1. Home
  2. ਖਬਰਾਂ

ਪਾਣੀ ਪਰਖ ਸੰਬੰਧੀ ਸੇਵਾਵਾਂ ਨੂੰ ਵੱਡਾ ਹੁਲਾਰਾ, ਪੀ.ਏ.ਯੂ. ਦੇ Submersible Pump Testing Centre ਨੂੰ ਮਿਲੀ ਕੌਮੀ ਪੱਧਰ ਦੀ ਮਾਨਤਾ

Punjab Agricultural University ਦੀਆਂ ਪਾਣੀ ਪਰਖ ਸੰਬੰਧੀ ਸੇਵਾਵਾਂ ਨੂੰ ਵੱਡਾ ਹੁਲਾਰਾ ਮਿਲਿਆ ਹੈ। ਦਰਅਸਲ, ਪੀ.ਏ.ਯੂ. ਦੇ ਸਬਮਰਸੀਬਲ ਪੰਪ ਪਰਖ ਕੇਂਦਰ ਨੂੰ ਕੌਮੀ ਪੱਧਰ ਦੀ ਮਾਨਤਾ ਪ੍ਰਾਪਤ ਹੋਈ ਹੈ। ਇਸ ਮਾਨਤਾ ਪ੍ਰਾਪਤ ਹੋਣ ਨਾਲ ਨਾ ਸਿਰਫ ਯੂਨੀਵਰਸਿਟੀ ਦੀ ਭਰੋਸੇਯੋਗਤਾ ਵਧੇਗੀ, ਬਲਕਿ ਕਿਸਾਨਾਂ ਅਤੇ ਉਦਯੋਗਾਂ ਦੀ ਸੇਵਾ ਕਰਨ ਦਾ ਸੰਸਥਾ ਦਾ ਹੌਂਸਲਾ ਦੁੱਗਣਾ ਹੋਵੇਗਾ: Vice Chancellor Dr. Satbir Singh Gosal

Gurpreet Kaur Virk
Gurpreet Kaur Virk
ਪਾਣੀ ਪਰਖ ਸੰਬੰਧੀ ਸੇਵਾਵਾਂ ਨੂੰ ਵੱਡਾ ਹੁਲਾਰਾ

ਪਾਣੀ ਪਰਖ ਸੰਬੰਧੀ ਸੇਵਾਵਾਂ ਨੂੰ ਵੱਡਾ ਹੁਲਾਰਾ

Good News: ਪੀ.ਏ.ਯੂ. ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵਿੱਚ ਚਲ ਰਹੇ ਸਬਮਰਸੀਬਲ ਪੰਪ ਪਰਖ ਕੇਂਦਰ (Submersible Pump Testing Centre) ਨੂੰ ਰਾਸ਼ਟਰ ਪੱਧਰ ਦੇ ਪਰਖ ਬੋਰਡ ਵੱਲੋਂ ਮਾਨਤਾ ਹਾਸਲ ਹੋਈ ਹੈ। ਇਸ ਮਾਨਤਾ ਨਾਲ ਯੂਨੀਵਰਸਿਟੀ ਦੀਆਂ ਪਾਣੀ ਪਰਖ ਸੰਬੰਧੀ ਸੇਵਾਵਾਂ ਨੂੰ ਵੱਡਾ ਹੁਲਾਰਾ ਮਿਲਿਆ ਹੈ।

ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਕੇਂਦਰ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਮਾਹਿਰਾਂ ਦੀ ਲਗਨ, ਮਿਹਨਤ, ਸਮਰਪਣ ਦੇ ਸਦਕਾ ਸੰਭਵ ਹੋਇਆ ਹੈ ਅਤੇ ਇਸ ਨਾਲ ਯੂਨੀਵਰਸਿਟੀ ਦੀ ਖੇਤੀ ਖੋਜ ਦੀ ਝਲਕ ਮਿਲਦੀ ਹੈ।

ਅੱਗੇ ਬੋਲਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਯੂਨੀਵਰਸਿਟੀ ਦੀ ਭਰੋਸੇਯੋਗਤਾ ਵਧੇਗੀ ਬਲਕਿ ਕਿਸਾਨਾਂ ਅਤੇ ਉਦਯੋਗਾਂ ਦੀ ਸੇਵਾ ਕਰਨ ਦਾ ਸੰਸਥਾ ਦਾ ਹੌਂਸਲਾ ਦੁੱਗਣਾ ਹੋਵੇਗਾ। ਡਾ. ਗੋਸਲ ਨੇ ਕਿਹਾ ਕਿ ਇਹ ਮਾਨਤਾ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਮਿਲਦੀ ਹੈ ਅਤੇ ਇਸ ਗੱਲ ਦਾ ਪ੍ਰਮਾਣ ਹੈ ਕਿ ਯੂਨੀਵਰਸਿਟੀ ਕੋਲ ਬਿਹਤਰ ਪਰਖ ਸੁਵਿਧਾਵਾਂ ਮੌਜੂਦ ਹਨ।

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮਾਨਤਾ ਨੂੰ ਕਿਸਾਨਾਂ, ਉਦਯੋਗਿਕ ਭਾਈਵਾਲਾਂ ਅਤੇ ਹੋਰ ਧਿਰਾਂ ਵਿਚ ਸੰਸਥਾ ਦਾ ਵਿਸ਼ਵਾਸ ਦ੍ਰਿੜ ਕਰਾਉਣ ਵਾਲੀ ਕਿਹਾ। ਉਹਨਾਂ ਕਿਹਾ ਕਿ ਇਕ ਮੋਹਰੀ ਸੰਸਥਾ ਵਜੋਂ ਯੂਨੀਵਰਸਿਟੀ ਦੇ ਮਾਨਦੰਡਾਂ ਨੂੰ ਮਾਨਤਾ ਮਿਲਣੀ ਸੰਸਥਾ ਦੀ ਖੋਜ ਦੇ ਨਾਲ-ਨਾਲ ਭਵਿੱਖ ਦੀਆਂ ਖੇਤੀ ਯੋਜਨਾਵਾਂ ਲਈ ਕਸੌਟੀ ਵਾਂਗ ਹੈ।

ਵਾਈਸ ਚਾਂਸਲਰ ਅਤੇ ਨਿਰਦੇਸ਼ਕ ਖੋਜ ਨੇ ਖੇਤੀਬਾੜੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ, ਖੇਤੀ ਇੰਜਨੀਅਰਿੰਗ ਸੰਬੰਧੀ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ, ਫਸਲ ਵਿਕਾਸ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਅਤੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਜੇ ਪੀ ਸਿੰਘ ਨੂੰ ਇਸ ਪ੍ਰਾਪਤੀ ਲਈ ਦਿਲੀ ਵਧਾਈ ਦਿੱਤੀ।

ਇਹ ਵੀ ਪੜ੍ਹੋ : PAU ਦਾ Grainsera Private limited ਨਾਲ ਕਰਾਰ, ਸ਼ੂਗਰ ਦੇ ਮਰੀਜ਼ਾਂ ਲਈ Multigrain Flour Technology ਦੇ ਪਸਾਰ ਲਈ ਕੀਤਾ MoU Sign

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੇ ਸਬਰਸੀਬਲ ਪੰਪ ਪਰਖ ਕੇਂਦਰ ਦੇ ਇੰਚਾਰਜ ਦੀ ਜ਼ਿੰਮੇਵਾਰੀ ਡਾ. ਸੁਨੀਲ ਗਰਗ ਕੋਲ ਹੈ। ਤਕਨੀਕੀ ਪ੍ਰਬੰਧਕ ਵਜੋਂ ਡਾ. ਸੰਜੇ ਸਤਪੁਤੇ ਅਤੇ ਮਿਆਰ ਪ੍ਰਬੰਧਕ ਵਜੋਂ ਡਾ. ਨਿਲੇਸ ਬਿਵਾਲਕਰ ਇਸ ਟੀਮ ਦਾ ਹਿੱਸਾ ਹਨ। ਕੌਮੀ ਪੱਧਰ ਦੇ ਪਰਖ ਬੋਰਡ ਵੱਲੋਂ ਮਿਲੀ ਇਹ ਮਾਨਤਾ ਪੀ.ਏ.ਯੂ. ਦੀਆਂ ਸੇਵਾਵਾਂ ਨੂੰ ਇਕ ਵਾਰ ਫਿਰ ਕਿਸਾਨੀ ਲਈ ਸਰਵੋਤਮ ਸਿੱਧ ਕਰਨ ਵਾਲੀ ਹੈ।

Summary in English: A big boost to water testing services, PAU Earns Prestigious NABL Accreditation for Submersible Pump Testing Centre

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters