1. Home
  2. ਖਬਰਾਂ

ਮਰਹੂਮ ਸ਼੍ਰੀ ਐਮਵੀ ਚੈਰੀਅਨ ਜੀ ਨੂੰ ਨਮ ਅੱਖਾਂ ਨਾਲ ਕੀਤਾ ਯਾਦ, ਗੁੱਡ ਸ਼ੈਫਰਡ ਚਰਚ ਵਿਖੇ ਹੋਈ ਪ੍ਰਾਰਥਨਾ ਸਭਾ

ਕ੍ਰਿਸ਼ੀ ਜਾਗਰਣ ਮੀਡੀਆ ਗਰੁੱਪ ਆਫ਼ ਪਬਲੀਕੇਸ਼ਨਜ਼ ਦੇ ਸਰਪ੍ਰਸਤ ਸਵਰਗੀ ਸ਼੍ਰੀ ਐਮਵੀ ਚੈਰੀਅਨ ਦੀ ਯਾਦ ਵਿੱਚ ਗੁੱਡ ਸ਼ੈਫਰਡ ਚਰਚ ਵਿਖੇ ਇੱਕ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।

Gurpreet Kaur Virk
Gurpreet Kaur Virk
ਮਰਹੂਮ ਸ਼੍ਰੀ ਐਮਵੀ ਚੈਰੀਅਨ ਜੀ ਨੂੰ ਨਮ ਅੱਖਾਂ ਨਾਲ ਕੀਤਾ ਯਾਦ

ਮਰਹੂਮ ਸ਼੍ਰੀ ਐਮਵੀ ਚੈਰੀਅਨ ਜੀ ਨੂੰ ਨਮ ਅੱਖਾਂ ਨਾਲ ਕੀਤਾ ਯਾਦ

Prayer Meeting: ਕ੍ਰਿਸ਼ੀ ਜਾਗਰਣ ਮੀਡੀਆ ਗਰੁੱਪ ਆਫ਼ ਪਬਲੀਕੇਸ਼ਨਜ਼ ਦੇ ਸਰਪ੍ਰਸਤ ਸਵਰਗੀ ਸ਼੍ਰੀ ਐਮਵੀ ਚੈਰੀਅਨ ਦੀ ਯਾਦ ਵਿੱਚ ਗੁੱਡ ਸ਼ੈਫਰਡ ਚਰਚ ਵਿਖੇ ਇੱਕ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।

ਗੁੱਡ ਸ਼ੈਫਰਡ ਚਰਚ ਵਿਖੇ ਹੋਈ ਪ੍ਰਾਰਥਨਾ ਸਭਾ

ਗੁੱਡ ਸ਼ੈਫਰਡ ਚਰਚ ਵਿਖੇ ਹੋਈ ਪ੍ਰਾਰਥਨਾ ਸਭਾ

Late Mr. MV Cherian: ਕ੍ਰਿਸ਼ੀ ਜਾਗਰਣ ਮੀਡੀਆ ਗਰੁੱਪ ਆਫ਼ ਪਬਲੀਕੇਸ਼ਨਜ਼ ਅਤੇ ਮੈਨੂਅਲ ਮਾਲਾਬਾਰ ਜਵੈਲਰਜ਼ ਐਂਡ ਹੋਟਲ ਮਾਲਾਬਾਰ ਦੇ ਸਰਪ੍ਰਸਤ ਸਵਰਗੀ ਸ਼੍ਰੀ ਐਮਵੀ ਚੈਰੀਅਨ ਨੂੰ ਯਾਦ ਕੀਤਾ ਗਿਆ। ਇਸ ਸਬੰਧੀ ਗੁੱਡ ਸ਼ੈਫਰਡ ਚਰਚ ਵਿੱਚ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਾਰਥਨਾ ਸਭਾ ਵਿੱਚ ਕਈ ਵੱਡੀਆਂ ਸ਼ਖ਼ਸੀਅਤਾਂ ਸਮੇਤ ਸਮੁੱਚੀ ਕ੍ਰਿਸ਼ੀ ਜਾਗਰਣ ਟੀਮ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਗੁੱਡ ਸ਼ੈਫਰਡ ਚਰਚ ਵਿਖੇ ਹੋਈ ਪ੍ਰਾਰਥਨਾ ਸਭਾ

