰਕੇ ਉਨ੍ਹਾਂ ਨੂੰ ਵਾਇਰਲ ਕਰਨ ਦੀ ਧਮਕੀ ਵੀ ਦਿੰਦੇ ਸਨ।

ਇਹ ਵੀ ਪੜ੍ਹੋ: Punjab Government ਵੱਲੋਂ ਨਰਮੇ ਦੇ ਬੀਜ 'ਤੇ ਸਬਸਿਡੀ, ਬਾਸਮਤੀ ਦੀ MSP ਹੋਵੇਗੀ ਤੈਅ: ਧਾਲੀਵਾਲ

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਹਨਾਂ ਵਿੱਚੋਂ ਕਈ ਐਪਸ ਕ੍ਰਿਪਟੋਕੁਰੰਸੀ ਵਿੱਚ ਭੁਗਤਾਨ ਸਵੀਕਾਰ ਕਰਦੇ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਜਾਂ MIB ਨੇ ਕਿਹਾ ਹੈ ਕਿ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੱਟੇਬਾਜ਼ੀ ਅਤੇ ਜੂਆ ਖੇਡਣਾ ਗੈਰ-ਕਾਨੂੰਨੀ ਹੈ।

ਜਾਣਕਾਰੀ ਮੁਤਾਬਕ ਇਹ ਸਾਰੀਆਂ ਚੀਨੀ ਐਪਸ ਆਈਟੀ ਐਕਟ ਦੀ ਧਾਰਾ 69 ਦੀ ਉਲੰਘਣਾ ਕਰ ਰਹੀਆਂ ਸਨ। ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਅਜਿਹੀ ਸਮੱਗਰੀ ਹੈ ਜੋ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਲਈ ਖਤਰਾ ਪੈਦਾ ਕਰ ਸਕਦੀ ਹੈ। ਇਨ੍ਹਾਂ ਹੀ ਨਹੀਂ ਕਈ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਆਮ ਲੋਕਾਂ ਨੇ ਜਬਰੀ ਵਸੂਲੀ ਦੀ ਵੀ ਸ਼ਿਕਾਇਤ ਕੀਤੀ ਸੀ।

Summary in English: 232 mobile applications ban, major action after Home Ministry orders

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters