
ਮਸਾਲੇ ਅਤੇ ਸਗੁੰਧੀ ਵਾਲੀ ਫ਼ਸਲਾਂ ਲਈ ਉੱਨਤ ਕਾਸ਼ਤ ਤਕਨੀਕਾਂ ਸਬੰਧੀ ਇੱਕ ਰੋਜ਼ਾ ਸਿਖਲਾਈ ਕੈਂਪ
KVK Mansa: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਿਖੇ ਸਕੂਲ ਆਫ਼ ਆਰਗੈਨਿਕ ਫਾਰਮਿੰਗ, ਪੀ.ਏ.ਯੂ. ਦੀ ਟੀਮ ਨੇ ਮਸਾਲੇ ਅਤੇ ਸਗੁੰਧੀ ਵਾਲੀ ਫ਼ਸਲਾਂ ਲਈ ਉੱਨਤ ਕਾਸ਼ਤ ਤਕਨੀਕਾਂ ਸਬੰਧੀ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ।
ਇਸ ਕੈਂਪ ਦਾ ਆਯੋਜਨ ਕੇ.ਵੀ.ਕੇ. ਮਾਨਸਾ ਵਿਖੇ ਐਰੀਕਾਨਟ ਅਤੇ ਸਪਾਈਸਜ਼ ਵਿਕਾਸ ਡਾਇਰੈਕਟੋਰੇਟ, ਕਾਲੀਕੱਟ (ਕੇਰਲਾ) ਦੇ ਸਹਿਯੋਗ ਨਾਲ ਕਰਵਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿਸਾਨਾਂ ਦਾ ਸੁਆਗਤ ਕਰਦੇ ਹੋਏ ਕੇ.ਵੀ.ਕੇ. ਦੇ ਡਿਪਟੀ ਡਾਇਰੈਕਟਰ, ਡਾ. ਗੁਰਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਮਸਾਲੇ ਅਤੇ ਸਗੁੰਧੀ ਵਾਲ ਫ਼ਸਲਾਂ ਦੀ ਖੇਤੀ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ ਅਤੇ ਨਾਲ ਹੀ ਇਹਨਾਂ ਫ਼ਸਲਾਂ ਦੇ ਸਿਹਤ ਸਬੰਧਤ ਗੁਣਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਸਾਲੇ ਅਤੇ ਸਗੁੰਧੀ ਵਾਲੀ ਫ਼ਸਲਾਂ ਦੀ ਪੰਜਾਬ ਦੇ ਫ਼ਸਲੀ ਵਿਭਿੰਨਤਾ ਵਿੱਚ ਮਹੱਤਤਾ ਬਾਰੇ ਵੀ ਚਾਨਣ ਪਾਇਆ।
ਇਸ ਸਿਖਲਾਈ ਕੈਂਪ ਨੂੰ ਅੱਗੇ ਵਧਾਉਂਦੇ ਹਏ ਡਾ. ਰਜਿੰਦਰ ਕੁਮਾਰ (ਸੀਨੀਅਰ ਖੇਤੀ ਵਿਗਿਆਨੀ) ਨੇ ਕਿਸਾਨਾਂ ਨੂੰ ਪੰਜਾਬ ਦੇ ਮੌਸਮ ਲਈ ਢੁਕਵੀਆਂ ਮਸਾਲੇ ਅਤੇ ਸਗੁੰਧੀ ਵਾਲੀ ਫ਼ਸਲਾਂ ਦੇ ਉੱਨਤ ਕਾਸ਼ਤ ਢੰਗਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਬਜ਼ਾਰ ਵਿੱਚ ਮਿਲ ਰਹੇ ਮਿਲਾਵਿਟੀ ਮਸਾਲਿਆਂ ਅਤੇ ਇਨ੍ਹਾਂ ਦੇ ਉਤਪਾਦਾਂ ਦੇ ਸਿਹਤ ਸਬੰਧੀ ਨੁਕਸਾਨ ਬਾਰੇ ਜਾਣੂ ਕਰਵਾਇਆ ਅਤੇ ਕਿਸਾਨਾਂ ਨੂੰ ਘਰੇਲੂ ਪੱਧਰ ਉੱਪਰ ਇਹਨਾਂ ਫ਼ਸਲਾ ਦੀ ਕਾਸ਼ਤ ਕਰਨ ਲਈ ਪ੍ਰੇਰਿਆ।
ਉਨ੍ਹਾਂ ਨੇ ਕਿਸਾਨਾਂ ਨੂੰ ਕੇ.ਵੀ.ਕੇ. ਮਾਨਸਾ ਵਿਖੇ ਸਥਿਤ ਹਰਬਲ ਗਾਰਡਨ ਤੋਂ ਵੀ ਰੂ-ਬ-ਰੂ ਕਰਵਾਇਆ ਅਤੇ ਨਾਲ ਹੀ ਇਹਨਾਂ ਬੂਟਿਆਂ ਦੀ ਪੀ.ਏ.ਯੂ. ਵਿਖੇ ਉਪਲਬੱਧਤਾ ਬਾਰੇ ਦੱਸਿਆ। ਅੰਤ ਵਿੱਚ ਉਨ੍ਹਾਂ ਨੇ ਕਿਸਾਨਾਂ ਨਾਲ ਹਲਦੀ ਦੀ ਕਾਸ਼ਤ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ: Pusa Krishi Vigyan Mela 2025: ਸਟਾਲਾਂ ਤੋਂ ਕਿਸਾਨ ਪੁਰਸਕਾਰਾਂ ਤੱਕ ਅਤੇ ਫਸਲਾਂ ਦੀਆਂ ਨਵੀਆਂ ਕਿਸਮਾਂ ਤੋਂ ਤਕਨੀਕਾਂ ਤੱਕ ਸਾਰੀ ਜਾਣਕਾਰੀ ਸਾਂਝੀ
ਇਸ ਉਪਰੰਤ ਸਕੂਲ ਆਫ਼ ਆਰਗੈਨਿਕ ਤੋਂ ਆਏ ਵੱਖ-ਵੱਖ ਮਾਹਿਰ ਡਾ. ਕੁਲਦੀਪ ਸਿੰਘ ਭੁਲਰ, ਡਾ. ਸੱਤਪਾਲ ਅਤੇ ਡਾ. ਮਨੀਸ਼ਾ ਠਾਕਰ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਦੇ ਢੰਗਾਂ ਬਾਰੇ ਅਤੇ ਜੈਵਿਕ ਖੇਤੀ ਦੀ ਪ੍ਰਮਾਣਿਤਾ ਲੈਣ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ 50 ਤੋਂ ਵੱਧ ਕਿਸਾਨਾਂ ਨੂੰ ਹਲਦੀ ਦਾ ਬੀਜ ਅਤੇ ਹਰਬਲ ਬੂਟੇ ਵੰਡੇ ਗਏ।
Summary in English: Agricultural experts emphasize on cultivating spicy and aromatic crops suited to Punjab's climate, share valuable information with farmers