ਗੁੱਡ ਸ਼ੈਫਰਡ ਚਰਚ ਵਿਖੇ ਹੋਈ ਪ੍ਰਾਰਥਨਾ ਸਭਾ

ਮੌਤ ਜ਼ਿੰਦਗੀ ਨੂੰ ਖਤਮ ਕਰਦੀ ਹੈ, ਰਿਸ਼ਤੇ ਨਹੀਂ

16 ਜੂਨ 2022 ਨੂੰ, ਦੁਨੀਆ ਨੇ ਇੱਕ ਸਦਾਬਹਾਰ ਸ਼ਖਸੀਅਤ, ਸਵਰਗੀ ਸ਼੍ਰੀ ਐਮਵੀ ਚੈਰੀਅਨ ਨੂੰ ਗੁਆ ਦਿੱਤਾ। ਉਂਜ ਵੀ ਉਨ੍ਹਾਂ ਦੀਆਂ ਯਾਦਾਂ ਅਤੇ ਉਨ੍ਹਾਂ ਦੀਆਂ ਅਸੀਸਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ ਕਿਉਂਕਿ ਕਿਹਾ ਜਾਂਦਾ ਹੈ ਕਿ ਮੌਤ ਜ਼ਿੰਦਗੀ ਨੂੰ ਖਤਮ ਕਰ ਦਿੰਦੀ ਹੈ, ਰਿਸ਼ਤੇ ਨਹੀਂ।

ਵਿਛੜੀ ਰੂਹ ਨੂੰ ਸ਼ਰਧਾਂਜਲੀ

ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਐਮ.ਸੀ. ਡੋਮਿਨਿਕ ਦੇ ਪਿਤਾ ਸਵਰਗੀ ਸ਼੍ਰੀ ਐਮ.ਵੀ. ਚੈਰੀਅਨ ਦੀ ਅਚਨਚੇਤੀ ਮੌਤ ਲਈ ਇੱਕ ਪ੍ਰਾਰਥਨਾ ਸਭਾ 28 ਜੁਲਾਈ 2022 ਦੀ ਸ਼ਾਮ ਨੂੰ ਗੁੱਡ ਸ਼ੈਫਰਡ ਚਰਚ, ਹੌਜ਼ ਖਾਸ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਗਈ ਸੀ। ਇਸ ਪ੍ਰਾਰਥਨਾ ਸਭਾ ਵਿੱਚ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਐਮਸੀ ਡੋਮਿਨਿਕ ਦੇ ਪਰਿਵਾਰ ਤੋਂ ਇਲਾਵਾ ਕਈ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵਿਛੜੀ ਰੂਹ ਦੇ ਪਰਿਵਾਰ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ: ਐਮ.ਵੀ. ਚੈਰੀਅਨ ਜੀ ਨੂੰ ਅੰਤਿਮ ਵਿਦਾਈ! ਵਾਹਿਗੁਰੂ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ਣ!

ਮਰਹੂਮ ਸ਼੍ਰੀ ਐਮਵੀ ਚੈਰੀਅਨ ਜੀ ਨੂੰ ਨਮ ਅੱਖਾਂ ਨਾਲ ਕੀਤਾ ਯਾਦ

ਮਰਹੂਮ ਸ਼੍ਰੀ ਐਮਵੀ ਚੈਰੀਅਨ ਜੀ ਨੂੰ ਨਮ ਅੱਖਾਂ ਨਾਲ ਕੀਤਾ ਯਾਦ

ਮਰਹੂਮ ਸ਼੍ਰੀ ਐਮਵੀ ਚੇਰੀਅਨ ਬਾਰੇ ਮਹੱਤਵਪੂਰਨ ਜਾਣਕਾਰੀ

ਸ਼੍ਰੀ ਐਮਵੀ ਚੈਰੀਅਨ, ਕ੍ਰਿਸ਼ੀ ਜਾਗਰਣ ਮੀਡੀਆ ਗਰੁੱਪ ਆਫ਼ ਪਬਲੀਕੇਸ਼ਨਜ਼, ਮੈਨੂਅਲ ਮਾਲਾਬਾਰ ਜਵੈਲਰਜ਼ ਅਤੇ ਹੋਟਲ ਮਾਲਾਬਾਰ ਸਹਿਯੋਗ ਦੇ ਸਭ ਤੋਂ ਵੱਡੇ ਥੰਮ ਸਨ। ਉਨ੍ਹਾਂ ਦਾ ਪਿਆਰ, ਮਾਰਗਦਰਸ਼ਨ ਅਤੇ ਉਨ੍ਹਾਂ ਦੇ ਅਦੁੱਤੀ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

Summary in English: A prayer meeting was held at Good Shepherd Church to remember the late Mr. MV Cherian with moist eyes

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters